MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Tuesday, December 13, 2011

ਨਿੱਕੀਆਂ ਜਿੰਦਾਂ ਵੱਡੇ ਸਾਕੇ.....


ਚਮਕੋਰ ਦੀ ਜੰਗ ਪਿਛੋ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦ ਹੋ ਜਾਣ ਤੋ ਬਾਅਦ ਦਾ ਵਰਣਨ ਕਿਸੇ ਕਵੀ ਨੇ ਬਹੁਤ ਵਧੀਆ ਵਰਣਨ  ਕੀਤਾ ਹੈ:-





ਬੱਦਲਾਂ ਚੋ ਬਿਜਲੀ, ਝਮਕੇ ਸੀਗੀ ਮਾਰਦੀ...
ਹੋਈ ਰੁਸ਼ਨਾਈ ਜਦ, ਸੁਨਹਿਰੀ ਜੇਹੀ ਤਾਰ ਦੀ...


ਭਾਈ ਦਇਆ ਸਿੰਘ ਵੱਲ ਨਿਗਾਹ, ਗਈ ਜਦ ਦਾਤਾਰ ਦੀ...
ਉਹ ਪੱਟਾਂ ਉੱਤੇ ਲੋਥ ਲੈ ਕੇ, ਬੈਠਾ ਸੀ ਜੁਝਾਰ ਦੀ...


ਮੌਤ ਦੇ ਨਸ਼ੇ ਚ ਉਥੇ, ਜਿੰਦਗੀ ਸੀ ਝੂਮਦੀ...
ਬੋਲੇ ਦਇਆ ਸਿੰਘ, ਲਾਸ਼ ਵੇਖ ਕੇ ਮਾਸੂਮ ਦੀ...


ਉ ਕਲਗੀਧਰ ਪਾਤਸ਼ਾਹ, ਸੁਨਹਿਰੀ ਬਾਜਾਂ ਵਾਲਿਆ...
ਬੜੇ ਹੀ ਪਿਆਰ ਨਾਲ, ਪੁੱਤਾਂ ਨੂੰ ਤੂੰ ਪਾਲਿਆ...
ਵੇਖ ਕੇ ਜੁਝਾਰ ਨੂੰ ਤੂੰ, ਕਿਉ ਪੈਰ ਖਿਸਕਾ ਲਿਆ...?
1 ਵਾਰੀ ਚੁੱਕ ਕੇ, ਕਲੇਜੇ ਕਿਉ ਨਾ ਲਾ ਲਿਆ...?


ਲੱਗਾ ਹੋਇਆ ਪਾਤਸ਼ਾਹ, ਤੂੰ ਪਿਛੇ ਕਿਹੜੀ ਗੱਲ ਦੇ...?
ਪੁੱਤਾਂ ਦਾ ਵਿਛੋੜਾ ਤਾ, ਪੰਖੇਰੂ ਵੀ ਨਹੀ ਝੱਲਦੇ...?


ਜਾਂਦੀ ਵਾਰੀ ਇਹਨਾਂ ਲਈ, ਪਿਆਰ ਮੈਂ ਜਤਾ ਦਿਆਂ...
ਪੱਗ ਲਾ ਕੇ ਸੀਸ ਦੀ, ਦੋ ਟੋਟੇ ਬਣਾ ਦਿਆਂ...
ਫੇਰ ਅੱਧੀ-ਅੱਧੀ ਦੋਵਾਂ ਦੇ, ਸਰੀਰ ਉੱਤੇ ਪਾ ਦਿਆਂ...?


