MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Sunday, May 27, 2012

“ਘੱਲੂਘਾਰਾ ਜੂਨ 1984”

                 ਘੱਲੂਘਾਰਾ ਜੂਨ 1984 ਦੀ ਲਹੂ ਭਿੱਜੀ ਦਾਸਤਾਨ
       ਕਹਿਂਦੇ ਨੇ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਲੋਕਤੰਤਰ ਭਾਰਤ ਵਿੱਚ ਹੈ, ਦਿੱਲੀ ਦੀ ਫਿਰਕੂ ਲੀਡਰਸ਼ਿਪ ਅਤੇ ਆਪਣੇ ਆਪ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਣ ਵਾਲੇ ਭਾਰਤੀ ਮੀਡੀਏ ਵਲੋਂ ਦੁਨੀਆਂ ਭਰ ਵਿੱਚ ਇਸ ਗੱਲ ਦੀ ਦੁਹਾਈ ਪਾਈ ਜਾਂਦੀ ਹੈ ਕਿ ਭਾਰਤ ਦੁਨੀਆਂ ਦਾ ਸਭਤੋਂ ਵੱਡਾ ਲੋਕਤੰਤਰ ਹੈ ! ਪਰ ਭਾਰਤ ਵਿੱਚ 1947 ਤੋਂ ਲੈਕੇ ਅੱਜ ਤੱਕ ਘੱਟ ਗਿਣਤੀ ਲੋਕਾਂ ਨਾਲ ਜੋ ਕੁਜ ਵੀ ਘਟਨਾਵਾਂ ਵਾਪਰੀਆ ਓਹ ਇਸ ਗੱਲ ਦੀ ਗਵਾਹੀ ਭਰਨ ਲਈ ਨਾਕਾਫੀ ਨਹੀ ਹਨ ਕੇ ਭਾਰਤ ਵਿੱਚ ਲੋਕਤੰਤਰ ਨਾ ਦੀ ਕੋਈ ਵੀ ਚੀਜ ਮੌਜੂਦ ਨਹੀ ਹੈ, ਏਥੇ ਬਹੁਗਿਣਤੀਆਂ ਵਲੋਂ ਜਾਂ ਫਿਰ ਬਹੁਗਿਣਤੀ ਲੋਕਾਂ ਦੀਆਂ ਚੁਣੀਆਂ ਸਰਕਾਰਾਂ ਵਲੋਂ ਘੱਟ ਗਿਣਤੀ ਲੋਕਾਂ ਨੂੰ ਹਮੇਸ਼ਾ ਹੀ ਜਲੀਲ ਅਤੇ ਪਰੇਸ਼ਾਂਨ ਕੀਤਾ ਜਾਂਦਾ ਹੈ ! ਸਿੱਖ ਕੌਮ ਜਿਸਦੇ ਸੂਰਬੀਰ ਬਹਾਦਰ ਯੋਧਿਆਂ ਨੇ ਅਫਗਾਂਨੀ ਪਠਾਂਣਾਂ ਦੇ ਦਿੱਲੀ ਵਲ ਨੂੰ ਵਧਦੇ ਨਾਪਾਕ ਕਦਮ ਰੋਕ ਦਿੱਤੇ ਸਨ ਤੇ ਹਿੰਦੁਸਤਾਂਨ ਦੀਆਂ ਹਜਾਰਾਂ ਬਹੂ ਬੇਟੀਆਂ ਨੂੰ ਮੁਗਲਾਂ ਦੀ ਕੈਦ ਚੋਂ ਮੁਕਤ ਕਰਾਕੇ ਬਾਇੱਜਤ ਘਰੋ ਘਰੀ ਪਹੁੰਚਾਇਆ ਸੀ !  ਜਦੋਂ ਭਾਰਤ ਦੀ ਆਜ਼ਾਦੀ ਦੀ ਗੱਲ ਚੱਲੀ ਤਾਂ ਇਸੇ ਸਿੱਖ ਕੌਮ ਦੇ ਬਹਾਦਰ ਯੋਧਿਆਂ ਸਭਤੋਂ ਅੱਗੇ ਹੋ ਕੇ ਸਿਰ ਧੜ ਦੀਆਂ ਬਾਜੀਆਂ ਲਾਈਆਂ ਤੇ ਭਾਰਤ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ 80% ਤੋਂ ਵੱਧ ਕੁਰਬਾਨੀਆਂ ਕੀਤੀਆਂ ਤਾਂ ਜਾ ਕੇ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦੀ ਸਵੇਰ ਵੇਖਣੀ ਨਸ਼ੀਬ ਹੋਈ, ਪਰ ਜਿਸ ਕੌਮ ਦੀਆਂ ਬੇਮਿਸਾਲ ਕੁਰਬਾਂਨੀਆਂ ਸਦਕਾ ਭਾਰਤ ਵਿੱਚ ਅਖੌਤੀ ਆਜਾਦੀ ਦਾ ਸੂਰਜ ਚੜਿਆ ਓਸੇ ਕੌਮ ਲਈ ਏਹ ਅਖੌਤੀ ਆਜ਼ਾਦੀ ਦਾ ਚੜਿਆ ਸੂਰਜ ਨਵੀਂ ਗੁਲਾਮੀ ਦਾ ਸੁਨੇਹਾ ਲੈਕੇ ਆਇਆ ! 1947 ਵਿੱਚ ਮਿਲੀ ਆਜ਼ਾਦੀ ਬਹੁਗਿਣਤੀ ਲੋਕਾਂ ਵਾਸਤੇ ਤਾਂ ਆਜ਼ਾਦੀ ਸੀ ਪਰ ਸਿੱਖ ਕੌਮ ਇਸ ਆਜ਼ਾਦ ਭਾਰਤ ਵਿੱਚ ਇਕ ਵਾਰ ਫਿਰ ਗੁਲਾਮ ਬਣਕੇ ਰਹਿ ਗਈ ! ਮਹਾਤਮਾ ਗਾਂਧੀ ਅਤੇ ਨਹਿਰੂ ਵਰਗਿਆਂ ਵਲੋਂ ਸਿੱਖ ਕੌਮ ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭਤੋਂ ਵੱਧ ਕੁਰਬਾਨੀਆਂ ਕਰਨ ਲਈ ਜਰਾਈਮ ਪੇਸ਼ਾ ਕੌਮ ਹੋਣ ਦੇ ਖਿਤਾਬ ਦਿੱਤੇ ਗਏ ! ਜਦੋਂ ਸਿੱਖਾਂ ਨੇ ਏਹਨਾਂ ਨੂੰ 1947 ਵੇਲੇ ਕੀਤੇ ਗਏ ਕੌਲ ਯਾਦ ਕਰਾਏ ਤਾਂ ਏਹਂਨਾਂ ਫਿਰਕੂ ਮਾਨਸਿਕਤਾ ਭਰਿਆਂ ਪੀਤਿਆਂ ਨੇ ਏਹ ਕਹਿ ਦਿੱਤਾ ਕਿ ਤਬ ਬਾਤ ਔਰ ਥੀ ਔਰ ਅਬ ਬਾਤ ਔਰ ਹੈ ! ਭਾਰਤੀ ਸੰਵਿਧਾਂਨ ਵਿੱਚ ਵੀ ਸਿੱਖਾਂ ਨੂੰ ਓਹਨਾਂਦੇ ਬਣਦੇ ਹੱਕਾਂ ਤੋਂ ਮਹਰੂਮ ਰਖਿਆ ਗਿਆ !
         ਗੁਰੂ ਸਾਹਿਬਾਂਨਾ ਦੀ ਪਵਿਤੱਰ ਧਰਤੀ ਪੰਜਾਬ ਜਿੱਥੇ ਦਿੱਲੀ ਦੀ ਫਿਰਕੂ ਹਕੂਮਤ ਵਲੋਂ ਨਕਲੀ ਨਿਰੰਕਾਰੀ ਪਰਗਟ ਕੀਤੇ ਗਏ ਜਿਨਾਂਨੇ ਸਿੱਖ ਗੁਰੂ ਸਾਹਿਬਾਂਨਾਂ ਦਿ ਰੱਜ ਕੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ, ਨਰਕਧਾਰੀ ਗੁਰਬਚਨਾ (ਨਕਲੀ ਨਿਰੰਕਾਰੀ) ਜੋ ਸਿੱਖਾਂ ਦੇ ਸ਼ਾਂਤਮਈ ਢੰਗ ਨਾਲ ਵਾਰ ਵਾਰ ਸਮਝੌਣ ਦੇ ਬਾਵਜੂਦ ਵੀ ਗੁਰੂ ਸਾਹਿਬਾਂਨਾਂ ਦੀ ਬੇਅਦਬੀ ਕਰਨ ਤੋਂ ਬਾਜ ਨਹੀ ਆਇਆ, ਸਗੋਂ ਵਧੇਰੇ ਬੇਅਦਬੀ ਕਰਨ ਤੇ ਓਤਾਰੂ ਹੋ ਗਿਆ ! 13 ਅਪ੍ਰੈਲ 1978 ਵਿਸ਼ਾਖੀ ਵਾਲੇ ਦਿਨ ਕੁਜ ਸਿੰਘਾਂ ਨੇ ਸ਼ਾਂਤਮਈ ਤਰੀਕੇ ਨਾਲ ਇਸਨੂੰ ਰੋਕਣ ਦੀ ਇਕ ਹੋਰ ਕੋਸ਼ਿਸ਼ ਕੀਤੀ ਪਰ ਇਸ ਭੂਤਰੇ ਹੋਏ ਸ਼੍ਹਾਂਨ ਨੇ ਏਹਨਾਂ ਨਿਹੱਥੇ ਸਿੰਘਾ ਤੇ ਫਾਇਰਿਂਗ ਕਰਵਾਕੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ 78 ਸਿੰਘਾਂ ਨੂੰ ਜਖਮੀ ਕਰ ਦਿੱਤਾ ! ਇਸ ਘਟਨਾ ਨੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ! ਓਸ ਸਮੇ ਦਾ ਅਮ੍ਰਿਤ ਸਰ ਦਾ ਡੀ ਸੀ ਕੇ ਐਸ ਜੰਜੂਆ ਜਿਸਨੇ ਨਰਕਧਰੀਆਂ ਦੀ ਪੂਰੀ ਹਿਫਾਜਤ ਕੀਤੀ, ਸਿੱਖਾਂ ਨੇ ਕਨੂਨੀ ਮਦਦ ਲੈਣੀ ਚਾਹੀ ਕੇਸ਼ ਚਲਿਆ ਪਰ ਅਦਾਲਤ ਵਲੋਂ ਵੀ ਏਹਨਾਂ ਸਾਰੇ ਕਾਤਲ ਨਰਕਧਾਰੀਆਂ ਨੂੰ ਸਾਫ ਬਰੀ ਕਰ ਦਿੱਤਾ ਗਿਆ ! ਸਿੱਖਾਂ ਨਾਲ ਹਰ ਪਾਸੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਣ ਲੱਗਾ !
         ਸਨ 1981 ਸਿੱਖਾਂ ਵਲੋਂ ਸ੍ਰੀ ਅਮ੍ਰਿਤਸਰ ਸਾਹਿਬ ਨੁੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਗਈ, ਬਸ ਏਨੀ ਮੰਗ ਮੰਗਣ ਦੀ ਦੇਰ ਸੀ ਫਿਰਕੂ ਮਾਨਸਿਕਤਾ ਨਾਲ ਲਬੋ ਲਬ ਭਰੇ ਲੋਕਾਂ ਵਲੋਂ ਇਸਦੀ ਵਿਰੌਧਤਾ ਸ਼ੁਰੂ ਕਰ ਦਿੱਤੀ ਗਈ, ਏਹਨਾਂ ਫਿਰਕਾ ਪ੍ਰਸਤ ਲੋਕਾਂ ਵਲੋਂ ਸਿਗਰਟਾਂ ਬੀੜੀਆਂ ਦੀਆਂ ਡੱਬੀਆਂ ਡੰਡਿਆ ਦੇ ਨਾਲ ਬੰਨ ਕੇ ਪੂਰੇ ਅਮ੍ਰਿਤਸਰ ਸ਼ਹਿਰ ਦੇ ਵਿੱਚ ਘੁਮਾਈਆਂ ਗਈਆਂ ਤੇ ਨਾਲ ਨਾਹਰੇ ਲਗਾਏ ਗਏ, ਨਾਹਰਿਆਂ ਦੇ ਕਿਹਾ ਗਿਆ ਕੱਛ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਂਨ............ਬੀੜੀ ਸਿਗਰਟ ਪੀਏਂਗੇ ਹਮ ਸ਼ਾਂਨ ਸੇ ਜੀਏਂਗੇ ! ਸਿੱਖਾਂ ਨੂੰ ਵਾਰ ਵਾਰ ਬੇਗਾਨਗੀ ਅਤੇ ਗੁਲਾਮੀ ਦਾ ਏਹਸਾਸ ਕਰਾਇਆ ਜਾਣ ਲੱਗਾ!
           19 ਨਵੰਬਰ 1982 ਤੋ ਲੈਕੇ 4 ਦਸੰਬਰ 1982 ਏਸ਼ਆਈ ਖੇਡਾਂ ਦਿੱਲੀ ਵਿਖੇ ਹੋਈਆਂ, ਏਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਸਾਰੀ ਦੁਨੀਆਂ ਨੂੰ ਸੱਦਾ ਦਿੱਤਾ ਗਿਆ ਪਰ ਜਿਹੜੀ ਸਿੱਖ ਕੌਮ ਨੇ ਇਸ ਭਾਰਤ ਦੇਸ਼ ਨੂੰ  ਗੁਲਾਮੀ ਦੇ ਮਕੜ ਜਾਲ ਤੋ ਮੁਕਤ ਕਰਾਓਣ ਲਈ ਸ਼ਭਤੋਂ ਵੱਧ ਤਸੀਹੇ ਝੱਲੇ, ਸਭਤੋਂ ਵੱਧ ਕੁਰਬੀਂਨੀਆਂ ਕੀਤੀਆ, ਜਿਹੜੀ ਕੌਮ ਨੇ ਹਜਾਰਾਂ ਸਾਲ ਤੋਂ ਗੁਲਾਮ ਚੱਲੀ ਆ ਰਹੀ ਕੌਮ ਨੂੰ ਦਿੱਲੀ ਦਾ ਰਾਜ ਤਖਤ ਦਿਵਾਇਆ ਓਸੇ ਸਿੱਖ ਕੌਮ ਨਾਲ ਫਿਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ, ਸਿੱਖਾਂ ਨੂੰ ਏਹਨਾਂ ਏਸਆਈ ਖੇਡਾਂ ਵਿੱਚ ਹਿੱਸਾ ਲੈਣ ਦੀ ਇਜਾਜਤ ਨਹੀਂ, ਹਰ ਕੇਸ਼ਾਂ ਧਾਰੀ, ਹਰ ਦਸਤਾਰ ਧਾਰੀ ਅਤੇ ਹਰ ਅਮ੍ਰਿਤਧਾਰੀ ਨੂੰ ਥਾਂ ਥਾਂ ਤੇ ਰੱਜ ਕੇ ਜਲੀਲ ਕਿਤਾ ਗਿਆ ! ਏਥੇ ਹੀ ਬੱਸ ਨਹੀ ਦੱਲੀ ਦੀ ਜਾਲਮ ਹਕੂਮਤ ਨੇ ਪੰਜਾਬ ਭਰ ਦੇ ਸਿੱਖ ਨੌਜਵਾਨਾਂ ਨੂੰ ਪਹਿਲਾਂ ਪੁਲੀਸ ਰਾਹੀਂ ਅਤੇ ਫਿਰ ਸੀ ਆਰ ਪੀ ਦੇ ਰਾਹੀ ਭਾਰੀ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ! ਪਗੜੀ ਧਾਰੀ ਹਰ ਸਿੱਖ ਨੌਜਵਾਨ ਅਤੇ ਸਿੱਖ ਬੀਬੀਆਂ ਨੂੰ ਜਗਾਹ ਜਗਾਹ ਜਲੀਲ ਕੀਤਾ ਜਾਣ ਲੱਗਾ !
             12 ਅਪ੍ਰੇਲ ਸਨ 1983 ਵਿਸ਼ਾਖੀ ਵਾਲੇ ਦਿਨ ਸੰਤ ਹਰਚੰਦ ਸਿੰਘ ਲੌੰਗੋਵਾਲ ਨੇ ਦੇਸ਼ ਧਰਮ ਕੌਮ ਦੀ ਰਾਖੀ ਖਾਤਰ ਮਰਜੀਵੜੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਤਾਕਿ ਦੇਸ਼ ਧਰਮ ਕੌਮ ਦੀ ਰਾਖਿ ਵਾਸਤੇ ਮਰਜੀਵੜੇ ਇਕੱਤਰ ਹੋ ਸਕਣ, ਆਪਾ ਵਾਰਨ ਵਾਲੇ ਨੌਜਵਾਨਾ ਵਿੱਚ ਸਭਤੋਂ ਪਹਿਲਾ ਨਾਂਅ ਜੋ ਆਇਆ ਓਹ ਸੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜੀਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਅ.....,, ਜਿਹਨਾਂ ਨੇ ਕਿਹਾ ਸੀ ਕਿ ਸ਼ਭਤੋਂ ਪਹਿਲਾਂ ਮੇਰਾ ਨਾਂਅ ਲਿਖੋ ਦੇਸ਼ ਧਰਮ ਕੌਮ ਦੀ ਰਾਖੀ ਖਾਤਰ ਮੈ ਆਪਣੇ ਤਨ ਦੇ ਟੁਕੜੇ ਵੀ ਕਰਵਾਓਣ ਲਗਿਆਂ ਪਰਵਾਹ ਨਹੀ ਕਰਾਂਗਾ ! ਏਹਨਾਂ ਕੁਜ ਵਾਪਰਨ ਦੇ ਬਾਵਜੂਦ ਵੀ ਸਿੱਖਾਂ ਨੇ ਸ਼ਾਂਤੀ ਦਾ ਰਾਹ ਨਹੀ ਛੱਡਿਆ ਪਰ ਫਿਰ ਵੀ ਭਾਰਤੀ ਹਕੂਮਤ ਨੇ ਸਿੱਖਾਂ ਨੂ ਸ਼ਾਂਤੀ ਦਾ ਕੋਈ ਪੱਲਾ ਨਹੀ ਫੜਾਇਆ ਸਗੋਂ ਵੱਡੇ ਪੱਧਰ ਤੇ ਸਿੱਖਾਂ ਦਾ ਘਾਂਣ ਕਰਨ ਵਾਸਤੇ ਤਿਆਰੀਆਂ ਆਰੰਭ ਕਰ ਦਿਤੀਆਂ, ਤੀਜੇ ਘੱਲੂਘਾਰੇ ਨੂੰ ਅਮਲੀ ਜਾਮਾ ਪਹਿਨਾਂਓਣ ਲਈ ਭਾਰਤੀ ਹਕੂਮਤ ਨੇ ਜੋਰਾਂ ਸ਼ੋਰਾਂ ਨਾਲ ਰਾਹ ਪੱਧਰੇ ਕਰਨੇ ਸ਼ੁਰੂ ਕਰ ਦਿੱਤੇ ! ਬਲਿਓ ਸਟਾਰ ਓਪਰੇਸ਼ਨ ਲਈ ਏਹ ਇਕ ਧਰਾਤਲ ਤਿਆਰ ਕੀਤਾ ਜਾਣ ਲੱਗਾ, ਏਹੀ ਕਾਰਣ ਸੀ ਕਿ ਬਲਿੱਓ ਸਟਾਰ ਓਪਰੇਸ਼ਨ ਤੋਂ ਬਾਦ ਕਈ ਬੁੱਧਜੀਵੀ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਕਿ ਸ਼ੰਤ ਜਰਨੈਲ ਸਿੰਘ ਜੀ ਨੂੰ ਫੜਨਾ ਇਹ ਤਾਂ ਇਕ ਬਹਾਂਨਾਂ ਮਾਤਰ ਸੀ ਜੇ ਸੰਤ ਜਰਨੈਲ ਸਿੰਘ ਜੀ ਨੂੰ ਹੀ ਫੜਨਾ ਹੁੰਦਾ ਤਾਂ ਸੰਤ ਜੀ ਲੰਗਰ ਹਾਲ ਦੀ ਓਪਰਲੀ ਮੰਜਿਲ ਤੇ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਸਨ ਕੀ ਓਥੋਂ ਭਾਰਤੀ ਹਕੂਮਤ ਓਹਨਾਂ ਨੂ ਗਿਰਫਤਾਰ ਨਹੀ ਸੀ ਕਰ ਸਕਦੀ..?? ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰ ਪੁਰਬ ਚੁਣਨ ਦੀ ਕੀ ਲੋੜ ਸੀ, ਹਜਾਰਾਂ ਬੇਕਸੂਰ ਸਰਧਾਲੂਆਂ ਦੀ ਬ਼ਲੀ ਲੈਣ ਦੀ ਕੀ ਲੋੜ ਸੀ..?? ਕਿਸੇ ਨੇ ਕਹਿ ਦਿੱਤਾ ਕਿ ਸਿੱਖਾਂ ਸਬਕ ਸਿਖੌਣ ਲਈ ਏਹ ਘਲੂਘਾਰਾ ਹੋਇਆ, ਕਿਸੇ ਨੇ ਕਿਹਾ ਕਿ ਹਿੰਦੁਸਤਾਨ ਦੇ ਬਹੁਗਿਣਤੀ ਲੋਕਾਂ ਦੀ ਖੁਸੀ ਹਾਸਿਲ ਕਰਨ ਲਈ ਦਿੱਲੀ ਹਕੂਮਤ ਨੇ ਇਕ ਛੋਟੀ ਕੌਮ ਦੀ ਬਲੀ ਦੇਣ ਲਈ ਇਹ ਘੱਲੂਘਾਰਾ ਕੀਤਾ ! ਮੁਕਦੀ ਗੱਲ ਇਹ ਕਿ ਸਾਰੀ ਸਿੱਖ ਕੌਮ ਦਾ ਘਾਣ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਚੁਣਿਆ ਗਿਆ ਅਤੇ ਇਸੇ ਹੀ ਦਿਨ 39 ਦੇ ਲਗਭਗ ਹੋਰ ਗੁਰੁਦੁਆਰਿਆਂ ਤੇ ਵੀ ਭਾਰਤੀ ਫੌਜ ਵਲੋਂ ਹਮਲੇ ਦੀ ਯੋਜਨਾ ਬਣਾਈ ਗਈ ਜਿਹਨਾਂ ਵਿੱਚ ਸ਼੍ਰੀ ਤਰਨ ਤਾਰਨ ਸਾਹਿਬ, ਦੂਖ ਨਿਵਾਰਨ ਸਾਹਿਬ ਪਟਿਆਲਾ, ਮੋਗਾ ਦੇ ਗੁਰੂਦਆਰਾ ਸਾਹਿਬ, ਫਤਹਿਗੜ ਸਾਹਿਬ ਸਰਹੰਦ, ਗੁਰੂਦੁਆਰਾ ਭੱਠਾ ਸਹਿਬ ਰੋਪੜ ਅਤੇ ਹੋਰ ਕਈ ਐਤਹਾਸਿਕ ਗੁਰੂਦੁਆਰਾ ਸਾਹਿਬ ਜਿਨਾਂ ਵਿੱਚ ਭਾਰਤੀ ਫੌਜ ਵਲੋਂ ਬਹੁਤ ਨੁਕਸਾਂਨ ਕੀਤਾ ਗਿਆ !
           ਬਲਿੱਓ ਸਟਾਰ ਓਪਰੇਸ਼ਨ ਤੋਂ ਪਹਿਲਾਂ ਦਿੱਲੀ ਦੀ ਫਿਰਕੂ ਹਕੂਮਤ ਵਲੋਂ ਪੂਰੀ ਤਿਆਰੀ ਕੀਤੀ ਗਈ, ਕਿਵੇਂ ਦਰਬਾਰ ਸਾਹਿਬ ਤੇ ਅਟੈਕ ਕਰਨਾ ਹੈ ਕਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ ਹੈ ਤੇ ਕਿਵੇਂ ਸਿੱਖ ਕੌਮ ਦਾ ਸਭਤੋਂ ਵੱਧ ਘਾਂਣ ਕਰਨਾ ਹੈ ਭਾਰਤੀ ਫੌਜ ਨੂੰ ਇਸ ਸਭ ਦੀ ਬਾਕਾਇਦਾ ਟ੍ਰੈਨਿਂਗ ਦੇਣ ਵਾਸਤੇ ਦਰਬਾਰ ਸਾਹਿਬ ਕਾੰਪਲੈਕਸ਼ ਦਾ ਇਕ ਮਾੱਡਲ ਤਿਆਰ ਕੀਤਾ ਗਿਆ ਤੇ ਮਾੱਡਲ ਤਿਆਰ ਕਰਨ ਓਪਰਾਂਤ ਜਦੋਂ ਟ੍ਰੈਨਿਂਗ ਦਿਤੀ ਇਸ ਓਪਰੇਸ਼ਨ ਦਾ ਨਾਂਅ ਬਲਿੱਓ ਸਟਾਰ ਓਪਰੇਸ਼ਨ ਰੱਖਿਆ ਗਿਆ ! ਪੰਜਾਬ ਦੀ ਧਰਤੀ ਤੇ ਵਿਸ਼ੇਸ਼ ਕਰਕੇ ਅਮ੍ਰਿਤ ਸਰ ਸਾਹਿਬ ਵਿੱਚ ਓਚੇਚੇ ਤੌਰ ਤੇ ਸੀ ਆਰ ਪੀ ਪਹੁੰਚਣੀ ਸ਼ੁਰੂ ਹੋ ਗਈ, ਜਿਸ ਸਿੱਖ ਕੌਮ ਨੇ ਭਾਰਤ ਦੀ ਆਜ਼ਾਦੀ ਵਾਸਤੇ 80% ਤੋਂ ਵੱਧ ਕੁਰਬਾਨੀਆਂ ਕੀਤੀਆਂ ਅੱਜ ਓਸੇ ਸਿੱਖ ਕੌੰਮ ਨੂੰ ਓਸੇ ਦੇ ਘਰ ਵਿੱਚ ਘੇਰ ਕੇ ਖਤਮ ਕਰਨ ਦੀ ਤਿਆਰੀ ਆਰੰਭ ਦਿੱਤੀ ਗਈ, ਹਰ ਸਿੱਖ ਨੂੰ ਓਸੇ ਦੇ ਘਰ ਵਿੱਚ ਬੇਗਾਨਗੀ ਦਾ ਐਹਸਾਸ ਕਰਵਾਇਆ ਜਾਂਣ ਲੱਗਾ !
            31 ਮਈ 1984 ਦਾ ਦਿਨ ਆਇਆ ਚੰਡੀਗੜ ਚੰਡੀ ਮੰਦਰ ਦੇ ਨੇੜੇ ਟੂ ਕੋਰ ਹੇਡ ਕਵਾਰਟਰ ਵਿੱਚ ਭਾਰਤੀ ਫੌਜ਼ ਦੇ ਵੱਡੇ ਅਫਸਰਾਂ ਦੀ ਇੱਕ ਮੀਟਿਂਗ ਹੋਈ ਇਸ ਮੀਟਿਂਗ ਵਿੱਚ ਜਨਰਲ ਕੇ ਐਸ ਬਰਾੜ, ਲੈਫਟੀਨੈੰਟ ਜਨਰਲ ਕੇ ਸੁੰਦਰ ਜੀ, ਜਨਰਲ ਆਰ ਐਸ ਦਿਆਲ ਅਤੇ ਹੋਰ ਅਨੇਕਾਂ ਹੀ ਭਾਰਤੀ ਫੌਜ ਦੇ ਵੱਡੇ ਅਫਸਰਾਂ ਨੇ ਸ਼ਿਰਕੱਤ ਕੀਤੀ, ਭਾਰਤੀ ਫੌਜ ਦੇ ਇਹ ਅਫਸਰ ਵਡੀਆਂ ਵਡੀਆਂ ਡੀਗਾਂ ਮਾਰ ਮਾਰ ਕੇ ਕਹਿ ਰਹੇ ਸਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਦੋਆਂ ਘੰਟਿਆਂ ਦੇ ਵਿੱਚ ਵਿੱਚ ਕਬਜਾ ਕਰ ਲੈਣਾ ਹੈ ਤੇ ਸੰਤ ਜਰਨੈਲ ਸਿੰਘ ਅਤੇ ਓਹਨਾਦੇ ਸਾਥੀਆਂ ਦੇ ਦੋਆਂ ਘੰਟਿਆਂ ਦੇ ਵਿੱਚ ਵਿੱਚ ਗੋਡੇ ਟਿਕਾ ਦੇਣੇ ਨੇ ! ਸ਼ਾਮ ਪੈੰਦੇ ਪੈੰਦੇ ਸਾਰੇ ਅਮ੍ਰਿਤ ਸਰ ਸ਼ਹਿਰ ਨੂੰ ਭਾਰਤੀ ਫੌਜ ਵਲੋਂ ਛਾਓਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਭਾਰਤੀ ਫੌਜ ਦੀ ਜਲ ਥਲ ਅਤੇ ਹਵਾਈ ਫੌਜ ਦੇ ਓੱਚ ਅਧਿਕਾਰੀ ਅਮ੍ਰਿਤ ਸਰ ਸ਼ਹਿਰ ਵਿੱਚ ਪਹੁੰਚਣੇ ਸ਼ੁਰੂ ਹੋ ਗਏ, ਅਮ੍ਰਿਤ ਸਰ ਹਾਲ ਬਾਜ਼ਾਰ ਦੀਆਂ ਸੜਕਾਂ ਤੇ ਕੁਜ ਫਿਰਕੂ ਲੋਕਾਂ ਵਲੋਂ ਭਾਰਤੀ ਫੌਜ ਦੇ ਅਮ੍ਰਿਤ ਸਰ ਸ਼ਹਿਰ ਵਿੱਚ ਦਾਖਲ ਹੋਣ ਤੇ ਤਖਤਿਆਂ ਚੁੱਕ ਕੇ ਵੇਲਕਮ ਟੂ ਇੰਡੀਅਨ ਆਰਮੀ ਯਾਨੀ ਭਾਰਤੀ ਫੌਜ ਨੁੰ ਜੀ ਆਇਆਂ ਆਖ ਕੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ਼ ਪਹੁੰਚਾਈ ਗਈ ! ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜੳਨ ਦੇਵ ਜੀ ਦਾ ਸ਼ਹੀਦੀ ਗੁਰ ਪੁਰਬ 3 ਜੂਨ ਨੂੰ ਨੇੜੇ ਆ ਰਿਹਾ ਸੀ, ਗੁਰੂ ਨਾਨਾਕ ਨਾਮ ਲੇਵਾ ਗੁਰਸਿੱਖ ਸੰਗਤਾਂ ਨੇ ਜਗਾਹ ਜਗਾਹ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਨੇ ਤੇ ਇਹ ਜੇੜੇ ਭਾਰਤੀ ਫੌਜ ਦੇ ਜਵਾਨ ਜਿਨਾਂਨੇ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਹੈ ਹਜਾਰਾ ਬੇਕਸੂਰ ਸਿੱਖ ਸੰਗਤਾਂ ਦਾ ਖੂਨ ਡੋਲਣਾਂ ਹੈ ਇਹ ਭਾਰਤੀ ਫੌਜ ਦੇ ਜਵਾਨ ਰਸਤੇ ਵਿੱਚੋਂ ਇਹਨਾਂ ਛਬੀਲਾਂ ਤੋਂ ਠੰਡਾ ਮਿੱਠਾ ਜਲ ਪੀਂਦੇ ਆਏ ਨੇ !
