MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Tuesday, December 29, 2009

ਮੇਰਾ ਸਲਾਮ

ਉਸ ਧਰਤੀ ਨੂੰ ਮੇਰਾ ਸਲਾਮ , ਜਿੱਥੇ ਪਿਤਾ ਖੁਦਾ ਦੇ ਨਾਂ ਤੇ ਲਾਲਾ ਨੂੰ ਵਾਰ ਗਿਆ! 
ਉਸ ਧਰਤੀ ਨੂੰ ਮੇਰਾ ਸਲਾਮ , ਜਿੱਥੇ ਜ਼ਾਲਮ ਜ਼ੁਲਮ ਕਰਦਾ ਕਰਦਾ ਹਾਰ ਗਿਆ ! 
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਨਿੱਕਾ ਬਾਲ ਵੱਡੇ ਸਾਕੇ ਸਹਾਰ ਗਿਆ !  
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਕੋਟਲੇ ਦਾ ਨਵਾਬ ਗੁਰੂ ਲਾਲਾ ਦੇ ਹੱਕ ਵਿੱਚ , ਨਾਅਰਾ ਮਾਰ ਗਿਆ ! 
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਜ਼ੋਰਾਵਰ , ਫਤਿਹ ਸਿੰਘ , ਸਿੱਖੀ ਦਾ ਮਹਿਲ ਉਸਾਰ ਗਿਆ ! 
ਉਸ ਧਰਤੀ ਮੇਰਾ ਸਲਾਮ ਜਿੱਥੇ , ਮੋਤੀ ਮਹਿਰਾ ਗੁਰੂ ਲਾਲਾ ਤੋ ਆਪਣੀ ਜਿੰਦੜੀ ਵਾਰ ਗਿਆ ! 
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਗੁਰੂ ਲਾਲਾ ਨੇ ਲਾਲਚ ਤਿਆਗ ਦਿੱਤੇ ! 
ਨਾ ਦੁਨੀਆ ਦੀ ਕਿਸੇ ਕੌਮ ਕੋਲ ਹੋਣੇ , ਜੋ ਪੰਥ ਨੂੰ , ਰੱਬਾ ਤੈ ਚਿਰਾਗ ਦਿੱਤੇ , 
ਉਸ ਧਰਤੀ ਨੂੰ ਮੇਰਾ ਸਲਾਮ , ਜਿਸ ਦੀ ਕਿਤੇ ਮਿਸਾਲ ਨਹੀ ! 
ਲੱਖਾਂ ਪੈਦਾ ਹੋਏ , ਲੱਖਾਂ ਨੇ ਹੋਣਾ ਏਥੇ ! ਪਰ ਗਰੂ ਗੋਬਿੰਦ ਸਿੰਘ ਦੇ ਲਾਲਾ ਜਿਹਾ , ਕੋਈ ਲਾਲ ਨਹੀ ! 


ਧੰਨ ਗੋਬਿੰਦ ਦੇ ਲਾਲਾ ਜਿਹਾ ਕੋਈ ਲਾਲ ਨਹੀ… ਕੋਈ ਲਾਲ ਨਹੀ ………..!!!!!!!!! 



Spl Thanks to

ਪਰਮਵੀਰ ਸਿੰਘ ਆਹਲੂਵਾਲੀਆ

ਚਮਕੌਰ ਦੀ ਜੰਗ ਅਜੇ ਜਾਰੀ ਹੈ

ਚਮਕੌਰ ਦੀ ਜੰਗ ਅਜੇ ਜਾਰੀ ਹੈ E-mail
ਇਤਿਹਾਸ ਕੋਈ ਸਟੇਜੀ ਸ਼ੋਅ ਨਹੀਂ ਹੁੰਦਾ।
ਇਤਿਹਾਸ ’ਚ ਡਰਾਮੇ ਵਰਗਾ ਕੁਝ ਵੀ ਨਹੀਂ ਹੁੰਦਾ।
ਇਤਿਹਾਸ ਤਾਂ ਕੌਮਾਂ ਵਲੋਂ ਪਿੰਡੇ ’ਤੇ ਹੰਢਾਇਆ ਸੱਚ ਹੁੰਦਾ ਹੈ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਤਿਹਾਸ ਦਾ ਅਜਿਹਾ ਹੀ ਮੁਕਾਮ ਹੈ, ਜਿਸ ਵਿੱਚ ਦਸਵੇਂ ਪਾਤਸ਼ਾਹ ਨੇ 18 ਅਤੇ 14 ਸਾਲਾਂ ਦੇ ਪੁੱਤਰਾਂ ਨੂੰ ਖੁਦ ਧਰਮ ਯੁੱਧ ਲਈ ਭੇਜ ਕੇ ਇਹ ਦਰਸਾ ਦਿੱਤਾ ਕਿ ਜਰਨੈਲ ਲਈ ਸਿਪਾਹੀ ਦਾ ਰੁੱਤਬਾ ਆਪਣੇ ਪੁੱਤਰਾਂ ਤੋਂ ਛੋਟਾ ਨਹੀਂ ਹੁੰਦਾ।
ਭਾਵੇਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਪਰ ਸੰਸਾਰ ਦੇ ਹੁਣ ਤੱਕ ਦੇ ਪੂਰੇ ਇਤਿਹਾਸ ’ਚ ਅਜਿਹਾ ਕੋਈ ਬਿਰਤਾਂਤ ਨਹੀਂ ਮਿਲਦਾ।

20 ਦਸੰਬਰ 1704 ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8 ਮਹੀਨੇ ਦੀ ਘੇਰਾਬੰਦੀ ਪਿੱਛੋਂ ਆਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਕਿਲ੍ਹਾ ਛੱਡਣ ਦੀ ਦੇਰ ਸੀ, ਮੁਗਲ ਫੋਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਮੁਗਲ ਫੌਜ ਨਾਲ ਸਰਸਾ ਨਦੀ ’ਤੇ ਭਿਆਨਕ ਜੰਗ ਹੋਈ। ਗੁਰੂ ਜੀ ਰੋਪੜ ਤੋਂ ਹੁੰਦੇ ਹੋਏ ਅਗਲੇ ਦਿਨ 40 ਕੁ  ਸਿੰਘਾਂ ਦੇ ਜੱਥੇ ਅਤੇ ਦੋ ਸਪੁੱਤਰਾਂ ਸਮੇਤ ਚਮਕੌਰ ਸਾਹਿਬ ਪੁੱਜੇ। ਦੋ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਰਸਾ ਵਿਖੇ ਉਹਨਾਂ ਤੋਂ ਵਿਛੜ ਗਏ। ਚਮਕੌਰ ਸਾਹਿਬ ’ਚ ਬੇਸ਼ੁਮਾਰ ਮਾਰੂ ਹਥਿਆਰਾਂ ਨਾਲ ਲੈਸ 10 ਲੱਖ ਤੋਂ ਕਰੀਬ ਮੁਗਲ ਫੌਜ ਨਾਲ ਭੁੱਖੇ ਤਿਹਾਏ ਅਤੇ ਖੁੰਡੇ ਹਥਿਆਰਾਂ ਨਾਲ ਸਿਰਫ ਗਿਣਤੀ ਦੇ 40 ਕੁ ਸਿੰਘਾਂ ਨੇ ਲਗਾਤਾਰ ਤਿੰਨ ਦਿਨ ਸੰਸਾਰ ਦੀ ਅਤਿਅੰਤ ਅਨੋਖੀ ਲੜਾਈ ਲੜੀ।

ਫੌਜੀ ਸਮਰਥਾ ’ਚ ਇੰਨੇ ਅਸਾਵੇਪਣ ਦੇ ਬਾਵਜੂਦ ਕਿਸੇ ਵੀ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਖਰੀ ਸਾਹ ਤੱਕ ਲੜਕੇ ਸ਼ਹੀਦੀ ਪਾਈ। ਜੰਗ ’ਚ ਮੁਗਲ ਫੌਜ ਦੇ ਤਿੰਨ ਜਰਨੈਲਾਂ ’ਚੋਂ ਦੋ ਨਾਹਰ ਖਾਨ ਅਤੇ ਗੈਰਤ ਖਾਨ ਮਾਰੇ ਗਏ। ਪੰਜ-ਪੰਜ ਦੇ ਜੱਥੇ ਬਣਾ ਕੇ ਸਿੰਘ ਜਾਨ ਹੂਲਵੀ ਜੰਗ ਪਿੱਛੋਂ ਸ਼ਹਾਦਤ ਪਾ ਦਿੰਦੇ। ਗੁਰੂ ਜੀ ਨੇ 18 ਸਾਲਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਖੁਦ ਜੂਝਣ ਲਈ ਭੇਜਿਆ ਅਤੇ ਜੰਗ ਲੜਦਿਆਂ, ਸ਼ਹੀਦੀ ਪਾਉਂਦਿਆਂ ਅੱਖੀਂ ਵੇਖਿਆਂ।

ਵੱਡੇ ਭਰਾ ਦੀ ਸ਼ਹੀਦੀ ਉਪਰੰਤ ਜਦੋਂ 14 ਸਾਲਾਂ ਦੇ ਸਾਹਿਬਜ਼ਾਦਾ ਬਾਬਾ ਜੁਝਾਰੂ ਸਿੰਘ ਜੀ ਨੇ ਜੰਗ ’ਚ ਕੁੱਦਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਖਿੜੇ ਮੱਥੇ ਸ਼ਹਾਦਤ ਦਾ ਚਾਅ ਪੂਰਾ ਕਰਨ ਦੀ ਇਜਾਜ਼ਤ ਦੇ ਦਿੱਤੀ।

ਇਹ ਸ਼ਹਾਦਤ 22 ਦਸੰਬਰ 1704 ਨੂੰ ਲੌਢੇ ਵੇਲੇ ਹੋਈ। ਚਮਕੌਰ ਸਾਹਿਬ ਦੇ ਯੁੱਧ ਦੀ ਇਹ ਸੰਖੇਪ ਕਥਾ ਇਸ ਯੁੱਧ ਦੇ ਮਹੱਤਵ ਦਾ ਵਰਣਨ ਨਹੀਂ ਕਰਦੀ। ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲ ਸਲਤਨਤ ਖਿਲਾਫ ਲੜਾਈ ਸਰਹੱਦੀ ਝਗੜਾ ਨਹੀਂ ਸੀ।

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੇ ਗੁਰੂ ਜੀ ਨੇ ਇਸ ਗੱਲ ਨੂੰ ਦ੍ਰਿੜ ਕਰਾਇਆ ਕਿ ਜ਼ੁਲਮ ਅਤੇ ਨਿਆਂ ਵਿਰੁੱਧ ਜੰਗ ਵੇਲੇ ਆਪਣੇ ਪੁੱਤਰਾਂ ਤੱਕ ਦੀ ਸ਼ਹਾਦਤ ਦਿੱਤੀ ਜਾ ਸਕਦੀ ਹੈ।



ਮੁਗਲਾਂ ਨੇ ਗੁਰੂ ਘਰ ਵਿਰੁੱਧ ਲੜਾਈ ਨੂੰ ਅੱਜ ਦੇ ਹੁਕਮਰਾਨਾਂ ਵਾਂਗ ਹੀ ਦੀਨੀ ਯੁੱਧ ਦਾ ਨਾਂ ਦਿੱਤਾ ਸੀ।

ਉਹਨਾਂ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਘਰ ਦਾ ਮਿਸ਼ਨ ਪਰਜ਼ਾ ਅਤੇ ਧਰਮ ਵਿਰੋਧੀ ਹੈ ਇਸ ਲਈ ਗੁਰੂ ਘਰ ਖਿਲਾਫ ਲੜਾਈ ਸਮਰਾਟ ਅਤੇ ਪਰਜ਼ਾ ਦੀ ਸਾਂਝੀ ਲੜਾਈ ਹੈ। ਪਰੰਤੂ ਉਹ ਇਸ ਵਿੱਚ ਸੱਫਲ ਨਹੀਂ ਹੋਏ। ਮੌਜੂਦਾ ਹੁਕਮਰਾਨਾਂ ਵਾਂਗ ਮੁਗਲਾਂ ਨੂੰ ਵੀ ਭਰਮ ਸੀ ਕਿ ਸਿੰਘ ਮੁੱਠੀ ਭਰ ਲੋਕ ਹਨ, ਹਥਿਆਰਾਂ ਅਤੇ ਫੌਜਾਂ ਦੇ ਜ਼ੋਰ ’ਤੇ ਉਹ ਇਹ ਲੜਾਈ ਜਿੱਤ ਲੈਣਗੇ। ਪਰੰਤੂ ਸਿੰਘਾਂ ਦੇ ਹੌਸਲੇ, ਗੁਰੂ ਦੀ ਕਿਰਪਾ, ਲੜਾਈ ਦੇ ਵਡੇਰੇ ਅਤੇ ਧਰਮੀ ਸੱਚ ਨੇ ਉਨ੍ਹਾਂ ਦਾ ਇਹ ਭਰਮ ਤੋੜ ਦਿੱਤਾ। ਇਹ ਭਰਮ ਅੱਜ ਦੇ ਹੁਕਮਰਾਨਾਂ ਦਾ ਛੇਤੀ ਹੀ ਟੁੱਟ ਜਾਵੇਗਾ।

ਚਮਕੌਰ ਸਾਹਿਬ ਦੀ ਲੜਾਈ ਅਜੇ ਮੁੱਕੀ ਨਹੀਂ। ਚਮਕੌਰ ਸਾਹਿਬ ਦੀ ਲੜਾਈ ਦਾ ਮਕੱਸਦ ਅਜੇ ਵੀ ਕਾਇਮ ਹੈ। ਗੁਰੂ ਸਾਹਿਬ ਦੇ ਪੁੱਤਰਾਂ ਲਈ ਅਜੇ ਵੀ ਜੂਝਣ ਲਈ ਇੱਕ ਮੈਦਾਨ ਹੈ। ਚਮਕੌਰ ਸਾਹਿਬ ਦੀ ਜੰਗ ਤਾਂ ਅਜੇ ਵੀ ਲੜੀ ਜਾ ਰਹੀ ਹੈ। ਗੁਰੂ ਘਰ ਇਹ ਜੰਗ ਵੀ ਜ਼ਰੂਰ ਜਿੱਤੇਗਾ।



Spl Thanks to
ਬਲਜੀਤ ਸਿੰਘ ਬਰਾੜ

Friday, December 25, 2009

"ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ"

                              

'ਖਾੜਾ ਪੂਰਾ ਭਖਿਆ ਹੋਇਆ ਸੀ। ਕਿਸੇ ਨੂੰ ਸੁਰਤ ਨਹੀਂ ਸੀ। ਸ਼ਰਾਬੀਆਂ ਦੇ ਤਾਂ ਚਲੋ ਦਿਮਾਗਾਂ ਨੂੰ ਸ਼ਰਾਬ ਚੜ੍ਹੀ ਹੋਈ ਸੀ, ਪਰ ਘੱਟ ਸੋਫੀ ਵੀ ਨਹੀਂ ਸਨ। ਕਾਫੀ ਚਿਰ ਤਾਂ ਉਹ ਸਾਰੇ ਥੱਲੇ ਨੱਚਦੇ ਰਹੇ, ਪਰ ਫੇਰ ਲੋਰ ਜਹੀ ਵਿਚ ਆ ਕੇ ਸਟੇਜ਼ 'ਤੇ ਚੜ੍ਹ ਗਏ। ਆਰਕੈਸਟਰਾ ਵਾਲੀਆਂ ਕੁੜੀਆਂ ਦੇ ਹੱਥ ਫੜ੍ਹ-ਫੜ੍ਹ ਕੇ ਨੱਚਣ ਲੱਗੇ। ਕੁਝ ਮੁੰਡਿਆਂ ਨੇ ਗਲਤ ਹਰਕਤਾਂ ਵੀ ਕਰ ਦਿੱਤੀਆਂ। ਸੋ ਪ੍ਰੋਗਰਾਮ ਵਾਲਿਆਂ ਨੇ ਆਪਣੀਆਂ ਨੱਚਣ ਵਾਲੀਆਂ ਹਟਾ ਲਈਆਂ। ਹੁਣ ਸ਼ਰਾਬੀਆਂ ਨੂੰ ਆਪਣੀ ਹੱਤਕ ਮਹਿਸੂਸ ਹੋਈ ਤੇ ਉਹਨਾਂ ਨੇ ਆਪਣੀਆਂ ਆਪਣੀਆਂ ਪਤਨੀਆਂ ਘਸੀਟ ਲਿਆਂਦੀਆਂ। ਫੇਰ ਉਹੀ ਕੰਜਰ ਖਾਨਾ ਜੋਬਨ 'ਤੇ ਪਹੁੰਚ ਗਿਆ। ਭਾਬੀਆਂ ਦੇ ਜਾਣ ਤੋਂ ਬਾਅਦ ਨਨਾਣਾ ਦੇ ਵੀ ਪੈਰਾਂ ਵਿਚ ਖੁਰਕ ਜਹੀ ਹੋਣ ਲੱਗ ਪਈ। ਵਿਆਹ ਵਾਲੇ ਮੁੰਡੇ ਦੀਆਂ ਭੈਣਾ, ਮਾਮੇ-ਚਾਚੇ-ਮਾਸੀ ਦੀਆਂ ਕੁੜੀਆਂ, ਵੀ ਖਾੜੇ ਵਿਚ ਕੁੱਦ ਪਈਆਂ ਤੇ ਆਪਣੇ ਭਰਾਵਾਂ ਦੇ ਹੱਥ ਫੜ੍ਹ ਕੇ ਨੱਚਣ ਲੱਗ ਪਈਆਂ। ਭਾਬੀਆਂ ਤਾਂ ਲੋਕਾਂ ਤੋਂ ਸੰਗਦੀਆਂ ਬੈਠ ਗਈਆਂ ਤੇ ਪੂਰਾ 'ਖਾੜਾ ਭੈਣਾ-ਭਰਾਵਾਂ ਨੇ ਸਾਂਭ ਲਿਆ। ਭਰਾ ਆਪਣੀਆਂ ਭੈਣਾ ਵੱਲ ਇਸ਼ਾਰੇ ਕਰ ਕਰ ਕੇ ਨੱਚ ਰਹੇ ਸਨ, ਤੇ ਗੀਤ ਚੱਲ ਰਿਹਾ ਸੀ, 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ' 
ਕੁਝ ਗੈਰਤ ਵਾਲੇ ਪਰਿਵਾਰ ਤਾਂ ਵਿਆਹ ਛੱਡ ਕੇ ਤੁਰਨ ਲੱਗੇ। ਉਹ ਸਿਆਣੇ ਸਨ ਤੇ ਨਹੀਂ ਚਾਹੁੰਦੇ ਸਨ ਕਿ ਏਹਨਾਂ ਨਚਾਰਾਂ ਦਾ ਪਾਹ ਉਹਨਾਂ ਦੇ ਜਵਾਕਾਂ ਨੂੰ ਵੀ ਲੱਗੇ। ਏਧਰ ਕੰਜਰ ਕਿੱਤਾ ਜਾਰੀ ਸੀ, 'ਤੇਰਾ ਹੁਸਨ ਇਹ ਕਤਲ ਕਰਾ ਦੂ, ਗੱਭਰੂ ਪੰਜ ਦਰਿਆਵਾਂ ਦੇ.....' ਸ਼ਰਮ....? ਉਹ ਤਾਂ ਕਿਸੇ ਨੁੱਕਰ ਵਿਚ ਬੈਠੀ ਆਪ ਸ਼ਰਮ ਸਾਰ ਹੋ ਰਹੀ ਸੀ। ਉਸ ਨੂੰ ਭੱਜਣ ਨੂੰ ਥਾਂ ਨਹੀਂ ਲੱਭ ਰਿਹਾ ਸੀ। ਰੋਣਾ ਸਿਰਫ ਇਹੀ ਨਹੀਂ ਸੀ ਕਿ ਲੋਕਾਂ ਦੀਆਂ ਧੀਆਂ ਭੈਣਾ ਦੀਆਂ ਇੱਜ਼ਤਾਂ ਦੇ ਰਾਖੇ ਪੰਜਾਬ ਦੇ ਜਾਏ ਅੱਜ ਏਨੇ ਬੇਅਣਖੇ ਹੋ ਗਏ ਹਨ ਕਿ ਆਪਣੀਆਂ ਭੈਣਾ ਦੀ ਇੱਜ਼ਤ ਵੀ ਲੋਕਾਂ ਸਾਹਮਣੇ ਨੀਲਾਮ ਕਰ ਰਹੇ ਹਨ, ਰੋਣਾ ਇਹ ਵੀ ਸੀ ਕਿ ਭੈਣਾ ਵੀ ਇਸ ਕਾਰੇ ਤੋਂ ਦੁਖੀ ਨਹੀਂ ਸਨ ਸਗੋਂ ਪੂਰੀਆਂ ਖੁਸ਼ ਸਨ ਤੇ ਭਰਾਵਾਂ ਦੇ ਪੱਬਾਂ ਨਾਲ ਪੱਬ ਰਲਾ ਕੇ ਨੱਚ ਰਹੀਆਂ ਸਨ, ਕਿਸੇ ਪੱਖੋਂ ਵੀ ਉਹ ਘੱਟ ਨਹੀਂ ਅਖਵਾਉਣਾ ਚਾਹੁੰਦੀਆਂ ਸਨ। ਅਖਵਾਉਣ ਵੀ ਕਿਉਂ, '21ਵੀਂ ਸਦੀ ਦੀ ਔਰਤ ਮਰਦ ਦੇ ਬਰਾਬਰ' ਕੁਝ ਕੁੜੀਆਂ ਤਾਂ ਉੱਚੀ-ਉੱਚੀ ਗਾ ਵੀ ਰਹੀਆਂ ਸਨ, 'ਪੇਪਰ ਜਾਂ ਚੜੂ ਸਾਡਾ ਪਿਆਰ ਮੁੰਡਿਆ ਵੇ ਸਿਰੇ ਦੋਨਾਂ ਵਿਚੋਂ ਇਕ.....' ਵਿਆਹ ਵਾਲੇ ਮੁੰਡੇ ਦੀ ਪੜਦਾਦੀ ਮੁੰਡੇ ਨੂੰ ਸ਼ਗਨ ਦੇਣ ਲਈ ਲਿਆਂਦੀ ਗਈ। ਜਦੋਂ ਉਹ ਸ਼ਗਨ ਦੇ ਕੇ ਵਾਪਸ ਮੁੜੀ ਤਾਂ ਉਹ ਲੰਘਦੀ-ਲੰਘਦੀ ਏਸ ਭੂਤ ਭੰਗੜੇ ਨੂੰ ਵੇਖਣ ਲੱਗ ਪਈ। ਮਾਤਾ ਨੂੰ ਅਜੇ ਮਾੜਾ-ਮੋਟਾ ਦਿਸਦਾ ਸੀ। ਉਹ ਨਾਲ ਦੀ ਕੁੜੀ ਨੂੰ ਪੁੱਛਣ ਲੱਗੀ, "ਕੁੜੇ ਜੀਤ ਆਹ ਪੈਟਾਂ ਜੀਹਾਂ ਆਲੇ ਮੁੰਡੇ ਕੌਣ ਆਂ...... ਇਹ ਤਾਂ ਆਏਂ ਲੱਗਦਾ ਜਿਵੇਂ ਗੁੱਤਾਂ ਜੀਹਾਂ ਕਰੀ ਫਿਰਦੇ ਹੁੰਦੇ ਆ...." ਮਨਜੀਤ ਹੱਸਦੀ ਹੋਈ ਬੋਲੀ, "ਬੇਬੇ ਇਹ ਮੁੰਡੇ ਨ੍ਹੀ ਕੁੜੀਆਂ ਨੇ ਆਪਣੀਆਂ, ਇੱਕ ਮਿੰਦੋ ਦੀ, ਇੱਕ ਰਾਜੇ ਦੀ ਤੇ ਔਹ ਆਪਣੀ ਸਿਮਰ......" 
ਅਜੇ ਮਨਜੀਤ ਬੋਲ ਹੀ ਰਹੀ ਸੀ ਕਿ ਮਾਤਾ ਵਿਚੋਂ ਬੋਲੀ, "ਫੋਟ.... ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ.... ਨਾਲੇ ਹਾਅ ਕਿਹੋ ਜੇ ਲੀੜੇ ਪਾਏ ਆ ਏਹਨਾਂ ਨੇ....." "ਚੁੰਨੀਆਂ ਬੇਬੇ ਅੱਜ ਕੱਲ ਦੀਆਂ ਕੁੜੀਆਂ ਨ੍ਹੀ ਲੈਂਦੀਆਂ, ਕਹਿੰਦੀਆਂ ਸਾਡੇ ਤੋਂ ਨ੍ਹੀ ਸੰਭਦੀਆਂ ਚੁੰਨੀਆਂ" "ਲੈ ਚੁੰਨੀਆਂ ਨ੍ਹੀ ਸੰਭਦੀਆਂ ਇਹਨਾਂ ਤੋਂ ਹੋਰ ਕੀ ਪੂਰਨੇ ਪਾਉਣਗੀਆਂ.... ਛਿੱਤਰ ਆਲਾ ਈ ਹੈਣੀ ਕੋਈ.... ਸ਼ਰਮ ਤਾਂ ਜਵਾਂ ਵੇਚ ਕੇ ਖਾਲੀ ਲੰਡਰਾਂ ਨੇ..... ਨੀ ਇਹਨਾਂ ਦੇ ਮਾਪੇ ਨ੍ਹੀ ਰੋਕਦੇ ਇਹਨਾਂ ਨੂੰ..... ਤੇਰੇ ਬਾਪੂ ਜੀ ਹੁੰਦੇ ਤਾਂ ਹੁਣੇ ਗੁੱਤਾਂ ਮਰੋੜ ਦਿੰਦੇ ਕੰਜਰੀਆਂ ਦੀਆਂ...." ਬੇਬੇ ਵਿਚਾਰੀ ਕੁੜ੍ਹਦੀ ਹੋਈ ਤੁਰ ਗਈ ਤੇ ਮਨਜੀਤ ਵੀ ਕੁਝ ਨਾ ਬੋਲ ਸਕੀ। ਪਰ ਇਹਨਾਂ ਨਚਾਰਾਂ 'ਤੇ ਕਿਸੇ ਦਾ ਕੋਈ ਅਸਰ ਨਹੀਂ ਸੀ। ਕੁਝ ਕੁੜੀਆਂ ਜਿਹਨਾਂ ਦੇ ਉੱਚੀਆਂ ਜਹੀਆਂ ਟੀ-ਸ਼ਰਟਾਂ ਪਾਈਆਂ ਸਨ, ਜਦੋਂ ਹੱਥ ਉਤਾਂਹ ਚੁੱਕ ਕੇ ਨੱਚਦੀਆਂ ਤਾਂ ਸਾਰਾ ਢਿੱਡ ਨੰਗਾ ਹੋ ਜਾਂਦਾ ਤੇ ਨਾਲ ਦੀ ਨਾਲ ਮਾਪਿਆਂ ਦੀ ਇੱਜਤ ਦਾ ਦੀਵਾਲਾ ਵੀ ਨਿਕਲ ਜਾਂਦਾ।