ਕਿੰਨੇ ਹੀ ਗਰੀਬ ਮਾਪੇ, ਦੁਨੀਆਂ ਤੇ ਪਏ ਨੇ...
ਦੱਸੋ ਖ਼ਫ਼ਣੋ ਬਗੈਰ , ਇਥੇ ਕੀਹਦੇ ਪੁੱਤ ਗਏ ਨੇ...
.
.
ਭਾਈ ਦਇਆ ਸਿੰਘ ਦੀ ਗੱਲ ਸੁਣ ਕੇ ਕਲਗੀਧਰ ਪਾਤਸ਼ਾਹ ਮੁਖੋ ਉਚਾਰਦੇ ਨੇ --


ਬੋਲੇ ਦਸ਼ਮੇਸ਼ ਪਿਤਾ, ਮੁੱਖੋਂ ਲਲਕਾਰ ਕੇ...
ਲੈਣਾ ਕੀ ਤੂੰ ਦਇਆ ਸਿੰਘਾ, ਮੇਰੇ ਪੁੱਤਾਂ ਨੂੰ ਪਿਆਰ ਕੇ...
ਵੇਖ ਲੈ ਮੈਦਾਨ ਚ, ਤੂੰ ਜਰਾ ਨਿਗਾਹ ਮਾਰ ਕੇ...
ਸਿੰਘ ਵੀ ਤਾ ਪੁੱਤਾਂ ਵਰਗੇ, ਸ਼ਹੀਦ ਹੋਏ ਜਾਨਾਂ ਵਾਰ ਕੇ...


ਖਾਲਸੇ ਨੂੰ ਛੱਡ ਪਿਆਰ, ਮੈਂ ਕਿਵੇ ਪੁੱਤਾ ਲਈ ਜਤਾ ਦਿਆਂ...
ਦਇਆ ਸਿੰਘਾ, ਸਿਖੀ ਚ ਵਖੇਵਾਂ ਕਿਵੇ ਪਾ ਦੀਆਂ...???
'' ਲਾਲਾਂ '' ਤੋ ਪਿਆਰੇ, ਇਹ ਵੀ ਮਾਪਿਆ ਦੇ '' ਲਾਲ '' ਨੇ...
ਬਿਨਾ ਤਨਖਾਹੋ, ਹਰ ਵੇਲੇ ਖੜੇ ਮੇਰੇ ਨਾਲ ਨੇ...


ਮੈਨੂੰ ਰਤਾ ਪਰਵਾਹ ਨਹੀ ਜੱਗ ਸਾਰਾ,
ਬੇਸ਼ੱਕ ਜੰਗ ਦਾ ਮੈਨੂੰ 'ਚੋਰ' ਸਮਝੇ...
ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ,
'' ਸਿੰਘ '' ਹੋਰ ਸਮਝੇ...
'' ਪੁੱਤ '' ਹੋਰ ਸਮਝੇ...

ਅਖੀਰ ਵਿਚ ਕਵੀ ਦੇ ਆਪਣੇ ਬੋਲ ਗੁਰੂ ਗੋਬਿੰਦ ਸਿੰਘ ਜੀ ਦੇ ਲਈ --

ਬੜਾ ਲੰਮਾ ਰਾਹ ' ਪ੍ਰੀਤ ' ਨਾਮ ਦੀਆਂ ਮੰਜਿਲਾ ਦਾ,
ਕੋਈ ਰਾਹ ਮੁਕਾਂਵਦਾ ਵੇਖਿਆ ਨਾ...
ਹੰਸਾ ਜਿਹੇ ਪੁੱਤਰਾਂ ਨੂੰ,
ਰਾਹ ਮੋਤ ਦੇ ਪਾਵਦਾ ਵੇਖਿਆ ਨਾ...
ਪੈਰ -2 ਤੇ ਤਖਤਾਂ ਨੂੰ ਮਾਰ ਠੋਕਰ,
ਪੁੱਤਰ '' ਕੋਮ '' ਲਈ ਲੁਟਾਵਦਾ ਵੇਖਿਆ ਨਾ...
ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ,
ਗੀਤ ਖੁਸ਼ੀ ਦੇ ਗਾਂਵਦਾ ਵੇਖਿਆ ਨਾ...


ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ....