ਸਾਰਾ ਦਿਨ ਮਿਹਨਤ ਨਾਲ ਮਜਦੂਰੀ ਕਰਨ ਤੋਂ ਬਾਅਦ ਇਕ ਮਜਦੂਰ Rs. 100 ਕਮਾਉਂਦਾ ਹੈ ਜੋ ਕਿ ਚੋਰੀ ਹੋ ਜਾਂਦੇ ਹਨ ਤੇ ਉਸਨੂੰ ਇਸ ਤਰਾ ਲਗਦਾ ਹੈ ਜਿਵੇਂ ਕਿ ਉਸਦੀ ਪੂਰੇ ਦਿਨ ਦੀ ਕੀਤੀ ਮਿਹਨਤ ਡੁੱਬ ਗਈ ਹੋਵੇ !
ਕੁਝ ਇਸੇ ਤਰਾ ਹੀ ਨਿੰਦਕ ਨਾਲ ਹੁੰਦਾ ਹੈ . ਨਿੰਦਕ ਦੀ ਸਾਰੀ ਦੀ ਸਾਰੀ ਪਾਠ -ਪੂਜਾ , ਧਰਮ-ਕਰਮ ਦੀ ਕੀਤੀ ਕਮਾਈ ਨਿੰਦਾ ਕਰਨ ਦੇ ਕਾਰਣ ਵਿਅਰਥ ਚਲੀ ਜਾਂਦੀ ਹੈ !
ਭਗਤ ਰਵਿਦਾਸ ਜੀ ਨਿੰਦਕ ਬਾਰੇ ਇੰਜ ਫਰਮਾਉਂਦੇ ਹਨ..
ਗੋਂਡ ॥
ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ ॥
(Someone may bathe at the sixty-eight sacred shrines of pilgrimage)
ਜੇ ਓਹੁ ਦੁਆਦਸ ਸਿਲਾ ਪੂਜਾਵੈ ॥
(and worship the twelve Shiva-lingam stones)
ਜੇ ਓਹੁ ਕੂਪ ਤਟਾ ਦੇਵਾਵੈ ॥
(and dig wells and pools,)
ਕਰੈ ਨਿੰਦ ਸਭ ਬਿਰਥਾ ਜਾਵੈ ॥੧॥
(but if he indulges in slander, then all of this is useless. ||1||) (ਅੰਗ - 875)
ਇਸ ਤੋਂ ਇਲਾਵਾ,
ਨਿੰਦਕ ਵਿਚ ਨਿੰਦਾ ਹੋਣ ਵਾਲੇ ਦੇ ਔਗੁਣ ਆ ਜਾਂਦੇ ਹਨ
" ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ " (ਅੰਗ - 4)
(Countless slanderers, carrying the weight of their stupid mistakes on their heads.)
ਤੇ ਨਿੰਦਕ ਦੀ ਆਪਣੀ ਕੀਤੀ ਨਿਤਨੇਮ (ਨਾਮ) ਦੀ ਕਮਾਈ ਵੀ ਨਿੰਦਾ ਹੋਣ ਵਾਲੇ ਕੋਲ ਪਹੁੰਚ ਜਾਂਦੀ ਹੈ !
ਇਸੇ ਲਈ , ਭਗਤ ਕਬੀਰ ਜੀ ਫਰਮਾਉਂਦੇ ਹਨ :
ਗਉੜੀ ॥
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
(Slander me, slander me - go ahead, people, and slander me. )
ਨਿੰਦਾ ਜਨ ਕਉ ਖਰੀ ਪਿਆਰੀ ॥
(Slander is pleasing to the Lord's humble servant.)
ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥
(Slander is my father, slander is my mother. ||1||Pause||)
ਨਿੰਦਾ ਹੋਇ ਤ ਬੈਕੁੰਠਿ ਜਾਈਐ ॥
(If I am slandered, I go to heaven;)
ਨਾਮੁ ਪਦਾਰਥੁ ਮਨਹਿ ਬਸਾਈਐ ॥
(the wealth of the Naam, the Name of the Lord, abides within my mind.)
ਰਿਦੈ ਸੁਧ ਜਉ ਨਿੰਦਾ ਹੋਇ ॥
(If my heart is pure, and I am slandered, )
ਹਮਰੇ ਕਪਰੇ ਨਿੰਦਕੁ ਧੋਇ ॥੧॥
(then the slanderer washes my clothes. ||1||) (ANG 339)
ਜੇ ਇਸ ਦੇ ਬਾਵਜੂਦ ਵੀ ਨਿੰਦਾ ਕਰਨ ਤੋਂ ਆਪਣੇ ਆਪ ਤੇ ਕਾਬੂ ਨਹੀਂ ਹੁੰਦਾ ਤਾਂ ਇਤਨਾ ਖਿਆਲ ਜ਼ਰੂਰ ਰਖਣਾ ਚਾਹਿਦਾ ਹੈ ਕਿ ਗਲਤੀ ਨਾਲ ਵੀ ਕਿਸੇ ਭਗਤ /ਸੰਤ /ਸ਼ਹੀਦ /ਮਹਾਪੁਰੁਸ਼ ਦੀ ਨਿੰਦਾ ਨਾ ਹੋ ਜਾਏ ਕਿਓਂਕਿ ਇਹ ਬਖਸ਼ੀ ਨਹੀ ਜਾਂਦੀ !
ਸਾਧ ਕਾ ਨਿੰਦਕੁ ਕੈਸੇ ਤਰੈ ॥
(How can the slanderer of the Holy Saints be saved?)
ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥
(Know for certain, that he shall go to hell. ||1||Pause||) (ਅੰਗ - 875)
ਅਕਾਲ ਪੁਰਖ "ਸਰਬ ਕਲਾ ਸਮਰਥ" ਹੈ ਤੇ ਉਸਦੀ ਮਿਹਰ ਨਾਲ ਵਿਅਕਤੀ ਨਿੰਦਾ ਕਰਨ ਤੋਂ ਹੱਟ ਸਕਦਾ ਹੈ , ਕਿਸੇ ਦੀ ਨਿੰਦਾ ਕਰਨ ਦੀ ਆਪਣੀ ਆਦਤ ਨੂੰ ਕਾਬੂ ਕਰ ਸਕਦਾ ਹੈ ...
ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥
(The slanderer, by Guru's Grace, has been turned away.) (ਅੰਗ - 714)
ਭੁੱਲ ਚੁੱਕ ਦੀ ਖਿਮਾ ਕਰਨੀ ਜੀ ....
ਵਾਹਿਗੁਰੂ ਜੀ ਕਾ ਖਾਲਸਾ ,
ਵਾਹਿਗੁਰੂ ਜੀ ਕਿ ਫਤਿਹ !!
______________________________
Courtesy:
Shabad Vichaar Group.
No comments:
Post a Comment