            1 ਜੂਨ 1984 ਦਾ ਦਿਨ ਆਇਆ, ਜਨਰਲ ਕੇ ਐਸ ਬਰਾੜ ਆਪਣੇ ਸਾਥੀ ਐਨ ਕੇ ਤਲਵਾਰ ਨੂੰ ਲੈਕੇ ਤੜਕਸਾਰ ਅਮ੍ਰਿਤ ਸਰ ਸਾਹਿਬ ਦੀ ਪਾਵਨ ਤੇ ਪਵਿਤਰ ਧਰਤੀ ਤੇ ਪਹੁੰਚ ਗਿਆ, ਇਹਨੇ ਆਪਣੀਆਂ ਫੌਜਾ ਨੂੰ ਇਹ ਹੁਕਮ ਕੀਤਾ ਕਿ ਪੂਰੇ ਦਰਬਾਰ ਸਾਹਿਬ ਕਾਂਪਲੈਕਸ ਦੀ ਘੇਰਾ ਬੰਦੀ ਕੀਤੀ ਜਾਵੇ, ਭਾਰਤੀ ਫੌਜ ਵਲੋਂ ਪੂਰੇ ਦਰਬਾਰ ਸਾਹਿਬ ਕਾਂਪਲੈਕਸ ਨੂੰ ਘੇਰੇ ਵਿੱਚ ਲੈ ਕੇ ਬਾਕਾਇਦਾ ਪੁਜੀਸਨਾ ਲੈ ਲਈਆਂ ਗਈਆਂ, ਦੁਪਹਿਰ 12ਵਜੇ ਦੇ ਲਗਭਗ ਬਗੈਰ ਕਿਸੇ ਭੜਕਾਹਟ ਦੇ ਬਗੈਰ ਕਿਸੇ ਇਂਨਫੋਰਮੇਸ਼ਨ ਦੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਕਾਂਪਲੈਕਸ਼ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਜਗਾਧਰੀ ਦੇ ਰਹਿਣ ਵਾਲੇ ਭਾਈ ਮਹਿੰਗਾ ਸਿੰਘ ਬੱਬਰ ਜਿੰਨਾਂਨੇ ਬਾਬਾ ਅਟੱਲ ਰਾਏ ਜੀ ਦੀ ਇਮਾਰਤ ਦੀ ਸਭਤੋਂ ਓਪਰਲੀ ਮੰਜਿਲ ਤੇ ਪੁਜੀਸ਼ਨ ਲਈ ਹੋਈ ਸੀ ਭਾਰਤੀ ਫੋਜ ਵਲੋਂ ਕੀਤੀ ਗਈ ਫਾਈਰਿਂਗ ਦੀ ਪਹਿਲੀ ਗੋਲੀ ਭਾਈ ਮਹਿੰਗਾ ਸਿੰਘ ਬੱਬਰ ਨੂੰ ਜਾ ਕੇ ਲੱਗੀ, ਗੋਲੀ ਲੱਗਣ ਸਾਰ ਭਾਈ ਸਾਹਿਬ ਜੀ ਇੱਕ ਦੱਮ ਥੱਲੇ ਫਰਸ਼ ਤੇ ਆ ਡਿੱਗੇ ਤੇ ਡਿੱਗਦਿਆਂ ਸਾਰ ਹੀ ਪ੍ਰਾਂਣ ਤਿਆਗ ਗਏ, ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਕਾਂਪਲੈਕਸ਼ ਵਿੱਚ ਕੀਤੀ ਗਈ ਫਾਈਰਿੰਗ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੇ ਜਿਨਾਂਨੇ ਇਸ ਤੀਜੇ ਘੱਲੂਘਾਰੇ ਵਿੱਚ ਸ਼ਭਤੋਂ ਪਹਿਲੀ ਸਹਾਦਤ ਪ੍ਰਾਪਤ ਕੀਤੀ ! ਇਹਨਾਂ ਤਓ ਅਲਾਵਾ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਆਈਆਂ ਸਿੱਖ ਸੰਗਤਾਂ ਵਿੱਚੋਂ ਕਈ ਸਿੱਖ ਸਰਧਾਲੂ ਸ਼ਹੀਦ ਹੋਏ, ਬੀਬੀਆਂ ਅਤੇ ਬੱਚੇ ਸ਼ਹੀਦ ਹੋਏ, ਰਾਤ ਕਰੀਬ 9:30 ਵਜੇ ਤਕ ਲਗਾਤਾਰ 9 ਘੰਟੇ ਲਗਾਤਾਰ ਇਹ ਫਾਈਰਿਂਗ ਚਲਦੀ ਰਹੀ ! ਦਰਬਾਰ ਸਾਹਿਬ ਦੀ ਐਤਹਾਸਿਕ ਇਮਾਰਤ ਜਿਸਦੀ ਨੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਂਈ ਮੀਆਂ ਮੀਰ ਜੀ ਪਾਸੋਂ ਰਖਵਾਈ ਸੀ ਤੇ ਜਿਥੋਂ ਸਾਰੀ ਮਨੁਖਤਾ ਦੇ ਭਲੇ ਦੀਆਂ ਆਵਾਜ਼ਾਂ ਵਾਤਾਵਰਣ ਵਿੱਚ ਇੱਕ ਅਗੱਮੀ ਰਸ ਘੋਲਦੀਆਂ ਸਨ ਓਸ ਐਤਹਾਸਿਕ ਇਮਾਰਤ ਤੇ ਵੀ ਭਾਰਤੀ ਫੌਜ ਨੇ ਲਗਾਤਾਰ ਗੋਲੀਆਂ ਚਲਾਈਆਂ, 37 ਗੋਲੀਆਂ ਸ੍ਰੀ ਦਰਬਾਰ ਸਾਹਿਬ ਜੀ ਦੇ ਸੁਨਹਿਰੀ ਕਲੱਸ਼ ਓਪਰ ਜਾ ਕੇ ਲਗੀਆਂ ਜੀਹਦੇ ਨਾਲ ਇੱਕ ਵੱਡਾ ਮ੍ਹਗੋਰਾ ਵੀ ਗਿਆ, ਬਾਦ ਵਿੱਚ 40 ਘੰਟਿਆਂ ਵਾਸਤੇ ਸ਼੍ਰੀ ਅਮ੍ਰਿਤਸਰ ਸਾਹਿਬ ਵਿੱਚ ਕਰਫਿਓ ਲਗਾ ਦਿੱਤਾ ਗਿਆ !
               2 ਜੂਂਨ 1984 ਦਾ ਦਿਨ ਆ ਚੜਿਆ, ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਬਾਕੀ ਦੇਸ਼ ਨਾਲੋ ਵੱਖ ਕਰ ਦਿੱਤਾ ਗਿਆ, ਇਸੇ ਤਰੀਕੇ ਨਾਲ ਪੂਰੇ ਅਮ੍ਰਿਤਸਰ ਸ਼ਹਿਰ ਨੂੰ ਸਾਰੇ ਪੰਜਾਬ ਨਾਲੋਂ ਵੱਖ ਕਰ ਦਿੱਤਾ ਗਿਆ ਅਤੇ ਪੂਰੇ ਦਰਬਾਰ ਸਾਹਿਬ ਕਾਂਪਲੈਕਸ ਨੂੰ ਸਾਰੇ ਅਮ੍ਰਿਤਸਰ ਸ਼ਹਿਰ ਨਾਲੋਂ ਤੋੜ ਦਿੱਤਾ ਗਿਆ !  ਪੂਰੇ ਪੰਜਾਬ ਵਿੱਚ ਸੜਕੀ ਆਵਾਜਾਹੀ ਅਤੇ ਰੇਲ ਆਵਾਜਾਹੀ ਤੇ ਦਿੱਲੀ ਦੀ ਜਾਲਮ ਹਕੂਮਤ ਵਲੋਂ ਰੋਕ ਲਗਾ ਦਿੱਤੀ ਗਈ, ਆਪਸੀ ਸਾਂਝ ਬਰਕਰਾਰ ਰੱਖਣ ਦੇ ਸਾਰੇ ਸਾਧਨ ਜਿਨਾਂ ਵਿੱਚ ਦੂਰਸੰਚਾਰ ਵਿਭਾਗ ਅਤੇ ਡਾਕ ਤਾਰ ਵਿਭਾਗ ਸ਼ਾਮਿਲ ਸਨ ਇਹਨਾਂ ਸਾਰੇ ਸਾਧਨਾ ਨੂੰ ਭਾਰਤੀ ਫੌਜ਼ ਨੇ ਆਪਣੇ ਕਬਜੇ ਵਿੱਚ ਲੈ ਲਿਆ, ਪੂਰੇ ਪੰਜਾਬ ਵਿੱਚ ਦੋ ਮਹੀਨਿਆਂ ਲਈ  ਇੱਕ ਕਰੜੀ ਸੈਂਸਰਸ਼ਿਪ ਲਗਾ ਦਿੱਤੀ ਗਈ ! ਵਿਦੇਸੀ ਪੱਤਰਕਾਰਾਂ ਨੂੰ ਇੱਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਓਹ ਪੰਜਾਬ ਵਿੱਚੋਂ ਬਾਹਰ ਚਲੇ ਜਾਂਣ ! ਲਗਭਗ 70 ਹਜਾਰ ਦੇ ਕਰੀਬ ਭਾਰਤੀ ਫੌਜ ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਆਪਣੇ ਬੂਟਾਂ ਹੇਠ ਲਿਤਾੜਨ ਲਈ ਇਕੱਠੀ ਹੋ ਗਈ !
                  3 ਜੂਨ 1984 ਦਾ ਦਿਨ ਆਇਆ, ਪੰਜਾਬ ਦਾ ਬਾੱਰਡਰ ਸੀਲ ਕਰ ਦਿੱਤਾ ਗਿਆ, ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰੁਪੁਰਬ ਦਾ ਦਿਨ ਹੈ, ਭਾਰਤੀ ਫੌਜ਼ ਵੱਲੋਂ ਸਵੇਰੇ 9:30 ਵਜੇ ਤੋਂ ਲੈਕੇ 11:30 ਵਜੇ ਤਕ ਸਿਰਫ 2 ਘੰਟੇ ਕਰਫਿਓ ਵਿੱਚ ਢਿੱਲ ਦਿੱਤੀ ਗਈ ਇੱਹ ਇੱਕ ਐਸਾ ਕਰਫਿਓ ਸੀ ਜਿੱਸ ਵਿੱਚ ਸਿੱਖ ਸਰਧਾਲੂ ਦਰਬਾਰ ਸਾਹਿਬ ਆ ਤਾਂ ਸਕਦੇ ਨੇ ਪਰ ਬਾਹਰ ਜਾਣ ਦੀ ਜਾਲਮ ਹਕੂਮਤ ਵਲੋਂ ਕਿਸੇ ਨੂੰ ਇਜਾਜਤ ਨਹੀ ਹੈ ! ਗੁਰੂ ਰਾਮਦਾਸ ਸਾਹਿਬ ਸਰਾਂ ੳਤੇ ਗੁਰੂ ਨਾਨਕ ਨਿਵਾਸ ਸਿੱਖ ਸੰਗਤਾਂ ਦੇ ਨਾਲ ਪੂਰੀ ਤਰਾਂ ਭਰੇ ਗਏ ! ਜੇ ਆਪ ਜੀ ਨੂੰ ਯਾਦ ਹੋਵੇ ਜਦੋਂ 1999 ਵਿੱਚ ਕਾਰਗਿਲ ਦੀ ਜੰਗ ਹੋਈ ਤਾਂ ਭਾਰਤੀ ਫੌਜ਼ ਵਲੋਂ 13 ਜੁਲਾਈ ਤੋਂ ਲੈ ਕੇ 16 ਜੁਲਾਈ ਤਕ ਚਾਰ ਦਿਨ ਘੁਸਪੈਠੀਆਂ ਨੂੰ ਦਿੱਤੇ ਗਏ ਕਿ ਓਹ ਆਪਣੇ ਹਥਿਆਰਾਂ ਸਮੇਤ ਕਾਰਗਿਲ ਦੀ ਧਰਤੀ ਚੋਂ ਬਾਹਰ ਚਲੇ ਜਾਂਣ ਓਹਨਾਂ ਨੂੰ ਕੁਜ ਵੀ ਨਹੀ ਕਿਹਾ ਜਾਵੇਗਾ, ਪਰ ਹਿੰਦੁਸਤਾਂਨ ਦੀ ਆਜ਼ਾਦੀ ਲਈ ਆਪਣਾ ਆਪਾ ਵਾਰ ਕੇ ਹਿੰਦੁਸਤਾਨ ਨੂੰ ਆਜ਼ਾਦੀ ਦਾ ਸੁਖ ਦੇਣ ਵਾਲੇ ਸਿੱਖਾਂ ਨੂੰ 4 ਦਿਨ ਤਾਂ ਕੀ 4 ਘੰਟਿਆਂ ਦੀ ਵੀ ਮੁਹਲਤ ਨਹੀ ਦਿੱਤੀ ਗਈ, ਸਿੱਖਾਂ ਨੂੰ ਇਹਨੀ ਵੀ ਇਜਾਜਤ ਨਹੀ ਕਿ ਓਹ ਦਰਬਾਰ ਸਾਹਿਬ ਕਾੱਪਲੈਕਸ ਵਿੱਚੋਂ ਬਾਹਰ ਜਾ ਸਕਣ, ਇੱਹ ਕਰਫਿਓ ਵੀ ਐਸਾ ਕਿ ਜਿਸ ਵਿੱਚ ਕੋਈ ਦਰਬਾਰ ਸਾਹਿਬ ਆ ਤਾਂ ਸਕਦਾ ਹੈ ਪਰ ਬਾਹਰ ਜਾਂਣ ਦੀ ਕਿਸੇ ਨੂੰ ਵੀ ਇਜਾਜਤ ਨਹੀ, ਹਿੰਦੁਸਤਾਂਨ ਦੀ ਜਾਲਮ ਹਕੂਮਤ ਨੇ  ਇਹ ਪੱਕੀ ਸੋਚ ਬਣਾਂ ਲਈ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਗੁਰੂ ਪੁਰਬ ਮਨਾਓਣ ਆਈਆਂ ਸੰਗਤਾਂ ਨੂੰ ਸਾਮੂਹਿਕ ਰੂਪ ਵਿੱਚ ਮੌਤ ਦੀ ਨੀਂਦ ਕਿਵੇਂ ਸੁਲਾਓਣਾਂ ਹੈ ! ਸ਼ਾਮ ਪੈਣ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ ਅਤੇ ਜਨਰਲ ਆਰ ਐਸ ਦਿਆਲ ਇਹ ਸਾਰੇ ਵੀ ਆਪਣਿਆਂ ਸਾਥੀਆਂ ਸਮੇਤ ਅਮ੍ਰਿਤਸਰ ਸਾਹਿਬ ਪਹੁੰਚ ਗਏ !
               4 ਜੂਨ 1984 ਆ ਗਿਆ, ਕਰਫੀਓ ਹੋਣ ਕਰਕੇ ਗੁਰੁ ਅਰਜਨ ਦੇਵ ਜੀ ਦਾ ਸ਼ਹੀਦੀ ਗੁਰੂ ਪੁਰਬ ਮਨਾਂਓਣ ਆਈਆਂ ਸੰਗਤਾਂ ਘਰਾਂ ਨੂੰ ਵਾਪਸ ਨਾ ਜਾ ਸਕੀਆਂ ਜੋ ਗੁਰੁ ਰਾਮਦਾਸ ਸਾਹਿਬ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਵਿੱਚ ਠਹਰੀਆਂ ਹੋਈਆਂ ਨੇ ! ਅਮ੍ਰਿਤ ਵੇਲਾ ਹੋਇਆ ਸ੍ਰੀ ਦਰਬਾਰ ਸਾਹਿਬ ਅੰਦਰ ਸ਼੍ਰੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਕੁਜ ਗੁਰਮੁੱਖ ਜਨ ਸ੍ਰੀ ਦਰਬਾਰ ਸਾਹਿਬ ਅੰਦਰ ਬੈਠ ਸਤਗੁਰਾਂ ਦੀ ਇਲਾਹੀ ਬਾਂਣੀ ਦਾ ਰਸ ਪਏ ਮਾਣਦੇ ਨੇ, ਕੁਜ ਪਾਵਨ ਪਵਿੱਤਰ ਅਮ੍ਰਿਤ ਸਰੋਵਰ ਵਿੱਚ ਇਸਨਾਨ ਪਏ ਕਰਦੇ ਨੇ,  ਦਰਬਾਰ ਸਾਹਿਬ ਦੇ ਵਿੱਚ ਇਲਾਹੀ ਗੁਰਬਾਣੀ ਦੀਆਂ ਦੁਨਾਂ ਗੰਜਦੀਆਂ ਪਈਆਂ ਨੇ ਤੇ ਦਰਬਾਰ ਸਾਹਿਬ ਕਾਂਪਲੈਕਸ ਦੇ ਆਲੇ ਦੁਆਲੇ ਨੂੰ 15 ਹਜ਼ਾਰ ਭਾਰਤੀ ਫੌਜ਼ਾਂ ਨੇ ਘੇਰਾ ਪਇਆ ਹੋਇਆ ਹੈ,  ਅਚਾਨਕ ਅਮ੍ਰਿਤ ਵੇਲੇ ਸਵੇਰੇ 4 ਵਜੇ ਲਾਲ ਰੋਸ਼ਨੀ ਦੇ ਨਾਲ ਇੱਕ ਜਬਰਦਸਤ ਧਮਾਕਾ ਹੋਇਆ, ਇੱਕ 25 ਪਾਓਂਡ ਦਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁਨਹਿਰੀ ਗੁੰਬਦ ਓਤੇ ਆ ਕੇ ਵੱਜਾ ਜਿਸਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਹਿੱਲ ਗਈ, ਇੱਹ ਗੋਲਾ ਭਾਰਤੀ ਫੌਜ਼ ਵਲੋਂ ਬਿਨਾ ਕਿਸੇ ਇੰਫੋਰਮੇਸ਼ਨ ਦੇ ਚਲਾਇਆ ਗਿਆ ਸੀ, ਇੱਸ ਧਮਾਕੇ ਨੇ ਸਾਰੇ ਰਸ ਭਿੱਨੇ ਵਾਤਾ ਵਰਣ ਨੂੰ ਗੰਧਲਾ ਕਰ ਕੇ ਰੱਖ ਦਿੱਤਾ, ਦਰਬਾਰ ਸਾਹਿਬ ਪਰਕਰਮਾ ਵਿੱਚ ਇਸਨਾਨ ਕਰਦੇ ਸਿੰਘਾਂ ਦੇ ਓਪਰ ਫਾਈਰਿੰਗ ਹੋਈ, ਗੁਰਬਾਣੀ ਦਾ ਕੀਰਤਨ ਸੁਣ ਰਹੇ ਸਿੰਘਾਂ ਦੇ ਓਪਰ ਗੋਲੀਆਂ ਚਲਾਈਆਂ ਗਈਆਂ ! ਦਰਬਾਰ ਸਾਹਿਬ ਦੇ ਆਲੇ ਦੁਆਲੇ ਕੇਵਲ ਇੱਕ ਸੂਰਮੇ ਓਸਦੇ 40 ਸਾਥੀਆਂ ਨੂੰ ਫੜਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ਼ ਚੜ ਕੇ ਆ ਗਈ ਹੈ, ਅੱਜ ਸ੍ਰੀ ਚਮਕੌਰ ਸਾਹਿਬ ਦੇ ਓਹ ਮਰਜੀਵੜੇ ਯਾਦ ਆਏ ਜਿਂਨਾਂਨੇ ਲੱਖਾਂ ਦੀ ਗਿਣਤੀ ਵਿੱਚ ਚੜ ਕੇ ਆਈ ਮੁਗਲੀਆ ਫੌਜ਼ ਦੇ ਗੋਡੇ ਟਿਕਾ ਦਿੱਤੇ ਸੀ, ਅੱਜ ਮੁਕਤਸਰ ਸਾਹਿਬ ਦੇ ਓਹ ਸ਼ਹੀਦ ਯਾਦ ਆਏ ਜਿਨਾਂਨੇ 40 ਕੁ ਦੀ ਥੋੜੀ ਜਿੱਹੀ ਗਿੱਣਤੀ ਵਿੱਚ ਹੋਣ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਆਈ ਮੁਗਲ ਫੌਜ਼ ਦੇ ਦੰਦ ਖੱਟੇ ਕਰ ਦਿੱਤੇ ਸੀ, ਅੱਜ ਚਿੱਟਿੱਆਂ ਬਾਜਾਂ ਵਾਲਾ ਗੁਰੂ ਚੇਤੇ ਆਇਆ ਜਿੱਹਨੇ ਕਿਹਾ ਸੀ ਮੇਰਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਦਾ ਮੁਕਾਬਲਾ ਇਕੱਲਾ ਹੀ ਕਰੇਗਾ, ਜੰਗ ਦਾ ਬਿਗਲ ਵਿੱਜਿਆ, ਇਸ ਮੌਕੇ 20 ਸਦੀ ਦੇ ਮਹਾਂਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ ਸਾਥੀਆਂ ਸਮੇਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆ ਖਲੋਤੇ, ਇਹਨਾ ਦੇ ਨਾਲ ਪ੍ਰਮੁਖ ਤੌਰ ਤੇ ਸਿੱਖ ਸਟੁਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ ਬਾਬਾ ਠਾਹਰਾ ਸਿੰਘ ਜੀ ਨੇ ਜਨਰਲ ਸ਼ੁਬੇਗ ਸਿਂਘ ਜੀ ਨੇ, ਇਹਨਾ ਸਾਰਿਆਂ ਨੇ ਕੇ ਸ਼ਬਦ ਗੁਰੂ ਦੇ ਅੱਗੇ ਇੱਕ ਅਰਜੋਈ ਅਰਦਾਸ ਬੇਨਤੀ ਕੀਤੀ ਕਿ ਹੇ ਸਚੇ ਪਾਤਸ਼ਾਹ ਜੀਓ ਮੈਂ ਆਪਜੀ ਦੀ ਹਜੂਰੀ ਵਿੱਚ ਇੱਕ ਪ੍ਰਣ ਲਿਆ ਸੀ ਕਿ ਮੇਰੇ ਜੀਓਂਦੇ ਜੀ ਦਰਬਾਰ ਸਾਹਿਬ ਪਰਕਰਮਾ ਵਿੱਚ ਭਾਰਤੀ ਫੌਜ ਆਪਣੇ ਨਾਪਾਕ ਕਦਮ ਨਹੀ ਰੱਖ ਸਕੇਗੀ ਅੱਜ ਓਹ ਵੇਲਾ ਆ ਗਿਆ ਹੈ ਪਾਤਸ਼ਾਹ ਮੈਨੂੰ ਇੱਹ ਬਲ ਬਖਸ਼ੋ ਕਿ ਮੈਂ ਆਪਜੀ ਦੀ ਹਜੂਰੀ ਵਿੱਚ ਕੀਤੇ ਹੋਏ ਪ੍ਰਣ ਨੂੰ ਸਿਰਤੋੜ ਨਿਭਾਂਵਾਂ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਚੇਹਰੇ ਤੇ ਪੂਰਾ ਜਾਹੋ ਜਲਾਲ ਹੈ ਧਰਮ ਯੁੱਧ ਕਾ ਚਾਓ ਹੈ ! ਇੱਕ ਵਿਦੇਸੀ ਪੱਤਰਕਾਰ ਨੂੰ ਜਦੋਂ ਕਿਸੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਪੁਛਿਆ ਤਾਂ ਓਸ ਪੱਤਰਕਾਰ ਨੇ ਅੱਗੋਂ ਜਵਾਬ ਦਿੱਤਾ ਓਹ ਕਹਿੰਦਾ ਮੈ 18ਵੀਂ ਸਦੀ ਦੇ ਸਿੱਖ ਜਰਨੈਲਾਂ ਦਾ ਇਤਹਾਸ ਪੜਿਆ ਹੈ ਜਿਨਾਂ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ, ਸ਼ਹੀਦ ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਜੱਸਾ ਸਿੰਘ ਜੀ ਅਹਲੁਵਾਲੀਆ, ਸਰਦਾਰ ਹਰੀ ਸਿੰਘ ਨਲੂਆ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ  ਮੈਂ ਪੜਿਆ ਹੈ ਤੇ ਜਦੋਂ ਮੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਸੋਚਦਾਂ ਤਾਂ ਮੈਂਨੂੰ ਇਸ ਤਰਾਂ ਲਗਦਾ ਜੇਵੇ ਕਿਸੇ 18ਵੀਂ ਸਦੀ ਦੇ ਸਿੰਘ ਦੀ ਰੂਹ 20ਵੀਂ ਸਦੀ ਵਿੱਚ ਵਿਚਰ ਰਹੀ ਹੋਵੇ ! ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅਰਦਾਸ ਤੋਂ ਬਾਦ ਬੜੇ ਪਿਆਰ ਨਾਲ ਸਤਗੁਰੂ ਜੀ ਦਾ ਹੁਕਮਨਾਮ ਸਰਵਣ ਕੀਤਾ, ਅਤੇ ਫਿਰ ਬੜੇ ਪਿਆਰ ਨਾਲ ਆਪਣੇ ਸਾਰੇ ਸਾਥੀਆਂ ਨੂੰ ਮੋਰਚਾਬੰਦੀ ਸਮਝਾ ਦਿੱਤੀ, ਸਾਰੇ ਸਿੰਘ ਆਪੋ ਆਪਣਿਆਂ ਮੋਰਚਿਆਂ ਵਿੱਚ ਚਲੇ ਗਏ, ਸਭਨੇ ਪੁਜੀਸ਼ਨਾ ਲੈ ਲਈਆਂ ! ਹੁਣ ਭਾਰਤੀ ਫੌਜ ਜੇਵੇਂ ਜੇਵੇਂ ਫਾਈਰਿਂਗ ਕਰਦੀ ਹੈ ਸਿੰਘ ਬੜੀ ਦਲੇਰੀ ਅਤੇ ਬੜੀ ਸੂਝਬੂਝ ਨਾਲ ਓਸ ਦਾ ਜਵਾਬ ਦਿੰਦੇ ਪਏ ਨੇ ! ਹੁਣ ਭਾਰਤੀ ਫੌਜ਼ ਵਲੋਂ ਸਭਤੋਂ ਪਹਿਲਾ ਇਹ ਕੀਤਾ ਗਿਆ ਕਿ ਜੋ ਗੁਰੂ ਰਾਮ ਦਾਸ ਸਾਹਿਬ ਸਰਾਂ ਦੇ ਨਾਲ ਦੀ ਪਾਣੀ ਵਾਲੀ ਟੰਕੀ ਸੀ ਓਸ ਵਿੱਚ ਤੋਪ ਦਾ ਗੋਲਾ ਦਾਗਿਆ ਗਿਆ ਜਿੱਸ ਨਾਲ ਟੰਕੀ ਵਿੱਚ ਇੱਕ ਵੱਡਾ ਮ੍ਹਗੋਰਾ ਹੋ ਗਿਆ ਅਤੇ ਸਾਰਾ ਪਾਣੀ ਵਹਿ ਤੁਰਿਆ, ਹੁਣ ਜੋ ਸੰਗਤਾਂ ਗਰੂ ਰਾਮ ਦਾਸ ਸਾਹਿਬ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੁ ਨਾਨਕ ਨਿਵਾਸ ਪਰਕਰਮਾ ਦੇ ਕਮਰਿਆਂ ਵਿੱਚ ਬੈਠੀਆਂ ਨੇ ਸਾਰਿਆਂ ਨੂੰ ਪਾਣੀ ਮਿਲਨਾ ਬੰਦ ਹੋ ਗਿਆ ! ਸਿੱਖ ਸੰਗਤਾਂ ਪਿਆਸ ਨਾਲ ਤੜਪਦੀਆਂ ਨੇ, ਓਹ ਸਿੱਖ ਸੰਗਤਾਂ ਜੋ ਟੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਅਮ੍ਰਿਤ ਵਰਗਾ ਠੰਡਾ ਮਿੱਠਾ ਜਲ ਦੁਨੀਆਂ ਨੂੰ ਪਿਲਾਓਂਦੀਆਂ ਰਹੀਆਂ ਅੱਜ ਖੁਦ ਪਾਣੀ ਦੀ ਇੱਕ ਇੱਕ ਬੰਦ ਵਾਸਤੇ ਤਰਸ ਰਹੀਆਂ ਨੇ ! ਦੁਨੀਆਂ ਦੀ ਰਣਨੀਤੀ ਇੱਹ ਮੰਗ ਕਰਦੀ ਹੈ ਕਿ ਦੁਸਮਣ ਓਥੇ ਲਿਜਾ ਕੇ ਮਾਰੋ ਜਿੱਥੇ ਓਸਨੂੰ ਪੀਣ ਨੂੰ ਪਾਣੀ ਤੱਕ ਨਸੀਬ ਨਾ ਹੋਵੇ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਰਣਨੀਤੀ ਇੱਹ ਮੰਗ ਕਰਦੀ ਹੈ ਕਿ ਦੁਸਮਣ ਨੂਮ ਓਸ ਥਾਂ ਤੇ ਲਿਜਾ ਕੇ ਮਾਰੋ ਜਿੱਥੇ ਭਾਈ ਘਨੱਈਆ ਪਾਣੀ ਵਾਲੀ ਮਸ਼ਕ ਲੈ ਕੇ ਖੜਾ ਹੋਵੇ, ਭਾਵ ਗੁਰੂ ਖਾਲਸਾ ਜੁਲਮ ਦਾ ਵਿਰੋਧੀ ਹੈ ਮਨੁਖਤਾ ਦਾ ਵਿਰੋਧੀ ਨਹੀ ਹੈ ! ਸਾਰਾ ਵਾਤਾ ਵਰਣ ਭੱਠ ਵਾਂਗੂੰ ਤਪਦਾ ਪਿਆ ਹੈ, ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਨੂੰ ਪਾਣੀ ਵਿਹੂਣਾਂ ਕਰ ਦਿੱਤਾ ਗਿਆ, ਜੇ ਕਿਸੇ ਸਿੱਖ ਬੀਬੀ ਨੇ ਕਿਸੇ ਫੌਜੀ ਦਾ ਤਰਲਾ ਕਰਕੇ ਕਿਹਾ ਕਿ ਮੇਰਾ ਬੱਚਾ ਪਿਆਸ ਵਿੱਚ ਤੜਪਦਾ ਹੈ ਦੋ ਘੱਟ ਪਾਣੀ ਦੇ ਦੇ ਦਿਓ, ਅਗ਼ੋਂ ਓਸ ਫੌਜੀ ਨੇ ਬੀਬੀ ਕੋਲੋਂ ਬੱਚੇ ਨੂੰ ਖੋਇਆ ਤੇ ਪਟਕਾ ਕੇ ਜਮੀਨ ਤੇ ਮਾਰਕੇ ਆਖਿਆ ਲੈ ਸਰਦਾਰਨੀ ਮੈਨੇ ਤੇਰੇ ਬੱਚੇ ਕੀ ਪਿਆਸ ਹਮੇਸ਼ਾ ਹਮੇਸ਼ਾ ਲਿਏ ਬੁਝਾ ਦੀ ਹੈ ਅਬ ਇਸਕੋ ਕਭੀ ਪਿਆਸ ਨਹੀ ਲਗੇਗੀ ! ਭਾਰਤੀ ਫੌਜ਼ ਵਲੋਂ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਓਪਰ ਗੋਲਾ ਬਾਰੀ ਹੁੰਦੀ ਰਹੀ, ਇਸ ਗੋਲਾ ਬਾਰੀ ਵਿੱਚ ਸੈਂਕੜਿਆਂ ਦੀ ਗਿੜਤੀ ਵਿੱਚ ਸਿੱਖ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਨਾਂ ਵਿੱਚ ਵੱਡੀ ਤਾਦਾਤ ਸਿੱਖ ਬੱਚਿਆਂ ਅਤੇ ਸਿੱਖ ਬੀਬੀਆ ਦੀ ਸੀ, ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਗੋਲੀਆਂ ਮਾਰੀਆਂ ਗਈਆਂ, ਸੇਵਾਦਾਰ ਜੋ ਸੇਵਾ ਦੀ ਡਿਓਟੀ ਕਰਦੇ ਪਏ ਸਨ ਓਹਨਾਂ ਨੂੰ ਗੋਲੀਆਂ ਮਾਰਕੇ ਭਾਰਤੀ ਫੌਜ਼ ਵਲੋਂ ਸ਼ਹੀਦ ਕੀਤਾ ਗਿਆ, ਦਰਬਾਰ ਸਾਹਿਬ ਜਿੱਥੇ ਕਦੇ ਅਮ੍ਰਿਤ ਮਈ ਬਾਣੀ ਦੀ ਵਰਖਾ ਹੁੰਦੀ ਸੀ ਤੇ ਮੁਰਦਿਆਂ ਨੂੰ ਜਿੰਦਗੀ ਮਿਲਦੀ ਸੀ ਅੱਜ ਇਸ ਪਾਵਨ ਸਥਾਂਨ ਤੇ ਗੋਲੀਆਂ ਦੀ ਵਰਖਾ ਹੋ ਰਹੀ ਹੈ ਅੱਜ ਭਾਰਤੀ ਫੌਜ ਵਲੋਂ ਇਸ ਪਾਵਨ ਸਥਾਂਨ ਓਤੇ ਮੌਤ ਵੰਡੀ ਜਾ ਰਹੀ ਸੀ ! ਅਖੀਰ ਇਸੇ ਸ਼ਾਮ ਨੂਂ ਮਰਿਆਦਾ ਵਿੱਚ ਵੀ ਫਰਕ ਪਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਸਨੂੰ ਹਰ ਰੋਜ ਸ੍ਰੀ ਅਕਾਲ ਤਖਤ ਸਾਹਿਬ ਓਪਰ ਸੁਸੋਭਿਤ ਕੀਤਾ ਜਾਂਦਾਂ ਸੀ ਅੱਜ ਭਾਰਤੀ ਫੌਜ਼ ਵਲੋਂ ਲਗਾਤਾਰ ਹੋ ਰਹੀ ਗੋਲਾ ਬਾਰੀ ਦੇ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਦੀ ਓਪਰਲੀ ਮੰਜਿਲ ਤੇ ਸੁਸੋਭਿਤ ਕਰਨਾ ਪਿਆ !
                   5 ਜੂਨ 1984 ਦਾ ਦਿਨ ਆਇਆ, ਸਿੱਖ ਇਤਹਾਸ ਦਾ ਇਹ ਨਾਭਾਗਾ ਦਿਨ ਸੀ ਅੱਜ ਫਿਰ ਅਹਮਦ ਸ਼ਾਹ ਅਬਦਾਲੀ ਦੀ ਭੈਣ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਓਪਰ ਹਮਲਾ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ਼ ਨੂੰ ਭੇਜਿਆ ਹੋਇਆ ਹੈ, ਦਿਨ ਦੇ ਚੜਨ ਸਾਰ ਹੀ ਭਾਰਤੀ ਫੌਜ਼ ਨੇ ਦਰਬਾਰ ਸਾਹਿਬ ਕਾਂਪਲੈਕਸ ਓਤੇ ਗੋਲਾ ਬਾਰੀ ਹੋਰ ਤੇਜ ਕਰ ਦਿੱਤੀ ਜੀਹਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਹੀਦੀਆਂ ਪ੍ਰਪਤ ਕਰ ਗਈ, ਜਿੱਥੇ ਭਾਰਤੀ ਫੌਜ਼ ਵਲੋਂ ਗੋਲਾ ਬਾਰੀ ਕੀਤੀ ਜਾ ਰਹੀ ਸੀ ਓਤੇ ਕਲਗੀਧਰ ਦਸ਼ਮੇਸ਼ ਪਿਤਾ ਦੇ ਮਰਜੀਵੜੇ ਸਿੰਘ ਭਾਰਤੀ ਫੌਜ਼ ਵਲੋਂ ਕੀਤੀ ਜਾ ਰਹੀ ਫਾਈਰਿਂਗ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ, ਸਿੰਘਾਂ ਵਲੋਂ ਕੀਤੀ ਫਾਈਰਿਂਗ ਨਾਲ ਭਾਰਤੀ ਫੌਜ਼ ਦੇ ਸੈਂਕੜਿਆਂ ਦੀ ਤਾਦਾਤ ਵਿੱਚ ਫੌਜੀ ਮਾਰੇ ਗਏ ਜੀਹਨਾਂ ਦੀਆਂ ਲਾਸ਼ਾਂ ਥਾਂ ਥਾਂ ਪਈਆਂ ਰੁਲ ਰਹੀਆਂ ਨੇ, ਸਰੋਵਰ ਦੇ ਜਲ ਦਾ ਰੰਗ ਵੀ ਲਾਲ ਹੋ ਗਿਆ, ਕਈ ਲਾਸ਼ਾਂ ਸਰੋਵਰ ਵਿੱਚ ਤੈਰ ਰਹੀਆਂ ਸਨ, ਓਹ ਫੌਜ਼ੀ ਜੀਹਨਾਂ ਦਾ ਨਿਸ਼ਾਂਨਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਗੋਲੇ ਸੁਟਣਾਂ ਹੈ ਜਦੋਂ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਸਿੰਘਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ, ਫਿਰ ਕੋਸ਼ਿਸ਼ ਹੂੰਦੀ ਹੈ ਕਿ ਕਿਸੇ ਤਰਾਂ ਰਿੜਕੇ ੳਕਾਲ ਤਖਤ ਸਾਹਿਬ ਦੇ ਨੇੜੇ ਪਹੁੰਚਿਆ ਜਾਵੇ ਪਰ ਫਰਸ਼ ਓਪਰ ਫਿੱਟ ਮਸ਼ੀਨ ਗੰਨ ਨਾਲ ਓਹ ਭੁੰਨ ਕੇ ਓਡਾ ਦਿੱਤੇ ਜਾਂਦੇ ਨੇ !
                 ਇੱਧਰ ਕੇ ਐਸ ਬਰਾੜ ਇਹ ਸੋਚਦਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣਿਆਂ ਸਾਥੀਆਂ ਸਮੇਤ ਸਰੋਵਰ ਵਿੱਚ ਕਿਧਰੇ ਲੁਕੇ ਹੋਏ ਹੋ ਸਕਦੇ ਨੇ, ਇੱਹਨੇ ਆਪਣੇ 20 ਤੋਂ 25 ਗੋਤਾਖੋਰ ਫੌਜ਼ੀਆਂ ਨੂੰ ਸਰੋਵਰ ਵਿੱਚ ਓਤਾਰ ਦਿੱਤਾ, ਪਰ ਗੁਰੂ ਕੇ ਖਾਲਸੇ ਦੀ ਬਾਜ਼ ਅੱਖ ਤੋਂ ਇੱਹ ਬਚ ਨਾ ਸਕੇ ਗੁਰੂ ਕੇ ਸਿੰਘਾਂ ਨੇ ਸਾਰਿਆਂ ਨੂੰ ਗੋਲੀਆਂ ਨਾਲ ਭੁੰਨ ਕੇ ਖਤਮ ਕਰ ਦਿੱਤਾ, ਹੁਣ ਕੇ ਐਸ ਬਰਾੜ ਗੱਸੇ ਨਾਲ ਸੜ ਬੱਲ ਗਿਆ ਗੁੱਸੇ ਵਿੱਚ ਆਏ ਇੱਸ ਸੈਤਾਨ ਨੇ ਸਰੋਵਰ ਵਿੱਚ ਗ਼ਹਿਰ ਮਿਲਾ ਦਿੱਤਾ, ਇੱਕ ਸਿੱਖ ਬੀਬਿ ਜਿਸਦੇ ਬੱਚਾ ਹੋਣ ਵਾਲਾ ਹੈ ਪਿਆਸ ਵਿੱਚ ਪਈ ਤੜਫਦੀ ਹੈ ਇੱਕ ਸਿੱਖ ਨੌਜਵਾਨ ਵਰਦੀਆਂ ਗੋਲੀਆਂ ਵਿੱਚ ਪਾਣੀ ਦੀ ਬਾਲਟੀ ਸਰੋਵਰ ਵਿੱਚੋਂ ਭਰਕੇ ਲੈਕੇ ਗਿਆ, ਪਾਣੀ ਦਾ ਘੁੱਟ ਓਸ ਸਿੱਖ ਬੀਬੀ ਦੇ ਮੂੰਹ ਵਿੱਚ ਪਇਆ ਪਾਣੀ ਦਾ ਘੁੱਟ ਮੂੰਹ ਵਿੱਚ ਪੈਂਦੇ ਸਾਰ ਓਹ ਸਿੱਖ ਬੀਬੀ ਆਪਣੇ ਹੋਣ ਵਾਲੇ ਬੱਚੇ ਸਮੇਤ ਦਮ ਤੋੜ ਗਈ, ਇੱਕ ਸਿੱਖ ਨੌਜਵਾਨ ਨੇ ਓਹੀ ਪਾਣੀ ਜਦੋਂ ਆਪਣੇ ਮੂੰਹ ਵਿੱਚ ਪਇਆ ਤਾਂ ਓਸ ਦੇ ਵੀ ਪ੍ਰਾਂਣ ਪਖੇਰੂ ਓਡ ਗਏ ! ਜਦੋਂ ਸਾਰਿਆਂ ਨੇ ਸਰੋਵਰ ਵੱਲ ਧਿਆਨ ਮਾਰਿਆ ਸਰੋਵਰ ਵਿੱਚ ਪਾਣੀ ਓਪਰ ਮਰੀਆਂ ਹੋਈਆਂ ਮੱਛੀਆਂ ਤੇਰਦੀਆ ਪਈਆਂ ਨੇ ਪਤਾ ਲੱਗ ਗਿਆ ਸਭਨੂੰ ਕਿ ਸਰੋਵਰ ਵਿੱਚ ਵੀ ਜ਼ਹਿਰ ਮਿਲਾ ਦਿੱਤਾ ਗਿਆ ਹੈ, ਸਿੱਖ ਸੰਗਤਾਂ ਦੇ ਪੀਣ ਵਾਸਤੇ ਕਿਤੇ ਪਾਣੀ ਨਹੀ ਹੈ, ਸਿੱਖ ਸੰਗਤ ਪਿਆਸ ਵਿੱਚ ਤੜਫਦੀ ਹੈ, ਗੰਦਾ ਮੰਦਾ ਟੋਇਆਂ ਨਾਲੀਆਂ ਵਿੱਚ ਭਰਿਆ ਪਾਣੀ ਪੀ ਕੇ ਸਿਖ ਸੰਗਤਾਂ ਗੁਜ਼ਾਰਾ ਕਰ ਰਹੀਆਂ ਨੇ, ਬੱਚਿਆਂ ਅਤੇ ਬੁਜੁਰਗਾਂ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੋ ਗਈ, ਕਈ ਬੁਜੁਰਗਾਂ ਨੇ ਪਿਆਸ ਅਤੇ ਗਰਮੀ ਦੇ ਕਾਰਣ ਦਮ ਤੋੜ ਦਿੱਤਾ, ਕਈ ਬੱਚਿਆਂ ਨੇ ਭੁੱਖ ਪਿਆਸ, ਗੋਲਿਆਂ ਦੀ ਧਮਕ, ਲੋਹੜੇ ਦੀ ਗਰਮੀ ਅਤੇ ਜਗਾਹ ਜਗਾਹ ਪਈਆਂ ਲਾਸ਼ਾਂ ਚੋਂ ਆ ਰਹੀ ਸੜਿਆਂਦ ਕਾਰਣ ਮਾਵਾਂ ਦੇ ਹੱਥਾਂ ਵਿੱਚ ਹੀ ਦਮ ਤੋੜ ਦਿੱਤਾ ! ਇਸੇ ਰਾਤ ਸਰਾਂ ਦੇ 61 ਨੰਬਰ ਕਮਰੇ ਵਿੱਚ 60 ਸਿੱਖਾਂ ਨੂੰ ਭਾਰਤੀ ਫੌਜ਼ ਵਲੋਂ ਬੰਦ ਕਰ ਦਿੱਤਾ ਗਿਆ, ਚਾਰੇ ਪਾਸੇ ਅੱਗ ਦਿ ਤਰਾਂ ਗੋਲਿਆਂ ਦੀ ਬਰਸਾਤ ਹੋ ਰਹੀ ਹੈ ਇਹ ਕਮਰਾ ਜੋ ਭੱਠ ਵਾਂਗ ਤਪਦਾ ਪਿਆ ਹੈ ਭੁਖੇ ਪਿਆਸੇ 60 ਗੁਰੂ ਕੇ ਸਿੱਖ ਜਿਨਾਂ ਵਿੱਚੋਂ ਕਿਸੇ ਨੇ ਜੇ ਕਿਸੇ ਫੌਜੀ ਕੋਲੋਂ ਪਾਣੀ ਦੀ ਮੰਗ ਕੀਤੀ ਤਾਂ ਅੱਗੋ ਓਸ ਫੌਜੀ ਦਾ ਜਵਾਬ ਸੀ ਬਾਹਰ ਕੇਵਲ ਮਸ਼ੀਨ ਗੰਨ ਦੀਆਂ ਗੀਆਂ ਨੇ ਪਾਣੀ ਤਾਂ ਤੁਹਾਡੇ ਭਿੰਡਰਾਂਵਾਲੇ ਨੂੰ ਪਿਆਇਆ ਜਾ ਰਿਹਾ ਹੈ ! ਸਾਰੀ ਰਾਤ ਇਹ ਗੁਰੂ ਕੇ ਲਾਲ ਇੱਸ ਕਮਰੇ ਵਿੱਚ ਕੈਦ ਰੱਖੇ ਗਏ ਜਦੋਂ ਸਵੇਰੇ ਕਮਰਾ ਖੋਲਿਆ ਗਿਆ 60 ਵਿਚੋਂ 55 ਖਤਮ ਹੋ ਚੁਕੇ ਨੇ ਤੇ ਬਾਕੀ 5 ਬੇਹੋਸ਼ ਪਏ ਨੇ ! ਸ਼ਾਮ ਦਾ ਵਕਤ ਘਮਾਸਾਂਨ ਜੰਗ ਹੋ ਰਹੀ ਹੈ, ਇਧਰ ਕੇ ਐਸ ਬਰਾੜ ਨੇ 60 ਕਮਾਂਡੋ ਸ਼੍ਰੀ ਅਕਾਲ ਤਖਤ ਸਾਹਿਬ ਵਲਨੂੰ ਭੇਜੇ ਪਹਿਲੇ ਹੱਲੇ ਹੀ ਗੁਰੂ ਕੇ ਸਿੰਘਾਂ ਨੇ 59 ਨੂੰ ਓੜਾ ਦਿੱਤਾ ! ਜਨਰਲ ਕੇ ਐਸ ਬਰਾੜ ਕੰਬ ਗਿਆ, ਓਹ ਬਰਾੜ ਜਿਹੜਾ 30 ਮਈ ਨੂੰ ਚੰਡੀਗੜ ਵਿਖੇ ਹੋਈ ਮੀਟਿੰਗ ਵਿੱਚ ਛਾਤੀ ਠੋਕ ਕੇ ਕਹਿੰਦਾ ਸੀ ਕਿ ਮੈ ਦੋਆਂ ਘੰਟਿਆਂ ਵਿੱਚ ਭਿੰਡਰਾਂਵਾਲੇ ਦੇ ਗੋਡੇ ਟਿਕਾ ਦੇਵਾਂਗਾ, ਤੇ ਜਦੋਂ ਕਿਸੇ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਐਨੀ ਛੇਤੀ ਹਾਰ ਮੰਨਣ ਵਲਿਆਂ ਵਿੱਚੋਂ ਨਹੀ ਤਾਂ ਬਰਾੜ ਦੇ ਬੋਲ ਸਨ ਕਿ ਜਦੋਂ ਤੋਪਾਂ ਦੇ ਗੋਲੇ ਚਲਦੇ ਨੇ ਓਦੋਂ ਵੱਡੇ ਵੱਡੇ ਜਰਨੈਲਾਂ ਦੇ ਗੋਡੇ ਟਿਕ ਜਾਂਦੇ ਨੇ ਇਹ ਭਿੰਡਰਾਂਵਾਲਾ ਕੀ ਚੀਜ ਹੈ, ਅੱਜ ਛੇਵੇਂ ਦਿਨ ਵੀ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਭੋਰਾ ਵੀ ਡੁਲਾ ਨਾ ਸਕਿਆ ! ਹੁਣ ਬਰਾੜ ਸੋਚਦਾ ਕਿ ਮੈ ਅੱਜ ਤਕ ਸਿਰਫ ਤੇ ਅਪਣੀ ਹੀ ਫੌਜ਼ ਮਰਵਾਈ ਹੈ, ਮੈ ਸਰਕਾਰ ਨੂੰ ਕਹਿ ਕਿ ਆਇਆਂ ਸਾਂ ਕਿ ਦੋ ਘੰਟਿਆਂ ਵਿੱਚ ਭਿੰਡਰਾਂ ਵਾਲੇ ਨੂੰ ਫੜ ਲਵਾਂਗਾ ਅੱਜ ਪੰਜਵਾਂ ਦਿਨ ਹੈ ਅਜੇ ਤਕ ਭਿੰਡਰਾਂ ਵਾਲਾ ਫੜਿਆ ਨਹੀ ਗਿਆ ਤੇ ਸਵੇਰੇ ਮੇਰੀ ਅਸਫਲਤਾ ਜੱਗ ਜਾਹਿਰ ਹੋ ਜਾਵੇਗੀ ਮੈ ਸਰਕਾਰ ਨੂੰ ਕੀ ਮੂੰਹ ਦਿਖਾਵਾਂਗਾ ਸੋ ਇਸ ਪਾਪੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਨਾਲ ਓਡਾਂਓਣ ਦਾ ਫੈਸਲਾ ਕਰ ਲਿਆ ! 5 ਜੂਨ ਦੀ ਰਾਤ 11ਵਜਕੇ 55 ਮਿੰਨਟ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਤੇਜ ਰੋਸ਼ਨੀ ਹੋਈ ਜਿਸਦਾ ਪ੍ਰਕਾਸ਼ ਇਤਨਾ ਤੇਜ ਸੀ ਕਿ ਇੱਕ ਦਮ ਅੱਖਾਂ ਧੁੰਦਲਾ ਗਈਆਂ, ਇਸ ਤੇਜ ਰੋਸ਼ਨੀ ਵਿੱਚ ਇਸ ਤਰਾਂ ਲਗਿਆ ਜਿਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੰਦਰ ਆ ਰਹੀਆਂ ਹੋਣ ਜੋ ਦਰਬਾਰ ਸਾਹਿਬ ਕੰਪਲੈਕਸ਼ ਵਿੱਚ ਲੱਗੀ ਹੋਈ ਅੱਗ ਨੂੰ ਬੁਝੌਣ ਲਈ ਬੁਲਾਈਆਂ ਗਈਆਂ ਹੋਣ ਪਰ ਵਾਸਤਵ ਵਿੱਚ ਐਸਾ ਕੁਜ ਵੀ ਨਹੀ ਸੀ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਇਹ ਤਾਂ ਭਾਰਤੀ ਫੌਜ਼ ਦੇ ਟੈਂਕ ਸਨ ਜੋ ਦਿੱਲੀ ਦੀ ਜਾਲਮ ਹਕੂਮਤ ਨੇ ਸਿੱਖਾਂ ਦੀ ਸਰਵ ਓਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੂੰ  ਓਡਾਓਣ ਵਾਸਤੇ ਭੇਜੇ ਸਨ ! ਰਾਤ 12 ਵਜੇ ਦੇ ਲਗਭਗ ਭਾਰਤੀ ਫੌਜ਼ ਨੇ ਪਹਿਲਾ ਟੈਂਕ ਗੁਰੂ ਰਾਮਦਾਸ ਸਾਹਿਬ ਲੰਗਰ ਵਾਲੇ ਪਾਸਿਓ ਪਰਕਰਮਾ ਦੇ ਵਿੱਚ ਦਾਖਲ ਕੀਤਾ, ਇਸਦੇ ਨਾਲ ਹੀ ਟੈਂਕ ਨਾਲ ਪਓੜੀਆਂ ਤੋੜਕੇ ਇੱਕ ਬਖਤਰਬੰਦ ਗੱਡੀ ਵੀ ਭਾਰਤੀ ਫੌਜ਼ ਵਲੋਂ ਪਰਕਰਮਾ ਵਿੱਚ ਓਤਾਰੀ ਗਈ, ਰਾਤ ਕਰੀਬ 12 ਵੱਜਕੇ 30 ਮਿਨਟ ਤੱਕ 13 ਟੈਂਕ ਅਤੇ ਦੋ ਬਖਤਰਬੰਦ ਗੱਡੀਆਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਕੀਤੀਆਂ ਜਾ ਚੱਕੀਆਂ ਸਨ, ਟੈਂਕਾ ਨੇ ਅੰਦਰ ਦਾਖਲ ਹੁੰਦੇ ਸਾਰ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅੰਨੇ ਵਾਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਇਹਨਾਂ ਗੋਲਿਆਂ ਵਿੱਚੋਂ ਇੱਕ ਗੋਲਾ ਆ ਕੇ ਤੋਸ਼ੇ ਖਾਨੇ ਨੂੰ ਆ ਕੇ ਲਗਿਆ ਜਿੱਸ ਕਾਰਨ 80 ਲੱਖ ਰੁਪਏ ਦੀ ਕੀਮਤ ਵਾਲੀ ਚਾਂਨਣੀ ਸੜ ਕੇ ਸਵਾਹ ਹੋ ਗਈ ਪਰ ਅਰਬਾਂ ਖਰਬਾ ਦਾ ਹੋਰ ਬੇਸ ਖਿਮਤੀ ਸਮਾਨ ਲੋਹੇ ਦੇ ਮਜਬੂਤ ਦਰਵਾਜੇ ਹੋਣ ਕਰਕੇ ਬਚ ਗਿਆ ਪਰ ਇੱਹ ਬੇਸਕੀਮਤੀ ਸਮਾਨ ਧੁਵਾਖਿਆ ਜਰੂਰ ਗਿਆ ! ਗੋਲਿਆਂ ਦੀ ਧਮਕ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਸ਼ਹੀਦੀ ਬੀੜ ਜਮੀਨ ਤੇ ਆ ਡਿੱਗੀ ਇੱਹ ਓਹ ਸ਼ਹੀਦੀ ਬੀੜ ਹੈ ਜਿਸਨੇ ਕਦੇ ਨਨਕਾਣਾ ਸਾਹਿਬ ਦਾ ਸਾਕਾ ਵੇਖਿਆ ਸੀ ਅੱਜ ਫਿਰ ਇਸਨੇ ਦਰਬਾਰ ਸਾਹਿਬ ਤੇ ਚੜਕੇ ਆਈ ਭਾਰਤੀ ਫੌਜ਼ ਦਾ ਕਹਿੱਰ ਅੱਖੀਂ ਤੱਕਿਆ ਹੈ, ਇੱਹ ਪਾਵਨ ਸ਼ਹੀਦੀ ਬੀੜ ਅੱਜ ਵੀ ਪੰਥ ਕੋਲ ਮੌਜੂਦ ਹੈ !
                 ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਣ ਸਿੰਘ ਟੌਹੜਾ ਅਤੇ ਇਹਨਾ ਦੇ ਨਾਲ ਦੇ ਧੜੇ ਬਿਲਕੁਲ ਸ਼ਾਂਤ ਬੈਠੇ ਸਨ , ਦੋ ਦਿਨ ਪਹਿਲਾ ਹਰਚੰਦ ਸਿਂਘ ਲੌਂਗੋਵਾਲ ਅਤੇ ਗੁਰੂਚਰਣ ਸਿੰਘ ਟੌਹੜਾ ਜੋ ਡੀਂਗਾਂ ਮਾਰ ਮਾਰ ਕੇ ਕਹਿਂਦੇ ਸਨ ਕਿ ਜੇ ਭਾਰਤੀ ਫੌਜ਼ ਨੇ ਦਰਬਾਰ ਸਾਹਿਬ ਕੰਪਲੈਕਸ ਓਪਰ ਹਮਲਾ ਕਰਨ ਦੀ ਜੁਰੱਰਤ ਕੀਤੀ ਤਾਂ ਪਹਿਲਾਂ ਓਸਨੂੰ ਸਾਡੀਆਂ ਲਾਸਾਂ ਓਤੋਂ ਦੀ ਲੰਘਣਾ ਪਵੇਗਾ, ਜੇ ਫਿਰ ਵੀ ਦਿੱਲੀ ਸਰਕਾਰ ਬਾਜ ਨਾ ਆਈ ਤਾਂ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ ਅੱਜ ਕਾਇਰਾਂ ਵਾਂਗ ਹੱਥ ਖੜੇ ਕਰਕੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਚਲੇ ਗਏ, ਇਹ ਇੱਕ ਇਹਨਾਂ ਵਾਸਤੇ ਬੁੱਝਦਿਲੀ ਦੀ ਨਿਸ਼ਾਨੀ ਸੀ !
              ਗੁਰੂ ਰਾਮਦਾਸ ਸਾਹਿਬ ਸਰਾਂ ਦੇ ਬਹਰ ਬਰਾਮਦੇ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਬੀਬੀਆਂ ਬੱਚੇ ਬੁਜੁਰਗ ਭਾਰਤੀ ਫੌਜ ਦੇ ਸ਼ਖਤ ਪਹਿਰੇ ਹੇਠ ਜਾਂਨ ਤਲੀ ਤੇ ਧਰਕੇ ਬੈਠੇ ਸਨ, ਭਾਰਤੀ ਫੌਜ ਦੇ ਟੈਕਾਂ ਵਲੋਂ ਸੁੱਟੇ ਜਾ ਰਹੇ ਬੰਬਾਂ ਵਿੱਚੋਂ ਇੱਕ ਬੰਬ ਇਸ ਭੱਖੀ ਪਿਆਸੀ ਸਿੱਖ ਸੰਗਤ ਓਪਰ ਆ ਕੇ ਡਿੱਗਾ, ਬੰਬ ਇਤਨਾ ਜਬਰਦਸਤ ਸੀ ਕਿ ਬਰਾਮਦੇ ਵਿੱਚ ਬੈਠੀ ਸਿੱਖ ਸੰਗਤ ਵਿਚੋਂ ਬਹੁਤਿਆਂ ਦੇ ਮਾਸ ਦੇ ਲੋਥੜੇ ਸਰਾਂ ਦੀਆਂ ਕੰਧਾਂ ਨਾਲ ਜਾ ਚਿੰਬੜੇ ਤੇ ਜੋ ਬਚ ਗਏ ਓਹਨਾ ਵਿੱਚ ਭਗਦੜ ਮਚ ਗਈ, ਇਧਰ ਓਧਰ ਭੱਜੀ ਫਿਰਦੀ ਸਿੱਖ ਸੰਗਤ ਓਪਰ ਫੌਜੀਆਂ ਵਲੋਂ ਫਾਈਰਿੰਗ ਖੋਲ ਦਿਤੀ ਗਈ ਜਿਸ ਵਿੱਚ ਬੇਦੋਸੇ ਬੀਬੀਆਂ ਬੱਚੇ ਅਤੇ ਬੁਜੁਰਗ ਸ਼ਹੀਦ ਹੋ ਗਏ, ਭਾਰਤੀ ਫੌਜ ਵਲੋਂ ਇਹ ਇਕ ਕਾਇਰਤਾ ਪੂਰਣ ਕਾਰਵਾਈ ਸੀ !