ਦੋ ਮੁੰਡੇ ਬੈਠੇ ਗੱਲਾਂ ਕਰ ਰਹੇ ਸਨ, "ਯਰ ਆਰਕੈਸਟਰਾ ਵਾਲੀਆਂ ਨੇ ਤਾਂ ਕੋਈ ਮਜ਼ਾ ਨਹੀਂ ਲਿਆਂਦਾ, ਅਸਲੀ ਰੰਗ ਤਾਂ ਇਹਨਾਂ ਨੇ ਬੰਨ੍ਹਿਐ..... 'ਏਨਾ ਕੁਝ' ਤਾਂ ਅਰਕੈਸਟਰਾ ਵਾਲੀਆਂ ਨੇ ਨ੍ਹੀ ਦਿਖਾਇਆ ਜਿੰਨਾ ਇਹ ਦਿਖਾਈ ਜਾਂਦੀਆਂ....." "ਚੱਲ ਤੂੰ ਮੋਬਾਈਲ ਨਾ ਹਿਲਾ, ਵੀਡੀਓ ਠੀਕ ਨ੍ਹੀ ਬਣਨੀ, ਨਾਲੇ ਔਹ ਚਿੱਟੀ ਟੀ-ਸ਼ਰਟ ਵਾਲੀ 'ਤੇ ਜ਼ੂਮ ਕਰ....." ਜਦੋਂ ਉਹ ਅੱਧ ਨੰਗੀਆਂ ਕੁੜੀਆਂ ਸਟੇਜ 'ਤੇ ਨੱਚ ਰਹੀਆਂ ਸਨ ਤਾਂ ਕੁਦਰਤੀ ਡੀ.ਜੇ. ਵਾਲਿਆਂ ਤੋਂ ਇਹ ਗਾਣਾ ਪਲੇ ਹੋ ਗਿਆ, "ਵੱਡੀਏ ਮਜਾਜਣੇ ਨੰਗੇਜ਼ ਕੱਜ ਨੀ, ਲੋਕੀਂ ਤੇਰਾ ਵੇਖਦੇ ਤਮਾਸ਼ਾ ਅੱਜ ਨੀ, ਤੂੰ ਰੰਗ ਰਲੀਆਂ ਮਾਣੇ, ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਗੁਰੂ ਜਾਣੇ ਕੀ ਬਣੂ ਦੁਨੀਆਂ ਦਾ....." ਸਾਰੇ ਜਣੇ ਡੀ.ਜੇ. ਵਾਲੇ ਵੱਲ ਘੂਰ ਘੂਰ ਕੇ ਵੇਖਣ ਲੱਗ ਪਏ। ਉਹਨਾਂ ਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ ਸੀ। ਪਰ ਡੀ.ਜੇ. ਵਾਲੇ ਨੇ ਨਾਲ ਦੀ ਨਾਲ ਮੌਕਾ ਸਾਂਭ ਲਿਆ, 'ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆ ਵੇ ਤੂੰ ਜਿਪਸੀ 'ਤੇ ਕਾਹਤੋਂ ਲਿਖਵਾਇਆ ਮੇਰਾ ਨਾ....'
------- "ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ" ਇੱਕ ਵਾਰ ਫੇਰ ਮੇਰੇ ਕੰਨਾਂ ਵਿਚ ਇਹ ਆਵਾਜ਼ ਗੂੰਜੀ। ਸੱਚਮੁੱਚ, ਇਹਨਾਂ ਦੀਆਂ ਚੁੰਨੀਆਂ ਕਿੱਥੇ ਸਨ। ਜਿਹੜੀ ਕੌਮ ਨੂੰ ਕੇਸਾਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੋਵੇ, ਜਿਹੜੀ ਕੌਮ ਨੂੰ ਹਮੇਸ਼ਾਂ ਸਿਰ ਢਕ ਕੇ ਰੱਖਣ ਦਾ ਹੁਕਮ ਹੋਵੇ, ਜਿੱਥੇ ਚੁੰਨੀ ਨੂੰ ਇੱਜ਼ਤ ਸਮਝਿਆ ਜਾਂਦਾ ਹੋਵੇ, ਜਿੱਥੇ ਕਿਸੇ ਕੁੜੀ ਦੀ ਧੱਕੇ ਨਾਲ ਲਾਹੀ ਚੁੰਨੀ ਬਦਲੇ ਲਾਹੁਣ ਵਾਲੇ ਦਾ ਗਾਟਾ ਲਾਹ ਦਿੱਤਾ ਜਾਂਦਾ ਹੋਵੇ, ਜਿਹੜੀ ਕੌਮ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਾਬਲ ਕੰਧਾਰ ਤੋਂ ਆਏ ਜ਼ਾਲਮਾਂ ਦੇ ਪੰਜੇ ਵਿਚੋਂ ਛੁਡਾ ਕੇ ਉਹਨਾਂ ਦੇ ਸਿਰ ਕੱਜ ਕੇ ਵਾਪਸ ਘਰੀਂ ਤੋਰਦੀ ਹੋਵੇ, ਉਸ ਕੌਮ ਦੀਆਂ ਆਪਣੀਆਂ ਧੀਆਂ ਦੀਆਂ ਚੁੰਨੀਆਂ ਕਿੱਥੇ ਗਾਇਬ ਹੋ ਗਈਆਂ ਸਨ। ਸਚਮੁੱਚ ਇਹ ਹੈਰਾਨੀ ਵਾਲੀ ਗੱਲ ਸੀ। ਮੈਂ ਸੋਚਦਾ ਰਿਹਾ। ਇੱਕ ਦਿਨ ਕਿਸੇ ਬਜ਼ੁਰਗ ਨੂੰ ਪੁੱਛਿਆ, "ਬਾਪੂ ਜੀ ਪੰਜਾਬ ਦੀਆਂ ਕੁੜੀਆਂ ਦੀਆਂ ਚੁੰਨੀਆਂ ਕਿਧਰ ਗਈਆਂ.....?" ਬਜ਼ੁਰਗ ਦੀਆਂ ਅੱਖਾਂ ਵਿਚ ਪਾਣੀ ਆ ਗਿਆ, "ਚੁੰਨੀਆਂ...?, ਪੁੱਤ ਚੁੰਨੀਆਂ..... ਕੁਝ ਤਾਂ ਵੰਡ ਵੇਲੇ ਪਾਕਿਸਤਾਨ ਰਹਿ ਗਈਆਂ..... ਕੁਝ ਜੂਨ 84 ਵਿਚ ਭਾਰਤੀ ਫੌਜ ਨੇ ਲੁੱਟ ਲਈਆਂ, ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਸਿਖ ਬੀਬੀਆਂ ਨਾਲ ਬਲਾਤਕਾਰ ਕੀਤੇ..... ਕੁਝ ਨਵੰਬਰ 84 ਦੀਆਂ ਭੂਤਰੀਆਂ ਟੋਲੀਆਂ ਨੇ ਪਾੜ ਦਿੱਤੀਆਂ, ਜਦੋਂ ਉਹਨਾਂ ਨੇ ਲੱਭ-ਲੱਭ ਕੇ 'ਸਰਦਾਰਨੀਆਂ' ਦੇ ਜਿਸਮਾਂ ਨੂੰ ਜਾਨਵਰਾਂ ਵਾਂਗ ਨੋਚਿਆ...... ਤੇ ਕੁਝ ਪੁੱਤ 84 ਤੋਂ 94 ਤੱਕ ਚੱਲੀ ਸਰਕਾਰੀ ਦਹਿਸ਼ਤਗਰਦੀ ਦੀ ਹਨੇਰੀ ਉਡਾ ਕੇ ਲੈ ਗਈ, ਖਾੜਕੂਆਂ ਦੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਪੁੱਤ ਥਾਣਿਆਂ-ਕਚਿਹਰੀਆਂ ਵਿਚ ਰੁਲ ਗਈਆਂ......" ਬਾਪੂ ਹੁਬਕੋ-ਹੁਬਕੀ ਰੋਣ ਲੱਗ ਪਿਆ। ਉਸਦੀਆਂ ਗੱਲਾਂ ਪੂਰੀਆਂ ਸੱਚ ਸਨ। ਮੇਰਾ ਕਾਲਜਾ ਪਾਟਣ ਨੂੰ ਆ ਗਿਆ। ਸਚਮੁੱਚ ਸਿੰਘਾਂ ਦੇ ਪਰਿਵਾਰਾਂ 'ਤੇ ਅੰਨ੍ਹਾਂ ਸਰਕਾਰੀ ਕਹਿਰ ਵਰ੍ਹਿਆ ਸੀ ਤੇ ਉਹਨਾਂ ਦੀਆਂ ਬੱਚੀਆਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ। ਇਹ ਸਭ ਕੁਝ 94-95 ਤੱਕ ਚੱਲਿਆ ਤੇ ਉਸ ਤੋਂ ਬਾਅਦ...... ਉਸ ਤੋਂ ਬਾਅਦ ਸਿਖ ਲਹਿਰ ਤਾਂ ਦਬਾ ਦਿੱਤੀ ਗਈ ਪਰ ਦੁਸ਼ਮਨ ਹਾਕਮਾਂ ਨੇ ਆਪਣਾ ਕੰਮ ਜਾਰੀ ਰੱਖਿਆ। ਹੁਣ ਪੰਜਾਬ 'ਤੇ ਹੋਣਾ ਸੀ '(ਅ)ਸੱਭਿਆਚਾਰਕ ਹਮਲਾ'। ਜਿਹੜਾ ਏਨਾ ਲੁਕਵਾਂ ਸੀ ਕਿ ਅਸੀਂ ਪਛਾਣ ਨਾ ਸਕੇ। ਇਹ ਸੱਭਿਆਚਰਕ ਮੇਲਿਆਂ ਦੇ ਨਾਮ 'ਤੇ ਸ਼ੁਰੂ ਹੋਇਆ ਗੰਦ ਹੀ ਸੀ ਜਿਸਨੇ ਅੱਜ ਏਨਾ ਘਾਤਕ ਰੂਪ ਲੈ ਲਿਆ ਸੀ। ਕੌਮ ਨੂੰ ਉਸ ਦੇ ਸਿਧਾਂਤ, ਫਲਸਫੇ ਤੇ ਇਤਿਹਾਸ ਨਾਲੋਂ ਤੋੜ ਕੇ ਏਸ ਕੰਜਰ ਕਲਚਰ ਦਾ ਹਿੱਸਾ ਬਣਾਇਆ ਜਾਣਾ ਸੀ। ਸਿੱਧੇ ਸ਼ਬਦਾਂ ਵਿਚ ਕਹਿ ਲਉ ਕਿ ਜੁਝਾਰੂਆਂ ਦੀ ਕੌਮ ਨੂੰ ਨਚਾਰਾਂ ਦੀ ਕੌਮ ਬਣਾਇਆ ਜਾਣਾ ਸੀ। ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ (ਇੱਜ਼ਤਾਂ) ਦੇ ਰਾਖਿਆਂ ਨੂੰ ਆਪਣੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲਣ ਲਾਉਣਾ ਸੀ..... ਤੇ ਹਕੂਮਤ ਆਪਣੇ ਇਸ ਹਮਲੇ ਵਿਚ ਸਫਲ ਰਹੀ। ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਹੱਸਦੇ, ਨੱਚਦੇ, ਟੱਪਦੇ ਆਪਣੇ ਅਸਲੀ ਵਿਰਸੇ ਤੇ ਸੱਭਿਆਚਾਰ ਤੋਂ ਟੁੱਟ ਕੇ ਕੰਜਰ ਕਿੱਤੇ ਵਿਚ ਧਸ ਗਏ। ਦੁਸ਼ਮਨ ਦੀਆਂ ਘੰਡੀਆਂ ਮਰੋੜਣ ਵਾਲੇ ਹੱਥ ਪਤਾ ਨਈ ਕਦੋਂ ਆਪਣੀਆਂ ਧੀਆਂ-ਭੈਣਾਂ ਨਾਲ ਸਟੇਜਾਂ 'ਤੇ ਭੰਗੜੇ ਦੇ ਐਕਸ਼ਨਾਂ ਵਿਚ ਹਿੱਲਣ ਲੱਗ ਪਏ। ਭੰਗੜਾ ਗਿੱਧਾ ਪਾਉਣਾ ਕੋਈ ਬੱਜਰ ਕੁਰਿਹਤ ਨਹੀਂ, ਮੈਂ ਇਸ ਨੂੰ ਨਿੰਦ ਨਹੀਂ ਰਿਹਾ। ਪਰ ਨਾਚ ਸੁਖੀ ਵਸਦਿਆਂ ਨੂੰ ਸੋਭਦੇ ਹਨ। 'ਰੋਮ ਜਲਦਾ ਰਿਹਾ ਤੇ ਨੀਰੋ ਬੰਸਰੀ ਵਜਾਉਦਾ ਰਿਹਾ' ਜਿਹਨਾਂ ਦੇ ਘਰ ਨੂੰ ਅੱਗ ਲੱਗੀ ਹੋਵੇ ਉਹ ਭੰਗੜੇ ਨਹੀਂ ਪਾਉਂਦੇ। ਨੱਚਣ ਵੱਲੋਂ ਥੋੜਾ ਜਿਹਾ ਧਿਆਨ ਹਟਾਉਂਗੇ ਤਾਂ ਘਰ ਨੂੰ ਲੱਗੀ ਅੱਗ ਤੁਹਾਨੂੰ ਵੀ ਦਿਸ ਪਵੇਗੀ। ਕਰਜਿਆਂ ਦੇ ਕਹਿਰ ਦੇ ਮਾਰੇ ਦਰਖਤਾਂ ਨਾਲ ਫਾਹਾ ਲੈ ਕੇ ਲਟਕਦੇ ਹਜ਼ਾਰਾਂ ਕਿਸਾਨ ਤੁਹਾਨੂੰ ਦਿਸ ਪੈਣਗੇ, ਪਾਣੀ ਖੁਣੋਂ ਸੁੱਕਦੀ ਜਾ ਰਹੀ ਜ਼ਰਖੇਜ ਮਾਂ ਧਰਤੀ ਤੁਹਾਡੀ ਨਜ਼ਰੀ ਪੈ ਜਾਵੇਗੀ, ਪਰਿਵਾਰਾਂ ਦੇ ਢਿੱਡ ਭਰਨ ਲਈ ਵਿਦੇਸ਼ ਜਾਣ ਦੀ ਲਾਲਸਾ ਵਿਚ ਅੰਬੈਸੀਆਂ ਦੇ ਧੱਕੇ ਖਾ ਰਹੇ ਲੱਖਾਂ ਨੌਜੁਆਨ ਤੁਹਾਨੂੰ ਦਿਖਾਈ ਦੇਣਗੇ। ਬਸ ਲੋੜ ਤਾਂ ਨਾਚ ਗਾਣੇ ਵੱਲੋਂ ਥੋੜਾ ਜਿਹਾ ਧਿਆਨ ਹਟਾਉਣ ਦੀ ਹੈ। ਯਾਦ ਰੱਖਿਓ ਨਚਾਰਾਂ ਨੇ ਇਤਿਹਾਸ ਵਿਚ ਕੋਈ ਮੱਲਾਂ ਨਹੀਂ ਮਾਰੀਆਂ। ਆਪਣੀਆਂ ਭੈਣਾਂ ਮੂਹਰੇ ਵੀ ਹੱਥ ਬੰਨ ਕੇ ਬੇਨਤੀ ਕਰਨੀ ਚਾਹਾਂਗਾ ਕਿ ਭੈਣੋਂ ਅੱਗੇ ਵਧੋ, ਮਰਦਾਂ ਦੇ ਬਰਾਬਰ ਆਓ। ਹਰੇਕ ਖੇਤਰ ਵਿਚ ਤਰੱਕੀ ਕਰੋ। ਪਰ ਕਿਤੇ ਅੱਗੇ ਵਧਦੀਆਂ ਆਪਣੇ ਵਿਰਸੇ, ਇਤਿਹਾਸ ਤੇ ਸਿਧਾਂਤ ਵੱਲ ਪਿੱਠ ਨਾ ਕਰ ਲਿਓ। ਅੱਜ ਵੱਧ ਗਿਲਾ ਤੁਹਾਡੇ 'ਤੇ ਹੈ। ਜੰਗ ਵਿਚ ਸੱਚੇ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਦੇ ਆਏ ਸਿੰਘਾਂ ਨੂੰ ਮਾਤਾ ਭਾਗ ਕੌਰ ਦੀ ਵੰਗਾਰ ਨੇ ਵਾਪਸ ਮੋੜ ਲਿਆ ਸੀ। ਪਰ ਤੁਸੀਂ ਤਾਂ ਗਲਤੀਆਂ ਕਰ ਰਹੇ ਵੀਰਾਂ ਨੂੰ ਮੋੜਣ ਦੀ ਥਾਂ 'ਤੇ ਆਪ ਵੀ ਨਾਲ ਹੀ ਤੁਰ ਪਈਆਂ। ਥੋਨੂੰ ਕਿਸੇ ਨੇ ਸਿਆਣੀਆਂ ਨਈ ਕਹਿਣਾ ਭੈਣੋਂ ਜੇ ਤੁਸੀਂ ਆਪਣਾ ਸੋਹਣਾ ਪਹਿਰਾਵਾ ਤਿਆਗ ਦਿੱਤਾ। ਅੱਜ ਕਈ ਵਾਰ ਤੁਹਾਡੇ ਪਾਏ ਕੱਪੜੇ ਵੇਖ ਕੇ ਆਪ ਸ਼ਰਮ ਨਾਲ ਮੂੰਹ ਥੱਲੇ ਕਰਨਾ ਪੈਂਦਾ ਹੈ। ਵੇਖਿਓ ਮੇਰੀਆਂ ਭੈਣਾਂ ਕਿਤੇ ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਗੁਜ਼ਰੀ, ਮਾਤਾ ਸਾਹਿਬ ਕੌਰ, ਬੀਬੀ ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ ਤੇ ਬੀਬੀ ਸਤਵੰਤ ਕੌਰ ਨੂੰ ਵਿਸਾਰ ਨਾ ਦਿਓ। ਇਹ ਹਮੇਸ਼ਾਂ ਤੁਹਾਨੂੰ ਤਾਕਤ ਤੇ ਬਲ ਬਖਸ਼ਨਗੀਆਂ। ਇਹਨਾਂ ਦੇ ਜੀਵਨ ਤੁਹਾਨੂੰ ਸੇਧ ਦੇਣਗੇ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਈ ਵਿਗੜਿਆ। ਮੁੜ ਆਓ ਵਾਪਸ...... ਭਾਵੇਂ ਤੁਸੀਂ ਕਾਫੀ ਦੂਰ ਨਿਕਲ ਗਈਆਂ ਹੋ.... ਪਰ ਅਜੇ ਵੀ ਵਾਪਸ ਮੁੜ ਸਕਦੀਆਂ ਹੋ। ਗੁਰੁ ਬਖ਼ਸ਼ਨਹਾਰ ਹੈ, ਸਾਡੀਆਂ ਸਾਰੀਆਂ ਗਲਤੀਆਂ ਭੁੱਲ ਕੇ ਗਲ ਲਾ ਲੈਂਦਾ ਹੈ,
"ਮੇਰੇ ਗੁਣ ਅਵਗਨ ਨ ਬੀਚਾਰਿਆ ॥ ਪ੍ਰਭਿ ਅਪਣਾ ਬਿਰਦੁ ਸਮਾਰਿਆ ॥ ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥18॥" 
ਗੁਰੂ ਨਾਲ, ਸਿਧਾਂਤ ਨਾਲ, ਇਤਿਹਾਸ ਨਾਲ ਪਿਆਰ ਪਾਓ। 
ਛੱਡੋ ਆਹ ਫਾਲਤੂ ਦੇ ਪਿਆਰ-ਮੁਹੱਬਤਾਂ ਨੂੰ। ਇਹ ਸਭ ਫਿਲਮੀਂ ਚਕਾਚੌਂਧ ਹੈ ਜੋ ਸਾਡਾ ਬੇੜਾ ਗਰਕ ਕਰ ਰਹੀ ਹੈ। ਮਾਪੇ ਤੁਹਾਡੇ ਵੈਰੀ ਨਹੀਂ ਕਿ ਤੁਹਾਡੇ ਵਾਸਤੇ ਮਾੜੇ ਵਰ ਲੱਭਣਗੇ। ਅੰਕੜੇ ਦੱਸਦੇ ਹਨ ਕਿ ਅਰੇਂਜ ਮੈਰਿਜ਼ਿਸ, ਲਵ ਮੈਰਿਜ਼ਾਂ ਤੋਂ ਕਈ ਗੁਣਾ ਵੱਧ ਸਫਲ ਹਨ। ਕੋਈ ਮਾਂ-ਬਾਪ ਇਹ ਤਾਅਨੇ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਕਹੇ ਕਿ 'ਯਰ ਇਹਨਾਂ ਦੀ ਕੁੜੀ ਨਿਕਲ ਗਈ'। ਹੁਣ ਇਹ ਤੁਹਾਡੇ 'ਤੇ ਹੈ ਕਿ ਬਾਪੂ ਦੀ ਪੱਗ ਸ਼ਹਿਰ ਬਜ਼ਾਰ ਰੋਲਣੀ ਹੈ ਜਾਂ ਉਸ ਨੂੰ ਏਨੇ ਜੋਗਾ ਬਣਾਉਣਾ ਹੈ ਕਿ ਉਹ ਤੁਹਾਡੇ 'ਤੇ ਮਾਣ ਕਰਕੇ ਹਿੱਕ ਤਾਣ ਕੇ ਤੁਰ ਸਕੇ। ਤੁਸੀਂ ਸਮਾਜ ਵਿਚ ਉੱਚੇ ਕਿਰਦਾਰ ਨਾਲ ਜੀਵੋ ਤੇ ਉੱਚੇ ਰੁਤਬਿਆਂ 'ਤੇ ਪਹੁੰਚੋਂ। ਆਪਣੀ ਚੁੰਨੀ ਤੇ ਬਾਪੂ ਦੀ ਪੱਗ ਨੂੰ ਦਾਗ਼ ਨਾ ਲੱਗਣ ਦਿਓ ਤੇ ਹੋਰਾਂ ਲਈ ਮਿਸਾਲਾਂ ਕਾਇਮ ਕਰੋ, ਫੇਰ ਕਿਸੇ ਦੀ ਮਜਾਲ ਨਹੀਂ ਕਿ ਕੁੱਖ ਵਿਚ ਧੀਆਂ ਨੂੰ ਕਤਲ ਕਰਵਾਵੇ। ਰਸੂਲ ਹਮਜਾਤੋਵ ਦੇ ਬੋਲ ਯਾਦ ਰੱਖੋ, "ਜੇ ਤੁਸੀਂ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ" ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਸਾਡਾ ਇਤਿਹਾਸ ਸਾਨੂੰ ਹੱਕ-ਸੱਚ ਅਤੇ ਮਨੁੱਖਤਾ ਦੀ ਆਜ਼ਾਦੀ ਲਈ ਜੂਝਣਾ ਸਿਖਾਉਂਦਾ ਹੈ ਨਾ ਕਿ ਸਟੇਜ਼ਾਂ 'ਤੇ ਅੱਧ ਨੰਗੇ ਹੋ ਕੇ ਦੋਹਰੇ ਅਰਥਾਂ ਵਾਲੇ ਗਾਣਿਆਂ 'ਤੇ ਨੱਚਣਾ। ਵੇਖਿਓ ਕਿਤੇ ਤੁਹਾਡੀਆਂ ਦਾਦੀਆਂ ਨੂੰ ਵੀ ਇਹ ਨਾ ਕਹਿਣਾ ਪਵੇ, "ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ....?" 
ਵਾਸਤਾ ਥੋਨੂੰ ਅਣਖੀ ਪੰਜਾਬ ਦਾ। 

** ਜੇ ਇਸ ਲੇਖ ਨੂੰ ਪੜ੍ਹ ਕੇ ਇੱਕ ਵੀ ਕੁੜੀ ਨੇ ਚੁੰਨੀ ਸੰਭਾਲਣੀ ਸਿੱਖ ਲਈ ਤਾਂ ਮੈਂ ਆਪਣਾ ਉਪਰਾਲਾ ਸਾਰਥਕ ਸਮਝਾਂਗਾ। 




Spl Thanks to 

ਜਗਦੀਪ ਸਿੰਘ ਫਰੀਦਕੋਟ

Thursday, December 24, 2009

ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ

ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ, ਬਾਬਾ ਨਾਨਕ ਤੇਰੀ ਬਾਣੀ ਨੂੰ ਰੁਜਗਾਰ ਬਣਾ ਲਿਆ ਲੋਕਾਂ ਨੇ ਕੋਈ ਕਹਿੰਦਾ ਸੌਦਾ ਸੱਚਾ, ਸਾਡੇ ਸਤਿਸੰਗ ਘਰ ਤੋਂ ਲੱਭਦਾ ਹੈ ਕੋਈ ਕੰਨ ਵਿੱਚ ਕਹਿੰਦਾ ਨਾਮ ਮਿਲੇ, ਇਸ ਨਾਲ ਤਰੀਕੇ ਠੱਗਦਾ ਹੈ ਸਤਿਸੰਗ ਘਰ ਖੁੱਲ ਗਏ ਸੜਕਾਂ ਤੇ, ਜਿੱਥੋ ਪੱਕੀਆਂ ਹੋਵਣ ਵੋਟਾ ਨੇ ਬਾਬਾ ਨਾਨਾਕ … … … … …. ਜੋ ਸਭ ਤੋਂ ਭੈੜੇ ਕੰਮ ਕਰੇ, ਬ੍ਰਹਮ ਗਿਆਨੀ ਸੰਤ ਕਹਾੳਦਾ ਹੈ ਲੈ ਸ਼ਬਦ ਗੁਰੂ ਗਰੰਥ`ਚੋਂ, ਉੱਤੇ ਆਪਣੀ ਮੋਹਰ ਲਗਾਉਂਦਾ ਹੈ ਕਹਿੰਦਾ ੧੦੮ ਵਾਰ ਜਾਪ ਕਰੀ, ਤੈਨੂੰ ਰਹਿਣੀਆਂ ਨਾ ਕੋਈ ਤੋਟਾ ਨੇ ਬਾਬਾ ਨਾਨਕ … … … … … … …. ਕੋਈ ਸੰਪਟ ਲਾ ਕੇ ਬਾਣੀ ਨੂੰ, ਅਖੰਡ ਪਾਠ ਕਰਾਉਣਾ ਦੱਸਦਾ ਹੈ ਭੋਲਾ-ਭਾਲਾ ਜਾਂ ਅੰਧ ਵਿਸ਼ਵਾਸੀ, ਜਾ ਕੋਲ ਇਸਨਾ ਦੇ ਫਸਦਾ ਹੈ ਇਹ ਪਾ ਕੇ ਭਰਮਾ ਵਿੱਚ ਲੋਕਾਂ ਨੂੰ, ਪਿਛੋਂ ਠੱਗਨ ਮੌਟੀਆਂ ਮੋਖਾਂ ਨੇ ਬਾਬਾ ਨਾਨਕ … … … … … … … … … …. ਗੁਰੂ ਗਰੰਥ ਸਾਹਿਬ ਵਿਚੋਂ ਸ਼ਬਦ ਲੈ ਕੇ, ਦੇਹਧਾਰੀ ਗੁਰੂ ਸਦਾਉਂਦੇ ਨੇ ਆਪਣਾ ਤਾਂ ਗੁਰੂ ਨਾਲ ਪ੍ਰੇਮ ਨਹੀ, ਦੂਜਿਆਂ ਨੂੰ ਪ੍ਰੇਮ ਸਖਾਉਂਦੇ ਨੇ ਭਵ ਸਾਗਰ ਪਾਰ ਕਰਾ ਦੇਵੇ, ਖੁਦ ਆਪਣੇ ਰਾਹ ਵਿੱਚ ਰੋਕਾਂ ਨ ਬਾਬਾ ਨਾਨਕ … … … … … … … … … … …. ਭਨਿਆਰੇ `ਆਸ਼ੂਤੋਸ਼ ਜਿਹੇ, ਕਲਯੁੱਗ ਅਵਤਾਰ ਕਹਾਉਣ ਪਏ ਇਸ ਭੋਲੇ-ਭਾਲੇ ਲੋਕਾਂ ਨੂੰ, ਬੈਠੇ ਰਾਹ ਨਰਕ ਦੇ ਪਾਉਣ ਪਏ ਗੁੰਡੇ ਸਾਧ ਮਸਤੀਆਂ ਕਰਦੇ ਨੇ, ਪਏ ਖਾਲਸੇ ਕਰਦੇ ਘੋਖਾ ਨੇ ਬਾਬਾ ਨਾਨਕ … … … … … … … … … … … … … … … ਹੁਣ ਘਰ-ਘਰ ਬਾਬੇ ਹੋ ਗਏ ਨੇ, ਰਹੀ ਬਾਬਿਆਂ ਦੀ ਕੋਈ ਥੋੜ ਨਹੀ ਜਿੰਨ ਭੂਤ ਪਲ਼ਾਂ ਵਿੱਚ ਕੱਢ ਦਿੰਦੇ, ਘਬਰਾਉਣ ਦੀ `ਦਰਸ਼ਨ` ਲੋੜ ਨਹੀ ਜੋ ਲੁੱਟਣ `ਅਹਿਰਵਾਂ` ਲੋਕਾਂ ਨੂੰ, ਉਹ ਸੰਤ ਨਹੀ ਕਾਲ਼ੀਆਂ ਜੋਕਾਂ ਨੇ ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ ਬਾਬਾ ਨਾਨਕ ਤੇਰੀ ਬਾਣੀ ਨੂੰ, ਰੁਜਗਾਰ ਬਣਾ ਲਿਆ ਲੋਕਾਂ ਨੇ

ਵਿਖਾਵੇ ਵਿੱਚ ਉਜੜ ਰਿਹਾ ਪੰਜਾਬ

" ਵਿਖਾਵੇ ਵਿੱਚ ਉਜੜ ਰਿਹਾ ਪੰਜਾਬ "



ਇਕ ਛੋਟੀ ਜਿਹੀ ਘਟਨਾ ਤੋਂ ਗੱਲ ਸ਼ੁਰੂ ਕਰਦੇ ਹਾਂ। ਹਫਤਾ ਕੁ ਪਹਿਲਾਂ ਦੀ ਗੱਲ ਹੈ ਕਿ ਜਦ ਮੈ ਪੰਜਾਬ ਆਇਆ ਤਾਂ ਸੈੱਲ ਫੋਨ ਵਿੱਚ ‘ਸਿਮ’ ਪਵਾਉਂਣ ਗਿਆ। ਨਾਲ ਮੇਰੀ ਪਤਨੀ ਦੇ ਤਾਏ ਦਾ ਪੁੱਤਰ ਸੀ। ਮੇਰੇ ਕੋਲੇ ਟਰੰਟੋ ਤੋਂ ਹੀ ਖੜਿਆ ਨੋਕੀਆ ਦਾ ਸਾਦਾ ਜਿਹਾ ਫੋਨ ਸੀ। ਨਾਲ ਵਾਲਾ ਕਹਿਣ ਲੱਗਾ ਕਿ ‘ਭਾਅਜੀ ਬੜਾ ਮਾੜਾ ਜਿਹਾ ਫੋਨ ਲਿਆਂਦਾ ਜੇ’! ਪਰ ਗੱਲ ਤੇ ਇਹ ਕਰ ਲੈਂਦਾ ਹੈ। ਮੇਰੇ ਕਹਿਣ ਤੇ ਕਹਿਣ ਲੱਗਾ ਕਿ ਗੱਲ ਤਾਂ ਕਰ ਲੈਂਦਾ ਹੈ ਪਰ ਫਿਰ ਵੀ …. . ਪਰ ਫਿਰ ਵੀ ਤੋਂ ਅੱਗੇ ਉਸ ਨੂੰ ਕੋਈ ਢੁੱਕਵਾਂ ਲਫਜ ਨਾ ਲੱਭਾ ਪਰ ਕਹਿਣਾ ਉਹ ਇਹ ਚਾਹੁੰਦਾ ਸੀ ਕਿ ਪਰ ਫਿਰ ਵੀ ਲੋਕ ਤਾਂ ਦੇਖਣ ਕਿ … ਪਤਨੀ ਦੇ ਭਰਾ ਦਾ ਵਿਆਹ ਸੀ ਇਹ ਤਿੰਨ ਟੱਬਰ ਇਕੱਠੇ ਯਾਨੀ ਨਾਲੋ ਨਾਲ ਹੀ ਹਨ। ਆਲੇ ਦੁਆਲੇ ਨੇ ਸ਼ਹਿਰ ਦੀਆਂ ਗੇੜੀਆਂ ਨਹੀ ਕਿਤੇ ਸਿੱਧੀਆਂ ਜਿਹੀਆਂ ਦਿੱਤੀਆਂ। ਕਾਹਦੇ ਲਈ? ਫਲਾਂ ਨੇ ਕਿਹੜਾ ਕੋਟ ਪੈਂਟ ਸਵਾਂਇਆ। ਫਲਾਂਣੀ ਨੇ ਕਿਹੜਾ ਸੂਟ ਤੇ ਕਿੰਨਾ ਮਹਿੰਗਾ ਲਿਆਂਦਾ ਹੈ। ਉਹ ਇੱਕ ਦੂਜੇ ਨੂੰ ਦੇਖਦੇ ਹਨ ਕਿ ਪਹਿਲਾਂ ਉਹ ਸਵਾਂਏ, ਪਹਿਲਾਂ ਉਹ ਲਿਆਏ ਯਾਨੀ ਬਾਅਦ ਵਿੱਚ ਜਿਹੜਾ ਮੇਰੇ ਕੋਲ ਹੋਵੇ ਇਨ੍ਹਾਂ ਵਿਚੋਂ ਕਿਸੇ ਕੋਲ ਨਹੀ ਹੋਣਾ ਚਾਹੀਦਾ। ਬੀਬੀਆਂ ਕਈ ਥਾਈਂ ਜਾਂਦੀਆਂ ਫਿਰ ਕੇ ਆ ਜਾਂਦੀਆਂ ਕਿਉਂਕਿ ਹਾਲੇ ਨਾਲ ਵਾਲੀ ਨੇ ਕੁੱਝ ਨਹੀ ਸੀ ਲਿਆ। ਅਸੀਂ ਕਹਿੰਨੇ ਪੰਜਾਬ ਉਜੜ ਰਿਹੈ, ਪੰਜਾਬ ਖੁਦਕਸ਼ੀਆਂ ਦੇ ਰਾਹੇ ਪੈ ਰਿਹੈ ਪਰ ਇਥੇ ਸਮਝ ਆਉਂਦੀ ਕਿਉਂ ਪੈ ਰਿਹੈ। 10-10 ਹਜਾਰ ਦਾ ਇੱਕ ਕੋਟ! ਕੇਵਲ ਇੱਕ ਦਿਨ ਦੇ ਵਿਆਹ ਲਈ ਦੂਜਾ ਥੋੜਾ ਸਸਤਾ ਸ਼ਗਨ ਵਾਲੇ ਦਿਨ ਲਈ. . ? ਇੱਕ ਬੀਬੀ ਨੇ 84 ਸੌ ਦਾ ਇੱਕ ਸੂਟ ਲਿਆ ਉਸ ਨੂੰ ਅਗਲੇ ਦਿਨ ਪਤਾ ਲੱਗਾ ਕਿ ਅਗਲੇ ਘਰਵਾਲੀ ਨੇ 11 ਹਜਾਰ ਦੀ ਸਾੜੀ ਲੈ ਆਂਦੀ ਹੈ ਤੇ ਹੁਣ ‘ਤਾਏ ਦੀ ਧੀ ਚਲੀ’ ਵਾਲੀ ਕਹਾਣੀ ਸ਼ੁਰੂ ਹੋ ਗਈ। ਮੇਰੀ ਪਤਨੀ ਦੇ ਭਰਾ ਤੋਂ ਥੋੜੇ ਦਿਨ ਬਾਅਦ ਉਨ੍ਹਾ ਦੇ ਸਕਿਆਂ ਚੋਂ ਮੁੰਡੇ ਦਾ ਵਿਆਹ ਸੀ ਜਿਹੜਾ ਨਾਰਵੇ ਦੀ ਇੱਕ ਕੁੜੀ ਨਾਲ ਮੰਗਿਆ ਹੋਇਆ ਸੀ। ਪਤਨੀ ਦਾ ਭਰਾ ਹਾਲੇ ਅਮਰੀਕਾ ਸੀ ਛੁੱਟੀ ਕਾਰਨ ਉਨ ਐਨ ਮੌਕੇ ਤੇ ਹੀ ਆਉਂਣਾ ਸੀ ਉਹ ਉਥੇ ਬੈਠਾ ਇਥੋਂ ਵਾਲਿਆਂ ਨੂੰ ਪੁੱਛ ਰਿਹੈ ਕਿ ਉਸ ਪੈਲਸ ਕਿਹੜਾ ਕੀਤਾ, ਬੈਂਡ ਕਿਹੜਾ ਕੀਤਾ, ਘੋੜੀ ਕਿਹੜੀ ਹੈ? ਤੁਸੀਂ ਹੈਰਾਨ ਹੋਵੋਂਗੇ ਕਿ ਨਾਰਵੇ ਦੀ ਕੁੜੀ ਵਾਲਾ ਮੁੰਡਾ ਚਿੱਟਾ ਨਿੱਧੜਕ ਵਿਹਲਾ ਉਹ ਕਹਿ ਰਿਹਾ ਸੀ ਮੈਂ ਘੋੜੀ ਉਹ ਕਰਨੀ ਜਿਹੜੀ ਫਲਾਂ ਦੇ ਵਿਆਹ ਤੇ ਕੀਤੀ ਸੀ ਤੇ ਉਸ ਉਪਰ ਇੱਕ ਘੰਟੇ ਦਾ 25 ਹਜਾਰ ਲੱਗਣਾ ਸੀ ਤੇ ਉਸ ਘੋੜੀ ਨੇ ਜਲੰਧਰੋਂ ਅੰਮ੍ਰਤਿਸਰ ਆਉਂਣਾ ਸੀ! ਕੋਟ-ਪਿੰਟ ਉਸਨੂੰ ਨੇੜਿਓਂ ਲੱਭਾ ਹੀ ਨਹੀ ਉਹ ਦਿੱਲੀਓਂ ਕੋਟ ਪਿੰਟ ਲੈਣ ਗਿਆ ਹੋਇਆ ਸੀ। ਪਿਓ ਮੁੰਡੇ ਦਾ ਮੈਨੂੰ ਜਦ ਮਿਲਿਆ ਤਾਂ ਮੈ ਕਿਹਾ ਇਹ ਕੀ ਮਾਜਰਾ ਬਈ ਕੰਮ ਇਹ ਕਰਦਾ ਕੋਈ ਨਹੀ ਇਹ ਉਜਾੜਾ ਕਿਉਂ? ਉਹ ਅੱਗੋਂ ਹੀ, ਹੀ, ਕਰਕੇ ਕਹਿਣ ਲੱਗਾ ਕਿ ਭਾਅਜੀ! ਕੀ ਕਰੀਏ ਮੁੰਡਾ ਆਖੇ ਨਹੀ ਲੱਗਦਾ ਐਵੇਂ ਵਾਯਾਤ ਖਰਚ ਕਰਵਾ ਰਿਹਾ ਹੈ ਜੇ ਕਹਾਂ ਤਾਂ ਕਹਿੰਦਾ ਮੈ ਵਿਆਹ ਹੀ ਨਹੀ ਕਰਾਉਂਣਾ! ਇਥੇ ਹੁਣ ਉਹ ‘ਜੱਟ’ ਤਾਂ ਰਿਹਾ ਨਹੀ ਜਿਹੜਾ ਕਹੂ ਮਾਰ ਛਾਲ ਕੋਠੇ ਤੋਂ ਮੈਂ ਦਿੰਨਾ ਧੱਕਾ! ! ਪਤਨੀ ਦੇ ਭਰਾ ਨੂੰ ਜਦ ਪਤਾ ਲੱਗਾ ਕਿ ਉਸ ਨੇ ਸ਼ਗਨ ‘ਪੰਜਾਬੀ ਬਾਗ’ ਵਿੱਚ ਲਾਉਂਣਾ ਹੈ ਜਿਹੜਾ ਅੰਮ੍ਰਤਿਸਰ ਦਾ ਕਾਫੀ ਮਹਿੰਗਾ ਪੈਲਸ ਹੈ ਤਾਂ ਉਸ ਉਥੇ ਬੈਠੇ ‘ਹੁਕਮ’ ਕੀਤਾ ਕਿ ਮੇਰਾ ਸ਼ਗਨ ਹਵੇਲੀ ਪੈਲਸ ਵਿੱਚ ਲੱਗਣਾ ਚਾਹੀਦਾ ਜਿਹੜਾ ਹਾਲੇ ਨਵਾਂ ਹੀ ਬਣਿਆ ਤੇ ਜਿਸ ਵਿੱਚ ਹਾਲੇ ਤੱਕ ਇਕੋ ਹੀ ਪ੍ਰੋਗਰਾਮ ਹੋਇਆ ਤੇ ਉਸ ਦਾ ਦਿਹਾੜੀ ਦਾ ਕਿਰਾਇਆ ਡੇੜ੍ਹ ਲੱਖ ਰੁਪਇਆ ਹੈ! ਵਿਚੋਲਾ, ਜਿਹੜਾ ਕਿ ਉਸ ਦੇ ਮਾਮੇ ਦਾ ਹੀ ਪੁੱਤਰ ਹੈ, ਉਸ ਦਾ ਫੋਨ ਜਾਂਦਾ ਹੈ ਕਿ ‘ਜੱਟਾ’ ਆਪਾਂ ਸ਼ਰਾਬ ਮਾੜੀ ਨਹੀ ਪਾਉਂਣੀ ਕੁੜੀ ਵਾਲੇ ਕੀ ਆਖਣਗੇ ਮੁੰਡਾ ਅਮਰੀਕਾ ਤੋਂ ਹੈ? ਤੇ ਉਸ ਜਿਹੜੀ ਢਾਈ ਸੌ ਦੀ ਬੋਤਲ ਆਉਂਣੀ ਸੀ ਛੇ ਸੌ ਵਾਲੀ ਵਿੱਚ ਬਦਲ ਦਿੱਤੀ। ਮੈ ਉਸ ਨੂੰ ਫੋਨ ਤੇ ਬੜਾ ਸਮਝਾਇਆ ਕਿ ਤੁਹਾਡਾ ਬੇੜਾ ਬਹਿਜੇ ਸ਼ਰਮ ਕਰੋ, ਸਿਰ ਤੋਂ ਕੰਮ ਲਵੋ ਕਿਉਂ ਤੁਸੀਂ ਫੁੱਕਰੇਪਨ ਵਿੱਚ ਉਜੜਨ ਤੇ ਲੱਕ ਬੰਨਿਆ ਹੈ। ਲੋਕਾਂ ਪੀ ਕੇ ਮੂਤ ਕੇ ਅਗਾਂਹ ਜਾਣਾ ਹੈਥੇ ਟਰੱਕ ਤੇ ਢੂਈ ਕੁਟਾਉਂਦਾ ਰਹਿੰਦਾ ਲੋਕਾਂ ਨੂੰ ਮਹਿੰਗੀ ਸ਼ਰਾਬ ਪਿਆਉਂਣ ਨੂੰ? ਸਾਰੇ ਟੱਬਰ ਨਾਲ ਮੱਥਾ ਮਾਰਿਆ ਕਿ ਚਲੋ ਵਿਆਹ ਵਧੀਆ ਕਰੋ ਪਰ ਕੇਵਲ ਵਿਖਾਵੇ ਕਾਰਨ ਉੱਜੜੋ ਨਾਂ। ਪੰਜਾਬ ਦੇ ਪੱਲੇ ਤਾਂ ਪਹਿਲਾਂ ਹੀ ਕੱਖ ਨਹੀ ਰਿਹਾ ਸਿਵਾਏ ਵਿਖਾਵੇ ਤੋਂ। ਜ਼ਮੀਨਾ ਮਹਿੰਗੀਆਂ, ਕੀਲਾ ਵੇਚ ਕੇ ਕੋਠੀ ਪਾ ਲੈਂਦੇ ਨੇ ਤੇ ਦੂਜਾ ਵੇਚ ਕੇ ਮਹਿੰਗੀ ਕਾਰ ਲਿਆ ਕੇ ਘਰ ਮੂਹਰੇ ਖੜੀ ਕਰ ਲੈਂਦੇ ਨੇ ਪਰ ਕਿਤੇ ਜਾਣਾ ਹੁੰਦਾ ਸਕੂਟਰ ਲੱਭਦੇ ਫਿਰਦੇ ਹੁੰਦੇ ਕਿਉਂਕਿ ਕਾਰ ਦੇ ਤੇਲ ਜੋਗੇ ਪੈਸੇ ਕਿਥੋਂ ਆਉਂਣ ਜਦ ਕੋਈ ਕੰਮ ਨਹੀ ਕਰਨਾ। ਉਨ੍ਹਾ ਨੂੰ ਜਦ ਬਈਆਂ ਦੇ ਚੜ੍ਹੇ ਆ ਰਹੇ ਕਟਕਾਂ ਬਾਰੇ ਦੱਸੀਦਾ ਹੈ ਤਾਂ ਉਹ ਅਗੋਂ ਚੌੜੇ ਹੋ ਕੇ ਕਹਿੰਦੇ ‘ਲੈ ਭਾਅਜੀ! ਉਡਾ ਦਿਆਂਗੇ ਬੂੰਦੀਆਂ ਐਡੀ ਲੁੱਟ ਪਈ ਆ’। ਇਨ੍ਹਾ ਕਮਲਿਆਂ ਨੂੰ ਇਹ ਨਹੀ ਪਤਾ ਕਿ ‘ਬੂੰਦੀਆਂ’ ਤੁਸੀਂ ਕਹਦੇ ਨਾਲ ਉਡਾ ਦਿਉਂਗੇ ਬਾਬੇ ਭਿੰਡਰਾਂ ਵਾਲੇ ਦੇ ਕਹਿਣ ਵਾਂਗੂੰ ਫਰਿੱਜਾਂ ਟੀਵੀਆਂ ਨਾਲ? ਮੇਰੇ ਹੁੰਦਿਆਂ ਹੀ ਹਾਲੇ ਕੱਲ੍ਹ ਹਿੰਦੂਆਂ ਵਲੋਂ ਪੰਜਾਬ ਬੰਦ ਰਿਹਾ। ਕਿਉਂ? ਅੱਖੇ ਬਾਬਾ ਜਰਨੈਲ ਸਿੰਘ ਦੀ ਫੋਟੋ ਅਜਾਇਬ ਘਰ ਵਿੱਚ ਨਹੀ ਲੱਗਣ ਦੇਣੀ। ਤੁਹਾਡੇ ਅਪਣੇ ਘਰ ਤੁਹਾਡੇ ਫੈਸਲੇ ਉਹ ਕਰਦੇ ਨੇ ਤੁਸੀਂ ਜਾਵੋਂਗੇ ਕਿਧਰ? ਪਰ ਇਥੇ ਬੇਫਿਕਰ ਪੰਜਾਬ, ਬੰਦ ਵਾਲੇ ਦਿਨ ਵੀ ਮਹਿੰਗੇ ‘ਕੋਟਾਂ-ਪਿੰਟਾਂ’ ਦੇ ਮੇਚੇ ਦਿੰਦਾ ਫਿਰ ਰਿਹੈ। ਮੇਰੀ ਮਾਸੀ ਦੇ ਪੁੱਤਰ ਦਾ ਤਰਨ-ਤਾਰਨ ਰੋਡ ਤੇ ਢਾਬਾ ਹੈ ਉਥੇ ਕੰਮ ਕਰਦੇ ਭਈਏ ਨੂੰ ਮੈ ਪੁੱਛਿਆ ਕਿ ਕਿੰਨਾ ਚਿਰ ਹੋਇਆ ਪੰਜਾਬ ਆਏ ਨੂੰ। ਉਸ ਦੱਸਿਆ ਕਿ ਹਾਲੇ ਤਿੰਨ ਮਹੀਨੇ। ਉਸ ਨੂੰ ਜਦ ਮੈ ਪੁੱਛਿਆ ਕਿ ਤੈਨੂੰ ਇਥੇ ਪੰਜਾਬ ਕੌਣ ਲੈ ਕੇ ਆਇਆ ਹੈ ਤਾਂ ਉਹ ਕਹਿਣ ਲੱਗਾ ਕਿ ਕੁੱਝ ਲੋਗ ਸਾਡੇ ‘ਗਾਓਂ’ ਗਏ ਸਨ ਉਹ ਕਹਿਣ ਲੱਗੇ ਕਿ ਪੰਜਾਬ ਵਿੱਚ ਬਹੁਤ ਕੰਮ ਹੈ ਚਲੋ ਤੁਹਾਨੂੰ ਉਥੇ ਲੈ ਕੇ ਚਲਦੇ ਹਾਂ। ਉਸ ਨੂੰ ਪੂਰਾ ‘ਉਧੇੜਨ’ ਤੋਂ ਬਾਅਦ ਜੋ ਗੱਲ ਮੇਰੀ ਸਮਝ ਆਈ ਕਿ ਉਸ ਨੂੰ ਕਿਸੇ ਉਸ ਦੇ ਜਾਣੂੰ ਨੇ ਨਹੀ ਸੀ ਲਿਆਂਦਾ ਨਾ ਕਿਸੇ ਰਿਸ਼ਤੇਦਾਰ ਨੇ ਬਲਕਿ ਕੁੱਝ ਲੋਕ ਜਥੇਬੰਦਕ ਰੂਪ ਵਿੱਚ ਉਨ੍ਹਾਂ ਨੂੰ ਪੰਜਾਬ ਢੋਣ ਵਿੱਚ ਲੱਗੇ ਹੋਏ ਹਨ ਪਰ ਪੰਜਾਬ. . ? ਕੱਟੜਾ ਜੈਮਲ ਸਿੰਘ ਰਿਹੜੀ ਵਾਲੇ ਦੋ ਭਈਏ ਸਲਾਹ ਕਰ ਰਹੇ ਹਨ ਕਿ ਆਹ ਸਰਦਾਰ ਆ ਰਿਹੈ ਇਸ ਨੂੰ ਅੱਜ ਆਪਾਂ ਰਿਹੜੀ ਨਹੀ ਇਥੇ ਲਾਉਂਣ ਦੇਣੀ ਅਪਣੇ ਧੰਦੇ ਨੂੰ ਨੁਕਸਾਨ ਹੈ। ਜਦ ਸਰਦਾਰ ਆਇਆ ਤਾਂ ਉਹ ਪੈ ਨਿਕਲੇ। ਕੁਦਰਤੀਂ ਮੇਰੀ ਪਤਨੀ ਦੇ ਤਾਏ ਦਾ ਛੋਟਾ ਪੁੱਤਰ, ਜਿਹੜਾ ਪਹਿਲਾਂ ਹੀ ਮਗਰ ਖੜੋਤਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ, ਵਿੱਚ ਆ ਗਿਆ। ਜਦ ਉਹ ਸਰਦਾਰ ਦੇ ਹੱਕ ਵਿੱਚ ਉਨ੍ਹਾਂ ਨੂੰ ਪੈ ਨਿਕਲਿਆ ਤਾਂ ਉਨ੍ਹਾਂ ਚਈਂ ਚਈਂ ਤਾਂ ਕੀਤੀ ਪਰ ਡਰ ਗਏ। ਪਰ ਕਿੰਨੀਆਂ ਥਾਵਾਂ ਤੇ ਕੋਈ ਵਿੱਚ ਆ ਕੇ ਸਰਦਾਰ ਦੀ ਰਿਹੜੀ ਲਵਾਏ? ਪੰਜਾਬ ਦੀ ਹਾਲਤ ਤਾਂ ‘ਕੁਝ ਲੁੱਟ ਲਈ ਮੈ ਪਿੰਡ ਦਿਆਂ ਪੈਂਚਾਂ’ ਵਾਲੀ ਬਣੀ ਪਈ ਹੈ ਕਿ ਕੁੱਝ ਤਾਂ ਦਿੱਲੀ ਵਾਲੇ ਇਸ ਦੇ ਗਲ ਗੂਠ ਦਈ ਤੁਰੇ ਆਉਂਦੇ ਹਨ ਤੇ ਕੁੱਝ ਪੰਜਾਬ ਖੁਦ ਅਪਣੇ ਫੁੱਕਰੇਪਨ ਵਿੱਚ ਰੁੜਦਾ ਤੁਰਿਆ ਜਾ ਰਿਹੈ। ਦੂਜਾ ਜਿਹੜੇ ਸਾਡੇ ਭਰਾ ਬਾਹਰੋਂ ਜਾਂਦੇ ਹਨ ਉਹ ਬਾਹਰ ਦੀ ਹਵਾ ਵਿੱਚ ਹੀ ਮਾਰੇ ਜਾਂਦੇ ਹਨ ਕਿਉਂਕਿ ਪੰਜਾਬ ਵਾਲੇ ‘ਫੂਕ’ ਨਾਲ ਹੀ ਅਗਲੇ ਨੂੰ ਪਾਟਣਾ ਕਰ ਦਿੰਦੇ ਹਨ ਕਿ ਇਥੋਂ ਟਰੱਕਾਂ-ਫੈਕਟੀਆਂ ਦੇ ਓਵਰਟਾਇਮਾਂ ਦਾ ਪੈਸਾ ਉਹ ਬੜੇ ‘ਵਹਿਸ਼ੀ’ ਢੰਗ ਨਾਲ ਰੋੜ੍ਹਦੇ ਹਨ ਕਿ ਅਕਲ ਨਾਮ ਦੀ ਚੀਜ਼ ਉਨ੍ਹਾਂ ਨੂੰ ਹਜਮ ਹੀ ਕੋਈ ਨਹੀ ਹੁੰਦੀ। ਪੰਜਾਬ ਤਾਂ ਭਲਾ ਮੂਰਖਤਾ ਦੇ ਦੌਰ ਵਿਚੋਂ ਲੰਘ ਰਿਹੈ ਪਰ ਬਾਹਰ ਵਾਲੇ. . ? ਵੱਡੇ ਵੱਡੇ ਪੈਲਸਾਂ ਵਿੱਚ ਕਦੇ ਕਿਸੇ ਬਾਣੀਏ ਦਾ ਵਿਆਹ ਹੁੰਦਾ ਨਹੀ ਦੇਖਿਆ। ਅੰਮ੍ਰਤਿਸਰ ਦੇ ਮਸ਼ਹੂਰ ਬਜਾਰ ‘ਕੱਟੜਾ ਜੈਮਲ ਸਿੰਘ’ ਵਿੱਚ ਕਦੇ ਬਾਣੀਏ ਨਹੀ ਘੁੰਮਦੇ ਦੇਖੇ ਮੌਰਾਂ ਤੇ ਕੱਪੜਿਆਂ ਦੀਆਂ ਪੰਡਾਂ ਚੁੱਕੀ, ਕੀ ਉਹ ਵਿਆਹ ਨਹੀ ਕਰਦੇ? ਇੱਕਲੇ ਜੱਟ ਹੀ ਕਰਦੇ ਨੇ? ਜਿਸ ਮਰਜੀ ਦੁਕਾਨ ਤੇ ਚਲੇ ਜਾਓ ਬਾਣੀਆਂ ਤਿਆਰ ਬੈਠਾ ਛਿੱਲਣ ਨੂੰ ਇਨ੍ਹਾਂ ਮੂਰਖਾਂ ਨੂੰ। ਤੇ ਜਦ ਇਹ ਲੁੱਟ ਹੋਣ ਲਈ ਜਾਂਦੇ ਤਾਂ ਬਾਣੀਆਂ ਮਹਿੰਗੇ ਤੋਂ ਮਹਿੰਗਾ ਕੱਪੜਾ ਇਸ ਦੇ ਮੋਢਿਆਂ ਤੇ ਲਾ ਕੇ ਦੱਸਦਾ ਕਿ ਆਹ ਤਾਂ ਬਣਿਆਂ ਹੀ ਤੁਹਾਡੇ ਲਈ ਸੀ। ਬੀਬੀਆਂ, ਜਿਹੜੀਆਂ ਅਪਣੇ ਬੱਚਿਆਂ ਨੂੰ ਚੰਗੇ ਸਕੂਲ ਨਹੀ ਭੇਜ ਸਕਦੀਆਂ, ਚੰਗੀ ਖੁਰਾਕ ਨਹੀ ਦੇ ਸਕਦੀਆਂ, ਚੰਗੀ ਟਿਉਸ਼ਨ ਨਹੀ ਰੱਖ ਕੇ ਦੇ ਸਕਦੀਆਂ, ਉਨ੍ਹਾਂ ਦਾ ਚੰਗਾ ਭਵਿੱਖ ਸਿਰਜਣਨ ਲਈ ਕੋਈ ਕੋਈ ਉਦਮ ਨਹੀ ਸੋਚ ਸਕਦੀਆਂ, ਕਦੇ ਉਨ੍ਹਾਂ ਨੂੰ ਸਿੱਖੀ ਬਾਰੇ ਦੱਸ ਜਾਂ ਗੁਰਦੁਆਰਾ ਸਾਹਿਬ ਨਹੀ ਲਿਜਾ ਸਕਦੀਆਂ, ਬਜਾਰ ਜਾ ਕੇ 4-5-10 ਹਜਾਰ ਦੇ ਸੂਟ ਤੋਂ ਬਿਨਾ ਹੱਥ ਨਹੀ ਪਾਉਂਦੀਆਂ। ਤੇ ਜਦ ਇਹ ਲੁੱਟ ਹੋਕੇ ਨਿਕਲਦੇ ਬਾਣੀਆਂ ਮੁਸਕੜੀਏ ਹੱਸਦਾ ਇਨ੍ਹਾਂ ਦੀ ਮਾਨਸਿਕ ਕੰਗਾਲੀ ਤੇ। ਤੇ ਜਦ ਹਰੇਕ ਘਰ ਵਿੱਚ ਨੌਜਵਾਨ ਬੱਚਾ ਸਮੈਕੀ, ਡਰੱਗੀ ਅਤੇ ਨਸ਼ਈ ਹੋ ਜਾਂਦਾ ਹੈ ਤਾਂ ਫਿਰ ਉਹੀ ਮਾਂ ਪਿਓ ਰੱਬ ਨੂੰ ਕੋਸਦੇ ਜਿਸ ਉਨ੍ਹਾਂ ਦੀ ਕਿਸਮਤ ਮਾੜੀ ਲਿਖ ਦਿੱਤੀ ਸੀ। ਤੁਸੀਂ ਹੈਰਾਨ ਹੋਵੋਂਗੇ ਕਿ ਜਦ ਖਾਣ ਪੀਣ ਦਾ ਮਸਲਾ ਆਉਂਦਾ ਆਮ ਬੰਦੇ ਦੇ ਮੂੰਹੋਂ ਸੁਣੀਂਦਾ ਕਿ ‘ਮਹਿੰਗਾਈ ਨੇ ਵੱਟ ਕੱਢ ਛੱਡੇ ਵੇ ਆ’। ਕਿਉਂ? ਅਖੇ ਸਬਜੀਆਂ ਬੜੀਆਂ ਮਹਿੰਗੀਆਂ ਹੋ ਗਈਆਂ, ਦਾਲਾਂ ਨੂੰ ਹੱਥ ਨਹੀ ਲੱਗਦਾ, ਚਾਹ ਖੰਡ ਈ ਨਹੀ ਸਾਹ ਲੈਣ ਦਿੰਦੀ, ਦੁੱਧ ਹੀ ਮਾਣ ਨਹੀ ਆਦਿ। ਚਲੋ ਇਹ ਗੱਲਾਂ ਸ਼ਹਿਰੀਆ ਤਾਂ ਕਹੇ ਪਿੰਡਾਂ ਵਾਲੇ ਵੀ ਕਹਿ ਰਹੇ ਹਨ। ਕਿਉਂ? ਕਿਉਂਕਿ ਉਹ ਇੰਨੇ ਹੱਡ ਹਰਾਮੀ ਹੋ ਗਏ ਹਨ ਕਿ ਉਪਰ ਦਿੱਤੀਆਂ ਕਰੀਬਨ ਸਾਰੀਆਂ ਚੀਜ਼ਾਂ ਘਰ ਦੀਆਂ ਹਨ। ਸਬਜੀਆਂ, ਦਾਲਾਂ, ਜੇ ਖੰਡ ਨਹੀ ਤਾਂ ਗੁੜ ਅਤੇ ਦੁੱਧ ਦਾ ਸਬੰਧ ਤਾਂ ਸਿੱਧਾ ਹੀ ਜਿੰਮੀਦਾਰੇ ਨਾਲ ਹੈ। ਪਰ ਘਰੇ ਜਾਂ ਖੇਤਾਂ ਵਿੱਚ ਦੋ ਕਿਆਰੇ ਸਬਜੀ ਦਾਲਾਂ ਬੀਜਣ ਦੀ ਬਜਾਇ ਸ਼ਹਿਰੋਂ ਮੁੱਲ ਦੀਆਂ ਮਹਿੰਗੀਆਂ, ਬੇਹੀਆਂ ਅਤੇ ਬੁੱਸੀਆਂ ਲਿਆ ਕੇ ਖਾਣਗੇ ਪਰ ਮਜਾਲ ਹੱਥ ਹਿਲਾ ਜਾਣ ਤੇ ਇਹੀ ਕਾਰਨ ਹੈ ਕਿ ਹਰੇਕ ਦੂਜਾ ਤੀਜਾ ਬੀਮਾਰੀ ਨਾਲ ਘੁੱਲ ਰਿਹਾ ਹੈ ਤੇ ਹਾਲ ਪਾਹਰਿਆ ਕਰਦਾ ਪੀੜਤ ਹੈ। ਜਿੰਮੀਦਾਰ ਦਾ ਮੁੰਡਾ ਤਾਂ ਖੇਤਾਂ ਵਿੱਚ ਗੇੜਾ ਮਾਰਨਾ ਵੀ ਹੱਤਕ ਸਮਝਦਾ ਹੈ। ਕਿਸੇ ਰਿਸ਼ਤੇਦਾਰ ਦੇ ਗਿਆਂ ਇੱਕ ਚੰਗਾ ਜੈਂਟਲਮੈਨ ਸਰਦਾਰ ਮਿਲਿਆ ਨਾਲ ਵਾਲਿਆਂ ਦੱਸਿਆ ਕਿ ਇਹ ਐਗਰੀਕਲਚਰ ਡਿਪਾਟਮੈਂਟ ਵਿੱਚ ਲੰਮਾ ਚਿਰ ਸੁਪਰਵਾਈਜਰ ਰਹੇ ਨੇ ਤੇ ਹੁਣ ਰਿਟਾਇਰ ਹਨ। ਉਨ੍ਹਾਂ ਨੂੰ ਮੈ ਸਵਾਲ ਕੀਤਾ ਕਿ ਤੁਹਾਨੂੰ ਕਿੰਜ ਜਾਪਦਾ ਹੈ ਕਿ ਕਣਕ ਝੋਨੇ ਤੋਂ ਬਿਨਾ ਜਿੰਮੀਦਾਰ ਕੋਲੇ ਕੋਈ ਰਾਹ ਨਹੀ ਕਿ ਉਹ ਹੋਰ ਕੁੱਝ ਵੀ ਕਰੇ ਜਦ ਕਿ ਕਣਕ ਝੋਨਾ ਹਰੇਕ ਸਾਲ ਮੰਡੀਆਂ ਵਿੱਚ ਰੁਲਣ ਦੀ ਚਰਚਾ ਆਮ ਹੀ ਰਹਿੰਦੀ ਹੈ? ਉਸ ਨੇ ਪੈਂਦਿਆਂ ਹੀ ਕੰਬੋਆਂ ਦੀ ਮਿਸਾਲ ਦਿੱਤੀ ਤੇ ਦੱਸਿਆ ਕਿ 60-100 ਕਿੱਲਾ ਹੋਣਾ ਜਰੂਰੀ ਨਹੀ ਜਿੰਮੀਦਾਰ ਕੋਲੇ 5 ਕੀਲੇ ਹੀ ਹੋਣ ਤਾਂ ਬਹੁਤ ਹਨ ਪਰ ਉਹ ਕੰਮ ਕਰਨ ਵਾਲਾ ਹੋਵੇ। ਪਰ ‘ਜੱਟ’ ਵਿਹਲਾ ਰਹਿਣਾ ਚਾਹੁੰਦਾ ਕਿ ਇੱਕ ਵਾਰ ਦਿੱਤਾ ਛੱਟਾ ਤੇ ਕੰਮ ਬੰਨੇ ਤੇ ਸਰਕਾਰ ਇਨ੍ਹਾਂ ਨੂੰ ਕਣਕ ਝੋਨੇ ਚੋਂ ਬਾਹਰ ਨਿਕਲਣ ਨਹੀ ਦੇਣਾ ਚਾਹੁੰਦੀ। ਜਿੰਮੀਦਾਰ ਇੱਕ ਵਾਰ ਕਣਕ ਬੀਜ ਕੇ ਸਾਰਾ ਸਿਆਲ ਸ਼ਹਿਰ ਦੀਆਂ ਗੇੜੀਆਂ ਦਿੰਦੇ ਅਪਣੇ ਸਮੇ ਦੀ ਬਰਬਾਦੀ ਕਰ ਰਹੇ ਹਨ। ਸੀਜਨ ਵੇਲੇ ਇੰਨਾ ਨੂੰ ਚੇਤਾ ਆਉਂਦਾ ਕਿ ਹੁਣ ਸਾਡੀ ਕਣਕ ਜਾਂ ਝੋਨਾ ਚੁੱਕ ਨਹੀ ਹੋ ਰਿਹਾ। ਇਸ ਵਿਹਲੇਪਨ ਦਾ ਹੀ ਕਾਰਨ ਹੈ ਕਿ ਲੋਕ ਇੱਕ ਦੂਜੇ ਨਾਲ ਈਰਖਾ ਕਰਨ ਤੋਂ ਸਿਵਾਏ ਕੁੱਝ ਸੋਚਦੇ ਹੀ ਨਹੀ। ਬਿਨਾ ਵਜਾਹ ‘ਘੜੂਸਾਂ’ ਛੱਡੀ ਜਾਣਗੇ। ਅਪਣੇ ਘਰ ਚੰਗੀ ਭਲੀ ਰੋਟੀ ਖਾਂਦੇ ਵੀ ਦੁੱਖੀ। ਇਥੇ ਲੋਕ ਅਪਣੇ ਦੁੱਖਾਂ ਕਾਰਨ ਦੁੱਖੀ ਨਹੀ ਬਲਕਿ ਦੂਜੇ ਦੇ ਸੁੱਖ ਤੋਂ ਦੁੱਖੀ ਹਨ। ਜਿਥੇ ਬਾਹਰ ਦੇ ਪ੍ਰਦੂਸ਼ਣ ਨਾਲ ਦਮ ਘੁੱਟਦਾ ਹੈ ਉਥੇ ਅੰਦਰ ਦੀ ਸੜਿਆਂਦ ਨਾਲ ਵੀ ਗਰਮੀ ਪੈਦਾ ਹੋ ਰਹੀ ਹੈ। ਹਰੇਕ, ਜਿਹੜਾ ਅਪਣੇ ਘਰ ਵਧੀਆ ਰੋਟੀ ਖਾਂਦਾ ਹੈ ਉਹ ਇਸ ਗਲ ਤੇ ਸਤੁੰਸ਼ਟ ਨਹੀ ਬਲਕਿ ਇਸ ਗਲੇ ਦੁਖੀ ਹੈ ਕਿ ਗੁਆਂਢੀ ਕਿਉਂ ਰੋਟੀ ਖਾ ਰਿਹਾ ਹੈ। ਦੂਜੇ ਬੰਨੇ ਧਰਮ ਦੀ ਗੱਲ ਕਰ ਲਓ। ਸਾਡਾ ਇਲਾਕਾ ਸਭ ਤੋਂ ਨੇੜੇ ਹੈ ਸਿੱਖੀ ਦੇ ਧੁਰੇ ਯਾਨੀ ਅੰਮ੍ਰਤਿਸਰ ਸਾਹਿਬ ਦੇ। ਕਦੇ ਕੋਈ ਪ੍ਰਚਾਰਕ ਨਹੀ ਸੁਣਿਆ ਆਇਆ, ਕਦੇ ਕੋਈ ਲਿਟਰੇਚਰ ਵੰਡਿਆ ਸੁਣਿਆ, ਕਦੇ ਕਿਸੇ ਪਿੰਡਾਂ ਵਿੱਚ ਆ ਕੇ ਸਿੱਖੀ ਦੀ, ਸਿੱਖੀ ਰਹਿਣੀ ਦੀ, ਕਿਰਤ ਕਰਨ ਦੀ, ਨਾਮ ਜਪਣ ਯਾਨੀ ਨਾਮ ਨਾਲ ਇੱਕ ਹੋਣ ਦੀ ਗੱਲ ਕਿਸੇ ਨੂੰ ਨਹੀ ਦੱਸੀ। ਕਦੇ ਕਿਸੇ ਧਾਰਮਿਕ ਬੰਦੇ ਨਹੀ ਲੋਕਾਂ ਨੂੰ ਦੱਸਿਆ ਕਿ ਸਿੱਖੀ ਦੀ ਰਹਤ ਵਿੱਚ ਈਰਖਾ ਨਫਰਤ ਸੜਿਆਂਦ ਤੋਂ ਦੂਰ ਰਹਿ ਕੇ ਅਪਣੀ ਕਿਰਤ ਕਰਦੇ ਹੋਏ ਗੁਰੂ ਨੂੰ ਯਾਦ ਕਰੋ। ਸਿੱਖ ਜਾਂ ਸਿੱਖੀ ਨਾਲ ਕਿਸੇ ਦਾ ਕੋਈ ਮੱਤਲਬ ਨਹੀ ਇਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਕੱਪੜੇ, ਕਾਰ ਅਤੇ ਕੋਠੀ ਹੁੰਦੀ। ਵਿਆਹ ਵੇਲੇ ਮੁੰਡਾ ਕਿਸਤਰ੍ਹਾਂ ਦਾ ਹੈ ਕੁੜੀ ਕਿਸਤਰ੍ਹਾਂ ਦੀ ਹੈ ਵਰਗੇ ਸਵਾਲ ਫਾਲਤੂ ਹਨ ਬਲਕਿ ਉਹ ਪੁੱਛਦੇ ਕਿ ਪੈਲਸ ਕਿਹੜਾ ਤੇ ਸ਼ਰਾਬ ਕਿਹੜੀ ਤੇ ਮੀਟ-ਮਾਸ ਕਾਹਦਾ ਪਾਉਂਣਾ। ਮੁੱਕਦੀ ਗੱਲ ਕਿ ਪੰਜਾਬ ਵਿਚੋਂ ਗੁਰੂ ਨਾਨਕ ਪਾਤਸ਼ਾਹ ਦਾ ‘ਕਿਰਤ ਕਲਚਰ’ ਖਤਮ ਹੋ ਰਿਹਾ ਹੈ ਤੇ ‘ਵਿਖਾਵਾ ਕਲਚਰ’ ਜੋਬਨ ਤੇ ਹੈ ਜਿਸ ਵਿਚੋਂ ਗਰੀਬੀ ਅਤੇ ਬੀਮਾਰੀਆਂ ਤਾਂ ਜਨਮ ਲੈ ਹੀ ਰਹੀਆਂ ਹਨ ਪਰ ਜਿਹੜਾ ਦਿੱਲੀ ਵਲੋਂ ਖਤਰੇ ਦੀ ਘੰਟੀ ਪੰਜਾਬ ਉਪਰ ਖੜਕ ਰਹੀ ਹੈ ਉਸ ਨੂੰ ਵੀ ਇਥੇ ਕੋਈ ਸੁਣਨ ਲਈ ਤਿਆਰ ਨਹੀ ਤੇ ਗੱਲ ਕਰਨ ਵਾਲੇ ਨੂੰ ਉਹ ਕਿਸੇ ਮੂਰਖਾਂ ਦੀ ਦੁਨੀਆਂ ਦਾ ਵਾਸੀ ਸਮਝ ਕੇ ਹੱਸ ਛੱਡਦੇ ਹਨ ਜੇ ਸਾਹਮਣੇ ਨਹੀ ਤਾਂ ਪਾਸੇ ਜਾ ਕੇ! 




Spl thanks to 


ਗੁਰਦੇਵ ਸਿੰਘ ਸੱਧੇਵਾਲੀਆ

ਸਿੰਘ ਰੋਜ਼ ਮਰਦੇ........

ਜ਼ਾਲਿਮ ਰੋਜ਼ ਮਰਦੇ ਫਿਰ ਵੀ ਮੁੱਕ ਜਾਂਦੇ ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ, ਬੜੇ ਕੌਮ ਨੇ ਫੱਟ ਗੰਭੀਰ ਖਾਧੇ ਅਗਲੇ ਮਿਲ ਜਾਂਦੇ, ਪਿਛਲੇ ਸੁੱਕਦੇ ਨਹੀਂ, ਲੱਗਦੇ ਸ਼ਹੀਦਾਂ ਦੀ ਯਾਦ ‘ਚ ਰੋਜ਼ ਮੇਲੇ ਲੋਕ ਪਾਪੀ ਦੀ ਕਬਰ ਤੇ ਥੁੱਕਦੇ ਵੀ ਨਹੀਂ, ਗੋਲੀਆਂ ਵੈਰੀ ਜੇ ਗਿਣ ਕੇ ਮਾਰਦੇ ਨਹੀਂ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ. ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਗੈਰਤ............

ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨੀ ਤੇ ਉਹਦੀ ਖੱਲ ਵੀ ਨੀ ਜਿਹੜੇ ਬਾਗ ਦਾ ਮਾਲੀ ਬੇਇਮਾਨ ਹੋ ਜੇ ਉਹਦੇ ਪੱਤੇ ਵੀ ਨੀ ਤੇ ਉਹਦੇ ਫੱਲ ਵੀ ਨੀ ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜੇ ਉਹ ਬਿੰਦ ਵੀ ਨੀ ਤੇ ਉਹ ਪਲ ਵੀ ਨੀ ਜਿਹੜੀ ਕੌਮ ਦੇ ਖੂਨ ਵਿੱਚੋ ਗਈ ਗੈਰਤ ਉਹ ਅੱਜ ਵੀ ਨੀ ਤੇ ਉਹ ਕੱਲ ਵੀ ਨੀ !!

ਸਿੱਖੀ ਭੁੱਲ ਜਾਈ ਨਾਂ........

ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ... ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ, ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ.. ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ, ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ.. ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ, ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ.. ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ, ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ, ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ.

ਡੇਰੇਦਾਰ ਵੱਲੋਂ ਗੁਰੁਬਾਣੀ ਦੀ ਤੋੜ-ਮਰੋੜ ਕਿਵੇਂ....??

ਡੇਰੇਦਾਰ ਵੱਲੋਂ ਗੁਰੁਬਾਣੀ ਦੀ ਤੋੜ-ਮਰੋੜ ਕਿਵੇਂ....?? ਪੰਜਾਬ ਵਿਚ ਵੱਡੀ ਪੱਧਰ 'ਤੇ ਸਰਗਰਮ ਗੁਰੂ ਗ੍ਰੰਥ ਤੇ ਗੁਰੂ-ਪੰਥ ਵਿਰੋਧੀ ਸ਼ਕਤੀਆਂ ਵੱਖ-ਵੱਖ ਦਿੱਸਦੀਆਂ ਹੋਈਆਂ ਵੀ ਇਕ ਨੁਕਤੇ ਉੱਤੇ ਸਾਂਝੀਆਂ ਹਨ ਕਿ ਇਹ ਸਾਰੇ ਪੂਜਾ ਆਪਣੇ ਸਰੀਰਾਂ ਦੀ ਕਰਵਾਉਂਦੇ ਹਨ ਅਤੇ ਵਰਤੋਂ ਮਕਸਦ ਲਈ ਗੁਰਬਾਣੀ ਦੀ ਕਰਦੇ ਹਨ। ਇਹ ਵੱਖ-ਵੱਖ ਗੱਦੀਆਂ 'ਤੇ ਹੁੰਦੇ ਹੋਏ ਵੀ ਕਰਨੀ ਤੇ ਕਰਤੂਤ ਪੱਖੋਂ ਇਕ ਹੀ ਹਨ। ਪੰਜਾਬੀ ਦਾ ਅਖਾਣ ਹੈ, 'ਕੁੱਕੜ ਰੰਗ-ਬਰੰਗੇ, ਬਾਂਗਾਂ ਇੱਕੋ ਜਿਹੀਆਂ'। ਸਿੱਖ-ਪੰਥ ਲਈ ਸਭ ਤੋਂ ਖ਼ਤਰਨਾਕ ਇਹ ਲੋਕ ਇਸ ਕਰਕੇ ਹਨ ਕਿ ਇਹ ਨਾਟਕੀ ਢੰਗ ਨਾਲ ਸਾਧਾਰਨ ਸਿੱਖਾਂ ਨੂੰ ਵਧੀਆ ਤਰੀਕੇ ਨਾਲ ਗੁੰਮਰਾਹ ਕਰ ਲੈਂਦੇ ਹਨ ਅਤੇ ਇਹ ਹਕੀਕਤ ਹੈ ਕਿ ਗੁੰਮਰਾਹ ਹੋਇਆ ਸਿੱਖ ਸਭ ਤੋਂ ਵੱਧ ਖ਼ਤਰਨਾਕ ਹੁੰਦਾ ਹੈ। ਪੰਜਾਬ ਵਿਚ ਮੁੱਦਾ ਕਿਸੇ ਵੀ ਗੁਰੂ-ਡੰਮ੍ਹ ਦਾ ਉੱਠਿਆ, ਅੰਤ ਨੂੰ ਲੜਾਈ ਦੋਹਾਂ ਧੜਿਆਂ 'ਚ ਸਿੱਖਾਂ ਵਿਚਕਾਰ ਹੋਈ ਹੈ। ਅਧੂਰਾ ਗਿਆਨ, ਕੱਚਘਰੜ ਸੋਚ ਤੇ ਅੰਨ੍ਹੀ ਸ਼ਰਧਾ ਨੇ ਸਾਡੀ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਸ਼ੈਤਾਨ ਲੋਕ ਆਪਣੀਆਂ ਗੱਦੀਆਂ ਲਾ ਕੇ ਹੱਸ ਰਹੇ ਨੇ। ਨਕਲੀ ਨਿਰੰਕਾਰੀਆਂ ਤੋਂ ਲੈ ਕੇ ਸਰਸਾ ਤੇ ਕਬਰਾਂ-ਮੜ੍ਹੀਆਂ ਦੀ ਪੂਜਾ-ਪਾਖੰਡ ਵਾਲੀਆਂ ਸਭ ਹੱਟੀਆਂ (ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ-ਪੰਥ ਤੋਂ ਟੁੱਟੇ ਹੋਏ ਸਿੱਖਾਂ ਦੇ ਆਸਰੇ) ਚੱਲ ਰਹੀਆਂ ਹਨ। ਇਨ੍ਹਾਂ ਸਾਰਿਆਂ ਡੇਰਿਆਂ ਦੀ ਗੁੱਝੀ ਰਮਜ਼ ਇਹ ਹੈ ਕਿ ਇਨ੍ਹਾਂ ਨੇ ਸਰੂਪ ਸਿੱਖਾਂ ਵਾਲਾ ਧਾਰਨ ਕੀਤਾ ਹੋਇਆ ਹੈ ਅਤੇ ਵਰਤੋਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਕਰ ਲੈਂਦੇ ਹਨ। ਭੋਲੇ-ਭਾਲੇ ਸਿੱਖ/ਸਿੱਖਣੀਆਂ ਨੂੰ ਕਹਿੰਦੇ ਸੁਣੋਗੇ ਕਿ ਸਾਡੇ ਬਾਬਾ ਜੀ ਪ੍ਰਚਾਰ ਤਾਂ ਗੁਰਬਾਣੀ ਦਾ ਹੀ ਕਰਦੇ ਹਨ। ਹੁਣ ਉਨ੍ਹਾਂ ਨੂੰ ਕੌਣ ਸਮਝਾਏ ਕਿ ਗੁਰਬਾਣੀ ਦਾ ਆਸਰਾ ਲੈਣਾ ਇਨ੍ਹਾਂ ਡੇਰੇਦਾਰਾਂ ਦੀ ਕਮਜ਼ੋਰੀ ਤੇ ਮਜਬੂਰੀ ਐ। ਇਹ ਵੀ ਹਕੀਕਤ ਹੈ ਕਿ ਆਸਰੇ ਦੀ ਲੋੜ ਹਮੇਸ਼ਾਂ ਕਮਜ਼ੋਰ ਨੂੰ ਹੁੰਦੀ ਹੈ। ਇਕ ਗੱਲ ਤਾਂ ਸਪੱਸ਼ਟ ਹੋਈ ਕਿ ਇਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ, ਪਹਿਚਾਣ ਜਾਂ ਹੋਂਦ ਨਹੀਂ ਹੈ ਸਗੋਂ ਸਭਨਾਂ ਧਰਮਾਂ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੰਗਵੀਂ ਖਾਣ ਵਾਲਾ ਤਾਂ ਮੰਗਤਾ ਹੁੰਦਾ ਹੈ, ਦਾਤਾ ਨਹੀਂ ਹੁੰਦਾ। ਇਨ੍ਹਾਂ ਲੋਕਾਂ ਨੂੰ ਦਾਤੇ ਮੰਨਣ ਵਾਲਿਆਂ ਨੂੰ ਇਹ ਭਰਮ ਤਿਆਗ ਦੇਣ ਚਾਹੀਦਾ ਹੈ। ਇਨ੍ਹਾਂ ਦਾ ਤਾਂ ਉਹ ਹਾਲ ਹੈ ਕਿ ਕਹੀਂ ਕੀ ਈਂਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ। ਇੱਕ ਗੱਲ ਸਪੱਸ਼ਟ ਹੈ ਕਿ ਗੈਰ-ਸਿੱਖਾਂ ਉੱਤੇ ਸਾਡਾ ਕੋਈ ਜ਼ੋਰ ਨਹੀਂ ਪਰ ਗੁੰਮਰਾਹ ਹੋਏ ਸਿੱਖ ਪਰਵਾਰਾਂ ਨੂੰ ਪਿਆਰ ਤੇ ਵਿਚਾਰ ਨਾਲ ਪ੍ਰੇਰਣਾ ਸਾਡਾ ਹੱਕ ਬਣਦਾ ਹੈ। ਇਸ ਦਾ ਆਸ਼ਾਵਾਦੀ ਪੱਖ ਵੀ ਹੈ ਕਿ ਵੱਡੀ ਗਿਣਤੀ ਵਿਚ ਸਿੱਖ ਪਰਵਾਰਾਂ ਨੇ ਜਦ ਇਨ੍ਹਾਂ ਲੋਕਾਂ ਦੀ ਅਸਲੀਅਤ ਬਾਰੇ ਸਮਝ ਲਿਆ ਤਾਂ ਉਨ੍ਹਾਂ ਨੇ ਇਨ੍ਹਾਂ ਪਾਖੰਡੀਆਂ ਨੂੰ ਸਦਾ ਲਈ ਤਿਆਗ ਵੀ ਦਿੱਤਾ। ਸਿਆਣੇ ਕਹਿੰਦੇ ਹਨ, ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਪਰਤ ਪਵੇ ਤਾਂ ਭੱੁਲਿਆ ਨਹੀਂ ਹੁੰਦਾ। ਇਸ ਲਈ ਪੰਥ- ਦਰਦੀ ਲੇਖਕ, ਪ੍ਰਚਾਰਕ, ਪਰੰਪਰਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਕਾਰਜਸ਼ੀਲ ਰਹਿ ਕੇ ਅਸਲੀਅਤ ਪ੍ਰਗਟ ਕਰਦੀਆਂ ਰਹਿਣ ਤਾਂ ਠੱਗਾਂ ਤੋਂ ਗੁੰਮਰਾਹ ਹੋਏ ਲੋਕ ਹੌਲੀ-ਹੌਲੀ ਸਿੱਧੇ ਰਾਹ ਆ ਹੀ ਜਾਂਦੇ ਹਨ। ਸਿੱਖ ਇਤਿਹਾਸ ਵਿਚ 'ਖੋਤੇ ਉੱਤੇ ਸ਼ੇਰ ਦੀ ਖੱਲ' ਵਾਲੀ ਸਾਖੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ 'ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ' ਇਸ ਗੱਲ ਦੀ ਗਵਾਹੀ ਹੈ ਕਿ ਅੰਤ ਨੂੰ ਇਨ੍ਹਾਂ ਦੋਹਾਂ ਜਾਨਵਰਾਂ ਦੇ ਬੋਲਿਆਂ ਹੀ ਪਾਜ ਉੱਘੜਿਆ ਸੀ ਕਿ ਅਸਲੀਅਤ ਕੀ ਹੈ। ਕੀ ਉਸ ਤੋਂ ਬਾਅਦ ਕਿਸੇ ਨੇ ਖੋਤੇ ਨੂੰ ਸ਼ੇਰ ਜਾਂ ਗਿੱਦੜ ਨੂੰ ਬਾਦਸ਼ਾਹ ਮੰਨ ਲਿਆ ਸੀ? ਨਹੀਂ, ਕਿਸੇ ਨੇ ਨਹੀਂ ਮੰਨਿਆ। ਇਸੇ ਤਰ੍ਹਾਂ ਜਾਅਲੀ ਨੋਟ ਤੇ ਮੁਲੰਮੇ ਦੇ ਗਹਿਣੇ ਬਹੁਤਾ ਚਿਰ ਨਹੀਂ ਚੱਲਦੇ ਹੁੰਦੇ। 'ਸੌ ਹੱਥ ਰੱਸਾ ਸਿਰੇ 'ਤੇ ਗੰਢ' ਦੀ ਹਕੀਕਤ ਨੂੰ ਜਾਣੀਏ ਤਾਂ ਗੁਰਬਾਣੀ ਤੋਂ ਵੱਡਾ ਸਾਡੇ ਲਈ ਹੋਰ ਕੋਈ ਅੰਤਮ ਸੱਚ ਨਹੀਂ ਹੈ। ਗੁਰੂ ਪਿਤਾ ਤਾਂ ਫ਼ਰਮਾ ਰਹੇ ਹਨ: ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਪੰਨਾ ੯੫੩) ਸੰਸਾਰ ਵਿਚ ਅਨੇਕਾਂ ਧਰਮ ਹਨ। ਹਰ ਕੋਈ ਆਪਣੀ ਵਿਚਾਰਧਾਰਾ ਅਨੁਸਾਰ ਪ੍ਰਚਾਰ ਕਰ ਰਿਹਾ ਹੈ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜਦ ਵੀ ਕਿਸੇ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਗੱਲ ਕੀਤੀ ਤਾਂ ਇਸ ਦਾ ਪ੍ਰਤੀਕਰਮ ਵੀ ਹਮੇਸ਼ਾ ਵੱਡੀ ਪੱਧਰ 'ਤੇ ਹੋਇਆ ਹੈ। ਅੰਗਰੇਜ਼-ਕਾਲ ਵਿਚ ਈਸਾਈ ਮਿਸ਼ਨਰੀਆਂ ਤੋਂ ਲੈ ਕੇ ਆਰੀਆ ਸਮਾਜ, ਸ਼ਰਧਾ ਰਾਮ ਫਿਲੌਰੀ, ਦਯਾ ਨੰਦ, ਮਹਾਤਮਾ ਗਾਂਧੀ, ਆਰ. ਐੱਸ. ਐੱਸ., ਅਸ਼ਰਧਕ ਲਿਖਾਰੀ ਅਤੇ ਨਕਲੀ ਨਿਰੰਕਾਰੀਆਂ ਤੋਂ ਲੈ ਕੇ ਸਰਸੇ ਵਾਲਿਆਂ ਦੀ ਸਿਧਾਂਤਕ ਛੇੜ-ਛਾੜ ਦਾ ਗੰਭੀਰ ਨੋਟਿਸ ਖ਼ਾਲਸਾ-ਪੰਥ ਨੇ ਲਿਆ ਹੈ। ਵਰਤਮਾਨ ਮੀਡੀਏ ਦੇ ਪ੍ਰਚਾਰ ਵਿਚ ਡੇਰਾ ਸਿਰਸਾ ਦੇ ਬਾਹਰੀ ਸਵਾਂਗ ਅਤੇ ਜਾਮੇ-ਇੰਸਾਂ ਦੀ ਚਰਚਾ ਵੀ ਵੱਡੀ ਪੱਧਰ 'ਤੇ ਹੋਈ ਹੈ। ਇਸ ਤੋਂ ਅੱਗੇ ਵੀ ਇਕ ਗਹਿਰ-ਗੰਭੀਰ ਇਨ੍ਹਾਂ ਦੀ ਸਾਜ਼ਸ਼ ਖ਼ਾਲਸਾ-ਪੰਥ ਦਾ ਧਿਆਨ ਮੰਗਦੀ ਹੈ, ਜੋ ਇਨ੍ਹਾਂ 'ਧੁਰ ਕੀ ਬਾਣੀ' ਦੀ ਭੰਨ-ਤੋੜ ਕਰਕੇ ਆਪਣੇ ਹੀ ਭਜਨ ਬਣਾਏ ਹਨ। ਇਨ੍ਹਾਂ ਦਿਨਾਂ 'ਚ ਡੇਰਾ ਸਿਰਸਾ ਦੇ ਹਿੰਦੀ ਵਿਚ ਰੋਜ਼ਾਨਾ ਅਖ਼ਬਾਰ 'ਸੱਚ ਕਹੂੰ' ਅਤੇ ਮਾਸਿਕ ਮੈਗਜ਼ੀਨ 'ਸੱਚੀ ਸ਼ਿਕਸ਼ਾ' ਪੜ੍ਹਨ ਨੂੰ ਮਿਲੇ ਹਨ। ਗੁਰਬਾਣੀ ਪ੍ਰਤੀ ਇਨ੍ਹਾਂ ਨੇ ਜੋ ਲਿਖਤੀ ਰੂਪ ਵਿਚ ਬੱਜਰ ਗ਼ਲਤੀਆਂ ਕੀਤੀਆਂ ਹਨ, ਉਹ ਵੀ ਮੁਆਫ ਕਰਨ ਯੋਗ ਨਹੀਂ ਹਨ। ਸਾਡਾ ਇਤਿਹਾਸ ਗਵਾਹ ਹੈ ਕਿ ਰਾਮਰਾਈਏ ਗੁਰੂ-ਕਾਲ ਤੋਂ ਹੀ ਇਸ ਗੱਲੋਂ ਛੇਕੇ ਹੋਏ ਹਨ ਕਿ ਰਾਮਰਾਇ ਨੇ 'ਮੁਸਲਮਾਨ' ਦੀ ਥਾਂ 'ਬੇਈਮਾਨ' ਸ਼ਬਦ ਬਦਲ ਦਿੱਤਾ ਸੀ। ਹੁਣ ਡੇਰਾ ਸਿਰਸਾ ਦੀ ਇਸ ਹਰਕਤ ਨੂੰ ਸੰਗਤ ਆਪ ਹੀ ਵਿਚਾਰ ਲਵੇ। ਡੇਰਾ ਸਿਰਸਾ ਦੇ ਹਿੰਦੀ ਭਾਸ਼ਾ ਦੇ ਮਾਸਕ ਮੈਗਜ਼ੀਨ 'ਸੱਚੀ ਸ਼ਿਕਸ਼ਾ' ਦਸੰਬਰ ੨੦੦੬ ਦੇ ਪੰਨਾ ੪੯ ਉੱਪਰ ਪਹਿਲਾਂ ਗੁਰਬਾਣੀ ਦੀ ਪੰਕਤੀ ਦਿੱਤੀ ਹੈ: ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥ (ਪੰਨਾ ੮੦੯) ਇਸ ਦੇ ਨਾਲ ਹੀ ਆਪਣੇ ਭਜਨ ਦੀ ਟੇਕ ਸਿਰਲੇਖ ਹੇਠ ਲਿਖਿਆ ਹੈ: ਮਹਿਮਾ ਸਤਿਸੰਗ ਕੀ, ਸੁਨ ਲੇ ਮੇਰੇ ਮੀਤਾ ਮੈਲ ਖੋਈ ਕੋਟ ਅਘ ਹਰੇ, ਨਿਰਮਲ ਭਏ ਚੀਤਾ ਵੇਲਾ ਬੀਤ ਰਹਾ, ਕਯੋਂ ਬੈਠਾ ਚੁੱਪ ਕੀਤਾ? ਇਸੇ ਤਰ੍ਹਾਂ ਭਗਤ ਕਬੀਰ ਜੀ ਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੩੭੬ ਉੱਪਰ ਸਲੋਕ ਹੈ : ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ ਡੇਰੇਦਾਰਾਂ 'ਸੱਚੀ ਸ਼ਿਕਸ਼ਾ' ਅੰਕ ਦੇ ਪੰਨਾ ਨੰ: ੧੯ ਉੱਪਰ ਭਜਨ ਬਣਾਇਆ ਹੈ: ਜਾਨ ਬੂਝ ਕਰ ਔਗੁਣ ਕਰਤਾ ਹਾਥ ਮੇਂ ਦੀਪਕ ਕੂਏਂ ਪੜਤਾ। ਇਹ ਤਾਂ ਹਾਲੇ ਸਮੱੁਚੀ ਦਾਲ ਨਹੀਂ, ਕੁਝ ਦਾਣੇ ਹੀ ਟੋਹੇ ਹਨ। ਇਸ ਤੋਂ ਅੱਗੇ ਇਨ੍ਹਾਂ ਆਪਣੇ ਮੈਗਜ਼ੀਨ ਵਿਚ 'ਨਾਮ' ਅਤੇ 'ਗੁਰੂ' ਦੀ ਮਹਿਮਾ ਵਾਲੀਆਂ ਅਨੇਕਾਂ ਗੁਰਬਾਣੀ ਦੀਆਂ ਪੰਕਤੀਆਂ ਦੀ ਹੂ-ਬ-ਹੂ ਵਰਤੋਂ ਕੀਤੀ ਹੈ ਪਰ ਜੋ ਸਿੱਟਾ ਦਿੰਦੇ ਹਨ ਕਿ ਆਪਣੇ ਹੀ 'ਨਾਮ ਦਾਨ' ਦੀ ਮਹਿਮਾ ਅਤੇ 'ਗੁਰੂ ਵਜੋਂ' ਆਪਣੇ ਪਹਿਲੇ ਡੇਰੇਦਾਰ ਦੀ ਉਪਮਾ ਕੀਤੀ ਹੈ। ਇਹ ਗੁਰਬਾਣੀ ਦੀ ਘੋਰ ਬੇਅਦਬੀ ਹੈ ਜੋ ਪੰਜਾਬ ਵਿਚ ਗੱਦੀਆਂ ਲਾਈ ਬੈਠੇ ਸਮੁੱਚੇ ਡੇਰੇਦਾਰ ਸ਼ਰ੍ਹੇਆਮ ਕਰ ਰਹੇ ਹਨ। ਇਨ੍ਹਾਂ ਉੱਤੇ ਪਾਬੰਦੀ ਕਿਵੇਂ ਲਾਈ ਜਾਵੇ? ਇਹ ਫ਼ੈਸਲਾ ਖ਼ਾਲਸਾ-ਪੰਥ ਲਈ ਵਿਚਾਰਨ ਦੀ ਘੜੀ ਹੈ। ਅਗਰ ਅਸੀਂ ਇਨ੍ਹਾਂ ਉੱਤੇ ਗੁਰਬਾਣੀ ਦੀ ਗ਼ਲਤ ਵਰਤੋਂ ਕਰਨ ਪ੍ਰਤੀ ਰੋਕ ਲਾ ਲੈਂਦੇ ਹਾਂ ਤਾਂ ਘੱਟੋ ਘੱਟ ਭੋਲੇ-ਭਾਲੇ ਸਿੱਖਾਂ ਨੂੰ ਇਹ ਬਿਲਕੁਲ ਗੁੰਮਰਾਹ ਨਹੀਂ ਕਰ ਸਕਣਗੇ ਜਿਵੇਂ ਇਨ੍ਹਾਂ ਕਰ ਲਿਆ ਤੇ ਕਰ ਰਹੇ ਹਨ। ਹੁਣ ਅਗਿਆਨਤਾ ਵੱਸ ਗੁੰਮਰਾਹ ਹੋਏ ਸਿੱਖ ਪਰਵਾਰ ਇਹ ਜਾਣਨ ਦੀ ਕੋਸ਼ਿਸ਼ ਕਰਨ ਕਿ ਸਾਨੂੰ ਗੁਰੂ ਸਾਹਿਬਾਂ ਦਾ ਉਪਦੇਸ਼ ਹੈ: ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ ੯੨੦) ਇਸ ਡੇਰੇ ਦੀਆਂ ਆਪੂੰ ਜੋੜੀਆਂ ਕਵਿਤਾਵਾਂ ਇੰਨੀਆਂ ਕੱਚੀਆਂ ਹਨ ਕਿ ਪੜ੍ਹ-ਸੁਣ ਕੇ ਹਾਸਾ ਹੀ ਆ ਜਾਂਦਾ ਹੈ। ਇਨ੍ਹਾਂ ਦੇ ਅਖ਼ਬਾਰ ਤੇ ਮੈਗਜ਼ੀਨ ਵਿਚ ਦਰਜ ਕਵਿਤਾਵਾਂ ਵਿੱਚੋਂ ਇੱਕਾ-ਦੁੱਕਾ ਨਮੂਨੇ ਇਹ ਹਨ; ਜੋ ਇਨ੍ਹਾਂ ਦੇ ਸਤਿਸੰਗ ਵਿਚ ਬੋਲੀਆਂ ਜਾਂਦੀਆਂ ਹਨ: ਮਨਾ ਗੁਰੂ ਵਾਲੀ ਡੋਰ ਦਾ ਪਤੰਗ ਬਣ ਜਾ ਤੈਨੂੰ ਜਿਵੇਂ ਉਹ ਨਚਾਵੇ ਉਹੀ ਰੰਗ ਬਣ ਜਾ। (ਸੱਚ ਕਹੂੰ) ਸੋਚਣ ਵਾਲੀ ਗੱਲ ਇਹ ਹੈ ਕਿ ਕੀ ਪਹਿਲੇ ਹਿੱਸੇ 'ਚ ਪਤੰਗ ਦਾ ਦੂਜੇ ਹਿੱਸੇ ਵਿਚ ਰੰਗ ਨਾਲ ਕੋਈ ਜੋੜ-ਮੇਲ ਹੈ? ਇਸੇ ਤਰ੍ਹਾਂ 'ਸੱਚੀ ਸ਼ਿਕਸ਼ਾ' ਵਿਚ ਸਤਿਸੰਗ ਦਾ ਭਜਨ ਹੈ: ਤੈਨੂੰ ਯਾਰ ਨਾਲ ਕੀ ਤੈਨੂੰ ਚੋਰ ਨਾਲ ਕੀ ਓ ਤੂੰ ਤਾਂ ਆਪਣੀ ਨਿਬੇੜ, ਤੈਨੂੰ ਹੋਰ ਨਾਲ ਕੀ। ਇਹ ਤੁਕ ਪ੍ਰਚੱਲਤ ਲੋਕ ਉਕਤੀ ਨੂੰ ਤੋੜ-ਮਰੋੜ ਕੇ ਘੜੀ ਗਈ ਹੈ ਜੋ ਇਹ ਹੈ: ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ? ਤੂੰ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ? ਹੁਣ ਇਹ ਫ਼ੈਸਲਾ ਗੁੰਮਰਾਹ ਹੋਏ ਕੁਝ ਕੁ ਸਿੱਖ ਪਰਵਾਰਾਂ ਉੱਤੇ ਹੀ ਛੱਡਦੇ ਹਾਂ ਕਿ ਉਹ ਆਪ ਹੀ ਫੈਸਲਾ ਕਰਨ ਕਿ ਅਸੀਂ ਜੱੁਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਨੂੰ ਗੁਰੂ ਰੂਪ ਜਾਣਨਾ ਹੈ ਕਿ ਉੱਪਰ ਦਿੱਤੀਆਂ ਕੱਚਘਰੜ ਕਵਿਤਾਵਾਂ ਨੂੰ? ਕੀ ਅਸੀਂ ਕਿਸੇ ਨਾਸ਼ਵਾਨ, ਚਰਿੱਤਰਹੀਣ ਤੇ ਕਰਮਹੀਣ ਸਰੀਰ ਦੀਆਂ ਫੋਟੋਆਂ ਪੂਜਣੀਆਂ ਨੇ ਜਾਂ ਕਿ ਦਸ ਗੁਰੂ ਸਾਹਿਬਾਨ ਦੇ ਸੱਚੇ-ਸੁੱਚੇ ਫ਼ਲਸਫ਼ੇ ਨੂੰ ਅਪਣਾ ਕੇ ਜੀਵਨ-ਜਾਚ ਸੰਵਾਰਨੀ ਐ? ਕੀ ਅਸੀਂ ਇਨ੍ਹਾਂ ਦੇ ਇਕ, ਤਿੰਨ ਜਾਂ ਪੰਜ ਅੱਖਰਾਂ ਦੇ ਨਾਮ-ਦਾਨ ਦੇ ਪਾਖੰਡ ਵਿਚ ਫਸ ਕੇ ਆਪਣਾ ਬੌਧਿਕ ਵਿਕਾਸ ਖ਼ਤਮ ਨਹੀਂ ਕਰ ਲਿਆ? ਕੀ ਅਸੀਂ ਅਧੂਰਾ ਗਿਆਨ ਤੇ ਗੁੰਮਰਾਹਕੁੰਨ ਪ੍ਰਚਾਰ ਸੁਣ ਕੇ ਡੇਰਿਆਂ ਉੱਤੇ ਭਟਕਦੇ ਨਹੀਂ ਫਿਰਦੇ? ਅਤੇ ਇਹ ਭਟਕਣਾ ਹੀ ਸਾਡੀ ਅਸ਼ਾਂਤੀ ਤੇ ਬੇਚੈਨੀ ਦਾ ਕਾਰਨ ਹੈ। ਕੀ ਅਸੀਂ ਸਰਬੰਸਦਾਨੀ, ਸ਼ਮਸ਼ੀਰ-ਏ-ਬਹਾਦਰ, ਪੰਥ ਦੇ ਵਾਲੀ, ਅੰਮ੍ਰਿਤ ਦੇ ਦਾਤੇ' ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਬਣ ਕੇ ਫ਼ਖ਼ਰ ਨਾਲ ਜੀਵਨ ਜੀਅ ਸਕਦੇ ਹਾਂ ਜਾਂ ਉਨ੍ਹਾਂ ਦਾ ਸਵਾਂਗ ਧਾਰਨ ਵਾਲੇ ਸ਼ਖ਼ਸ ਦੀ ਛਬੀਲ ਪੀ ਕੇ? ਐ ਵਕਤੀ ਤੌਰ 'ਤੇ ਥੋੜ੍ਹੀ ਜਿਹੀ ਗਿਣਤੀ ਵਿਚ ਆਪਣੇ ਅਸਲ ਮਾਰਗ ਤੋਂ ਭਟਕ ਗਏ ਕੌਮੀ ਵਾਰਸੋ! ਗੁਰੂ ਗ੍ਰੰਥ ਤੇ ਗੁਰੂ-ਪੰਥ ਦੇ ਇਨ੍ਹਾਂ ਦੋਖੀ ਲੋਕਾਂ ਦੀ ਪਹਿਚਾਣ ਕਰੋ। ਸਾਨੂੰ ਦਸਮ ਪਿਤਾ ਜੀ ਦਾ ਉਪਦੇਸ਼ ਹੈ: "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ।" ਇਹ ਡੇਰੇਦਾਰ ਲੋਕ ਸਾਨੂੰ ਇਨ੍ਹਾਂ ਤਿੰਨਾਂ ਹੀ ਉਪਦੇਸ਼ਾਂ ਤੋਂ ਤੋੜ ਰਹੇ ਹਨ। ਮਾਨਸਿਕ ਗ਼ੁਲਾਮੀ ਲਾਹ ਸੁੱਟੋ, ਜਾਗੋ, ਕੱਚ ਤੇ ਸੱਚ ਨੂੰ ਪਹਿਚਾਣੋ। ਅੰਮ੍ਰਿਤ ਛਕੋ, ਸਿੰਘ ਸਜੋ ਅਤੇ ਸੰਸਾਰ ਵਿਚ ਫਖ਼ਰ ਨਾਲ ਰਹੋ...। ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥ (ਪੰਨਾ ੧੧੦੨)

ਕਟਵਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ…



           ੴ ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !! ੴ



"ਕਟਵਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ… "

ਦਸੰਬਰ 1704 ਦਾ ਉਹ ਸ਼ਹੀਦੀ ਹਫ਼ਤਾ ਜਦੋਂ ਮੇਰੇ ਚੋਜੀ ਪ੍ਰੀਤਮ, ਸਾਹਿਬ-ਏ-ਕਮਾਲ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਤੇ ਕਹਿਰ ਬਣ ਕੇ ਆਇਆ, ਜਦ ਜੁਲਮ ਦੀ ਵੀ ਅੱਤ ਹੋ ਗਈ।

ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 6 ਮਹੀਨੇ ਦੇ ਲੰਬੇ ਸਮੇਂ ਦੇ ਘੇਰੇ ਤੋਂ ਬਾਅਦ, ਕਿਸ ਤਰ੍ਹਾਂ ਜਦ ਝੂਠੀਆਂ ਕਸਮਾਂ ਖਾ ਕੇ ਦਸਮੇਸ਼ ਪਿਤਾ ਜੀ ਨੂੰ ਕਿਲ੍ਹਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਬਾਅਦ ਵਿੱਚ ਜਿਸ ਤਰ੍ਹਾਂ ਉਹਨਾਂ ਕਸਮਾਂ ਨੂੰ ਛਿੱਕੇ ਤੇ ਟੰਗ ਕੇ ਦਸਮੇਸ਼ ਪਿਤਾ ਦੇ ਭੁੱਖੇ-ਭਾਣੇ ਸਿੱਖਾਂ, ਅਤੇ ਗੁਰੂ ਸਾਹਿਬ ਦੇ ਪੂਰੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ।
ਪਿੱਛੇ ਜਾਲਮ ਫੋਜਾਂ ਦਾ ਟਿੱਡੀ ਦਲ, ਦੂਜੇ ਪਾਸੇ ਗਿਣਤੀ ਵਿੱਚ ਸਿੱਖਾਂ ਦੀ ਗਿਣਤੀ ਅਤੇ ਉਹਨਾਂ ਦਾ ਪੂਰਾ ਪਰਿਵਾਰ, ਅੱਗੇ ਸਰਸਾ ਨਦੀ ਵੀ ਚੜ੍ਹੀ ਹੋਈ ਅਤੇ ਉਤੋਂ ਪੋਹ ਦਾ ਸਰਦ ਮਹੀਨਾ ਅਤਿ ਦੀ ਠੰਡੀ ਰਾਤ ਦਾ ਸਮਾਂ ਤੇ ਅੱਗੇ ਸਰਸਾ ਦਾ ਠੰਡਾ ਪਾਣੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੰਘਾਂ ਨੇ ਆਪਣੇ ਘੌੜੇ ਸਰਸਾ ਨਦੀ ਵਿੱਚ ਠੇਲ੍ਹ ਦਿੱਤੇ। ਇਸ ਸਰਸਾ ਨਦੀ ਦੇ ਕੰਢੇ ਤੇ ਸਤਿਗੁਰੂ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਜੋ ਮੁੜ ਕਦੇ ਮਿਲ ਨਾ ਸਕਿਆ। ਇੱਕ ਕਵੀ ਲਿਖਦਾ ਹੈ:




                                    " ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, 
                                                                                ਜੋੜੀ ਏਸ ਪਾਸੇ, ਜੋੜੀ ਓਸ ਪਾਸੇ। "

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਪਾਸੇ, ਗੁਰੂ ਕੇ ਮਹਿਲ ਇੱਕ ਪਾਸੇ ਅਤੇ ਸਤਿਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਕੁੱਲ 40 ਸਿੰਘਾਂ ਦੇ ਨਾਲ ਤੀਜੇ ਹਿੱਸੇ ਵਿੱਚ ਵੰਡੇ ਇੱਕ ਪਾਸੇ ਨੂੰ ਚੱਲ ਪਏ। ਪੂਰਾ ਪਰਿਵਾਰ ਵਿਛੜ ਗਿਆ, ਉਸ ਸਥਾਨ ਤੇ ਅੱਜ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਸਥਿਤ ਹੈ।




                                                  ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ    

ਰਸਤੇ ਵਿੱਚ ਚਲਦਿਆਂ ਗੁਰੂ ਕੇ ਸਿੰਘਾ ਨੇ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ, ਪਾਤਸ਼ਾਹ ਜੀਉ! ਛੋਟੇ ਸਾਹਿਬਜ਼ਾਦੇ ਕਿੱਧਰ ਨੂੰ ਚਲੇ ਗਏ ਹਨ?
ਤਾਂ ਪਾਤਸ਼ਾਹ ਮੁਸਕਰਾਉਂਦੇ ਹੋਏ ਕਹਿਣ ਲੱਗੇ, ਉਹ ਆਪਣਾ ਫਰਜ਼ ਨਿਭਾਉਣ ਲਈ ਆਪਣੀ ਮੰਜਿਲ ਨੂੰ ਚਲੇ ਗਏ ਹਨ ਤਾਂ ਸਿੱਖਾਂ ਨੇ ਦੂਜਾ ਸਵਾਲ ਕਰ ਦਿੱਤਾ ਕਿ ਸਤਿਗੁਰੂ ਜੀ ਹੁਣ ਆਪਾ ਕਿੱਧਰ ਨੂੰ ਜਾਣਾ ਹੈ ਤਾਂ ਪਾਤਸ਼ਾਹ ਫਿਰ ਬੋਲੇ ਜੋ ਕਿਸੇ ਕਵੀ ਨੇ ਬੜਾ ਸੁਹਣਾ ਲਿਖਿਆ ਹੈ:

" ਹਮਨੇ ਭੀ ਪਹੁੰਚਣਾ ਹੈ, ਉਸ ਮੁਕਾਮ ਪਰ ਜਲਦ ਤਰ। 
                   ਕਟਵਾਣੇ ਹੋਂਗੇ ਜਹਾਂ ਜਾ ਕਰ, ਤੁਮਕੋ ਆਪਣੇ ਸਰ (ਸਿਰ/ਸੀਸ)। 
   ਹੋਂਗੇ ਸ਼ਹੀਦ ਲੜ ਕਰ, ਯਹ ਦੋਨੋਂ ਪਿਸ਼ਰ। 
                                   ਰਹਿ ਜਾਉਂਗਾ ਇਕੇਲਾ, ਮੈਂ ਕੱਲ੍ਹ ਤੱਕ ਲੁਟਾ ਕੇ ਘਰ।
  ਪਹਿਲੇ ਬਾਪ ਕਟਵਾਇਆ, ਅਬ ਬੇਟੇ ਕਟਵਾਉਂਗਾ, 
                           ਗੁਰੂ ਨਾਨਕ ਕਾ ਬਾਗ ਹੈ, ਖ਼ੂਨ-ਏ-ਜਿਗਰ ਸੇ ਸਜਾਉਂਗਾ। "

ਇਸ ਤਰ੍ਹਾਂ ਸਤਿਗੁਰੂ ਜੀ ਸਰਸਾ ਪਾਰ ਕਰਕੇ ਚਮਕੌਰ ਦੀ ਕੱਚੀ ਗੜੀ ਵਿੱਚ ਪੁਜੇ, ਤਾਂ ਸਿੱਖਾਂ ਫਿਰ ਪੁੱਛ ਕੀਤੀ, ਪਾਤਸ਼ਾਹ! ਇਹ ਕਿਹੜੀ ਜਗ੍ਹਾ ਹੈ?
ਤਾਂ ਦਸਮੇਸ਼ ਪਿਤਾ ਜੀ ਨੇ ਜੁਆਬ ਦਿੰਦਿਆਂ ਕਿਹਾ,

" ਜਿਸ ਖਿੱਤੇ ਮੇਂ ਕਹਿਤੇ ਥੇ ਆਣਾ, ਯਹ ਵੁਹੀ ਹੈ। 
                  ਜਿਸ ਜਗ੍ਹਾ ਸੇ ਲੂਟ ਕਰ ਹੈ ਜਾਣਾ, ਯਹ ਵੁਹੀ ਹੈ। 
   ਜਿਸ ਜਗ੍ਹਾ ਪਰ ਹੈ, ਬੱਚੋਂ ਕੋ ਕਟਾਨਾ, ਯਹ ਵੁਹੀ ਹੈ। 
                      ਮਾਟੀ ਕਹਿ ਦੇਤੀ ਹੈ ਟਿਕਾਣਾ, ਯਹ ਵੁਹੀ ਹੈ। "

ਇੱਥੇ ਚਮਕੌਰ ਵਿਖੇ ਚੌਧਰੀ ਬੁੱਧੀ ਚੰਦ ਦੀ ਗੜ੍ਹੀ ਨੁਮਾ ਹਵੇਲੀ ਵਿੱਚ ਸੰਸਾਰ ਦੀ ਇੱਕ ਬੇ-ਮਿਸਾਲ ਜੰਗ ਸ਼ੁਰੂ ਹੋਈ। ਦਸਮੇਸ਼ ਪਿਤਾ ਨੇ ਚਮਕੌਰ ਦੀ ਇਸ ਕੱਚੀ ਗੜ੍ਹੀ ਵੱਲ ਤੱਕ ਕੇ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਜੋ ਪਾਂਧੀ ਨਨਕਾਣਵੀ ਨੇ ਆਪਣੀ ਕਵੀਤਾ ‘ਇਹ ਚਮਕੌਰ ਹੈ’ ਵਿੱਚ ਇਸ ਤਰ੍ਹਾਂ ਲਿਖਿਆ ਹੈ:

ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ, ਇਹ ਚਮਕੌਰ ਹੈ ਰਣ ਭਖਾਉਣ ਦੀ ਥਾਂ।
ਆਹੂ ਲਾਹ ਕੇ ਮੁਗਲ ਚੁਗੱਤਿਆਂ ਦੇ, ਨਾਲ ਖ਼ੂਨ ਦੇ ਮਹਿੰਦੀਆਂ ਲਾਉਣ ਦੀ ਥਾਂ।
ਰੱਤ ਪੀਣੀਆਂ ਬਿਜਲੀਆਂ ਹੱਥ ਤੋਲੋ, ਦੱਸ ਲੱਖ ਗੁਲਾਮ ਲਿਤਾੜ ਸੁਟੋ।
ਸਿੰਘੋ ਸੂਰਿਓ! ਉਠੋ ਤੂਫਾਨ ਬਣਕੇ, ਮੁਗਲ ਰਾਜ ਨੂੰ ਜੜੋਂ ਉਖਾੜ ਸੁਟੋ।
ਤੁਹਾਡੇ ਹੱਥ ਵਿੱਚ ਪੱਤ ਅੱਜ ਖ਼ਾਲਸੇ ਦੀ, ਅੰਗ ਖ਼ਾਲਸੇ ਦਾ ਤੁਸਾਂ ਪਾਲਣਾ ਹੈ।
ਭਾਵੇਂ ਚਾਲੀ ਹੋ, ਐਪਰ ਨਿਡਰ ਹੋ ਕੇ, ਤੁਸਾਂ ਤੇਗ਼ ਦਾ ਜੌਹਰ ਦਿਖਾਲਣਾ ਹੈ।

ਅੱਗੋ ਸਿੰਘਾਂ ਨੇ ਵੀ ਜੁਆਬ ਵਿੱਚ ਕਿਹਾ, ਸਤਿਗੁਰੂ ਜੀਉ! ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ,

" ਅਸੀਂ ਖ਼ਾਲਸੇ ਹਾਂ, ਮਰਨਾ ਜਾਣਦੇ ਹਾਂ। 
                   ਸਵਾ ਲੱਖ ਨਾਲ ਇੱਕ-ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ। 
   ਕਲਗੀ ਵਾਲਿਆਂ ਤੇਰੀ ਆਸੀਸ ਲੈ ਕੇ, ਅਸੀਂ ਵਾਂਗ ਹਿਮਾਲਿਆ ਦੇ ਡੱਟ ਜਾਂ ਗੇ।
                           ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਦੇ, ਕੱਟ ਦੇ ਕੱਟ ਜਾਂ ਗੇ। "

ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਮੁਖਾਤਿਬ ਹੁੰਦੇ ਕਹਿਣ ਲੱਗੇ ਪਟਨਾ ਸਾਹਿਬ ਸਿੱਖੀ ਦਾ ਪੰਘੂੜਾ ਸੀ, ਜਿੱਥੇ ਖਾਲਸਾ ਖੇਡਿਆ ਹੈ, ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ, ਜਿਥੇ ਖ਼ਾਲਸੇ ਨੇ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ ਹੈ ਅਤੇ ਅੱਜ ਇਹ ਚਮਕੌਰ ਦੀ ਕੱਚੀ ਗੜ੍ਹੀ ਮੇਰੇ ਖਾਲਸੇ ਦੀ ਯੂਨੀਵਰਸਿਟੀ ਹੈ, ਮੈਂ ਦੇਖਦਾ ਅੱਜ ਮੇਰਾ ਖਾਲਸਾ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ ਹੈ।

ਇੱਥੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਇੱਕ ਪਾਸੇ ਕੱਚੀ ਗੜੀ ਅਤੇ ਭੁੱਖੇ ਭਾਣੇ ਗਿਣਤੀ ਦੇ ਸਿੰਘ ਦੂਜੇ ਪਾਸੇ ਲੱਖਾਂ ਦੀ ਫ਼ੌਜ ਦਾ ਲਾਓ ਲਸ਼ਕਰ। ਮੁਗਲਾਂ ਦੇ ਘੇਰਾ ਘੱਤਦਿਆਂ ਹੋਇਆ ਅਪੀਲ ਕੀਤੀ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ ਪਰ ਚਮਕੌਰ ਦੀ ਗੜ੍ਹੀ ਵਿੱਚੋਂ ਇੱਕੋ ਨਾਅਰਾ ਬੁਲੰਦ ਹੋਇਆ:

"ਗਗਨ ਦਮਾਮਾ ਬਾਜਿਓ ਪਰਿਉ ਨਿਸ਼ਾਨੇ ਘਾਉ॥ 
                                    ਖੇਤ ਜੋ ਮਾਂਡਿਓ ਸੁਰਮਾ, ਅਬ ਜੂਝਣ ਕੋ ਦਾਓ॥ "

ਕਾਰਣ ਕੀ ਸੀ? ਕਾਰਨ ਇਹ ਸੀ ਕਿ ਸਤਿਗੁਰੂ ਜੀ ਯੋਗ ਅਗਵਾਈ ਕਰ ਰਹੇ ਸਨ। ਪਾਤਸ਼ਾਹ ਨੇ ਸਿੰਘਾਂ ਦੀ ਡਿਊਟੀਆਂ ਲਗਾ ਦਿੱਤੀਆਂ। 5-5 ਸਿੰਘਾਂ ਦਾ ਜੱਥਾ ਗੜ੍ਹੀ ਵਿੱਚੋਂ ਬਾਹਰ ਨਿਕਲਦਾ, ਭੁੱਖੇ ਸ਼ੇਰਾਂ ਦੀ ਤਰ੍ਹਾਂ ਮੁਗਲਾਂ ਉੱਪਰ ਝਪਟ ਕਰਦਾ ਅਤੇ ਦੁਸ਼ਮਣਾ ਦਾ ਸਫਾਇਆ ਕਰਦਾ ਹੋਇਆ ਸ਼ਹਾਦਤਾਂ ਦਾ ਜਾਮ ਆਪਣੇ ਬੁਲ੍ਹਾਂ ਨਾਲ ਲਗਾ ਕੇ ਸਦਾ ਲਈ ਅਮਰ ਹੋ ਜਾਂਦਾ। ਹੌਲੀ-ਹੌਲੀ ਗੜ੍ਹੀ ਵਿੱਚੋਂ ਸਿੰਘਾਂ ਦੀ ਗਿਣਤੀ ਘੱਟਦੀ ਗਈ।

ਕੁੱਝ ਸਿੰਘਾਂ ਨੇ ਆ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀਓ, ਆਪ ਜੀ ਅਤੇ ਦੋਵੇਂ ਸਾਹਿਬਜ਼ਾਦੇ ਕਿਸੇ ਤਰ੍ਹਾਂ ਬੱਚ ਕੇ ਇੱਥੋਂ ਨਿਕਲ ਜਾਵੋ ਤਾਂ ਕਿ ਆਪ ਸੱਭ ਦੀ ਜਾਨ ਬਚ ਸਕੇ, ਪਰ ਦਸਮੇਸ਼ ਪਿਤਾ ਸਿੰਘਾਂ ਨੂੰ ਕਹਿਣ ਲੱਗੇ 

“ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਓ? ਤੁਸੀਂ ਸੱਭ ਮੇਰੇ ਸਾਹਿਬਜ਼ਾਦੇ ਹੋ। "

ਇਹ ਸੁਣ ਕੇ ਸੱਭ ਸਿੰਘ ਚੁੱਪ ਕਰ ਗਏ। ਸਿੰਘਾਂ ਦੀ ਗਿਣਤੀ ਘੱਟਦੀ ਦੇਖ ਕੇ ਅਤੇ ਚੜ੍ਹਦੀ ਕਲਾ ਵਿੱਚ ਸਿੰਘਾਂ ਵੱਲੋਂ ਸ਼ਹਾਦਤਾਂ ਪੀਣ ਦੇ ਦ੍ਰਿਸ਼ਾਂ ਨੂੰ ਦੇਖਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਪਾਤਸ਼ਾਹ ਕੋਲ ਬੇਨਤੀ ਕੀਤੀ, ਕਿ ਪਿਤਾ ਜੀ, ਮੈਨੂੰ ਵੀ ਆਗਿਆ ਦੇਵੋ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਚਾਹੁੰਦਾ ਹਾਂ। ਉਸ ਸਮੇਂ ਆਪ ਜੀ ਦੀ ਉਮਰ 18 ਵਰ੍ਹਿਆਂ ਦੇ ਕਰੀਬ ਸੀ। ਤਾਂ ਸਤਿਗੁਰੂ ਜੀ ਨੇ ਆਪਣੇ ਹੱਥੀ ਆਪਣੇ ਪੁੱਤਰ ਨੂੰ ਲਾੜੀ ਮੌਤ ਵਿਆਹੁਣ ਲਈ ਮੈਦਾਨ-ਏ-ਜੰਗ ਵੱਲ ਤੋਰਿਆ।


                  ਸਤਿਗੁਰੂ ਜੀ ਨੇ ਆਪਣੇ ਹੱਥੀ ਆਪਣੇ ਪੁੱਤਰ ਨੂੰ ਲਾੜੀ ਮੌਤ ਵਿਆਹੁਣ ਲਈ ਮੈਦਾਨ-ਏ-ਜੰਗ ਵੱਲ ਤੋਰਿਆ


ਬਾਬਾ ਅਜੀਤ ਸਿੰਘ ਨੇ ਵੀ ਸਪੱਸ਼ਟ ਕਰ ਦਿੱਤਾ ਜੋ ਇੱਕ ਕਵੀ ਦੀ ਜੁਬਾਨੀ ਹੈ:

" ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਅਗਰ ਜੀਤਾ ਭੀ ਗਿਆ, ਤੋ ਜੀਤਾ ਨਹੀਂ ਆਊਂਗਾ। "



                                                  ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ

ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਉਤਰਦਿਆਂ ਹੀ ਦੁਸ਼ਮਣ ਦੱਲ ਤੇ ਇਵੇਂ ਪਏ ਕੇ ਮੁਗਲ ਅੱਲਾ, ਅੱਲਾ ਪੁਕਾਰ ਉਠੇ। ਹਰ ਪਾਸੇ ਹਾਹਕਾਰ ਮੱਚ ਗਈ। ਇਸੇ ਤਰ੍ਹਾਂ ਸੈਂਕੜੇ ਮੁਗਲਾਂ ਦਾ ਸਫਾਇਆ ਕਰਦਿਆਂ ਹੋਇਆ, ਮੇਰੇ ਚੋਜੀ ਪ੍ਰੀਤਮ ਦੀਆਂ ਅੱਖਾਂ ਸਾਹਵੇਂ ਸਤਿਗੁਰੂ ਜੀ ਦੇ ਵੱਡੇ ਫਰਜੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਜਦ ਇਹ ਸ਼ਹਾਦਤ ਤੱਕੀ ਤਾਂ ਪਾਤਸ਼ਾਹ ਨੇ ਜੈਕਾਰਾ ਲਗਾ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ, ਮਿਰਜ਼ਾ ਮੁਹੰਮਦ ਅਬਦੁਲ ਗਨੀ ਲਿਖਦਾ ਹੈ:

" ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ। 
                             ਔਰ ਅਰਜ਼ ਕੀ, ਕਿ ਬੰਦੇ ਪਰ ਕ੍ਰਿਪਾ ਕੀ ਕਰ ਨਜ਼ਰ। 
   ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ। 
                               ਬੇਟੇ ਕੀ ਜਾਂ (ਜਾਨ), ਧਰਮ ਕੀ ਖ਼ਾਤਰ ਫਿਦਾ ਹੁਈ। "

ਜਦ ਬਾਬਾ ਜੁਝਾਰ ਸਿੰਘ ਨੇ ਵੱਡੇ ਵੀਰ ਦੀ ਸ਼ਹਾਦਤ ਅੱਖੀ ਡਿੱਠੀ ਤਾਂ ਆਪ ਜੀ ਨੇ ਵੀ ਆ ਕੇ ਪਿਤਾ ਗੋਬਿੰਦ ਸਿੰਘ ਨੂੰ ਅਰਜ਼ ਕੀਤੀ ਕਿ ਮੈਨੂੰ ਵੀ ਇਜ਼ਾਜ਼ਤ ਦੇਵੋ ਤਾਂ ਕਿ ਮੈਂ ਵੀ ਵੱਡੇ ਵੀਰ ਦੀ ਤਰ੍ਹਾਂ ਆਪਣਾ ਧਰਮ ਨਿਭਾ ਸਕਾਂ। ਪਾਤਸ਼ਾਹ ਨੇ ਕਿਹਾ ਮੈਨੂੰ ਕੋਈ ਇਨਕਾਰ ਨਹੀਂ ਹੈ, ਪਰ ਤੇਰੀ ਉਮਰ ਅਜੇ ਖੇਡਣ ਮੱਲ੍ਹਣ ਦੀ ਹੈ। ਤੇਰਾ ਜਿਸਮ/ਸਰੀਰ ਅਜੇ ਦੁਸ਼ਮਣਾਂ ਦੇ ਫੱਟ ਜ਼ਰਣ ਵਾਲਾ ਨਹੀਂ ਤਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਪਾਤਸ਼ਾਹ ਨੂੰ ਮੁਖਾਤਿਬ ਹੁੰਦਿਆਂ ਕਿਹਾ,

       " ਲੜਨਾ ਨਹੀਂ ਆਤਾ ਮੁਝੇ, ਮਰਨਾ ਤੋ ਆਤਾ ਹੈ ਖੁਦ ਬੜ੍ਹਾ ਕੇ ਗਲਾ ਤੇਗ ਪੇ, ਧਰਨਾ ਤੋ ਆਤਾ ਹੈ।"



                                                    ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ

ਤਾਂ ਪਾਤਸ਼ਾਹ ਨੇ ਵੱਡੇ ਪੁੱਤਰ ਦੀ ਤਰ੍ਹਾਂ ਛੋਟੇ ਸਾਹਿਬਜ਼ਾਦੇ ਨੂੰ ਵੀ ਹੱਥੀ ਤਿਆਰ ਕਰਕੇ ਮੌਤ ਵਿਆਹੁਣ ਲਈ ਵਿਦਾ ਕੀਤਾ ਅਤੇ ਆਪਣੇ ਲਖਤੇ ਜਿਗਰ ਨੂੰ ਮੈਦਾਨੇ-ਏ-ਜੰਗ ਵਿੱਚ ਤੋਰਦਿਆਂ ਕਿਹਾ ਜੋ ਬੜਾ ਸੋਹਣਾ ਲਿਖਿਆ ਹੈ:

" ਲੈ ਜਾਉ ਸਿਧਾਰੋ ਤੁਮਹੇ ਕਰਤਾਰ ਕਉ ਸੌਂਪਾ।
                     ਮਰ ਜਾਉ ਯਾ ਮਾਰੋ, ਤੁਮਹੇ ਕਰਤਾਰ ਕਉ ਸੌਂਪਾ। 
ਰੱਬ ਕੋ ਨਾ ਬਿਸਾਰੋ ਤੁਮਹੇ ਕਰਤਾਰ ਕਉ ਸੌਂਪਾ। 
                      ਸਿੱਖੀ ਕਉ ਉਭਾਰੋ, ਤੁਮਹੇ ਕਰਤਾਰ ਕਉ ਸੌਂਪਾ। "

ਅਤੇ ਤਮੰਨਾ ਜ਼ਾਹਰ ਕੀਤੀ:

" ਖਵਾਹਿਸ਼ ਹੈ ਤੁਮਹੇ ਤੇਗ਼ ਚਲਾਤੇ ਹੁਏ ਦੇਖੂੰ। 
                                   ਹਮ ਆਂਖ ਸੇ ਬਰਛੀ ਤੁਮਹੇ ਖਾਤੇ ਹੂਏ ਦੇਖੂੰ। "

ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੀ ਬੀਰਤਾ ਨਾਲ ਦੁਸ਼ਮਣਾਂ ਵਿੱਚ ਭਾਜੜ ਪਾ ਦਿੱਤੀ ਅਤੇ ਆਪ ਜੀ ਨੇ ਵੀ ਦੁਸ਼ਮਣ ਦਲ ਦਾ ਆਹੂ ਲਾਹੁੰਦਿਆਂ ਹੋਇਆ ਅੰਤ ਸ਼ਹੀਦੀ ਪ੍ਰਾਪਤ ਕੀਤੀ। ਬੜਾ ਵਧੀਆ ਲਿਖਿਆ ਹੈ ਯੋਗੀ ਅੱਲ਼ਾ ਯਾਰ ਖਾਂ ਨੇ:

" ਲਾਖੋਂ ਕੀ ਜਾਨ ਲੇ ਕੇ, ਦਲੇਰੋਂ ਨੇ ਜਾਨ ਦੀ, ਸਤਿਗੁਰੂ ਗੋਬਿੰਦ ਕੇ, ਸ਼ੇਰੋਂ ਨੇ ਜਾਨ ਦੀ। "

ਇਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜੰਦਾਂ ਨੇ ਚਮਕੌਰ ਦੀ ਧਰਤੀ ਉੱਪਰ ਆਪਣੀ ਸ਼ਹਾਦਤ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਦੀ ਧਰਤੀ ਤੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸਿੱਖੀ ਦੀ ਨੀਂਹ ਹੋਰ ਮਜਬੂਤ ਕਰ ਦਿੱਤੀ। ਸ਼ਹੀਦੀ ਪ੍ਰਵਾਨ ਕਰ ਲਈ ਪਰ ਵਜੀਰ ਖਾਨ ਦੇ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਆਪਣਾ ਧਰਮ ਛੱਡਣਾ ਪ੍ਰਵਾਨ ਨਾ ਕੀਤਾ। ਇਹਨਾਂ ਨੂੰ ਦੋਹਾਂ ਸਾਕਿਆਂ ਨੂੰ ‘ਸਾਕਾ ਚਮਕੌਰ’ ਅਤੇ ‘ਸਾਕਾ ਸਰਹੰਦ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਹਰ ਸਾਲ ਦਸੰਬਰ ਦੇ ਉਸ ਕਹਿਰੀ ਹਫ਼ਤੇ ਨੂੰ ਯਾਦ ਕੀਤਾ ਜਾਂਦਾ ਹੈ।


ਧੰਨ ਸੀ ਜੇਰਾ ਮੇਰੇ ਕਲਗੀਆਂ ਵਾਲੇ ਦਾ, ਜਿਹਨਾਂ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਨੂੰ ਸਾਹਮਣੇ ਦੇਖ ਕੇ ਸਾਨੂੰ ਆਪਣੇ ਪੁੱਤਰਾਂ ਦਾ ਮਾਣ ਦਿੱਤਾ। 

ਬੜਾ ਸੁਹਣਾ ਲਿਖਦਾ ਹੈ ਇੱਕ ਕਵੀ

ਦੋਂਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ, ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।

ਸ਼ਾਇਦ ਇਸੇ ਕਰਕੇ ਲਿਖਿਆ ਹੈ, ਯੋਗੀ ਅੱਲਾ ਯਾਰ ਖਾਂ ਨੇ

" ਬੱਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ। ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। "

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਇਕੱਠੇ ਹੋ ਕਰ ਕੇ ਗੁਰਮਤਾ ਕੀਤਾ ਕਿ ਦਸਮੇਸ਼ ਪਿਤਾ ਗੜੀ ਖਾਲੀ ਕਰ ਜਾਣ। ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕਰਦਿਆਂ ਰਾਤ ਸਮੇਂ ਦੁਸ਼ਮਣਾਂ ਨੂੰ ਲਲਕਾਰ ਕੇ ਗੜ੍ਹੀ ਵਿੱਚੋਂ ਨਿਕਲੇ ਨਾਲ ਭਾਈ ਦਇਆ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ। ਰਾਤ ਦੇ ਹਨੇਰੇ ਵਿੱਚ ਜਦ ਆਪ ਜੀ ਗੜੀ ਛੱਡ ਕੇ ਆਪਣੀ ਅਗਲੇ ਪੰਧ ਵੱਲ ਨੂੰ ਵੱਧ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਆਪ ਜੀ ਦੇ ਚਰਨਾਂ ਨੂੰ ਠ੍ਹੋਕਰ ਲੱਗੀ ਅਤੇ ਆਪ ਜੀ ਡਿੱਗਦੇ-ਡਿਗਦੇ ਸੰਭਲ ਗਏ ਅਤੇ ਅੱਗੇ ਨੂੰ ਹੋ ਤੁਰੇ ਨੇ। ਪਿੱਛੇ ਆ ਰਹੇ ਭਾਈ ਦਇਆ ਸਿੰਘ ਜੀ ਨੇ ਜਦ ਤੱਕਿਆ ਕਿ ਪਾਤਸ਼ਾਹ ਜੀ ਦੀ ਠ੍ਹੌਕਰ ਕਿਸ ਚੀਜ਼ ਨਾਲ ਲੱਗੀ ਹੈ ਤਾਂ ਅੱਖਾਂ ਵਿੱਚੋਂ ਛਮ-ਛਮ ਨੀਰ ਵਹਿ ਤੁਰਿਆ, ਤੱਕ ਕੇ ਦੰਗ ਰਹਿ ਗਏ, ਇਹ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਮ੍ਰਿਤਕ ਸਰੀਰ ਪਿਆ ਹੋਇਆ ਸੀ ਆਪ ਜੀ ਨੇ ਆਪਣਾ ਕਮਰਕੱਸਾ ਖੋਲ੍ਹਿਆ ਅਤੇ ਉਸ ਮ੍ਰਿਤਕ ਸਰੀਰ ਨੂੰ ਢੱਕਣ ਲੱਗੇ ਕਿ ਮੇਰੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਨੇ ਪਿੱਛੇ ਦੇਖ ਕੇ ਕਹਿਣ ਲੱਗੇ ਸਿੰਘ ਜੀ, ਆਹ ਕੀ ਕਰਨ ਲੱਗੇ ਜੇ? ਤਾਂ ਅੱਗੋ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਪਾਤਸ਼ਾਹ ਇਹ ਬਾਬਾ ਅਜੀਤ ਸਿੰਘ ਜੀ ਦਾ ਮ੍ਰਿਤਕ ਸਰੀਰ ਤੱਕ ਕੇ ਮੇਰੇ ਕਦਮ ਰੁੱਕ ਗਏ ਨੇ, ਮੈਂ ਤਾਂ ਸਿਰਫ ਆਪਣਾ ਫਰਜ਼ ਅਦਾ ਕਰ ਰਿਹਾ ਹਾਂ, ਤਾਂ ਧੰਨ ਮੇਰੇ ਦਸਮੇਸ਼ ਪਿਤਾ ਕਹਿਣ ਲੱਗੇ, ਕਿਸੇ ਕਵੀ ਨੇ ਲਿਖਿਆ ਹੈ:
 ਸੁਣ ਕੇ ਬਾਤ, ਗੁਰੂ ਜੀ ਬੋਲੇ! ਕਹਿਣ ਲੱਗੇ,

" ਓ ਗੁਰਸਿੱਖਾ! ਧਰਮ ਕੀ ਰਾਹ ਪੇ ਜੋ ਹੈਂ ਮਰਤੇ, ਨਹੀਂ ਕਫ਼ਨ ਕਿਸਮਤ ਮੇਂ ਲਿਖਾ। ਔਰ ਭੀ ਕਿਤਨੇ ਲਾਲ ਹੈਂ ਮੇਰੇ, ਜਿਨਹੋਂ ਨੇ ਯਹਾਂ ਸ਼ਹੀਦੀ ਪਾਈ। ਪੁਰਜਾ-ਪੁਰਜਾ ਕਟ ਮਰੇ, ਪਰ ਦੁਸ਼ਮਣ ਕੋ ਨਾ ਪਿੱਠ ਦਿਖਲਾਈ। ਫਿਰ ਏਕ ਕੇ ਸੰਗ ਪਿਆਰ ਜਤਾਨਾ, ਯਹ ਕਹੀਂ ਕਾ ਇਨਸਾਫ ਨਹੀਂ ਹੈ। ਬੇਟੇ-ਬੇਟੇ ਮੇਂ ਜੋ ਫ਼ਰਕ ਸਮਝੇ, ਐਸਾ ਭੀ ਕੋਈ ਬਾਪ ਨਹੀਂ ਹੈ। "

ਗੱਲ ਕੀ ਸਾਨੂੰ ਸਾਰੇ ਪੰਥ ਨੂੰ ਆਪਣੇ ਪੁੱਤਰਾਂ ਵਾਲਾ ਮਾਣ ਦਿੱਤਾ, ਪਰ ਅੱਜ ਅਫਸੋਸ ਅਤਿ ਅਫਸੋਸ ਕਿ ਅੱਜ ਅਸੀਂ ਪਾਤਸ਼ਾਹ ਦੀਆਂ ਕੁਰਬਾਨੀਆਂ, ਸਿੱਖਿਆਵਾਂ, ਗੁਰਮਤਿ ਅਸੂਲਾਂ ਨੂੰ ਭੁੱਲ ਕੇ ਆਪ ਹੀ ਬੇਦਾਵਾ ਲਿਖ ਕੇ ਦੇ ਰਹੇ ਹਾਂ।

ਅੱਜ ਆਪਣੇ ਅੰਦਰ ਝਾਤ ਮਾਰ ਕੇ ਆਪਾ ਪੜਚੋਲ ਕਰਨ ਦੀ ਲੋੜ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਬਣਾਇਆ ਸੀ ਅਤੇ ਅਸੀਂ ਕੀ ਬਣ ਗਏ ਹਾਂ?

ਸਾਡੇ ਵਾਸਤੇ ਗੁਰੂ ਜੀ ਨੇ ਆਪਣਾ ਸਾਰਾ ਪਰਵਾਰ ਕੁਰਬਾਨ ਕਰ ਦਿੱਤਾ ਪਰ ਧੰਨ ਓਏ ਸਿੱਖੋ! ਅੱਜ ਕੁੜੀ ਮਾਰਾਂ ਵਿੱਚ ਤੁਹਾਡੀ ਗਿਣਤੀ ਵੱਧ, ਸ਼ਰਾਬ ਪੀਣ ਵਾਲਿਆ ਵਿੱਚ ਤੁਹਾਡੀ ਗਿਣਤੀ ਵੱਧ, ਜਾਤਾਂ-ਪਾਤਾਂ ਵਿੱਚ ਫਸੇ ਤੁਸੀਂ, ਬ੍ਰਹਾਮਣੀ ਕਰਮਕਾਂਢਾਂ ਵਿੱਚ ਹੋਏ ਚੂਰ ਤੁਸੀਂ, ਤੇ  ਨੌਜਵਾਨ ਵੀਰਾਂ/ਭੈਣਾਂ ਨੇ ਗੁਰੂ ਦੀ ਸਿੱਖਿਆ ਤਾਂ ਕੀ ਮੰਨਣੀ ਸੀ ਅੱਜ ਕੇਸ-ਦਾਹੜ੍ਹੀਆਂ ਕਟਵਾ ਕੇ ਉਸਦਾ ਬਖਸ਼ਿਆਂ ਰੂਪ ਵੀ ਨਹੀਂ ਰਹਿਣ ਦਿੱਤਾ।

 ਮੁੜ ਆਉ ਖਾਲਸਾ ਜੀਉ!
ਆਪਣਾ ਵਿਰਸਾ ਸੰਭਾਲੀਏ! !
ਆਪਣਾ ਘਰ ਸੰਭਾਲੀਏ।

ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਸਾਬਤ-ਸੂਰਤ ਦਸਤਾਰ ਸਿਰੇ ਹੋ ਕੇ ਪਾਈਏ ਵੇਖੋ ਕਿੰਨਾ ਮਾਣ ਦਿੱਤਾ ਸੀ ਤੁਹਾਨੂੰ ਤੇ ਅਸੀਂ ਕੀ ਬਣੇ ਫਿਰਦੇ ਹਾਂ।
ਆਉ ਅੱਜ ਦਸੰਬਰ ਦੇ ਇਸ ਸ਼ਹੀਦੀ ਹਫਤੇ ਵਿੱਚ ਉਹਨਾਂ ਦੀ ਉਹ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਆਪਣੇ ਸੁੱਤੇ ਹੋਏ ਜਮੀਰਾਂ ਅਤੇ ਅਣਖ ਨੂੰ ਜਗਾਈਏ ਕਿਤੇ ਇਹ ਵੀ ਇੱਕ ਮੇਲੇ ਦੀ ਤਰਾਂ ਹੀ ਨਾ ਲੰਘ ਜਾਵੇ:

"ਜਾਗੇ ਅਣਖ਼ ਚਮਕੌਰ ਨੂੰ ਵੇਖਦਿਆਂ ਹੀ, ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ।
ਢੱਠੇ ਹੋਏ ਸੱਭ ਦਿਲ ਖਲੋ ਜਾਂਦੇ, ਚਿਣਿਆ ਕੰਧਾਂ ਵਿੱਚ ਵੇਖ ਪਰਵਾਰ ਤੇਰਾ। "

ਅੰਤ ਵਿੱਚ ਇੱਕ ਦਰਦੀ ਦਿਲ ਸ਼ਾਇਰ ਦੀਆਂ ਕੁੱਝ ਸਤਰਾਂ :

ਮੈਂ ਡੁਬਦੇ ਵੇਖਦਾਂ ਸੂਰਜ ਤੇ ਚੜ੍ਹਦੇ ਚੰਨ ਵੇਖਦਾ ਹਾਂ।
ਇੱਥੇ ਔਕੜਾਂ ਵਿੱਚ ਇਸ਼ਕ ਨੂੰ, ਆਨੰਦ ਵੇਖਦਾ ਹਾਂ।
ਜਿੱਥੇ ਫਲਸਫੇ ਮੇਰੇ ਮੁਕੰਮਲ ਰੂਪ ਪਾਇਆ ਏ, ਕਿਤੇ ਚਮਕੌਰ ਵੇਖਦਾਂ ਤੇ ਕਿਤੇ ਸਰਹੰਦ ਵੇਖਦਾ ਹਾਂ।



 ਭੁੱਲ ਚੁੱਕ ਮਾਫ਼ ਕਰਨੀ ਜੀ.....



ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !!




Also visit  http://gurmatparcharcouncil.blogspot.com/
  

ਨਿੱਕੀਆਂ ਜ਼ਿੰਦਾਂ ਵੱਡੇ ਸਾਕੇ ..!!

“ਕੀ ਗੱਲ ਐ ਬੇਬੇ……? ਅੱਜ ਫੇਰ ਦਾਲ…… ਕਿੰਨੇ ਦਿਨ ਹੋਗੇ…… ਤੂੰ ਰੋਜ਼ ਦਾਲ ਈ ਬਣਾ ਲੈਨੀਂ ਐਂ……” 

  ਪਿਛਲੇ ਕੁਝ ਦਿਨਾਂ ਤੋਂ ਘਰੇ ਰੋਜ਼ ਦਾਲ ਹੀ ਬਣ ਰਹੀ ਸੀ ਤੇ ਅੱਜ ਕੁਝ ਹੈਰਾਨ ਹੋ ਕੇ ਮਨਵੀਰ ਨੇ ਮਾਂ ਨੂੰ ਇਸ ਦਾ ਕਾਰਨ ਪੁੱਛਿਆ…… ਪਰ ਮਾਂ ਕੁਝ ਨਾ ਬੋਲੀ। ਫਿਰ ਮਨਵੀਰ ਨੂੰ ਯਾਦ ਆਇਆ ਕਿ ਇਹ ਤਾਂ ਦਿਸੰਬਰ ਦੇ ਆਖ਼ਰੀ ਦਿਨ ਚੱਲ ਰਹੇ ਸਨ। ਰੋਟੀ ਖਾ ਕੇ ਜਦ ਮਨਵੀਰ ਰਸੋਈ ਵਿਚ ਭਾਂਡੇ ਰੱਖਣ ਗਿਆ ਤਾਂ ਉਸ ਨੇ ਸੁਣਿਆਂ ਕਿ ਮਾਤਾ ਬੜੇ ਵੈਰਾਗ ਵਿਚ ਕੁਝ ਗਾ ਰਹੀ ਸੀ, 

“ਘੋੜੀ ਤੇ ਚੜ੍ਹਿਆ ਮਾਤਾ ਸੁੰਦਰੀ ਦਾ ਜਾਇਆ ਪਿਤਾ ਏ ਜੀਹਦਾ ਹਿੰਦ ਦਾ ਪੀਰ ਨੀ ਦਾਦੇ ਰੰਗ ਰੰਗਿਆ ਆਪਣੀ ਦਾਦੀ ਦਾ ਲਾਡਲਾ ਵੀਰਾਂ ‘ਚੋਂ ਵੱਡਾ ਸੂਰਵੀਰ ਨੀ 
ਖੱਬੇ ਮੋਢੇ ਉੱਤੇ ਸਜਦੀ ਕਮਾਨ ਏਂ ਸੱਜੇ ਮੋਢੇ ਤੇ ਭੱਥਾ ਤੀਰ ਨੀ, ਸਗਨਾਂ ਦਾ ਬਾਣਾ ਤੱਕ ਕੇ ਕਹਿੰਦਾ ਜੁਝਾਰ ਸਿੰਘ ਫੱਬਦਾ ਏ ਕਿੰਨਾ ਯੋਧਾ ਵੀਰ ਨੀ……” 

ਜਿਵੇਂ-ਜਿਵੇਂ ਮਾਂ ਗਾ ਰਹੀ ਸੀ ਉਵੇਂ-ਉਵੇਂ ਹੀ ਉਹ ਆਪਣੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵਹਾ ਰਹੀ ਸੀ। ਮਨਵੀਰ ਨੇ ਮਾਂ ਕੋਲ ਜਾ ਕੇ ਪੁੱਛਿਆ, “ਕੀ ਗੱਲ ਆ ਬੇਬੇ?… ਕਿੰਨੇ ਸਾਲਾਂ ਤੋਂ ਮੈਂ ਵੇਖ ਰਿਹਾਂ… ਕਿ ਜਦੋਂ ਦਿਸੰਬਰ ਦੇ ਆਹ ਦਿਨ ਆਉਂਦੇ ਨੇ ਤਾਂ ਘਰੇ ਹਮੇਸ਼ਾਂ ਸਾਦੀ ਰੋਟੀ ਬਣਦੀ ਹੈ ਤੇ ਤੂੰ ਇਹਨਾਂ ਦਿਨਾਂ ਵਿਚ ਰੋਂਦੀ ਰਹਿਣੀ ਐਂ…… ਹੁਣ ਤਾਂ ਮੈਂ ਵੱਡਾ ਹੋ ਗਿਆਂ…… ਮੈਨੂੰ ਵੀ ਦੱਸ… ਪਿਛਲੇ ਸਾਲ ਤੂੰ ਕਹਿੰਦੀ ਸੀ ਜਦੋਂ ਤੂੰ ਵੱਡਾ ਹੋ ਗਿਆ, ਫੇਰ ਦੱਸੂੰਗੀ…… ਦੱਸ ਮਾਂ ਗੱਲ ਕੀ ਐ?” ਮਨਵੀਰ ਨੇ ਮਾਂ ਨੂੰ ਉਸ ਦਾ ਪਿਛਲੇ ਸਾਲ ਕੀਤਾ ਵਾਅਦਾ ਯਾਦ ਕਰਵਾਇਆ। ਮਨਵੀਰ 13-14 ਸਾਲਾਂ ਦਾ ਬੜਾ ਸਿਆਣਾ ਮੁੰਡਾ ਸੀ। ਉਸ ਦੇ ਮਾਤਾ ਪਿਆ ਗੁਰਸਿੱਖ ਸਨ। ਉਸ ਦਾ ਪਿਤਾ ਤਾਂ ਚਾਹੁੰਦਾ ਸੀ ਕਿ ਮਨਵੀਰ ਨੂੰ ਵੀ ਅੰਮ੍ਰਿਤ ਛਕਾ ਦਿਤਾ ਜਾਵੇ, ਪਰ ਮਾਂ ਨੇ ਕਿਹਾ ਅਜੇ ਇਸ ਨੁੰ ਥੋੜਾ ਵੱਡਾ ਹੋ ਲੈਣ ਦਿਓ, ਫੇਰ ਛਕਾ ਲਵਾਂਗੇ। ਮਨਵੀਰ ਦੀ ਮਾਂ ਦਾ ਸਾਰਾ ਪੇਕਾ ਪਰਿਵਾਰ ਗੁਰਮਤਿ ਦਾ ਧਾਰਨੀ ਸੀ। ਉਸ ਨੂੰ ਛੋਟੀ ਹੁੰਦੀ ਤੋਂ ਗੁਰਬਾਣੀ ਅਤੇ ਸਿਖ ਇਤਿਹਾਸ ਦੀ ਸਿੱਖਿਆ ਦਿੱਤੀ ਗਈ ਸੀ। ਮਨਵੀਰ ਦੇ ਨਾਨਾ ਜੀ ਬੜੀ ਸ਼ਰਧਾ ਭਾਵਨਾ ਵਾਲੇ ਗੁਰਸਿੱਖ ਸਨ। ਮਾਂ ਨੂੰ ਯਾਦ ਸੀ ਕਿ ਦਿਸੰਬਰ ਦੇ ਇਹਨਾਂ ਦਿਨਾਂ ਵਿਚ ਉਸ ਦੇ ਬਾਪੂ ਜੀ ਭੁੰਜੇ ਹੀ ਸੌਂਦੇ ਹੁੰਦੇ ਸਨ ਅਤੇ ਘਰੇ ਸਾਦਾ ਪ੍ਰਸ਼ਾਦਾ ਪਾਣੀ ਬਣਦਾ ਹੁੰਦਾ ਸੀ। ਉਹੀ ਪ੍ਰੰਪਰਾ ਮਨਵੀਰ ਦੀ ਮਾਂ ਨੇ ਆਪਣੇ ਸਹੁਰੇ ਘਰੇ ਵੀ ਜਾਰੀ ਰੱਖੀ ਹੋਈ ਸੀ। ਦਿਸੰਬਰ ਦੇ ਇਹਨਾਂ ਕਹਿਰੀ ਦਿਨਾਂ ਦਾ ਇਤਿਹਾਸ ਉਸ ਨੇ ਅਜੇ ਮਨਵੀਰ ਨੂੰ ਨਹੀਂ ਸੁਣਾਇਆ ਸੀ ਕਿਉਂਕਿ ਉਹ ਹਰ ਛੋਟੀ ਤੋਂ ਛੋਟੀ ਘਟਨਾਂ ਨੂੰ ਦਿਲ ’ਤੇ ਲਾ ਲੈਂਦਾ ਸੀ ਤੇ ਇਹ ਘਟਨਾਵਾਂ ਤਾਂ ਐਸੀਆਂ ਸਨ ਕਿ ਕਿਸੇ ਪੱਥਰ ਦਿਲ ਨੂੰ ਵੀ ਮੋਮ ਵਾਂਗ ਪਿਘਲਾ ਦਿੰਦੀਆਂ ਸਨ। ਉਸ ਦੀ ਮਾਂ ਨੇ ਸੋਚ ਲਿਆ ਸੀ ਕਿ ਅੱਜ ਉਹ ਮਨਵੀਰ ਨੂੰ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਦੇ ਸਾਕੇ ਜਰੂਰ ਸੁਣਾਏਗੀ। ਸੋ ਉਸ ਨੇ ਮਨਵੀਰ ਨੂੰ ਕੋਲ ਬਿਠਾ ਲਿਆ ਤੇ ਦੱਸਣਾ ਸ਼ੁਰੂ ਕੀਤਾ ਕਿ ਕਿਉਂ ਉਸ ਦੇ ਇਹਨਾਂ ਦਿਨਾਂ ਵਿਚ ਅੱਥਰੂ ਵਹਿੰਦੇ ਰਹਿੰਦੇ ਸਨ ਤੇ ਕਿਉਂ ਉਹਨਾਂ ਦੇ ਘਰ ਸਾਦਾ ਭੋਜਨ ਬਣਦਾ ਸੀ। ਸ਼ਹੀਦੀਆਂ ਦੀਆਂ ਇਹ ਗਾਥਾਵਾਂ ਸੁਣਦੇ ਹੋਏ ਮਾਂ ਦੇ ਨਾਲ-ਨਾਲ ਮਨਵੀਰ ਵੀ ਕਈ ਵਾਰੀ ਰੋਇਆ। ਅੰਤ ਜ਼ਾਲਮ ਹਾਕਮਾਂ ਦੇ ਜ਼ੁਲਮਾਂ, ਭਰੋਸੇਮੰਦਾਂ ਦੀਆਂ ਗੱਦਾਰੀਆਂ ਅਤੇ ਯੋਧਿਆਂ ਦੀ ਸੂਰਮਤਾਈ ਦਾ ਇਹ ਸਾਰਾ ਇਤਿਹਾਸ ਸੁਣ ਕੇ ਮਨਵੀਰ ਦੇ ਲੂ ਕੰਢੇ ਖੜ੍ਹੇ ਹੋ ਗਏ। 

ਉਸ ਦਾ ਦਿਲ ਬੜੇ ਜ਼ੋਰ ਨਾਲ ਧੜਕ ਰਿਹਾ ਸੀ। ਉਹ ਚੁੱਪ ਚਪੀਤੇ ਉੱਠ ਕੇ ਆਪਣੇ ਮੰਜੇ ’ਤੇ ਜਾ ਕੇ ਪੈ ਗਿਆ। ਅੱਜ ਉਸ ਨੇ ਆਪਣੀ ਮਾਂ ਨੂੰ ਇਹ ਵੀ ਨਹੀਂ ਕਿਹਾ, “ਬੇਬੇ ਮੈਨੂੰ ਦੁੱਧ ਮੰਜੇ ’ਤੇ ਦੇ ਦੇਈਂ”।  

ਪੈਂਦ ਵੱਲ ਪਈ ਰਜ਼ਾਈ ਖਿੱਚ ਕੇ ਉਸ ਨੇ ਉੱਤੇ ਲੈ ਲਈ ਤੇ ਸੋਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਨੀਂਦ?…… ਨੀਂਦ ਅੱਜ ਉਸ ਨੂੰ ਏਨੀ ਛੇਤੀ ਨਹੀਂ ਆਉਣੀ ਸੀ। ਗੰਗੂ ਬਾਹਮਣ, ਵਜੀਰ ਖਾਨ ਤੇ ਸੁੱਚਾ ਨੰਦ ਉਸ ਦੀਆਂ ਅੱਖਾਂ ਮੂਹਰੇ ਉੱਚੀ-ਉੱਚੀ ਹੱਸਦੇ ਫਿਰਦੇ ਸਨ। ਕਾਫੀ ਦੇਰ ਬਾਅਦ ਜਦੋਂ ਉਸ ਦੀ ਮਾੜੀ ਜਹੀ ਅੱਖ ਲੱਗੀ ਤਾਂ ਉਸ ਨੂੰ ਇੱਕ ਢੱਠੀ ਹੋਈ ਲਹੂ ਲੁਹਾਣ ਕੰਧ ਦਿਖਾਈ ਦਿੱਤੀ। ਉਸ ਦੀਆਂ ਖਿੱਲਰੀਆਂ ਇੱਟਾਂ ਉੱਤੇ ਲਹੂ ਨਾਲ ਲੱਥ-ਪੱਥ ਕੇਸਰੀ ਬਾਣਿਆਂ ਵਿਚ ਦੋਹਾਂ ਛੋਟੇ ਸਾਹਿਬਜਾਦਿਆਂ ਦੀਆਂ ਦੇਹਾਂ ਪਈਆਂ ਸਨ। ਫੇਰ ਉਸ ਨੂੰ ਢਿਡੋਰਾ ਸੁਣਾਈ ਦਿੱਤਾ, 

“ਸੁਣੋ ਸੁਣੋ ਸੁਣੋ…… ਸੂਬਾ ਏ ਸਰਹੰਦ… ਨਵਾਬ ਵਜੀਰ ਖਾਨ ਦਾ ਹੁਕਮ ਹੈ ਕਿ ਸਰਹੰਦ ਦਾ ਕੋਈ ਵੀ ਵਾਸੀ ਹਕੂਮਤ ਦੇ ਬਾਗੀ ਗੋਬਿੰਦ ਸਿੰਘ ਦੇ ਇਨ੍ਹਾਂ ਕਾਫਰ ਬੱਚਿਆਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਗਾਏਗਾ। ਇਹਨਾਂ ਨੂੰ ਕਾਵਾਂ ਤੇ ਕੁੱਤਿਆਂ ਲਈ ਸੁਟਿਆ ਗਿਆ ਹੈ। ਜੇ ਕਿਸੇ ਨੇ ਇਹਨਾਂ ਲਾਸ਼ਾਂ ਨਾਲ ਕੋਈ ਹਮਦਰਦੀ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਘਾਣ ਬੱਚਾ ਪੀੜ ਦਿੱਤਾ ਜਾਏਗਾ…… ਡੁੱਗ…ਡੁੱਗ…ਡੁੱਗਗਗਗਗਗ”
ਡੁੱਗ-ਡੁੱਗ ਦੀ ਇਹ ਆਵਾਜ਼ ਸੁਣ ਕੇ ਮਨਵੀਰ ਤ੍ਰਭਕ ਕੇ ਉੱਠਿਆ। ਆਸੇ-ਪਾਸੇ ਦੇਖ ਕੇ ਉਸ ਨੂੰ ਪਤਾ ਲੱਗਿਆ ਕਿ ਇਹ ਤਾਂ ਸੁਪਨਾ ਸੀ। ਉਹ ਸੋਚਣ ਲੱਗਾ ਕਿ ਸਾਹਿਬਜਾਦਿਆਂ ਦੀਆਂ ਲਾਸ਼ਾਂ ਨਾਲ ਜ਼ਾਲਮਾਂ ਦਾ ਕੀ ਵੈਰ ਸੀ। ਕੋਈ ਏਨਾ ਜ਼ਾਲਮ ਕਿਵੇਂ ਹੋ ਸਕਦਾ ਹੈ। ਕੁਝ ਦੇਰ ਉਹ ਪਿਆ ਛੱਤ ਵੱਲ ਵੇਖਦਾ ਰਿਹਾ ਤੇ ਫੇਰ ਹੌਲੀ-ਹੌਲੀ ਉਸ ਦੀ ਅੱਖ ਲੱਗ ਗਈ, ਐਤਕੀਂ ਉਸ ਨੂੰ ਇੱਕ ਹੋਰ ਨਜ਼ਾਰਾ ਦਿਖਾਈ ਦਿੱਤਾ। ਉਸ ਨੇ ਰਜ਼ਾਈ ਘੁੱਟ ਕੇ ਉੱਪਰ ਲੈ ਲਈ ਕਿਉਂਕਿ ਠੰਡੇ ਬੁਰਜ਼ ਉੱਤੇ ਵਗਦੀ ਠੰਡੀ ਯਖ਼ ਹਵਾ ਨਾਲ ਉਸ ਨੂੰ ਠੰਡ ਲੱਗਦੀ ਮਹਿਸੂਸ ਹੋਈ। ਪਰ ਉਸੇ ਬੁਰਜ਼ ‘ਤੇ ਬਿਨਾਂ ਕਿਸੇ ਖੇਸ, ਕੰਬਲ ਜਾਂ ਗਰਮ ਕੱਪੜਿਆਂ ਤੋਂ ਦੋ ਮਾਸੂਮ ਇੱਕ ਬੁੱਢੀ ਮਾਂ ਦੀ ਗੋਦ ਵਿਚੋਂ ਨਿੱਘ ਲੈਣ ਦਾ ਯਤਨ ਕਰ ਰਹੇ ਸਨ ਤੇ ਨਾਲ ਹੀ ਪੁੱਛ ਰਹੇ ਸਨ, “ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ, ਦਰਯਾ ਪੇ ਹਮੇਂ ਛੋੜ ਕੇ ਰਾਹੀ ਕਿਧਰ ਗਏ ਤੜਪਾ ਕੇ ਹਾਇ ਸੂਰਤਿ ਮਾਹੀ ਕਿਧਰ ਗਏ, ਅੱਭਾ ਭਗਾ ਕੇ ਲਸ਼ਕਰ ਸ਼ਾਹੀ ਕਿਧਰ ਗਏ” ਤੇ ਫੇਰ ਇੱਕਦਮ ਮਨਵੀਰ ਨੂੰ ਦਿਸਿਆ ਕਿ ਕੁਝ ਬਰਛਿਆਂ ਵਾਲੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਏ ਹਨ। ਜਦ ਸਾਹਿਬਜਾਦੇ ਤੁਰਨ ਲੱਗੇ ਤਾਂ ਦਾਦੀ ਬੋਲੀ, “ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸ਼ੋਂ ਕੋ ਕੰਘੀ ਕਰੂੰ ਮੂੰਹ ਧੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋਂ ਲੂੰ, ਮਰਨੇ ਸੇ ਪਹਿਲੇ ਤੁਮ ਕੋ ਮੈਂ ਦੁਲਹਾ ਬਨਾ ਤੋ ਲੂੰ” ਦਾਦੀ ਮਾਂ ਬੋਲਦੀ ਹੋਈ ਨਾਲ ਨਾਲ ਅੱਖਾਂ ਵਿਚੋਂ ਹੰਝੂ ਸਿੱਟ ਰਹੀ ਸੀ, “ਬੇਟੇ ਸੇ ਪਹਿਲੇ ਬਿਛੁੜੀ ਥੀ ਤੁਮ ਭੀ ਬਿਛੜ ਚਲੇ, ਬਿਗੜੇ ਹੂਏ ਨਸੀਬ ਯੇ ਜ਼ਯਾਦਾ ਬਿਗੜ ਗਏ ਬੇਰਹਿਮ ਦੁਸ਼ਮਨੋਂ ਕੇ ਤੁਮ ਹਾਥੋਂ ਮੇਂ ਪੜ ਚਲੇ, ਜ਼ੰਜੀਰ ਗ਼ਮ ਮੇਂ ਮੁਝ ਕੋ ਯਹਾਂ ਪਰ ਜਕੜ ਚਲੇ। ਬਿਹਤਰ ਥਾ ਤੁਮ ਸੇ ਪਹਲੇ ਮੈਂ ਦੇਤੀ ਪਰਾਨ ਕੋ, ਦੁਖ ਸੇ ਤੁਮ੍ਹਾਰੇ ਦੁਖ ਹੈ ਬਹੁਤ ਮੇਰੀ ਜਾਨ ਕੋ” 
ਏਨਾ ਸੁਣ ਕੇ ਸਾਹਿਬਜਾਦੇ ਬੋਲੇ, 

“ਰੁਖ਼ਸਤ ਦੋ ਅਬ ਖ਼ੁਸ਼ੀ ਸੇ ਕਿ ਜਾਨੇਂ ਫਿਦਾ ਕਰੇਂ, ਦੁਨੀਆਂ ਸੇ ਜ਼ਬਰੋ ਜ਼ੋਰ ਕਾ ਹਮ ਖ਼ਾਤਮਾਂ ਕਰੇਂ, ਹਾਸਲ ਸਰੋਂ ਕੋ ਦੇ ਕੇ ਖ਼ੁਦਾ ਕੀ ਰਜ਼ਾ ਕਰੇਂ, ਨਾਮ ਅਪਨੇ ਬਾਪ ਦਾਦੇ ਕਾ ਮਰ ਕਰ ਬੜਾ ਕਰੇਂ” 

……ਤੇ ਫੇਰ ਹੌਲੀ-ਹੌਲੀ ਕੰਧ ਚਿਣੀ ਜਾਣ ਲੱਗੀ। ਸੂਬਾ ਬੋਲਿਆ, “ਡਰੋ ਬੱਚਿਓ…… ਮੇਰੇ ਕਹਿਰ ਤੋਂ ਡਰੋ…… ਅਜੇ ਵੀ ਮੰਨ ਜਾਓ… ਇਸਲਾਮ ਕਬੂਲ ਕਰ ਲਵੋ… ਨਹੀਂ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਤੜਪਾ-ਤੜਪਾ ਕੇ ਮਾਰਾਂਗਾ ਜਿਹਾਂ ਕਿ ਤੁਸੀਂ ਸੁਪਨੇ ਵਿਚ ਵੀ ਕਦੇ ਨਹੀਂ ਸੋਚਿਆ ਹੋਵੇਗਾ……” 

ਪਰ ਸਾਹਿਬਜਾਦੇ ਬੇਖੌਫ ਬੋਲੇ, “ਰੋਕਾ ਜੋ ਜ਼ੁਲਮ ਸੇ ਤੋ ਮੁਸਲਮਾਂ ਬਿਗੜ ਗਏ, ਬੁੱਤ ਕੋ ਬੁਰਾ ਕਹਾ ਤੋ ਯੇ ਹਿੰਦੂ ਬਿਟਰ ਗਏ। ਤੇਗ਼ਾ ਨਿਕਾਲਾ ਹਮਨੇ ਸੋ ਸਭ ਜੋਸ਼ ਝੜ ਗਏ, ਚਿੜੀਓਂ ਸੇ ਬਾਜ਼ ਰਨ ਮੇਂ ਸ਼ਰਮ ਸੇ ਗਡ ਗਏ। ਫ਼ੌਜੋਂ ਪੇ ਨਾਜ਼ ਇਨ੍ਹੇਂ, ਉਨ੍ਹੇਂ ਦੇਵੀ ਕਾ ਮਾਨ ਹੈ, ਆਸ਼ਕ ਹੈਂ ਹਮ ਖ਼ੁਦਾ ਕੇ, ਹਥੇਲੀ ਪੇ ਜਾਨ ਹੈ”  

ਸੂਬੇ ਦੇ ਮੂੰਹ ’ਤੇ ਤਰੇਲੀਆਂ ਆ ਗਈਆਂ। ਉਹ ਸੋਚਣ ਲੱਗਾ, “ਯਾ ਖੁਦਾ! ਕਿਸ ਮਿੱਟੀ ਦੇ ਬਣੇ ਹੋਏ ਨੇ ਇਹ ਲੋਕ। ਏਨੀ ਛੋਟੀ ਉਮਰ ਤੇ ਏਡਾ ਵੱਡਾ ਸਿਰੜ।”  

ਫੇਰ ਮਨਵੀਰ ਨੂੰ ਦਿਸਿਆ ਕਿ ਜਦ ਕੰਧ ਕੱਢਣ ਵਾਲਾ ਮਿਸਤਰੀ ਤੇਸੇ ਨਾਲ ਇੱਟਾਂ ਤੋੜਣ ਲੱਗਾ ਤਾਂ ਇੱਕ ਆਵਾਜ਼ ਫਿਰ ਆਈ, “ਬੋਲੇ ਨੀਹਾਂ ’ਚੋਂ ਗੁਰੂ ਦੇ ਲਾਲ ਬੋਲੇ, ਸਾਡੇ ਲਹੂ ਨੂੰ ਏਥੇ ਨਚੋੜ ਕੇ ਲਾ, ਇੱਟਾਂ ਲਾ ਰਿਹੈਂ ਕਿ ਤੂੰ ਰੋ ਰਿਹੈਂ ਇੱਟ ਮਨ ਦੀ ਅਵਸਥਾ ਨੂੰ ਮੋੜ ਕੇ ਲਾ। ਇੱਟ ਤੋੜ ਨਾ ਗੋਡੇ ਨੂੰ ਤੋੜ ਦੇ ਤੂੰ, ਸਿੱਖੀ ਮਹਿਲ ਨੂੰ ਇੱਟ ਨਾ ਤੋੜ ਕੇ ਲਾ, ਇਹ ਹਿਲਾਇਆਂ ਨਾ ਹਿੱਲ ਸਕੇ ਕਿਸੇ ਕੋਲੋਂ ਓ ਠੋਕ ਠੋਕ ਕੇ ਲਾ ਜੋੜ ਜੋੜ ਕੇ ਲਾ। 

ਮਨਵੀਰ ਦੇ ਸਾਹ ਤੇਜ਼-ਤੇਜ਼ ਚੱਲ ਰਹੇ ਸਨ। ਉਸ ਨੇ ਤੱਕਿਆ ਕਿ ਸਹਿਬਜ਼ਾਦਿਆਂ ਦੀਆਂ ਅਰਥੀਆਂ ਨੂੰ ਮੋਢਾ ਦੇਣ ਵਾਲਾ ਸਾਰੀ ਸਰਹੰਦ ਵਿਚੋ ਕੋਈ ਨਹੀਂ ਸੀ ਬਹੁੜਿਆ। …… ਤੇ ਜੇ ਕਿਸੇ ਨੇ ਹਿੰਮਤ ਕੀਤੀ ਤਾਂ ਉਸ ਦਾ ਘਾਣ ਬੱਚਾ…… ਫੇਰ ਮਨਵੀਰ ਨੂੰ ਇੱਕ ਕੱਚੀ ਗੜ੍ਹੀ ਦਿਖਾਈ ਦਿੱਤੀ। ਇਹ ਚਮਕੌਰ ਦੀ ਗੜ੍ਹੀ ਸੀ। ਉਸ ਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਗੜ੍ਹੀ ਵਿਚੋਂ ਘੋੜੀ ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੋਣ। ਇਹ ਉਹੀ ਘੋੜੀ ਸੀ ਜੋ ਉਸ ਦੀ ਮਾਂ ਗਾਉਂਦੀ ਹੁੰਦੀ ਹੈ, 

“ਰੂਪ ਲਾੜੇ ਦਾ ਏਦਾਂ ਚਮਕਾਂ ਪਿਆ ਮਾਰਦਾ ਧੁੱਪ ਵਿਚ ਜਿਵੇਂ ਸ਼ਮਸ਼ੀਰ ਨੀ ਬਣ ਕੇ ਸਰਵਾਲੇ ਬਹਿੰਦੇ ਘੋੜੀ ਦੀ ਪਿੱਠ ’ਤੇ ਹੁੰਦੇ ਜੇ ਦੋਵੇਂ ਨਿੱਕੇ ਵੀਰ ਨੀ ਕੈਸਾ ਵਿਆਹ ਕੈਸਾ ਜੰਝ ਦਾ ਢੁਕਾ ਨੀ ਲਾੜੇ ਦੀ ਕੇਹੀ ਤਕਦੀਰ ਨੀ ਮਿਲਣੀ ਦੇ ਵੇਲੇ ਹੋ ਸਨ ਆਤਿਸ਼ਬਾਜ਼ੀਆਂ ਬੈਠੇ ਨੇ ਸਹੁਰੇ ਤੋਪਾਂ ਬੀੜ ਨੀ ਮੌਤ ਲਾੜੀ ਨੂੰ ਪਰਨਾਵਨ ਚੱਲਿਆ ਮੇਰਾ ਅਜੀਤ ਸਿੰਘ ਵੀਰ ਨੀ” 

ਗੁਰੂ ਮਹਾਰਾਜ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੰਗ ਵਿਚ ਬੀਰਤਾ ਨਾਲ ਜੂਝਦੇ ਹੋਏ ਵੇਖ ਕੇ ਆਵਾਜ਼ ਲਗਾ ਕੇ ਕਿਹਾ, “ਸ਼ਾਬਾਸ਼ ਪਿਸਰ! ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ” 
 ਵੱਡੇ ਵੀਰ ਅਜੀਤ ਸਿੰਘ ਦੀ ਪਿੱਠ ’ਤੇ ਹੋਇਆ ਵਾਰ ਦੇਖ ਕੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਤਿਗੁਰੂ ਅੱਗੇ ਆਣ ਖੜ੍ਹਾ ਹੋਇਆ ਤੇ ਹੱਥ ਬੰਨ੍ਹ ਕੇ ਕਹਿਣ ਲੱਗਾ,

“ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਭਾਤਾ, ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ” 

ਇਸ ਤੋਂ ਪਹਿਲਾਂ ਕਿ ਪਾਤਸ਼ਾਹ ਕੁਝ ਕਹਿੰਦੇ, ਬਾਬਾ ਜੁਝਾਰ ਸਿੰਘ ਮੁੜ ਬੋਲੇ, 

“ਪਾਤਸ਼ਾਹ, ਮੈਂ ਦਾਦੇ ਪੜਦਾਦੇ ਦੀ ਪੱਗ ਨੂੰ ਦਾਗ਼ ਨਹੀਂ ਲੱਗਣ ਦਿਆਂਗਾ”  

ਮਨਵੀਰ ਨੂੰ ਫਿਰ ਇੱਕ ਆਵਾਜ਼ ਸੁਣਾਈ ਦਿੱਤੀ, 

“ਨੇਜ਼ੇ ਤੀਰਾਂ ਤਲਵਾਰਾਂ ਮੂਹਰੇ ਜਾਣ ਨੂੰ ਮੇਰਾ ਮਨ ਹੈ ਉਤਾਵਲਾ, ਛੇਤੀ ਤੋਰੋ ਮੈਨੂੰ ਜੰਗ ਦੇ ਮੈਦਾਨ ਨੂੰ ਮੇਰਾ ਮਨ ਹੈ ਉਤਾਵਲਾ” 

ਗੜ੍ਹੀ ਵਿਚ ਪਾਤਸ਼ਾਹ ਜੁਝਾਰ ਸਿੰਘ ਨੂੰ ਮੋਢਿਆਂ ਤੋਂ ਫੜ੍ਹ ਕੇ ਕਹਿ ਰਹੇ ਹਨ,  

“ਮਾਸੂਮ ਹੋ ਮਜ਼ਲੂਮ ਹੋ ਦੁਨੀਆਂ ਸੇ ਭਲੇ ਹੋ, ਲਖ਼ਤੇ ਦਿਲ ਗੋਬਿੰਦ ਹੋ, ਨਾਜ਼ੋਂ ਸੇ ਪਲੇ ਹੋ, ਦੁਨੀਆਂ ਹੂਈ ਅੰਧੇਰ ਜਬ ਆਂਖੋਂ ਸੇ ਟਲੇ ਹੋ, ਘਰ ਬਾਰ ਲੁਟਾ ਬਾਪ ਕਟਾ ਅਬ ਤੁਮ ਭੀ ਚਲੇ ਹੋ”

ਸਾਹਿਬਜ਼ਾਦਾ ਜੁਝਾਰ ਸਿੰਘ ਕਿ ਕਿਤੇ ਪਾਤਸ਼ਾਹ ਮੈਨੂੰ ਛੋਟਾ ਜਾਣ ਕੇ ਜੰਗ ਵਿਚ ਜਾਣ ਤੋਂ ਮਨ੍ਹਾ ਨਾ ਕਰ ਦੇਣ। ਉਹ ਬੋਲੇ, “ਜ਼ਿੰਦਾ ਚੁਨਾ ਜਾਨਾ ਭੀ ਤੋ ਆਸਾਨ ਨਹੀਂ ਹੈ, ਸਰਹੰਦ ਮੇਂ ਦੀ ਭਾਈਓ ਨੇ ਜਾਨ ਨਹੀਂ ਹੈ, ਕਿਉਂ ਮੁਝ ਕੋ ਧਰਮ ਯੁੱਧ ਕਾ ਕੁਛ ਧਯਾਨ ਨਹੀਂ ਹੈ, ਬੰਦੇ ਕੋ ਛੁਰੀ ਖਾਨੇ ਕਾ ਕਯਾ ਅਰਮਾਨ ਨਹੀਂ ਹੈ, ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ, ਖ਼ੁਦ ਬੜ੍ਹ ਕੇ ਗਲਾ ਤੇਗ਼ ਪਰ ਧਰਨਾ ਤੋ ਹੈ ਆਤਾ” 

ਗੁਰੂ ਮਹਾਰਾਜ ਸਾਹਿਬਜ਼ਾਦੇ ਦੀ ਇਹ ਗੱਲ ਸੁਣ ਕੇ ਕੁਝ ਮੁਸਕੁਰਾਏ ਤੇ ਕਹਿਣ ਲੱਗੇ, 

“ਰੋਕੇ ਸੇ ਕਭੀ ਸ਼ੇਰ ਕਾ ਬੱਚਾ ਭੀ ਰੁਕਾ ਹੈ, ਝੂਠੇ ਤੋ ਰੁਕੇ, ਕਯਾ ਕੋਈ ਸੱਚਾ ਭੀ ਰੁਕਾ ਹੈ” 

ਪਾਤਸ਼ਾਹ ਨੇ ਆਪਣੇ ਹੱਥੀ ਸਾਹਿਬਜ਼ਾਦੇ ਨੂੰ ਤਿਆਰ ਕੀਤਾ। “ਰੋਕਾ ਨਹੀਂ ਆਗ਼ਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨ੍ਹੇ ਸੇ ਜਾਂਬਾਜ਼ ਸੇ ਬੋਲੇ ਗੁਰੂ ਗੋਬਿੰਦ ਲੋ ਆਓ ਤਨਿ ਪਾਕ ਪੇ ਹਥਿਆਰ ਸਜਾ ਦੇਂ, ਛੋਟੀ ਸੀ ਕਮਾਂ, ਨੰਨ੍ਹੀ ਸੀ ਤਲਵਾਰ ਸਜਾ ਦੇਂ” ਸ਼ਾਹਿਬਜ਼ਾਦਾ ਜੁਝਾਰ ਸਿੰਘ ਜਦੋਂ ਪਾਤਸ਼ਾਹ ਤੋਂ ਆਗਿਆ ਲੈ ਕੇ ਤੁਰਨ ਲੱਗੇ ਤਾਂ ਮਹਾਰਾਜ ਕੇ ਆਵਾਜ਼ ਦੇ ਕੇ ਫਿਰ ਕਿਹਾ,
 
“ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਿਵੱਈਆ, ਸਰ ਭੇਂਟ ਕਰੋ ਤਾਂ ਕਿ ਚਲੇ ਧਰਮ ਕੀ ਨੱਈਆ ਲੇ ਦੇ ਕੇ ਤੁਮ ਹੀ ਬਚੇ ਥੇ ਮੇਰੇ ਗੁਲਸਨ ਕੇ ਬਕੱਈਆ, ਲੋ ਜਾਓ ਕਿ ਰਾਹ ਤਕਤੇ ਹੈਂ ਸਭ ਖ਼ਲਦ ਮੇਂ ਭੱਈਆ” 

ਬਾਬਾ ਜੁਝਾਰ ਸਿੰਘ ਨੇ ਜੰਗ ਵਿਚ ਐਸੇ ਜ਼ੌਹਰ ਦਿਖਾਏ ਕਿ ਦੁਸ਼ਮਨਾਂ ਨੂੰ ਭਾਜੜਾਂ ਪੈ ਗਈਆਂ। ਉਸ ਦੀ ਤੇਗ਼ ਨੇ ਜ਼ਾਲਮਾਂ ਦੇ ਆਹੂ ਲਾਹ ਦਿੱਤੇ, “ਦਸ ਬੀਸ ਕੋ ਜ਼ਖ਼ਮੀ ਕੀਆ ਦਸ ਬੀਸ ਕੋ ਮਾਰਾ, ਇਕ ਹਮਲੇ ਮੇਂ ਇਸ ਏਕ ਨੇ ਇੱਕੀਸ ਕੋ ਮਾਰਾ, ਖ਼ੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ, ਗੁਲ ਮਚ ਗਯਾ ਇਕ ਤਿਫਲ ਨੇ ਚਾਲੀਸ ਕੋ ਮਾਰਾ” ਹੁਣ ਮੁਗਲ ਸਿਪਾਹੀ, ਜਿਹੜੇ ਪਹਿਲਾਂ ਇਸ ‘ਬਾਬੇ’ ਨੂੰ ‘ਬੱਚਾ’ ਸਮਝਦੇ ਸਨ, ਇੱਕ ਦੂਜੇ ਨੂੰ ਕਹਿ ਰਹੇ ਸਨ,  

“ਬਚ ਬਚ ਕੇ ਲੜੋ ਕਲਗੀਓਂ ਵਾਲੇ ਕੇ ਪਿਸਰ ਸੇ, ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ” 

ਏਨੇ ਨੂੰ ਇੱਕ ਤੀਰ ਸਾਹਿਬਜ਼ਾਦੇ ਦੇ ਸੀਨੇ ਵਿਚ ਲੱਗਿਆ। ਮਨਵੀਰ ਦਾ ਹਉਂਕਾ ਨਿਕਲ ਗਿਆ। ਉਸ ਨੂੰ ਚਾਰੇ ਪਾਸੇ ਲਾਲ-ਲਾਲ ਹੀ ਨਜ਼ਰ ਆ ਰਿਹਾ ਸੀ। ਇਹ ਸਾਹਿਬਜ਼ਾਦਿਆਂ ਦਾ ਲਹੂ ਸੀ। ਇੱਕਦਮ ਕਈ ਠਹਾਕਿਆਂ ਦੀਆਂ ਆਵਾਜ਼ਾਂ ਆਈਆਂ। ਗੰਗੂ ਬਾਹਮਣ, ਵਜੀਰ ਖਾਨ, ਸੁੱਚਾ ਨੰਦ ਉੱਚੀ-ਉੱਚੀ ਹੱਸ ਰਹੇ ਸਨ। ਓਧਰ ਗੜ੍ਹੀ ਵਿਚੋਂ ਇੱਕ ਇਲਾਹੀ ਆਵਾਜ਼ ਆ ਰਹੀ ਸੀ,
 
“ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥” 

ਕੋਈ ਗਾਉਂਦਾ ਪ੍ਰਤੀਤ ਹੋ ਰਿਹਾ ਸੀ, 

“ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਓਹਦਾ ਵੀਰ ਵਡੇਰਾ, ਹੱਥ ਬੰਨ੍ਹ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, 

“ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥ ਹੁਕਮ ਰਜ਼ਾਈ ਚਲਣਾ” ਜੋ ਕਰੇਂ ਚੰਗੇਰਾ, ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ, ਪੰਥ ਵਸੇ ਮੈਂ ਉੱਜੜਾਂ ਮਨਿ ਚਾਓ ਘਨੇਰਾ” 

ਇਹ ਸਾਰੀ ਰਾਤ ਮਨਵੀਰ ਦੀ ਇਸੇ ਤਰ੍ਹਾਂ ਲੰਘੀ। ਸਵੇਰੇ ਉੱਠਦੇ ਸਾਰ ਉਸ ਨੇ ਆਪਣੀ ਮਾਂ ਨੂੰ ਕਿਹਾ, “ਬੇਬੇ ਮੈਂ ਸਰਹੰਦ ਤੇ ਚਮਕੌਰ ਸਾਹਿਬ ਜਾਣੈ…… ਦੱਸ ਕਦੋਂ ਜਾਵਾਂਗੇ……” ਉਸ ਦੀ ਮਾਂ ਨੂੰ ਪਤਾ ਸੀ ਕਿ ਉਹ ਜ਼ਰੂਰ ਜਾਣ ਦੀ ਜ਼ਿਦ ਕਰੇਗਾ, ਸੋ ਉਸ ਨੇ ਮਨਵੀਰ ਨੂੰ ਕਿਹਾ ਕਿ ਉਹ ਐਤਕੀਂ ਸ਼ਹੀਦੀ ਜੋੜ ਮੇਲੇ ’ਤੇ ਉੱਥੇ ਜਾ ਰਹੇ ਹਨ। ਸਰਹੰਦ ਜਾਂਦੇ ਹੋਏ ਰਸਤੇ ਵਿਚ ਉਸ ਦੀ ਮਾਤਾ ਨੇ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਭ ਕੁਝ ਸੁਣਾ ਦਿੱਤਾ ਤੇ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਬਾਬਾ ਜੀ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਬਾਰੇ ਵੀ ਦੱਸਿਆ। ਸਰਹੰਦ ਪਹੁੰਚ ਕੇ ਮਨਵੀਰ ਨੇ ਕੁਝ ਇੱਟਾਂ ਖਿੱਲਰੀਆਂ ਵੇਖੀਆਂ, ਓਹਨੂੰ ਦੂਰੋਂ ਕਿਸੇ ਦੇ ਗਾਉਂਣ ਦੀ ਆਵਾਜ਼ ਸੁਣਾਈ ਦਿੱਤੀ, “ਜੋਗੀ ਜੀ ਉਸ ਕੇ ਬਾਅਦ ਹੂਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ” 

ਉਹ ਅਜੇ ਗੁਰਦੁਆਰੇ ਵਾਲੇ ਰਸਤੇ ’ਤੇ ਹੀ ਜਾ ਰਹੇ ਸਨ ਕਿ ਉਹਨਾਂ ਨੂੰ ਸ਼ਰਾਬ ਦੇ ਠੇਕੇ ਮੂਹਰੇ ਲੱਗੀ ਲੰਬੀ ਕਤਾਰ ਦਿਖਾਈ ਦਿੱਤੀ। ਇੱਕ ਮੁੰਡਾ, ਜਿਸਦੇ ਕੰਨਾਂ ਵਿਚ ਨੱਤੀਆਂ ਪਾਈਆਂ ਹੋਈਆਂ ਸਨ, ਉਹਨਾਂ ਕੋਲ ਦੀ ਲੰਘਿਆ ਤੇ ਜਾਂਦਾ ਹੋਇਆ ਪਾਨ ਦਾ ਥੁੱਕ ਸੁੱਟ ਗਿਆ। 

ਮਨਵੀਰ ਦਾ ਮਨ ਕੀਤਾ ਕਿ ਉਸ ਨੂੰ ਖੜ੍ਹਾ ਕੇ ਕਹੇ ਕਿ ਬਾਈ ਇਹ ਬਹੁਤ ਪਵਿੱਤਰ ਧਰਤੀ ਹੈ, ਇਸ ਧਰਤੀ ’ਤੇ ਸਾਹਿਬਜ਼ਾਦਿਆਂ ਦਾ ਲਹੂ ਡੁੱਲਿਆ ਹੈ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਏਥੇ ਥੁੱਕਦੇ ਨੂੰ…… ਅਜੇ ਉਹ ਸੋਚ ਹੀ ਰਿਹਾ ਸੀ ਕਿ ਗੁਰਦੁਆਰੇ ਦੇ ਸਪੀਕਰ ਵਿਚੋਂ ਕਿਸੇ ਢਾਡੀ ਦੀ ਆਵਾਜ਼ ਸੁਣਾਈ ਦਿੱਤੀ,  

“ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਯਾ ਹੂਆ ਜੀਵਤ ਕਈ ਹਜ਼ਾਰ” 

ਮਨਵੀਰ ਨੇ ਆਪਣੀ ਮਾਂ ਤੋਂ ਇਹਨਾਂ ਸਤਰਾਂ ਦੇ ਅਰਥ ਪੁੱਛੇ ਤੇ ਸੋਚਣ ਲੱਗਾ ‘ਕਿਨ ਪੁਤਰਨ’ ਤੋਂ…… ਕਿੰਨ੍ਹਾਂ ਪੁੱਤਰਾਂ ਤੋਂ ਗੁਰੂ ਨੇ ਚਾਰ ਵਾਰੇ……? ਇਹਨਾਂ ਤੋਂ ਜਿਹੜੇ ਠੇਕੇ ਮੂਹਰੇ ਕਤਾਰ ਲਗਾਈ ਖੜ੍ਹੇ ਹਨ…… ਜਾਂ ਇਹਨਾਂ ਤੋਂ ਜਿਹੜੇ ਏਸ ਪਵਿਤਰ ਧਰਤੀ ਨੂੰ ਤੰਬਾਕੂ ਦੇ ਥੁੱਕ ਨਾਲ ਪਲੀਤ ਕਰ ਰਹੇ ਨੇ…… ਤੇ ਜਾਂ ਫਿਰ ਉਹਨਾਂ ਤੋਂ ਜਿਹੜੇ ਮੇਲੇ ਵਿੱਚ ਤੁਰੀਆਂ ਜਾਂਦੀਆਂ ਕੁੜੀਆਂ ਦੀਆਂ ਪਿੱਠਾਂ ‘ਤੇ ਚੂੰਢੀਆਂ ਵੱਢ ਰਹੇ ਨੇ…… ਕਿਹਨਾਂ ਪੁੱਤਰਾਂ ਤੋਂ…… ਉਸ ਨੂੰ ਇਹਨਾਂ ਬੇਜ਼ਮੀਰਿਆਂ ਤੇ ਅਕ੍ਰਿਤਘਣਾਂ ’ਤੇ ਬਹੁਤ ਖਿਝ ਚੜ੍ਹ ਰਹੀ ਸੀ। ਉਹ ਆਪਣੀ ਮਾਂ ਨੂੰ ਕਹਿਣ ਲੱਗਾ, “ਮਾਂ ਮੇਰਾ ਜੀ ਕਰਦੈ ਕਿ ਮੈਂ ਵੀ ਓਦੋਂ ਹੀ ਜੰਮਿਆ ਹੁੰਦਾ ਤੇ ਬਾਬਾ ਬੰਦਾ ਸਿੰਘ ਜੀ ਦੀ ਫੌਜ਼ ਵਿਚ ਭਰਤੀ ਹੋ ਕੇ ਜ਼ਾਲਮਾਂ ਨੂੰ ਮਾਰਦਾ……” “ਜ਼ਾਲਮ ਤਾਂ ਅਜੇ ਵੀ ਬਥੇਰੇ ਨੇ ਪੁੱਤ…… ਜ਼ਾਲਮ ਖਤਮ ਨਹੀਂ ਹੋਏ ਤੇ ਉਹਨਾਂ ਦੇ ਜ਼ੁਲਮ ਵੀ ਅਜੇ ਜਾਰੀ ਹਨ…… ਬਸ ਲੋੜ ਤਾਂ ਉਹਨਾਂ ਨੂੰ ਪਛਾਣਨ ਦੀ ਹੈ……” ਮਨਵੀਰ ਦੇ ਬਾਪੂ ਜੀ ਅਜੇ ਬੋਲ ਹੀ ਰਹੇ ਸਨ ਕਿ ਉਹਨਾਂ ਕੋਲ ਦੀ ਬੜੀ ਤੇਜ਼ੀ ਨਾਲ ਕਈ ਹੂਟਰਾਂ ਵਾਲੀਆਂ ਗੱਡੀਆਂ ਲੰਘੀਆਂ। ਸੱਚਮੁੱਚ ਮਨਵੀਰ ਨੂੰ ਇਹਨਾਂ ਗੱਡੀਆਂ ਵਿਚ ਬੈਠੇ ਲੋਕਾਂ ਦੀਆਂ ਸ਼ਕਲਾਂ ਔਰੰਗਜ਼ੇਬ ਤੇ ਵਜ਼ੀਰ ਖ਼ਾਨ ਨਾਲ ਮਿਲਦੀਆਂ ਲੱਗੀਆਂ। ਉਸ ਨੇ ਆਸੇ ਪਾਸੇ ਦੇਖਿਆ ਤਾਂ ਉਸ ਨੂੰ ਕਈ ਗੰਗੂ ਤੇ ਸੁੱਚਾ ਨੰਦ ਤੁਰੇ ਫਿਰਦੇ ਤੇ ਠਹਾਕੇ ਲਗਉਂਦੇ ਨਜ਼ਰ ਆਏ…… ਜਿਹਨਾਂ ਵਿਚੋਂ ਕੁਝ ਦੂਰ ਟੈਟ ਵਿਚ ਲੱਗੀ ਆਰਕੈਸਟਰਾ ਵਾਲੀ ਦੀਆਂ ਤਾਰੀਫਾ ਕਰ ਰਹੇ ਸਨ, ਕੁਝ ਭੰਗ ਦੇ ਪਕੌੜਿਆਂ ਦੀ ਸਿਫਤ ਤੇ ਕੁਝ ਬਸ ਰਾਜਨੀਤੀਵਾਨਾਂ ਦੀ ‘ਜ਼ਿੰਦਾਬਾਦ-ਮੁਰਦਾਬਾਦ’ ਕਰਨ ਵਿਚ ਹੋਏ ਲੱਗੇ ਹੋਏ ਸਨ। ਇਹ ਸਾਰੇ ਉਸ ਨੂੰ ਗੰਗੂ ਤੇ ਸੁੱਚਾ ਨੰਦ ਜਾਪੇ। ਇਹ ਸਭ ਵੇਖ ਕੇ ਉਹ ਕਾਫੀ ਉਦਾਸ ਹੋ ਗਿਆ ਸੀ…… ਇੱਕਦਮ ਉਸ ਦੀ ਨਜ਼ਰ ਸਾਹਮਣੇ ਲੱਗੇ ਵਿਚ ਵੱਡੇ ਪੋਸਟਰ ’ਤੇ ਪਈ…… ਜਿਸ ਵਿਚ ਇੱਕ ਯੋਧਾ ਹੱਥ ਵਿਚ ਤੀਰ ਲਈ ਖਲੋਤਾ ਸੀ ਤੇ ਉਸ ਦੇ ਨਾਲ ਕੁਝ ਹੋਰ ਯੋਧਿਆਂ ਦੀਆਂ ਤਸਵੀਰਾਂ ਸਨ…… ਇਸੇ ਵੇਲੇ ਉਸ ਦੇ ਬਾਪੂ ਜੀ ਬੋਲ ਰਹੇ ਸਨ, ‘ਚਿਹਾ ਸ਼ੁਦ ਕਿ ਚੂੰ ਬਚਗ਼ਾਂ ਚਾਰ ਕਿ ਬਾਕੀ ਬੇਮਾ ਦਸਤ ਪੇਚੀਦਾ ਮਾਰ” ਮਨਵੀਰ ਤਸਵੀਰ ਉੱਤੇ ਲਿਖੀਆਂ ਸਤਰਾਂ ਪੜ੍ਹ ਰਿਹਾ ਸੀ, 

“ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀਂ ਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ, ਜਿਨ੍ਹਾਂ ਕੰਧ ਸਰਹੰਦ ਦੀ ਤੋੜਣੀ ਏਂ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਈ ਜਿਨ੍ਹਾਂ ਬੇਦਾਵਿਆਂ ’ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ”





Spl Thanks to
ਜਗਦੀਪ ਸਿੰਘ ਫਰੀਦਕੋਟ




‘ਧੀਏ ਖੂਹ ’ਚ ਛਾਲ ਮਾਰਜੀਂ, ਪਰ……’

ਕਈ ਵਾਰ ਉਸ ਨੇ ਆਪਣੀ ਗੱਡੀ ’ਤੇ ਉਥੋਂ ਲੰਘਦੇ ਨੇ ਉਹ ਕੁੜੀ ਉਥੇ ਖੜ੍ਹੀ ਵੇਖੀ ਸੀ। ਪਤਾ ਨਹੀਂ ਕਿਉਂ ਹਰ ਵਾਰ, ਜਦੋਂ ਉਹ ਉਸ ਕੁੜੀ ਦਾ ਚਿਹਰਾ ਵੇਖਦਾ ਤਾਂ ਉਹ ਉਸ ਨੂੰ ਜਾਣਿਆਂ-ਪਛਾਣਿਆਂ ਲੱਗਦਾ। ਕਈ ਵਾਰ ਉਹ ਜਦੋਂ ਉਥੇ ਨਾ ਹੁੰਦੀ ਤਾਂ ਓਹਦਾ ਕਾਲਜਾ ਪਾਟਣ ਨੂੰ ਆਉਂਦਾ ਸੀ। ਆਪਣੇ ਦਿਲ ਦੀ ਧੜਕਣ ਉਸ ਨੂੰ ਆਪਣੇ ਕੰਨਾਂ ਨਾਲ ਸੁਣਦੀ ਪ੍ਰਤੀਤ ਹੁੰਦੀ ਸੀ। ਭਾਵੇਂ ਉਸ ਦਾ ਦਿਮਾਗ ਸ਼ਰੇਆਮ ਕਹਿ ਦਿੰਦਾ ਸੀ ਕਿ ਅੱਜ ਉਹ ਕੁੜੀ……… ਪਰ ਉਸ ਦਾ ਦਿਲ ਨਹੀਂ ਮੰਨਦਾ ਸੀ।
“ਨਹੀਂ ਨਹੀਂ…… ਅੱਜ ਉਹ ਘਰ੍ਹੋਂ ਹੀ ਨਈਂ ਆਈ ਹੋਣੀ…” ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ।
ਕਈ ਵਾਰ ਉਸ ਦਾ ਜੀਅ ਕੀਤਾ ਕਿ ਉਹ ਕੁੜੀ ਨੂੰ ਮਿਲੇ, ਉਸ ਨਾਲ ਜਾ ਕੇ ਗੱਲ ਕਰੇ, ਉਸ ਨੂੰ ਪੁੱਛੇ ਕਿ ਉਹ ਕੌਣ ਹੈ ਤੇ ਏਸ ‘ਭੈੜੀ ਥਾਂ’ ’ਤੇ ਖੜ੍ਹੀ ਕੀ ਕਰਦੀ ਹੈ।
ਕਈ ਵਾਰ ਜਦੋਂ ਉਹ ਕੁੜੀ ਉਸਦੀ ਗੱਡੀ ਦੇ ਬਹੁਤ ਨੇੜੇ ਹੁੰਦੀ ਤਾਂ ਉਹ ਬੋਲਦਾ-ਬੋਲਦਾ ਰਹਿ ਜਾਂਦਾ, “ਚੱਲ ਕੁੜੀਏ, ਘਰ ਚੱਲ, ਏਥੇ ਤੇਰਾ ਕੀ ਕੰਮ, ਸਿਆਣੀਆਂ ਧੀਆਂ ਐਸ ਵੇਲੇ ਘਰ੍ਹੋਂ ਨ੍ਹੀ ਨਿਕਲਦੀਆਂ…”
ਪਰ ਹਮੇਸ਼ਾਂ ਉਹ ਚੁੱਪ ਰਹਿੰਦਾ। ਜਿੱਥੇ ਉਹ ਖੜ੍ਹੀ ਹੁੰਦੀ ਸੀ, ਉਥੇ ਕੋਈ ਇੱਜ਼ਤਦਾਰ ਬੰਦਾ ਨਹੀਂ ਜਾਂਦਾ ਸੀ। ਇਸੇ ਲਈ ਉਹ ਵੀ ਡਰਦਾ ਸੀ ਕਿ ਜੇ ਕਿਸੇ ਨੇ ਉਸ ਨੂੰ ਏਥੇ ਕੁੜੀ ਨਾਲ ਗੱਲ ਕਰਦੇ ਵੇਖ ਲਿਆ ਤਾਂ ਅਗਲਾ ਕੀ ਸੋਚੇਗਾ। ਸੋ……
ਕਰਦੇ ਕਰਦੇ ਡੇਢ-ਦੋ ਮਹੀਨੇ ਲੰਘ ਗਏ। ਹਰ ਰੋਜ਼ ਉਵੇਂ ਹੀ ਵਾਪਰਦਾ ਸੀ। ਉਸ ਦੀ, ਕੁੜੀ ਨਾਲ ਇਕ ਅਣਕਹੀ ਸਾਂਝ ਜਹੀ ਪੈ ਗਈ ਸੀ।
“ਯਰ ਚਰਨਜੀਤ, ਮੰਨ ਨਾ ਮੰਨ, ਪਰ ਇਹ ਕੁੜੀ ‘ਆਪਣੀ’ ਐਂ ਯਰ……” ਇਕ ਦਿਨ ਉਹ ‘ਉਸੇ ਥਾਂ’ ਤੋਂ ਆਪਣੇ ਮਿੱਤਰ ਚਰਨਜੀਤ ਸਿਹੁ ਨਾਲ ਲੰਘ ਰਿਹਾ ਸੀ। ਉਹ ਚਾਹੁੰਦਾ ਸੀ ਕਿ ਚਰਨਜੀਤ ਵੀ ਹਾਮੀ ਭਰੇ ਤੇ ਉਸ ਨੂੰ ‘ਆਪਣੀ’ ਕਹੇ।
“ਛੱਡ ਯਾਰ ਮੀਤ… ‘ਏਥੇ’ ਕੋਈ ਆਪਣਾ ਨਈਂ ਰਹਿ ਜਾਂਦਾ… ਇਹ ਮੰਡੀ ਆ ਯਾਰਾ ਮੰਡੀ… ਜਿਸਮਾਂ ਦੀ ਮੰਡੀ… ਵਿਕਾਊ ਜਿਸਮ ਖ੍ਰੀਦਾਰਾਂ ਦੀ ਭਾਲ ’ਚ ਝਾਕ ਰਹੇ ਨੇ ਚਾਰੇ ਪਾਸੇ… ਕੋਈ ‘ਆਪਣਾ’ ਨਈ ਏਥੇ… ਤੂੰ ਛੇਤੀ ਨਾਲ ਲੰਘ ਚੱਲ ਏਥੋਂ…”
“ਨਈਂ ਯਾਰਾ… ਪਤਾ ਨਈ ਕਿਉਂ… ਇਹ ਮੈਨੂੰ ਆਪਣੀ ‘ਰਾਜੋ’ ਵਰਗੀ ਲੱਗਦੀ ਆ…” ਏਨਾ ਕਹਿੰਦਿਆਂ ਉਸਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ।
******
‘ਰਾਜੋ’… ਰਾਜਵੰਤ ਕੌਰ। ਸਿਆਣੀ ਕੁੜੀ ਸੀ। ਮੀਤ ਦੀ ਭੂਆ ਦੀ ਕੁੜੀ। ਇਹਨਾਂ ਹੀ ਸੱਦਿਆ ਸੀ ਓਹਨੂੰ ਏਥੇ।
“ਰਾਜੋ ਭੈਣੇ ਤੇਰਾ ਏਥੇ ਈ ਵਿਆਹ ਕਰ ਦੇਣਾ ਹੁਣ… ਤੈਨੂੰ ਵਾਪਸ ਨ੍ਹੀ ਜਾਣ ਦੇਣਾ ਪੰਜਾਬ… ਏਥੇ ਈ ਰੱਖਣੈ ਹੁਣ ਬਸ… ਨਾਲੇ ਉਥੇ ‘ਹਾਲਾਤ’ ਬਹੁਤੇ ਚੰਗੇ ਨਹੀਂ…” ਕਈ ਵਾਰ ਮੀਤ ਨੇ ਜਦੋਂ ਖੁਸ਼ ਹੋਣਾ ਤਾਂ ਰਾਜਵੰਤ ਨੂੰ ਕਹਿਣਾ।
ਪਰ…… ਕੁਦਰਤ ਤਾਂ ਕੁਝ ਹੋਰ ਸੋਚੀ ਬੈਠੀ ਸੀ। ਰਾਜਵੰਤ ਦੀ ਜ਼ਿੰਦਗੀ ’ਚ ਇਕ ਮੁੰਡਾ ਆਇਆ। ਕੁਲਵੰਤ ਸਿੰਘ ਨਾਮ ਦੱਸਿਆ ਸੀ ਓਹਨੇ ਆਪਣਾ। ਕੇਸ ਤਾਂ ਕੱਟੇ ਹੋਏ ਸਨ ਓਹਦੇ, ਪਰ ਹੱਥ ਵਿਚ ਕੜਾ ਪਾ ਕੇ ਰੱਖਦਾ ਸੀ। ‘ਜਪੁਜੀ ਸਾਹਿਬ’ ਦਾ ਪਾਠ ਵੀ ਬਹੁਤ ਸੋਹਣਾ ਕਰਦਾ ਸੀ। ਰਾਜਵੰਤ ਦੇ ਸਟੋਰ ਦੇ ਨਾਲ ਦੇ ਸਟੋਰ ’ਚ ਕੰਮ ਕਰਦਾ ਸੀ ਉਹ। ਨੇੜਤਾ ਹੌਲੀ-ਹੌਲੀ ਵਧ ਗਈ ਤੇ ਓਹਨੇ ਕੁੜੀ ਨੂੰ ਵਿਆਹ ਦਾ ਲਾਰਾ ਵੀ ਲਾ ਦਿੱਤਾ। ਪਰ… ਅਸਲੀਅਤ ਕੁਝ ਹੋਰ ਈ ਸੀ। ਉਹ ਤਾਂ ਕੁੜੀ ਨੂੰ ਓਦੇਂ ਪਤਾ ਲੱਗਿਆ, ਜਿਦੇਂ ਉਸ ਨੇ ਉਹ ‘ਫੋਟੋਆਂ’ ਦਿਖਾਈਆਂ।
“ਮੈਂ ਨਈਂ ਜਾਣਦੀ ਸੀ ਕਿ ਤੂੰ ਏਨਾ ਨੀਚ ਐਂ… ਤੈਨੂੰ ਭੋਰਾ ਸ਼ਰਮ ਨਾ ਆਈ…”
“ਅੱਲਾ ਪਾਕ ਦੀ ਸੌਂਹ ਰਾਜਵੰਤ…… ਮੈਂ ਇਹ ਕਿਸੇ ਨੂੰ ਨਹੀਂ ਵਿਖਾਵਾਂਗਾ… ਬਸ ਤੂੰ ਮੇਰੇ ਨਾਲ ਚੱਲ ਤੇ ਮੁਸਲਮਾਨ ਬਣ ਜਾ… ਮੈਂ ਹੁਣੇ ਕਾਜ਼ੀ ਸਾਹਬ ਨਾਲ ਗੱਲ ਕਰਦਾਂ ਤੇ ਤੇਰਾ ਨਾਲ ਨਿਕਾਹ ਕਰਵਾ ਲੈਨਾਂ…” ਇਕਦਮ ਉਸਦੀ ਬੋਲੀ ਵਿਚਲੇ ਕਈ ਸ਼ਬਦ ਬਦਲ ਗਏ। ਕੁੜੀ ਸੁੰਨ ਹੋ ਗਈ। ਉਸ ਨੂੰ ਤਾਂ ਇਹ ਪਤਾ ਵੀ ਹੁਣ ਈ ਲੱਗਿਆ ਸੀ ਕਿ ਉਹ ਮੁਸਲਮਾਨ ਸੀ ਤੇ ਦਾ ਅਸਲੀ ਨਾਮ ਅਸ਼ਫ਼ਾਕ ਸੀ। ਬਸ… ਬੇਜ਼ਤੀ ਦੇ ਡਰੋਂ ਕੁੜੀ ਉਸ ਨਾਲ ਤੁਰ ਪਈ ਤੇ ਉਹ ਉਸ ਨੂੰ ਛੱਡ ਆਇਆ… ਬੈਂਕਾਕ… ਵੱਡੀ ਮੰਡੀ…।
******
ਅੱਜ ਜਦੋਂ ਮੀਤ ਉਥੋਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਸ ਕੁੜੀ ਨਾਲ ਇਕ ਕਾਲਾ ਖਹਿਬੜ ਰਿਹਾ ਸੀ। ਇੰਝ ਲੱਗਦਾ ਸੀ ਕਿ ਉਹ ਕਾਲਾ ਕੁੜੀ ਦੇ ਥੱਪੜ ਮਾਰ ਦੇਵੇਗਾ। ਮੀਤ ਦਾ ਮਨ ਬਹੁਤ ਘਬਰਾ ਗਿਆ। ਉਸ ਦਾ ਜੀਅ ਕੀਤਾ ਕਿ ਕਾਲੇ ਨੂੰ ਜਾ ਕੇ ਭਜਾ ਦੇਵੇ, ਪਰ ਉਹ ਬੈਠਾ ਰਿਹਾ। ਬੱਤੀ ਹਰੀ ਹੋ ਚੁੱਕੀ ਸੀ, ਪਰ ਉਸ ਨੇ ਗੱਡੀ ਨਹੀਂ ਤੋਰੀ। ਏਨੇ ਨੂੰ ਕਾਲੇ ਨੇ ਕੁੜੀ ਦੀ ਜਬਰਦਸਤੀ ਬਾਂਹ ਫੜ੍ਹ ਲਈ, ਪਰ ਕੁੜੀ ਨੇ ਝਟਕੇ ਨਾਲ ਛੁਡਾ ਲਈ। ਆਪਣੇ ਆਪ ਮੀਤ ਦੇ ਖੱਬੇ ਹੱਥ ਨੇ ਗੱਡੀ ਦੀ ਬਾਰੀ ਖੋਹਲ ਦਿੱਤੀ। ਸ਼ਾਇਦ ਦਿਮਾਗ ਦੀ ਥਾਂ ਦਿਲ ਨੇ ਹੱਥ ਨੂੰ ਇਸ਼ਾਰਾ ਕਰ ਦਿੱਤਾ ਸੀ। ਉਹ ਉੱਤਰਿਆ ਤੇ ਛੇਤੀ ਨਾਲ ‘ਉਥੇ ‘ਪਹੁੰਚ ਗਿਆ। ਜਦ ਦੂਜੀ ਵਾਰ ਕਾਲੇ ਨੇ ਕੁੜੀ ਦਾ ਹੱਥ ਫੜ੍ਹਿਆ ਤਾਂ ਮੀਤ ਨੇ ਇਕ ਜ਼ੋਰਦਾਰ ਧੱਕਾ ਉਸ ਨੂੰ ਮਾਰਿਆ।
you dirty dog...ਕਹਿੰਦਾ ਕਾਲਾ ਭੁੰਜੇ ਡਿੱਗ ਪਿਆ। ਸ਼ਰਾਬ ਨਾਲ ਰੱਜਿਆ ਹੋਇਆ ਸੀ ਉਹ। ਡਿੱਗਦਾ-ਢਹਿੰਦਾ ਉੱਠਿਆ ਤੇ i’ll see you...ਕਹਿੰਦਾ ਤੁਰ ਗਿਆ।
ਮੀਤ ਬਿਨਾ ਕੁੜੀ ਵੱਲ ਵੇਖੇ ਆਪਣੀ ਗੱਡੀ ਵਿਚ ਆ ਗਿਆ। ਅਜੇ ਉਸ ਨੇ ਗੱਡੀ ਸਟਾਰਟ ਕੀਤੀ ਹੀ ਸੀ ਕਿ ਪਰਲੀ ਬਾਰੀ ਵਿਚ ਦੀ ਕੁੜੀ ਆ ਕੇ ਖਲੋ ਗਈ।
“ਤੁਸੀਂ ਤਾਂ ‘ਆਪਣੇ’ ਈ ਓਂ… Thank you..” ਏਨੀ ਕੁ ਗੱਲ ਮੀਤ ਨੂੰ ਚੰਗੀ ਲੱਗੀ, ਪਰ ਕੁੜੀ ਫੇਰ ਬੋਲੀ,
Are you intrusted... forty pounds only... for one night...” ਮੀਤ ਦੇ ਸਿਰ ਵਿਚ ਜਿਵੇਂ ਕਿਸੇ ਨੇ ਮਣਾਂ ਮੂੰਹੀਂ ਭਾਰਾ ਪੱਥਰ ਦੇ ਮਾਰਿਆ ਸੀ ਉਹ ਸੁੰਨ ਹੋ ਗਿਆ
“ਕੀ ਗੱਲ ਸਰਦਾਰ ਜੀ… 40 ਪੌਂਡ ਤਾਂ ਕੋਈ ਬਾਹਲੇ ਨ੍ਹੀ… ਚਲੋਂ ਤੁਸੀਂ ਉਸ ‘ਰਿੱਛ’ ਤੋਂ ਮੇਰਾ ਖਹਿੜਾ ਛੁਡਾਇਐ… ਸੋ ਤੁਸੀਂ ਤੀਹ ਪੌਂਡ ਦੇ ਦਿਓ… ਨਾਲੇ ਮੈਂ ਮਸਾਜ ਵੀ ਕਰ ਲੈਂਦੀ ਹਾਂ…” ਬਸ਼ਰਮਾਂ ਵਾਂਗ ਉਹ ਫੇਰ ਬੋਲੀ।
ਮੀਤ ਦੀਆਂ ਅੱਖਾਂ ਵਿਚੋਂ ਹੰਝੂ ਤਰਿਪ-ਤਰਿਪ ਡਿੱਗ ਪਏ। ਉਸ ਦਾ ਉੱਚੀ ਧਾਹ ਮਾਰਨ ਨੂੰ ਦਿਲ ਕੀਤਾ।
“ਹਾਏ ਓ ਰੱਬਾ… ਅਸੀਂ ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ… ਓ ਅੱਜ ਸਾਡੀਆਂ ਇੱਜ਼ਤਾਂ ਲੰਦਨ ਦੀਆਂ ਸੜਕਾਂ ’ਤੇ 30-30, 40-40 ਪੌਡਾਂ ਨੂੰ ਰੁਲਦੀਆਂ ਫਿਰਦੀਆਂ ਨੇ…”
ਇਕ ਦਮ ਮੀਤ ਨੂੰ ਲੰਡਨ ਗਜ਼ਨੀ ਦੇ ਬਜ਼ਾਰਾਂ ਵਰਗਾ ਜਾਪਿਆ।
“ਛੇਤੀ ਬੋਲੋ ਸਰਦਾਰ ਸਾਹਬ… ਨਹੀਂ ਮੈਂ ਕੋਈ ਹੋਰ ਲੱਭਾਂ…” ਕੁੜੀ ਕਾਹਲ ਵਿਚ ਸੀ, ਸ਼ਾਇਦ ਉਸ ਦੇ ‘ਗਾਹਕ’ ਲੰਘ ਰਹੇ ਸਨ।
“…ਓ… ਮੈਂ ਤਾਂ… ਕੁੜੀਏ… ਤੈਨੂੰ ਬਚਾਉਣ…” ਮਸਾਂ ਮੀਤ ਨੇ ਜੇਰਾ ਜਿਹਾ ਕਰਕੇ ਚਾਰ ਕੁ ਸ਼ਬਦ ਇਕੱਠੇ ਕੀਤੇ।
“ਐਵੇਂ ਬਾਹਲੀ ਹਮਦਰਦੀ ਨਾ ਵਿਖਾਓ ਸਰਦਾਰ ਜੀ… ਏਹ ਧੱਕਾ ਮੁੱਕੀ ਤਾਂ ਏਥੋਂ ਦਾ ਰੋਜ਼ ਦਾ ਕੰਮ ਐਂ… ਪੰਜ-ਦਸ ਪੌਂਡਾਂ ਪਿੱਛੇ ਆਮ ਈ ਗੱਲ ਵਿਗੜ ਜਾਂਦੀ ਐ…”
“ਪਰ… ਤੂੰ… ਕੁੜੀਏ… ਏਥੇ…” ਮੀਤ ਤੋਂ ਗੱਲ ਫੇਰ ਪੁਰੀ ਨਾ ਹੋਈ।
“ਜੇ ਏਥੇ ਨਾ ਆਵਾਂ ਤਾਂ ਕਾਲਜ ਦੀ ਫੀਸ ਕੌਣ ਭਰੂਗਾ… ਨਾਲੇ ਕਮਰੇ ਦਾ ਕਿਰਾਇਆ, ਬਿਜਲੀ ਦਾ ਬਿੱਲ ਤੇ…” ਕੁੜੀ ਦੇ ਗੱਲ ਅਜੇ ਮੂੰਹ ਵਿਚ ਈ ਸੀ ਕਿ ਮੀਤ ਬੋਲਿਆ,
“ਤੂੰ ਪੜ੍ਹਦੀ ਐਂ ਅਜੇ…”
“ਹਾਂ ਜੀ… ਮੈਂ ਪੜ੍ਹਦੀ ਆਂ ਤੇ ਸਟੱਡੀ ਵੀਜ਼ੇ ’ਤੇ ਆਂ ਏਥੇ… ਚੰਗਾ ਤੇ ਫੇਰ ਮੈਂ ਜਾਵਾਂ…”
“ਪਰ……” ਮੀਤ ਉਸ ਨੂੰ ਰੋਕਣਾ ਚਾਹੁੰਦਾ ਸੀ।
“ਪਰ ਕੀ ਜੀ… 30 ਪੌਂਡ…” ਮੀਤ ਕੁਝ ਨਾ ਬੋਲਿਆ।
“ਦਿਓਗੇ… ਜਾਂ ਮੈਂ ਜਾਵਾਂ”
“ਤੂੰ ਬਹਿਜਾ ਗੱਡੀ ’ਚ…”
“ਪਰ ਮੈਂ 30 ਪੌਂਡ ਤੋਂ ਘੱਟ ਨ੍ਹੀ ਲੈਣੇ…”
“ਆਜਾ ਆਜਾ… ਕੋਨੀ…” ਮੀਤ ਦਾ ਗੱਚ ਭਰ ਆਇਆ। ਕੁੜੀ ਬਹਿ ਗਈ ਤੇ ਮੀਤ ਨੇ ਗੱਡੀ ਤੋਰ ਲਈ।
“ਤੇਰਾ ਨਾਂ ਕੀ ਆ ਕੁੜੇ…” ਥੋੜੀ ਦੂਰ ਜਾ ਕੇ ਮੀਤ ਨੇ ਕੁੜੀ ਨੂੰ ਪੁੱਛਿਆ।
“ਰਾਜਵੰਤ… ਰਾਜਵੰਤ ਕੌਰ…” ਮੀਤ ਦਾ ਪੈਰ ਇਕਦਮ ਬਰੇਕ ਉੱਤੇ ਗਿਆ ਤੇ ਗੱਡੀ ਰੁਕ ਗਈ। ਉਸ ਨੇ ਧਿਆਨ ਨਾਲ ਕੁੜੀ ਦੇ ਮੂੰਹ ਵੱਲ ਵੇਖਿਆ।
“ਕੀ ਗੱਲ, ਗੱਡੀ ਕਿਉਂ ਰੋਕ ’ਤੀ”
“ਨਹੀਂ ਨਹੀਂ… ਕੁਝ ਨਹੀਂ…” ਕਹਿੰਦਿਆਂ ਮੀਤ ਨੇ ਰੇਸ ਦਬਾਈ ਤੇ ਆਪਣੇ ਹੰਝੂ ਵੀ ਕੁੜੀ ਤੋਂ ਲਕੋ ਲਏ।
“ਜੇ ਕੁੜੀਏ ਮੈਂ ਤੈਨੂੰ ਕੋਈ ਚੱਜ ਦਾ ਕੰਮ ਦਵਾ ਦੇਵਾਂ ਤਾਂ ਕੀ ਤੂੰ ਆਹ ਮਾੜਾ ਕੰਮ ਛੱਡ ਦਏਂਗੀ”
“ਕਿਹੜੀ ਨੌਕਰੀ ’ਚੋਂ ਏਨੀ ਕਮਾਈ ਹੋਊ… ਮੈਨੂੰ ਤਾਂ ਬਾਹਲੇ ਪੈਸਿਆਂ ਦੀ ਲੋੜ ਆ…”
“ਕਿੰਨੇ ਕੁ ਪੈਸਿਆਂ ਦੀ…”
“ਬਸ ਏਨੇ ਕੁ ਕਿ ਕਾਲਜ ਦੀ ਫੀਸ ਰਹਿਣ ਤੇ ਖਾਣ ਪੀਣ ਦਾ ਖਰਚਾ ਕੱਢਣ ਤੋਂ ਬਾਅਦ ਘਰ੍ਹੇ ਭੇਜਣ ਜੋਗੇ ਵੀ ਬਚ ਜਾਣ…”
“ਘਰ੍ਹੇ ਭੇਜਣ ਜੋਗੇ… ਤੂੰ ਏਥੇ ਪੜ੍ਹਣ ਆਈਂ ਐਂ ਕਿ ਕਮਾਈ ਕਰਨ…”
“ਬਾਪੂ ਨੇ ਘਰ ਗਹਿਣੇ ਧਰ ਕੇ ਮੈਨੂੰ ਏਥੇ ਭੇਜਿਐ… ਉਹ ਵੀ ਛਡਾਉਣੈ… ਪੜਾਈ ਦਾ ਤਾਂ ਬਹਾਨੈਂ… ਮੈਂ ਤਾਂ ਮਾੜੀ ਮੋਟੀ ਸੈੱਟ ਹੋ ਕੇ ਛੋਟੇ ਭਰਾ ਨੂੰ ਵੀ ਏਥੇ ਸੱਦਣੈ… ਊਹ ਵੀ ਖਹਿੜੇ ਪਿਆ ਹੋਇਐ… ਮੈਂ ਤਾਂ ਓਹਨੂੰ ਕਈ ਵਾਰੀ ਕਿਹੈ ਕਿ ਇਹ ਬਾਹਲੀ ਚੰਗੀ ਥਾਂ ਨੀ, ਪਰ ਉਹ ਮੰਨਦੈ… ਕਹਿਦਾ ਆਪ ਤਾਂ ‘ਮੌਜਾਂ’ ਲੈਂਦੀ ਐਂ ਇੰਗਲੈਂਡ ’ਚ ਤੇ ਮੈਨੂੰ ਕਹਿੰਦੀ ਐ ਚੰਗਾ ਨੀ… ਸ਼ਾਇਦ ਓਹਨੂੰ ਏਥੇ ਆ ਕੇ ਪਤਾ ਲੱਗਣੈ ਏ ਨਰਕ ਦਾ…” ਕੁੜੀ ਇਕੋ ਸਾਹ ਸਭ ਕੁਝ ਬੋਲ ਗਈ
“ਹਾਏ ਓ ਮੇਰੀਏ ਭੈਣੇ…” ਮੀਤ ਦੀ ਧਾਹ ਨਿਕਲ ਗਈ, “…ਤੈਨੂੰ ਮਾਪਿਆਂ ਨੇ ਆਈਂ ਤੋਰਤਾ ’ਕੱਲੀ ਨੂੰ… ਬਿਨਾ ਇਹ ਵੇਖਿਆਂ ਕਿ ਉਥੇ ਕੋਈ ਕੁੜੀ ਨੂੰ ਸਾਂਭਣ ਵਾਲਾ ਵੀ ਹੈ ਕੇ ਨਹੀਂ…” ਕੁੜੀ ਮੀਤ ਦੇ ਮੂੰਹੋਂ ‘ਭੈਣੇ’ ਸੁਣ ਕੇ ਹੈਰਾਨ ਜਹੀ ਹੋ ਗਈ।
“ਤੁਸੀਂ ਮੈਨੂੰ 30 ਪੌਂਡ ਦਿਓਗੇ ਤਾਂ ਸਹੀ ਨਾ…” ਉਸ ਨੇ ਡਰ ਜਾਹਰ ਕਰਦੀ ਨੇ ਕਿਹਾ।
“ਮੈਂ ਤੈਨੂੰ ਏਸ ਨਰਕ ’ਚੋਂ ਕੱਢਣ ਨੂੰ ਫਿਰਦਾਂ ਤੇ ਤੂੰ… ਕੋਈ ਨੀ ਦੇਦੂਂਗਾ ਤੈਨੂੰ 30 ਪੌਂਡ…” ਮੀਤ ਨੇ ਗੁੱਸੇ ਹੁੰਦੇ ਨੇ ਕਿਹਾ।
“ਨਹੀਂ ਨਹੀਂ… ਮੈਂ ਤਾਂ ਸੋਚਿਆ ਬੀ ਤੁਸੀਂ ਮੈਨੂੰ ਭੈਣ ਕਹੀ ਜਾਨੇ ਓਂ…”
“ਆਹੋ ਭੈਣ ਈ ਆਂ ਤੂੰ ਮੇਰੀ… ਤੇ ਮੈਂ ਤੈਨੂੰ ਕੋਈ ਮਾੜਾ ਕੰਮ ਕਰਨ ਨੀ ਲਿਆਇਆ… ਮੈਂ ਤੈਨੂੰ ਚੰਗੀ ਨੌਕਰੀ ’ਤੇ ਲਵਾਊਂ… ਆਵਦੇ ਦੇਸ਼ ਪੰਜਾਬ ਦੀ ਇੱਜ਼ਤ ਮੈਂ ਆਏਂ ਨੀ ਲੰਦਨ ਦੀਆਂ ਸੜਕਾਂ ’ਤੇ ਰੁਲਣ ਦੇਣੀ… ਤੂੰ ਮੇਰੀ ਭੈਣ ਵਾਅਦਾ ਕਰ ਮੇਰੇ ਨਾਲ ਬੀ ’ਗਾਹਾਂ ਤੋਂ ਇਹ ਭੈੜਾ ਕੰਮ ਨਹੀਂ ਕਰੇਂਗੀ ਤੇ ਉਹਨਾਂ ਬਦਨਾਮ ਗਲ਼ੀਆਂ ’ਚ ਮੁੜ ਨਹੀਂ ਜਾਏਂਗੀ…”
“ਠੀਕ ਆ ਵੀਰੇ…” ‘ਵੀਰੇ’ ਕੁੜੀ ਦੇ ਮੂੰਹੋਂ ਆਪ ਈ ਨਿਕਲ ਗਿਆ ਤੇ ਮੀਤ ਨੂੰ ਇਹ ਮਿਸ਼ਰੀ ਵਰਗਾ ਲੱਗਿਆ। ਉਹ ਕੁੜੀ ਵੱਲ ਵੇਖ ਕੇ ਥੋੜਾ ਮੁਸਕੁਰਾਇਆ। ਕੁੜੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ।
“ਏਜੰਟ ਕਹਿੰਦਾ ਸੀ, ਥੋਨੂੰ ਚੰਗੀ ਨੌਕਰੀ ਦਿਵਾਵਾਂਗੇ… ਫਰੀ ਹੋਸਟਲ ਹੋਵੇਗਾ… ਵਧੀਆਂ ਖਾਣ ਪੀਣ ਮਿਲੇਗਾ… ਪਰ ਏਥੇ… ਤੈਨੂੰ ਪਤੈ ਵੀਰੇ ਮੈਂ ਦੋ ਦਿਨਾਂ ਤੋਂ ਕੁਝ ਨੀ ਖਾਧਾ…” ਮੀਤ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ।
“…ਮੇਰਾ ਤਾਂ ਵੀਰੇ ਕਈ ਵਾਰ ਜੀਅ ਕੀਤੈ ਕਿ ਭੱਜ ਜਾਵਾਂ… ਪਰ ਫੇਰ ਬਾਪੂ ਦੇ ਸਿਰ ਦਾ ਕਰਜ਼ਾ ਤੇ ਭਰਾ ਦੇ ਹਿੱਸੇ ਦਾ ਗਹਿਣੇ ਪਿਆ ਘਰ ਦਿਸ ਪੈਂਦੈ… ਤੇ ਮੈਂ… ਕਈ ਵਾਰ ਤਾਂ ਮਨ ਕਰਦੈ ਕਿ ਹੀਥਰੋ ਹਵਾਈ ਅੱਡੇ ’ਤੇ ਚਲੀ ਜਾਵਾਂ ਤੇ ਉੱਚੀ-ਉੱਚੀ ਰੌਲਾ ਪਾਵਾਂ… ਕਿ ਚਲੀਆਂ ਜਾਓ ਵਾਪਸ ਜਿਹੜੀਆਂ ਨਵੀਆਂ ਆ ਰਹੀਆਂ ਓ… ਮੁੜ ਜਾਓ ਅਜੇ ਵੀ ਜੇ ਨਰਕ ਤੋਂ ਭੈੜੀ ਜ਼ਿੰਦਗੀ ਨ੍ਹੀ ਜਿਊਣੀ ਤਾਂ… ਨਾ ਵਧਿਓ ’ਗਾਹਾਂ ਜੇ ਬਾਪੂ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਫਿਕਰ ਐ ਤਾਂ…”
ਕੁੜੀ ਦੀ ਮਾੜੀ ਹੁੰਦੀ ਜਾ ਰਹੀ ਹਾਲਤ ਨੂੰ ਵੇਖ ਕੇ ਮੀਤ ਨੇ ਸਟੀਰੀਓ ਔਨ ਕਰ ਦਿੱਤਾ।
“ਚੰਗਾ ਕੀਰਤਨ ਸੁਣ… ਰੋ ਨਾ ਐਵੇਂ ਸਭ ਠੀਕ ਹੋਜੂ…”
ਸ਼ਬਦ ਚੱਲ ਪਿਆ,
“ਮੋਹਨਿ ਮੋਹਿ ਲੀਆ ਮਨੁ ਮੋਹਿ॥……
ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ॥”
ਜਦੋਂ ਇਹ ਤੁਕ ਆਈ ਤਾਂ ਰਾਜਵੰਤ ਬੋਲੀ, “ਇਹਦਾ ਕੀ ਅਰਥ ਆ ਵੀਰੇ…”
ਕਹਿੰਦੇ ਨੇ…… ਸਿੰਗਲਾਦੀਪ ਟਾਪੂ, ਜੀਹਨੂੰ ਅੱਜ-ਕੱਲ ਸ੍ਰੀ ਲੰਕਾ ਵੀ ਕਹਿੰਦੇ ਆ, ਦਾ ਰਾਜਾ ਹੁੰਦਾ ਸੀ ਸ਼ਿਵਨਾਭ। ਬੜਾ ਚੰਗਾ ਰਾਜਾ ਸੀ। ਹਰ ਆਏ ਸਾਧੂ ਸੰਤ ਦੀ ਚੰਗੀ ਟਹਿਲ ਸੇਵਾ ਕਰਦਾ ਸੀ। ਉਸ ਨੂੰ ਉਸਦੇ ਕੁਝ ਅਹਿਲਕਾਰਾਂ ਨੇ ਦੱਸਿਆ ਕਿ ਮਹਾਰਾਜ ‘ਨਾਨਕ’ ਫਕੀਰ ਏਧਰ ਨੂੰ ਆ ਰਿਹੈ। ਬਹੁਤ ਨਾਮ ਸੁਣਿਐਂ ਉਸਦਾ। ਕਹਿੰਦੇ ਨੇ ਬੜਾ ‘ਜ਼ਾਹਰ ਪੀਰ’ ਐ। ਇਸ ਤਰ੍ਹਾਂ ‘ਗੁਰੂ ਨਾਨਕ’ ਬਾਰੇ ਕਾਫੀ ਕੁਝ ਰਾਜੇ ਦੇ ਅਹਿਲਕਾਰਾਂ ਨੇ ਉਸ ਨੂੰ ਦੱਸਿਆ। ਰਾਜਾ ਬੜੀ ਬੇਸਬਰੀ ਨਾਲ ਗੁਰੁ ਨਾਨਕ ਨੂੰ ਉਡੀਕਣ ਲੱਗਾ। ਜਦੋਂ ਕੁਝ ਪਖੰਡੀ ਲੋਕਾਂ ਨੂੰ ਰਾਜੇ ਵੱਲੋਂ ਗੁਰੂ ਨਾਨਕ ਦੀ ਉਤਸੁਕਤਾ ਨਾਲ ਕੀਤੀ ਜਾ ਰਹੀ ਉਡੀਕ ਬਾਰੇ ਪਤਾ ਲੱਗਿਆ ਤਾਂ ਉਹਨਾਂ ਵਿਚੋਂ ਕਈ ਨਾਨਕ ਬਣ ਕੇ ਰਾਜੇ ਦੇ ਦਰਬਾਰ ਪਹੁੰਚ ਗਏ। ਰਾਜਾ ਬੜਾ ਹੈਰਾਨ ਹੋਇਆ ਤੇ ਉਸ ਨੇ ਉਹਨਾਂ ਪਖੰਡੀਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਹੁਣ ਕੋਈ ਪਖੰਡੀ ਪੈਸੇ ’ਤੇ ਡੋਲ ਜਾਇਆ ਕਰੇ, ਕੋਈ ਖਾਣ-ਪੀਣ ’ਤੇ, ਕੋਈ ਮਹਿਲ ਮਾੜੀਆਂ ’ਤੇ… ਅੰਤ ਵਿਚ ਰਾਜਾ ਇਕ ਪ੍ਰੀਖਿਆ ਲੈਂਦਾ ਸੀ ਕਿ ਨਾਨਕ ਬਣ ਕੇ ਆਏ ਬੰਦੇ ਦੇ ਮੂਹਰੇ ਵੇਸਵਾਵਾਂ ਦਾ ਨਾਚ ਕਰਵਾਉਂਦਾ ਸੀ… ਤੇ ਤਕਰੀਬਨ ਸਾਰੇ ਪਖੰਡੀ ਹੀ ਉਹਨਾਂ ਵੇਸਵਾਵਾਂ ਦੀਆਂ ਅਦਾਵਾਂ ਦੇ ਸ਼ਿਕਾਰ ਬਣ ਜਾਂਦੇ ਸਨ।
ਇਕ ਦਿਨ ਸਚਮੁੱਚ ‘ਗੁਰੂ ਨਾਨਕ’ ਸਹਿਬ ਆ ਗਏ। ਹੁਣ ਰਾਜਾ ਤਾਂ ਉਹਨਾਂ ਨੂੰ ਪਛਾਣਦਾ ਨਹੀਂ ਸੀ। ਸੋ ਉਹਨਾਂ ਨੇ ਗੁਰੂ ਨਾਨਕ ਦੀ ਪ੍ਰੀਖਿਆ ਵੀ ਲੈਣੀ ਸ਼ੁਰੂ ਕਰ ਦਿੱਤੀ…… ਤੇ ਅੰਤ ਵਿਚ ਜਦੋਂ ਉਹੀ ਵੇਸਵਾਵਾਂ ਗੁਰੂ ਨਾਨਕ ਜੀ ਅੱਗੇ ਨੱਚੀਆਂ ਤਾਂ ਉਹ ਬੋਲੇ,
“ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥”
ਮਤਲਬ ਕਿ ‘ਛੱਡ ਦਿਓ ਮੇਰੀਓ ਧੀਓ ਇਹ ਸਭ ਕੁਝ’।
ਇਹ ਸੁਣ ਕੇ ਉਹ ਵੇਸਵਾਵਾਂ ਰੋਣ ਲੱਗ ਪਈਆਂ ਤੇ ਉੱਚੀ-ਉੱਚੀ ਬੋਲਣ ਲੱਗੀਆਂ, “ਇਹੀ ਗੁਰੂ ਨਾਨਕ ਹੈ, ਜ਼ਾਹਰ ਪੀਰ। ਸਾਨੂੰ ਸਾਡੇ ਮਾਪੇ ਆਪਣੀਆਂ ਧੀਆਂ ਨਹੀਂ ਮੰਨਦੇ, ਇਹੀ ਅਸਲੀ ਨਾਨਕ ਫਕੀਰ ਹੈ ਜੋ ਸਾਨੂੰ ਵੀ ਪੁੱਤਰੀਆਂ ਕਹਿੰਦਾ ਹੈ…”
ਮੀਤ ਲੋਰ ਵਿਚ ਹੀ ਕਹਾਣੀ ਸੁਣਾ ਰਿਹਾ ਸੀ, ਪਰ ਜਦੋਂ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਰਾਜਵੰਤ ਜਾਰ-ਜਾਰ ਰੋ ਰਹੀ ਸੀ।
“ਹੈ ਮੇਰੀ ਕਮਲੀ ਭੈਣ… ਤੈਨੂੰ ਕੀ ਹੋ ਗਿਆ…”
“ਮੈਨੂੰ ਮਾਫ ਕਰਦਿਓ ਬਾਬਾ ਜੀ…” ਕਾਰ ਵਿਚ ਲੱਗੀ ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਹੱਥ ਬੰਨ੍ਹ ਕੇ ਉਹ ਬੋਲੀ, “ਮੈਂ ਪਾਪਣ… ਮੈਨੂੰ ਮਾਫ ਕਰ ਦਈਂ ਵੀਰੇ…” ਹੁਣ ਉਸ ਦੇ ਹੱਥ ਮੀਤ ਵੱਲ ਹੋ ਗਏ। ਇੰਝ ਲੱਗਦਾ ਸੀ ਜਿਵੇਂ ਉਸ ਅੰਦਰ ਕਾਫੀ ਟੁੱਟ-ਭੱਜ ਹੋ ਰਹੀ ਸੀ। ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਫੇਰ ਬੋਲੀ,
“ਵੀਰੇ ਕੀ ਆਪਾਂ ਮੇਰੀਆਂ ਸਹੇਲੀਆਂ ਨੂੰ ਵੀ ਏਸ ਗੰਦ ਵਿਚੋਂ ਕੱਢ ਸਕਦੇ ਆਂ…”
ਮੀਤ ਦੇ ਪੈਰ ਫੇਰ ਇਕਦਮ ਬਰੇਕ ’ਤੇ ਗਏ। ਗੱਡੀ ਰੁਕਦਿਆਂ ਹੀ ਉਹ ਬੋਲਿਆ, “ਕੀ…ਈ…ਈ… ਤੇਰੀਆਂ ਸਹੇਲੀਆਂ…? ਕੀ ਹੋਰ ਪੰਜਾਬਣ ਕੁੜੀਆਂ ਵੀ ਏਸ ਦਲਦਲ ਵਿਚ ਫਸੀਆਂ ਪਈਆਂ ਨੇ… ਹਾਏ ਓ ਮੇਰਿਆ ਰੱਬਾ… ਹੋਰ ਕਿੰਨੇ ਕੁ ਕਹਿਰ ਢਾਹੇਂਗਾ…”
“ਹਾਂ ਵੀਰੇ… ਮੇਰੇ ਗਰੁੱਪ ਦੀਆਂ ਤਕਰੀਬਨ ਸਾਰੀਆਂ ਕੁੜੀਆਂ ਹੀ… ਬਸ 50 ਵਿਚੋਂ 2 ਕੁ ਮੁੜੀਆਂ ਨੇ ਪੰਜਾਬ ਨੂੰ ਜਿਹੜੀਆਂ ਘਰੋਂ ਕੁਝ ਠੀਕ ਸਨ… ਬਾਕੀ… ਤੇ ਨਾਲੇ ਇਕੱਲੇ ਮੇਰੇ ਬੈਚ ਦੀਆਂ ਨਹੀਂ ਵੀਰੇ… ਸਟੱਡੀ ਵੀਜ਼ੇ ’ਤੇ ਆਉਣ ਵਾਲੀਆਂ ਕੁੜੀਆਂ ਵਿਚੋਂ ਬਹੁਤੀਆਂ ਏਸ ਗੰਦ ਵਿਚ ਹੀ ਧਸ ਜਾਂਦੀਆਂ ਨੇ…”
“ਹਾਏ ਓ ਰੱਬਾ… ਮੈਂ ਤਾਂ ਇਕ ਰਾਜਵੰਤ ਨੂੰ ਰੋਂਦਾ ਸੀ ਤੇ ਏਥੇ ਤਾਂ ਪਤਾ ਨਹੀਂ ਕਿੰਨੀਆਂ ਰਾਜਵੰਤਾਂ…” ਮੀਤ ਨੂੰ ਆਪਣਾ ਦਿਲ ਡੁੱਬ ਰਿਹਾ ਜਾਪਦਾ ਸੀ।
“ਕਿੱਥੇ ਨੇ ਉਹ… ਤੇਰੀਆਂ ਸਹੇਲੀਆਂ…”
“ਓਥੇ ਈ… ਮੇਰੇ ਤੋਂ ਪਿਛਲੀ ਗਲ਼ੀ ’ਚ…”
“ਖਬਰਦਾਰ ਜੇ ਅੱਗੇ ਤੋਂ ‘ਮੇਰੀ ਗਲ਼ੀ’ ਕਿਹਾ ਤਾਂ… ਮੈਥੋਂ ਬੁਰਾ ਕੋਈ ਨੀ ਫੇਰ… ਭੁੱਲ ਜਾ ਕਿ ਤੂੰ ਕਦੇ ਉਹਨਾਂ ਗਲ਼ੀਆਂ ’ਚ ਹੁੰਦੀ ਸੀ… ਮੈਂ ਤੈਨੂੰ ਘਰੇ ਛੱਡ ਕੇ ਓਧਰ ਜਾ ਕੇ ਆਉਂਗਾ…”
“ਪਰ ਵੀਰੇ ਮੈਂ ਤੇਰੇ ਨਾਲ ਚੱਲਦੀ ਆਂ… ਤੈਨੂੰ ਪਛਾਣ ਨੀ ਆਉਂਣੀ ਉਹਨਾਂ ਦੀ……”
“ਪਛਾਣ… ਤੇਰੀ ਪਛਾਣ ਮੈਨੂੰ ਕੀਹਨੇ ਕਰਾਈ ਸੀ… ਆਜੂਗੀ ਉਹਨਾਂ ਦੀ ਪਛਾਣ ਵੀ, ਜਿਵੇਂ ਤੇਰੀ ਆ ਗਈ ਸੀ… ਪਰ ਤੂੰ ਓਧਰ ਮੁੜਕੇ ਕਦੇ ਨੀ ਜਾਣਾ…”
ਰਾਜਵੰਤ ਨੂੰ ਘਰੇ ਛੱਡ ਕੇ ਮੀਤ ਫੇਰ ‘ਓਧਰ’ ਨੂੰ ਗਿਆ। ਜਦੋਂ ਉਹ ਰਾਜਵੰਤ ਦੀ ਦੱਸੀ ਗਲ਼ੀ ਵਿਚ ਪਹੁੰਚਿਆ ਤਾਂ ਸਚਮੁੱਚ ਉਸ ਦੀ ਚੀਕ ਨਿਕਲ ਗਈ… ਚੀਕ ਸੁਣ ਕੇ ਇਕ ਮੇਮ ਉਸ ਵੱਲ ਭੱਜੀ ਆਈ।
what happened... do you want something... we’ve punjabi girls for customers like you... very hot punjabi girls” ਤੇ ਮੇਮ ਖਚਰੀ ਜਹੀ ਹਾਸੀ ਹੱਸਣ ਲੱਗੀ। ਮੀਤ ਦੇ ਸੀਨੇ ਵਿਚ ਜਿਵੇਂ ਕਿਸੇ ਨੇ ਛੁਰਾ ਖਭੋ ਦਿੱਤਾ ਹੋਵੇ। ਉਸ ਨੂੰ ਇੰਜ ਲੱਗਿਆ ਜਿਵੇਂ ਪੰਜਾਬ ਦੀ ਅਣਖ ਤੇ ਗ਼ੈਰਤ ਦੇ ਮੂੰਹ ’ਤੇ ਉਸ ਮੇਮ ਨੇ ਚਪੇੜ ਮਾਰ ਦਿੱਤੀ ਹੋਵੇ…।
shut your mouth ਕਹਿ ਕੇ ਉਸ ਨੇ ਗੱਡੀ ਭਜਾ ਲਈ।
“…ਆਜਾ ਆਜਾ… ਕੋਈ ਨੀ… ਸ਼ੁਰੂ-ਸ਼ੁਰੂ ਵਿਚ ਈ ਡਰ ਜਿਹਾ ਲੱਗਦੈ… ਫੇਰ ਸਭ ਠੀਕ ਹੋ ਜਾਂਦੈ…” ਇਕ ਕੁੜੀ ਦੂਜੀ, ਜੀਹਦਾ ਸ਼ਾਇਦ ਅੱਜ ਪਹਿਲਾ ਦਿਨ ਸੀ, ਨੂੰ ‘ਸਮਝਾਉਂਦੀ’ ਜਾ ਰਹੀ ਸੀ।
ਪਰ੍ਹੇ ਇਕ ਗੋਰੇ ਨੇ ਇਕ ਕੁੜੀ ਦੀ ਚੁੰਨੀ ਲਾਹ ਕੇ ਸੜਕ ’ਤੇ ਵਗਾਹ ਮਾਰੀ ਤੇ ਕੁੜੀ ਨੂੰ ਗੱਡੀ ਵਿਚ ਬਿਠਾ ਕੇ ਲੈ ਗਿਆ। ਮੀਤ ਨੂੰ ਜਾਪਿਆ ਜਿਵੇਂ ਪੰਜਾਬੀਆਂ ਦੀ ਇੱਜ਼ਤ ਉਸ ਗੋਰੇ ਨੇ ਲੰਡਨ ਦੀ ਸੜਕ ’ਤੇ ਵਗਾਹ ਮਾਰੀ ਹੋਵੇ। ਉਸਦਾ ਜੀਅ ਕੀਤਾ ਕਿ ਭੱਜ ਕੇ ਚੁਮਨਿ ਚੁੱਕ ਲਵੇ… ਪਰ ਇਕਦਮ ਉਸਦਾ ਧਿਆਨ ਦੂਜੇ ਪਾਸੇ ਗਿਆ… ਇਕ ਹੋਰ ਕੁੜੀ ਇਕ ਕਾਰ ਨਾਲ ਲਮਕਦੀ ਆਉਂਦੀ ਸੀ,
ok sir ok... only twenty pounds... only twenty
“ਮੈਂ ਤਾਂ 10 ਪੌਂਡ ਦੇਣੇ ਐਂ… ਜੇ ਚਿੱਤ ਮੰਨਦੈ ਤਾਂ ਬਹਿ ਜਾ ਨਹੀਂ ਤਾਂ ਹੋਰ ਬਥੇਰੀਆਂ ਖੜ੍ਹੀਆਂ ਨੇ…” ਖ੍ਰੀਦਾਰ ਦੇ ਮੂੰਹੋਂ ਨਿਕਲੀ ਪੰਜਾਬੀ ਨੇ ਜਿਵੇਂ ਮੀਤ ਦੇ ਕਾਲਜਿਓਂ ਰੁੱਗ ਭਰ ਲਿਆ ਸੀ। ਕੁੜੀ ਵਿਚਾਰੀ ਮੋਸਸੇ ਜਹੇ ਮਨ ਨਾਲ ਬਾਰੀ ਖੋਲ੍ਹ ਕੇ ਅੰਦਰ ਬਹਿ ਗਈ। ਅੰਦਰ ਇਕ ਲੰਮੇ ਦਾਹੜੇ ਤੇ ਪੇਚਾਂ ਵਾਲੀ ਪੱਗ ਵਾਲਾ ‘ਸਰਦਾਰ’ ਬੈਠਾ ਸੀ।
little bit more baby...”
ਜਦੇ ਮੀਤ ਨੂੰ ਇਕ ਹੋਰ ਆਵਾਜ਼ ਸੁਣਾਈ ਦਿੱਤੀ। ਇਕ ਗੋਰਾ ਕੁੜੀ ਨੂੰ ਪੌਂਡ ਵਿਖਾਉਂਦਾ ਹੋਇਆ ਬੋਲ ਰਿਹਾ ਸੀ ਤੇ ਕੁੜੀ ਦੇ ਕੱਪੜੇ ਹੌਲੀ-ਹੌਲੀ ਉਤਾਂਹ ਹੋ ਰਹੇ ਸਨ।
ਜਿੰਨਾਂ ਚਿਰ ਮੀਤ ਏਥੇ ਖੜ੍ਹਾ ਰਿਹਾ ਓਨਾ ਚਿਰ ਉਸ ਨੂੰ ਇੰਜ ਲੱਗਦਾ ਰਿਹਾ ਜਿਵੇਂ ਕੋਈ ਭਾਰੇ ਹਥੌੜੇ ਨਾਲ ਉਸ ਦੇ ਸਿਰ ਵਿਚ ਮੇਖਾਂ ਠੋਕ ਰਿਹਾ ਹੋਵੇ। ਉਹ ਹੋਰ ਨਹੀਂ ਸਹਾਰ ਸਕਦਾ ਸੀ। ਉਸ ਨੇ ਉਥੋਂ ਗੱਡੀ ਭਜਾ ਲਈ। ਅੱਗੇ ਇਕ ਚੌਂਕ ਵਿਚ ਕਈ ਪੰਜਾਬੀ ਮੁੰਡੇ ਇਕ ਕਾਰ ਦੇ ਦੁਆਲੇ ਖੜ੍ਹੇ ਸਨ। ਹੱਥਾਂ ਵਿਚ ਉਹਨਾਂ ਦੇ ਰੋਟੀ ਵਾਲੇ ਡੱਬੇ ਸਨ। ਆਵਾਜ਼ਾਂ ਆ ਰਹੀਆਂ ਸਨ,
ten pounds... ok ok... only five pounds...”
ਲੱਗਦਾ ਸੀ ਜਿਵੇਂ ਕਾਰ ਵਾਲੇ ਨੂੰ ਮਜ਼ਦੂਰ ਦੀ ਤਲਾਸ਼ ਸੀ ਤੇ ਇਹ ਸਾਰੇ ਉਸ ਨਾਲ ਜਾਣਾ ਚਾਹੁੰਦੇ ਸਨ ਤੇ ਆਪਣੀ ਬੋਲੀ ਲਾ ਰਹੇ ਸਨ। ਇਹਨਾਂ ਨੂੰ ਵੇਖ ਕੇ ਮੀਤ ਨੂੰ ਕਿਤੋਂ ਪੜ੍ਹੀ ਇਕ ਗੱਲ ਚੇਤੇ ਆ ਰਹੀ ਸੀ,
“……ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀਂ ਦੇ ਮੋਤੀ ਨੇ… ਇਹਨਾਂ ਦਾ ਆਪਣਾ ਕੋਈ ਦੇਸ਼ ਨਹੀਂ… ਇਹਨਾਂ ਦਾ ਆਪਣਾ ਕੋਈ ਘਰ ਨਹੀਂ… ਇਸੇ ਲਈ ਇਹ ਬਿਗਾਨੇਂ ਦਰਾਂ ’ਤੇ ਠੋਕਰਾਂ, ਧੱਕੇ ਖਾਂਦੇ ਫਿਰਦੇ ਨੇ ਤਾਂ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ…।”
ਮੀਤ ਨੇ ਫਿਰ ਗੱਡੀ ਭਜਾ ਲਈ ਤੇ ਐਤਕੀਂ ਇਹ ਹੀਥਰੋ ਹਵਾਈ ਅੱਡੇ ’ਤੇ ਆ ਕੇ ਰੁਕੀ।
ਕਈ ਪੰਜਾਬੀ ਮੁੰਡੇ ਕੁੜੀਆਂ ਬੈਗ ਘੜੀਸੀ ਹਵਾਈ ਅੱਡੇ ਤੋਂ ਬਾਹਰ ਆ ਰਹੇ ਸਨ। ਉਹਨਾਂ ਨੂੰ ਵੇਖ ਕੇ ਮੀਤ ਬਾਵਰਿਆਂ ਵਾਂਗ ਉੱਚੀ-ਉੱਚੀ ਬੋਲਣ ਲੱਗ ਪਿਆ,
“ਮੁੜ ਜਾਓ ਨੀ ਮੇਰੀਓ ਭੈਣੋਂ ਆਪਣੇ ਦਰਾਂ ਨੂੰ… ਮੁੜ ਜਾਓ ਜੇ ਇੱਜ਼ਤਾਂ ਪਿਆਰੀਆਂ ਨੇ ਤਾਂ… ਮੁੜ ਜਾਓ ਥੋਨੂੰ ਅਣਖੀਂ ਪੰਜਾਬ ਦਾ ਵਾਸਤਾ…” ਮੀਤ ਨੂੰ ਅਣਸੁਣਿਆਂ ਕਰਕੇ ਇਹ ਸਾਰੇ ਅੱਗੇ ਲੰਘ ਗਏ। ਕੁਝ ਕੁ ਅੱਗੇ ਜਾ ਕੇ ਇਕ ਦੂਜੇ ਨੂੰ ਕਹਿਣ ਲੱਗੇ, “ਐਵੇਂ ਭੌਕੀ ਜਾਂਦੈ ਕਮਲਿਆਂ ਵਾਂਗੂ… ਸਾਨੂੰ ਕਾਲਜਾਂ ਵਾਲੇ ਉਡੀਕਦੇ ਹੋਣਗੇ… ਸਾਡੇ ਹੋਸਟਲਾਂ ਵਾਲੇ ਸਾਨੂੰ ਲੱਭਦੇ ਫਿਰਦੇ ਹੋਣਗੇ…।”
ਕੁੜੀਆਂ ਇਕ ਦੂਜੀ ਨਾਲ ਗੱਲਾਂ ਕਰ ਰਹੀਆਂ ਸਨ, “ਗੁਰਜੀਤ, ਤੇਰੇ ਰਿਸ਼ਤੇਦਾਰਾਂ ਨੇ ਤੈਨੂੰ ਚੰਗੀ ਨੌਕਰੀ ਦਿਵਾ ਦੇਣੀ ਐਂ… ਵੇਖੀਂ ਕਿਤੇ ਸਾਨੂੰ ਭੁੱਲ ਨਾ ਜਾਈਂ…”
“ਲੈ ਨੌਕਰੀਆਂ ਬਥੇਰੀਐਂ ਏਥੇ… ਸਭ ਨੂੰ ਮਿਲ ਜਾਣਗੀਆਂ ਚੰਗੀਆਂ ਨੌਕਰੀਆਂ… ਮੇਰੇ ‘ਆਂਟੀ’ ਕਹਿੰਦੇ ਸੀ ਕਿ ‘ਕੰਮ’ ਬਹੁਤ ਐ ਏਥੇ… ਉਹ ਮੈਨੂੰ ਲੈਣ ਆਉਣ ਵਾਲੇ ਸਨ ਪਰ ਦਿਸਦੇ ਨਹੀਂ ਕਿਤੇ…”
ਸ਼ਾਇਦ ਇਹਨਾਂ ਕੁੜੀਆਂ ਨੂੰ ਪਤਾ ਨਹੀਂ ਸੀ ਲੰਡਨ ਦੀਆਂ ਉਹੀ ਬਦਨਾਮ ਗਲ਼ੀਆਂ ਹੁਣ ਇਹਨਾਂ ਨੂੰ ਉਡੀਕ ਰਹੀਆਂ ਸਨ।
ਮੀਤ ਅਜੇ ਵੀ ਓਵੇਂ ਬੋਲ ਰਿਹਾ ਸੀ,
“ਹਾੜਾ ਵੇ ਮਾਪਿਓ… ਆਪਣੀਆਂ ਅਣਖਾਂ ਇੱਜ਼ਤਾਂ ਦਾ ਖਿਆਲ ਕਰੋ… ਏਨੇ ਬੇਗ਼ੈਰਤ ਨਾ ਬਣੋ… ਧੀਆਂ, ਘਰਾਂ ਦੀਆਂ ਇੱਜ਼ਤਾਂ… ਇੰਜ ਇਕੱਲੀਆਂ ਵਿਦੇਸ਼ੀਂ ਰੁਲਣ ਨਾ ਭੇਜੋ… ਹਾੜਾ ਮਾਪਿਓ ਵਾਸਤਾ ਥੋਨੂੰ ਅਣਖੀ ਪੰਜਾਬ ਦਾ…”
ਰਾਜਵੰਤ ਨੂੰ ਕਮਰੇ ਵਿਚ ਬੈਠੀ ਨੂੰ ਮਾਂ ਦੀ ਯਾਦ ਆ ਰਹੀ ਸੀ। ਦਿੱਲੀ ਹਵਾਈ ਅੱਡੇ ’ਤੇ ਤੁਰਨ ਲੱਗੀ ਨੂੰ ਮਾਂ ਨੇ ਸਮਝਾਇਆ ਸੀ,
“ਵੇਖੀ ਧੀਏ ਬਾਪ ਦੀ ਇੱਜ਼ਤ ਦਾ ਖਿਆਲ ਰੱਖੀਂ… ਜਵਾਨ ਧੀ ਖੁੱਲੀ ਤਿਜ਼ੋਰੀ ਵਾਂਗ ਹੁੰਦੀ ਐ ਪੁੱਤ… ਮੇਰਾ ਤਾਂ ਦਿਲ ਡੁੱਬਦੈ ਤੈਨੂੰ ’ਕੱਲੀ ਨੂੰ ਤੋਰ ਕੇ… ਪਰ ਹੋਰ ਕੋਈ ਅੱਗਾ ਦਿਸਦਾ ਵੀ ਨਈਂ ਨਾ… ਵੇਖੀ ਮੇਰੀ ਰਾਣੀ ਧੀ ਕੋਈ ਹੀਮ-ਕੀਮ ਨਾ ਹੋ ਜਾਏ… ਇੱਜ਼ਤ ਤੋਂ ਵੱਡੀ ਕੋਈ ਚੀਜ਼ ਨੀ ਰਾਜੋ… ਜੇ ਕੋਈ ਐਸੀ ਬਿਪਤਾ ਪੈ ਗਈ ਤਾਂ ਧੀਏ ਖੂਹ ’ਚ ਛਾਲ ਮਾਰ ਦੇਈਂ ਪਰ……”
Spl Thanks to
ਜਗਦੀਪ ਸਿੰਘ ਫਰੀਦਕੋਟ