              ਦਰਬਾਰ ਸਾਹਿਬ ਕੰਪਲੈਕਸ਼ ਅੰਦਰ ਦਾਖਲ ਹੋਈ ਭਾਰਤੀ ਫੌਜ਼ ਨੇ ਓਚੇਚੇ ਤੌਰ ਤੇ ਸਿੱਖ ਰੈਫਰੈਂਸ ਲਾਈਬਰੇਰੀ ਵਿੱਚੋਂ ਕੁਜ ਕੀਮਤੀ ਸਮਾਨ ਬਾਹਰ ਕੱਢ ਕੇ ਇੱਸ ਲਾਈਬਰੇਰੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿੱਸ ਕਾਰਣ 2200 ਤੋ ਵੱਧ ਹੱਥ ਲਿਖਤਾਂ, ਹੁਕਮਨਾਮੇ ਜੋ ਗੁਰੁ ਸਾਹਿਬਾਨਾਂ ਨੇ ਅਪਣੇ ਹੱਥੀ ਲਿਖੇ ਸਨ, ਸਿੱਖ ਇਤਹਾਸ ਨਾਲ ਸੰਬੰਧਤ ਕੀਮਤੀ ਪੁਸਤਕਾਂ, ਪੁਰਾਤਨ ਸੋਮੇ, ਦੁਰਲੱਭ ਸਾਹਿੱਤ ਅਤੇ ਪੁਰਾਣਾ ਰਿਕਾਰਡ ਭਾਰਤੀ ਫੌਜ਼ ਨੇ ਤਬਾਹ ਕਰਕੇ ਰੱਖ ਦਿੱਤਾ, 20,000 ਤੋਂ ਵੱਧ ਧਾਰਮਿਕ ਪੁਸਤਕਾਂ ਦਾ ਕੋਈ ਥੁਹ ਪਤਾ ਨਹੀ ਹੈ, ਅੱਜ ਓਹ ਲੋਕ ਸਿੱਖ ਰੈਫਰੈਂਸ ਲਾਈਬਰੇਰੀ ਵਿੱਚੋਂ ਲੱਟੀ ਹੋਈ ਸਾਮਗਰੀ ਜੇ ਵਾਪਸ ਵੀ ਕਰਨਾ ਚਾਓਣ  ਤਾਂ ਹੋ ਸਕਦਾ ਹੈ ਓਸ ਸਮਗਰੀ ਵਿੱਚ ਬਹੁਤ ਕੁਜ ਘੱਟ ਵੱਧ ਕਰ ਦਿੱਤਾ ਹੋਵੇ, ਰਲਾ ਦਿੱਤਾ ਹੋਵੇ ! ਚਾਰੋਂ ਪਾਸਿਆਂ ਤੋਂ ਤੋਪਾਂ ਦੇ ਗੋਲੇ ਵਰਦੇ ਪਏ ਨੇ, ਭਾਰਤੀ ਫੌਜ਼ ਦੇ ਟੈਂਕ ਲਗਾਤਾਰ ਗੋਲਾ ਬਾਰੀ ਕਰ ਰਹੇ ਨੇ, ਲਗਾਤਾਰ ਹੋ ਰਹੀ ਇੱਸ ਗੋਲਾ ਬਾਰੀ ਦੇ ਵਿੱਚ ਇੱਕ 14 ਕੁ ਸਾਲਾ ਦਾ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲ ਆ ਕੇ ਬੋਲਿਆ ਬਾਬਾ ਜੀ ਜੇ ਮੈਨੂੰ ਹੁਕਮ ਕਰੋ ਤਾਂ ਮੈਂ ਆਹ ਜਿਹੜਾ ਟੈਂਕ ਲਗਾਤਾਰ ਗੋਲੇ ਸੁੱਟੀ ਔਂਦਾ ਹੈ ਇਹਦਾ ਮੂੰਹ ਬੰਦ ਕਰ ਦੇਵਾਂ..? ਬਾਬਾ ਜੀ ਕਹਿਣ ਲੱਗੇ ਬੇਟਾ ਓਹ ਕਿਵੇਂ..? ਓਹ ਸਿੱਖ ਬੱਚਾ ਕਹਿਣ ਲੱਗਾ ਇੱਹ ਮੇਰੇ ਤੇ ਛੱਡ ਦਿਓ, ਇਹਨਾਂ ਕਹਿ ਕਿ ਓਸ ਜਰਨੈਲ ਨੇ ਆਪਣੇ ਸਰੀਰ ਨਾਲ ਬਰੂਦ ਬੰਨਿਆਂ ਤੇ ਵਰਦੀਆਂ ਗੋਲੀਆਂ ਵਿੱਚ ਟੈਂਕ ਦੇ ਪਿਛਲੇ ਪਾਸੇ ਦੀ ਓਪਰ ਜਾ ਚੜਿਆ, ਇੱਕ ਜੋਰਦਾਰ ਧਮਾਕੇ ਨਾਲ ਟੈਂਕ ਓਡ ਗਿਆ ਤੇ ਇਹ ਸਿੱਖ ਬੱਚਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਗੋਦ ਵਿੱਚ ਜਾ ਬਿਰਾਜਿਆ ! ਇਸੇ ਸਮੇ ਇੱਕ ਟੈਂਕ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਂਨ ਨੇੜੇ ਜਾ ਕੇ ਪਰਕਰਮਾ ਵਿੱਚ ਧੱਸ ਗਿਆ, ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਇਹ ਟੈਂਕ ਨਾ ਨਿਕਲਿਆ, ਪਰਕਰਮਾਂ ਵਿੱਚ ਖਲੋਤੇ ਟੈਂਕਾਂ ਨੇ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਂਨਾਂ ਬਣਾਂਈ ਰੱਖਿਆ ਓਥੇ ਹੀ ਇਹਨਾ ਟੈਂਕਾ ਨੇ ਗੁਰੂ ਰਾਮ ਦਾਸ ਲੰਗਰ, ਗੁਰੂ ਰਾਮ ਦਾਸ ਸਰਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਓਪਰ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਜਿਸਦੇ ਨਾਲ ਭਾਰੀ ਗਿਣਤੀ ਵਿੱਚ ਸਿੱਖ ਸਰਧਾਲੂ ਸਹੀਦ ਹੋਏ,ਸਾਰੀ ਰਾਤ ਇੱਹ ਟੈਂਕ ਅੱਗ ਵਰਾਂਓਦੇ ਰਹੇ ! ਜਨਰਲ ਸ਼ੁਬੇਗ ਸਿੰਘ ਜੀ ਹੁਰਾਂ ਨੇ ਓਚੇਚੇ ਤੌਰ ਤੇ ਐਂਟੀ ਟੈਂਕ ਪਰਫੇਕਟ ਗਨ ਲੈਕੇ ਟੈਂਕਾਂ ਦੇ ਅੱਗੇ ਲੱਗੀ ਹੋਈ ਆਰ ਪੀ ਸੀ ਤਬਾਹ ਕਰਨੀ ਸ਼ੁਰੂ ਕਰ ਦਿੱਤੀ, ਕਾਫੀ ਟੈਂਕ ਨਕਾਰਾ ਕਰ ਦਿੱਤੇ ਗਏ !
             ਅੱਧੀ ਰਾਤ ਦਾ ਸਮਾ ਗੁਰੂ ਰਾਮ ਦਾਸ ਸਾਹਿਬ ਸਰਾਂ ਦੇ ਪਿਛਲੇ ਪਾਸਿਓਂ 2000 ਤੋ ਵੱਧ ਭਾਰਤੀ ਫੌਜ਼ ਦੇ ਸਪੇਸ਼ਲ ਕਮਾਂਡੋ ਫੋਰਸ ਦਾ ਦਸਤਾ ਜਿਨਾਨੇ ਬੁਲਟ ਪ੍ਰੂਫ ਜੈਕਟਾਂ ਪਹਿਨੀਆਂ ਹੋਈਆਂ ਨੇ ਭਾਰਤੀ ਫੌਜ਼ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਭੇਜਿਆ ਗਿਆ, ਸਿੰਘਾਂ ਨੇ ਇੱਕ ਜੋਰਦਾਰ ਹਮਲਾ ਕੀਤਾ ਇਹਨਾਂ ਬੁਲਟ ਪ੍ਰੂਫ ਸਪੇਸਲ ਕਮਾਂਡੋਆਂ ਵਿੱਚੋਂ 600 ਤੋ ਵੱਧ ਨੂੰ ਓੜਾ ਕੇ ਰੱਖ ਦਿੱਤਾ, ਇਸਤੋਂ ਬਾਦ ਭਾਰਤੀ ਫੌਜ਼ ਵੱਲੋਂ 40-40 50-50 ਫੌਜ਼ੀਆਂ ਦਿਆਂ ਟੁਕੜੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਿੰਘਾਂ ਨੇ ਓਹ ਵੀ ਇੱਕ ਇੱਕ ਕਰਕੇ ਖਤਮ ਕਰ ਦਿੱਤੀਆਂ ! ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਦੁਖਭੰਜਣੀ ਬੇਰੀ ਨੇੜੇ ਜਬਰਦਸਤ ਜੰਗ ਛਿੜੀ ਹੋਈ ਹੈ, ਫੋਜ਼ੀਆਂ ਦੀਆਂ ਚੀਕਾਂ ਸੁਣਦੀਆਂ ਪਇਆਂ ਨੇ ਤੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਹੋਏ ਵੀ ਜੈਕਾਰਿਆਂ ਨਾਲ ਆਸਮਾਨ ਗੁੰਜਾ ਦਿੰਦੇ ਨੇ, ਇੱਕ ਪਾਸੇ ਭਾਰਤੀ ਫੌਜ਼ ਹੈ ਜਿਸਦੇ ਪਿਛੇ ਪੂਰੇ ਦੇਸ ਦੀ ਸਰਕਾਰ ਹੈ ਤੇ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ ਤੇ ਦੂਜੇ ਪਾਸੇ ਭੁੱਖੇ ਤਿਹਾਏ 40 ਕੁ ਗੁਰੂ ਕੇ ਸਿੰਘ ਜਿਂਨਾਂ ਤੇ ਹੱਥ ਓਸ ਅਕਾਲ ਪੁਰਖ ਵਾਹਿਗੁਰੂ ਦਾ ਹੈ, ਇੱਕ ਪਾਸੇ ਹਾਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ਼ ਤੇ ਦੁਸਰੇ ਪਾਸੇ 40 ਸਿੰਘ ਪਰ ਟੱਕਰ ਬਰਾਬਰ ਦੀ ਹੈ, ਜੱਸਾ ਸਿੰਘ ਰਾਮਗੜੀਆ ਬੁੰਗਾ ਜਿਸਦੇ ਤਹਿਖਾਨੇ ਵਿਚੋਂ ਸਿੰਘ ਜਬਰਦਸਤ ਫਾਈਰਿਂਗ ਕਰਦੇ ਨੇ ਤੇ ਇਥੇ ਭਾਰਤੀ ਫੌਜ਼ ਦੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਨੇ ਜੋ ਬਚਕੇ ੳਗੇ ਵੱਧਦਾ ਪਰਕਰਮਾ ਵਿੱਚ ਸਿੰਘਾਂ ਦੀ ਗੋਲੀ ਦਾ ਸਿਕਾਰ ਹੋ ਜਾਂਦਾਂ ਹੈ, ਹੁਣ ਕੇ ਐਸ ਬਰਾੜ, ਕੇ ਸੰਦਰ ਜੀ ਅਤੇ ਆਰ ਐਸ ਦਿਆਲ ਨੇ ਪਰਕਰਮਾ ਵਿੱਚਲੇ ਕਮਰੇ ਜਿਨਾਂ ਵਿੱਚ ਸਿੱਖ ਸੰਗਤਾਂ ਭਰੀਆਂ ਪਈਆਂ ਨੇ ਇੱਕ ਇੱਕ ਦੋ ਦੋ ਬੰਬ ਸੁਟੋਣੇ ਸ਼ੁਰੂ ਕਰ ਦਿੱਤੇ, ਬੇਦੋਸ਼ੇ ਸਿੱਖਾਂ ਨੂੰ ਕਮਰਿਆਂ ਵਿੱਚ ਬੰਬ ਸੁੱਟ ਸੁੱਟ ਕੇ ਸ਼ਹੀਦ ਕਰਨਾ ਸ਼ਰੂ ਕਰ ਦਿੱਤਾ, ਕਰੀਬ 1500 ਦੇ ਲਗਭੱਗ ਸਿੱਖਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ ! ਇੱਕ ਭਾਰਤੀ ਫੌਜ਼ੀ ਨੂੰ ਇਹ ਕਹਿਂਦੇ ਵੀ ਸੁਣਿਆ ਕਿ ਮੈ ਸਨ 62 ਦੀ ਲੜਾਈ ਦੇਖੀ, ਸਨ 65 ਦੀ,  ਸਨ 71 ਦੀ ਲੜਾਈ ਦੇਖੀ ਹੈ ਜੋ ਸਾਡੇ ਗਵਾਂਡੀ ਮੁਲਕ ਨਾਲ ਸੀ ਪਰ ਜਿਨਾਂ ਅਸਲਾ ਅਕਾਲ ਤਖਤ ਸਾਹਿਬ ਓਪਰ ਹਮਲਾ ਕਰਨ ਵਿੱਚ ਲੱਗਿਆ ਜਿੱਨੇ ਫੌਜ਼ੀ ਇਥੇ ਮਾਰੇ ਗਏ ਭਾਰਤੀ ਫੌਜ਼ ਦਾ ਜਿਨਾਂ ਨੁਕਸਾਂਨ ਇਥੇ ਹੋਇਆ ਓਨਾਂ ਤਾਂ ਗਵਾਡੀ ਮੁਲਕਾਂ ਨਾਲ ਹੋਈ ਜੰਗ ਵਿੱਚ ਵੀ ਨਹੀ ਹੋਇਆ,
                     ਜੁਲਮ ਦੀ ਇੰਤਹਾ ਹੋ ਗਈ ਗੁਰੂ ਰਾਮ ਦਾਸ ਸਾਹਿਬ ਸਰਾਂ ਜੋ ਕਿ ਤਿੰਨ ਮੰਜਿਲਾ ਬਣੀ ਹੋਈ ਹੈ ਜਿਸ ਸਿੱਖ ਬੀਬੀਆਂ ਬੱਚੇ ਤੇ ਬੁਜੁੱਰਗ ਠਹਿਰੇ ਹੋਏ ਸਨ ਭਾਰਤੀ ਫੌਜ਼ ਵਲੋਂ ਅੰਨੇ ਵਾਹ ਹੈਂਡ ਗ੍ਰਿਨੇਡ ਸੁਟਣੇ ਸ਼ੁਰੂ ਕਰ ਦਿੱਤੇ ਗਏ, ਇੱਥੇ ਵੀ ਬਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੀਆਂ ਸ਼ਹੀਦੀਆਂ ਹੋਈਆਂ !
                 6 ਜੁਂਨ 1984 ਆ ਗਿਆ, ਦਰਬਾਰ ਸਾਹਿਬ ਅੰਦਰ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਇਆ, ਅਮ੍ਰਿਤ ਵੇਲੇ ਕੀਰਤਨ ਦੀ ਡਿਓਟੀ ਕਰਨ ਲਈ ਆ ਰਹੇ ਸੂਰਮੇ ਸਿੰਘ ਭਾਈ ਅਮਰੀਕ ਸਿੰਘ ਜੀ ਦੇ ਜੱਥੇ ਨੂੰ ਲਾਚੀ ਬੇਰ ਲਾਗੇ ਗੋਲੀਆ ਨਾਲ ਓਡਾ ਦਿੱਤਾ ਗਿਆ, ਗੋਲਾ ਬਾਰੀ ਹੋਰ ਤੇਜ ਹੋ ਗਈ, ਦਰਬਾਰ ਸਾਹਿਬ ਦੇ ਦਰਵਾਜੇ ਚੀਰ ਕੇ ਗੋਲੀਆਂ ਅੰਦਰ ਦਾਖਲ ਹੋਣੀਆਂ ਸ਼ੁਰੂ ਹੋ ਗਈਆਂ, ਗੁਰਦਾਸ ਪੁਰ ਪਾਹੋਵਾਲ ਦੇ ਰਹਿਣ ਵਾਲੇ ਭਾਈ ਚਰਨਜੀਤ ਸਿੰਘ ਜੀ ਇਹਨਾਂ ਨੇ ਕੀਰਤਨ ਅਰੰਭ ਕੀਤਾ, ਇਸ ਜੱਥੇ ਓਪਰ ਵੀ ਫਾਈਰਿੰਗ ਹੋਈ ਜੀਹਦੇ ਵਿੱਚ ਭਾਈ ਅਵਤਾਰ ਸਿੰਘ ਜੀ ਸ਼ਖਤ ਜਖਮੀ ਹੋਏ, ਗਿਆਨੀ ਮੋਹਣ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ ਹੁਰਾਂ ਨੇ ਆਪਣੀਆਂ ਦਸਤਾਰਾਂ ਦੇ ਨਾਲ ਇਹਂਨਾਂ ਦੇ ਜਖਮਾਂ ਨੂੰ ਬੰਨਿਆ, 6 ਵਜੇ ਸਵੇਰੇ ਮਰਿਆਦਾ ਭੰਗ ਹੋਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਤੋਂ ਜਿਸ ਪਾਵਨ ਬੀੜ ਦਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਅੰਦਰ ਹੁੰਦਾ ਆਇਆ ਸੀ ਓਸ ਪਾਵਨ ਬੀੜ ਵਿੱਚ ਵੀ ਇੱਕ ਗੋਲੀ ਆਂਣ ਵੱਜੀ ਜੋ ਸੁਖਮਨੀ ਸਾਹਿਬ ਦੇ ਕਈ ਪੰਨਿਆਂ ਨੂਂ ਚੀਰ ਕੇ ਅੰਦਰ ਜਾ ਠੰਡੀ ਹੋਈ ! ਦਰਬਾਰ ਸਾਹਿਬ ਦੇ ਓਪਰਲੀ ਮੰਜਿਲ ਤੇ ਪਾਠੀ ਸਿੰਘ ਪਾਠ ਕਰਦਾ ਸੀ ਮਸ਼ੀਨ ਗੰਨ ਦਾ  ਮੂੰਹ ਓਹਦੇ ਵੱਲਨੂੰ ਹੋਇਆ ਪਾਠੀ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜਤ ਕਰਦਿਆਂ ਇੱਕ ਗੋਲੀ ਆਕੇ ਓਸਦੇ ਹੱਥ ਵਿਚ ਲੱਗੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਖੂਨ ਨਾਲ ਭਿੱਜ ਗਿਆ, ਇਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅ1ਜ ਵੀ ਪੰਥ ਕੋਲ ਮੌਜੂਦ ਹੈ ! ਭਿਆਨਕ ਗੋਲਾ ਬਾਰੀ ਵਿੱਚ ਚਾਰੋ ਪਾਸੇ ਅੱਗ ਹੀ ਅੱਗ ਵਰਦੀ ਪਈ ਹੈ,  ਇੱਕ ਜੀ ਜਿਸਦੇ ਪੈਰ ਨੂੰ ਠੋਕਰ ਲੱਗੀ ਤੇ ਕੀ ਦੇਖਿਆ ਇੱਕ 26 ਕੁ ਸਾਲ ਦੀ ਨੌਜਵਾਨ ਔਰਤ ਜੋ ਭਾਰਤੀ ਫੌਜ਼ ਦੀ ਬਹਾਦਰੀ ਸ਼ਿਕਾਰ ਹੋ ਕੇ ਸ਼ਹੀਦ ਹੋਈ ਪਈ ਹੈ ਦੇ ਨਾਲ ਓਸਦਾ ਇੱਕ ਛੋਟਾ ਜਿਹਾ ਬੱਚਾ ਰੋਂਦਾ ਪਿਆ ਹੈ ਇਸ ਫੌਜੀ ਨੂ ਜਰਾ ਵੀ ਤਰਸ਼ ਨਾ ਆਇਆ ਤੇ ਇਸਨੇ ਓਸ ਬੱਚੇ ਨੂੰ ਪਕੜ ਕੇ ਜੋਰਦੀ ਪਟਕਾ ਕੇ ਕੰਧ ਵਿੱਚ ਮਾਰਕੇ ਸ਼ਹੀਦ ਕਰ ਦਿੱਤਾ ! ਇਸੇ ਸਵੇਰ ਭਾਰਤੀ ਫੌਜ਼ ਵਲੋਂ ਕੁਜ ਸਿੱਖ ਆਗੂ ਗਿਰਫਤਾਰ ਕਰ ਲਏ, ਦੁਨੀਆਂ ਦੇ ਇਸ ਅਦੁੱਤੀ ਜੰਗ ਵਿੱਚ ਜਿੱਥੇ ਗੁਰੂ ਕੇ ਸਿੰਘਾਂ ਨੇ ਵੱਧਚੜ ਕੇ ਹਿੱਸਾ ਲਿਆ ਓਥੇ ਹੀ ਗੁਰੂ ਕੀਆਂ ਨਾਦੀ ਧੀਆਂ ਵੀ ਪਿੱਛੇ ਨਹੀ ਰਹੀਆਂ, ਬੀਬੀ ਓਪਕਾਰ ਕੌਰ ਅਤੇ ਓਹਨਾਦੇ ਨਾਲ ਹੋਰ ਕਈ ਸਿੰਘਣੀਆਂ ਨੇ ਦੁਸ਼ਮਣ ਭਾਰਤੀ ਫੋਜ਼ ਨਾਲ ਡੱਟਕੇ ਟੱਕਰ ਲਈ ! ਜਨਰਲ ਸ਼ੁਬੇਗ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਨਾਲਦੇ ਕਈ ਹੋਰ ਸਿੰਘ ਬਾਬਾ ਠਾਹਰਾ ਸਿੰਘ ਵਰਗੇ ਬੱਬਰ ਸ਼ਹੀਦੀਆਂ ਪ੍ਰਾਪਤ ਕਰ ਗਏ, ਸੰਤ ਬਾਬਾ ਜਰਨ਼ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ 30 ਕੁ ਸ਼ਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਛੱਡ ਬਾਹਰ ਮੈਦਾਂਨ ਵਿੱਚ ਆ ਡਟੇ, ਜੰਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜੇਵੇ ਪਰਲੋ ਆ ਗਈ ਹੋਵੇ, ਭਾਈ ਅਮਰੀਕ ਸਿੰਘ ਜੀ ਪ੍ਰਧਾਂਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਹਾਦਤ ਦਾ ਜਾਮ ਪੀ ਗਏ, ਸੰਤ ਭਿੰਡਰਾਂ ਵਾਲਿਆਂ ਦੇ ਨਾਲਦੇ ਹੋਰ ਕਈ ਸਿੰਘ ਵਾਰੀ ਵਾਰੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਸ਼ੀਨ ਗੰਨ ਲੈ ਕੇ ਮੈਦਾਨ ਵਿੱਚ ਡੱਟੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਨੇ ਓਸ ਜਗਾਹ ਓਪਰ ਸੰਤ ਭਿੰਡਰਾਂਵਾਲਿਆਂ ਨੇ ਜਮੀਨ ਓਪਰ ਪੇਟ ਦੇ ਬਲ ਲੇਟ ਕੇ ਮੋਰਚਾ ਲਾਇਆ ਹੋਇਆ ਹੈ ਇੱਕੋ ਦਮ ਇੱਕ ਬ੍ਰਸਟ ਸੰਤ ਜਰਨੈਲ ਸਿੰਘ ਜੀ ਨੂੰ ਆ ਕੇ ਵੱਜਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸ਼ਹਾਦਤ ਦਾ ਜਾਮ ਪੀ ਗਏ, ਸਨ 1965 ਅਤੇ 1971 ਦੀ ਭਾਰਤ ਪਾਕ ਜੰਗ ਨਾਲੋਂ ਇਸ ਸਿਖਾਂ ਵਿਰੁੱਧ ਲੜੀ ਗਈ ਜੰਗ ਵਿੱਚ ਸਭਤੋਂ ਵੱਧ ਅਸਲਾ ਵਰਤਿਆ ਗਿਆ, ਸਭਤੋਂ ਵੱਧ ਫੌਜ਼ੀ ਨੁਕਸਾਨ ਵੀ ਭਾਰਤੀ ਫੌਜ਼ ਨੂੰ ਇਥੇ ਹੀ ਓਠਾਓਣਾਂ ਪਿਆ, ਸ਼ਾਮ 4 ਵਜੇ ਤੱਕ ਇਹ ਫਾਈਰਿਂਗ ਅਤੇ ਗੋਲਾ ਬਾਰੀ ਚਲਦੀ ਰਹੀ, ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਦਲੇਰ ਸੂਰਮੇ ਆਪਣੀਆਂ ਜਾਨਾ ਹੂਰ ਕੇ ਲੜੇ, ਜੀਓਦੇ ਜੀ ਕਿਸੇ ਵੀ ਭਾਰਤੀ ਫੌਜ਼ੀ ਦੇ ਨਾਪਾਕ ਕਦਮ ਦਰਬਾਰ ਸਾਹਿਬ ਕੰਪਲੈਕਸ ਦੇ ਅਮਦਰ ਨਾ ਪੈਣ ਦਿੱਤੇ, ਚਮਕੌਰ ਸਾਹਿਬ ਵਿੱਚ ਲੜੀ ਹੋਈ ਜੰਗ ਨੂੰ ਇਕ ਵਾਰ ਫਿਰ ਇਹਾਂਨਾਂ ਬੱਬਰ ਸ਼ੇਰਾਂ ਨੇ ਦੋਹਰਾ ਦਿੱਤਾ, ਸਿੱਖਾਂ ਨੇ ਆਪਣੇ ਅਣਖੀ ਇਤਹਾਸ ਨੂੰ ਇਕ ਵਾਰ ਫਿਰ ਦੁਹਰਾ ਕੇ ਦੁਨੀਆਂ ਨੂੰ ਦਿਖਾ ਦਿੱਤਾ, ਜਨਰਲ ਕੇ ਐਸ ਬਰਾੜ ਆਪਣੀ ਕਿਤਾਬ ਵਿਚ ਵੀ ਇਸ ਸਚਾਈ ਨੂੰ ਕਬੂਲ ਕਰਦਾ ਹੋਇਆ ਲਿਖਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਆਪਣੇ ਸਾਥੀਆਂ ਸਮੇਤ ਬੜੀ ਸੁਰਮਤਾਈ ਅਤੇ ਦਲੇਰੀ ਨਾਲ ਲੜੇ ! ਜੰਗ ਬੰਦ ਹੋਣ ਓਪਰੰਤ ਭਾਰਤੀ ਫੌਜ਼ ਨੇ ਸਾਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ, ਅਤੇ ਜੀਓਂਦੇ ਬਚੇ ਸਿਖਾਂ ਨੂੰ ਜੰਗ ਬੰਦੀ ਕਰਾਰ ਦੇ ਦਿਤਾ ਗਿਆ, ਭਾਰਤੀ ਫੌਜ਼ ਵਲੋਂ ਜਿਂਦਾ ਬਚੀਆਂ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ, ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੇ ਸਾਰੇ ਤਸ਼ੱਦਤ ਅਤੇ ਅੰਤਾ ਦੇ ਜੁਲਮ ਸਿਖਾਂ ਨੂੰ ਬੰਦੀ ਬਣਾ ਕੇ ਓਨਾਂ ਪਰ ਕੀਤੇ ਗਏ, ਅੱਧਮਰੇ ਬੱਚਿਆਂ ਨੂੰ ਭਾਰਤੀ ਫੋਜ਼ੀਆਂ ਨੇ ਕੰਧਾਂ ਵਿੱਚ ਮਾਰ ਮਾਰ ਕੇ ਸ਼ਹੀਦ ਕੀਤਾ, ਕੁਲ ਮਿਲਾ ਕੇ ਇਹ ਸਿੱਖਾਂ ਲਈ ਤੀਜਾ ਘੱਲੂਘਾਰਾ ਹੋ ਨਿਬੜਿਆ, ਇਹ ਤੀਜਾ ਘੱਲੂਘਾਰਾ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿਚ ਸਿੱਖ ਸ਼ਹੀਦ ਕੀਤੇ ਗਏ ਸਿੱਖਾਂ ਦੇ ਕੌਮੀ ਘਰ ਖਾਲਸਾ ਰਾਜ ਲਈ ਇੱਕ ਮਜਬੂਤ ਨੀਂਹ ਪੱਥਰ ਸਾਬਿਤ ਹੋਵੇਗਾ !
                                                                                                                          
 ਵਾਹਿਗੁਰੂ ਜੀ ਕਾ ਖਾਲਸਾ, 
ਵਾਹਿਗੁਰੂ ਜੀ ਕੀ ਫਤਿਹਿ,,
ਧੱਨਵਾਦ ਸਹਿਤ- ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ- ਦਸ਼ਮੇਸ਼ ਖਾਲਸਾ ਫੌਜ਼ ਇਂਟਰਨੈਸਨਲ ਯੂ ਪੀ
ਈ ਮੈਲ- dkfnetwork@hotmail.com, info.dkf@gmail.com    ਮੋਬਾਈਲ- 09889934910

No comments: