ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਧਰਮ ਕਿਹੜਾ ਚੰਗਾ ਹੈ ? ਕੋਈ ਵੀ ਚੰਗਾ ਯਾ ਮਾੜਾ ਨਹੀਂ ਹੁੰਦਾ. ਗੁਰਬਾਣੀ ਆਖਦੀ ਹੈ
" ਹਮ ਨਹੀਂ ਚੰਗੇ ਬੁਰਾ ਨਹੀਂ ਕੋਇ "
" ਹਮ ਨਹੀਂ ਚੰਗੇ ਬੁਰਾ ਨਹੀਂ ਕੋਇ "
ਧਰਮ ਸਾਰੇ ਹੀ ਮੁਬਾਰਕ
ਹਨ ਪਰ “ ਗੁਰੂ ਨਾਨਕ ਸਾਹਿਬ ਜੀ ਦਾ ਸੰਜੋਇਆ “ਸਿੱਖ” ਧਰਮ ਇਸ ਕਰਕੇ ਨਿਵੇਕਲਾ ਹੈ ਕਿਓਂਕਿ ਇਸ ਦੇ
ਅਸੂਲ ਸਭ ਤੋਂ ਉੱਤਮ ਹਨ. ਇਸ “ਸਿੱਖ” ਧਰਮ ਚ ਸੱਭ ਨੂੰ ਰੱਬ ਦਾ ਰੂਪ ਦੱਸਿਆ ਜਾਂਦਾ ਹੈ .
“ਨਾ ਕਉ ਹਿੰਦੂ ਨਾ
ਮੁਸਲਮਾਨ”
ਗੁਰੂ ਜੀ ਨੇ ਆਪਣੇ ਪੂਰੇ
ਜੀਵਨ ਕਾਲ ਵਿੱਚ ਜੋ ਤੱਤ ਸਾਰ ਸਾਨੂੰ ਬਖਸ਼ਿਆ ਹੈ ਓਹ ਏਹੀ ਸਿਖਾਉਂਦਾ ਹੈ ਕਿ ਅਸੀਂ ਕਿਸ ਤਰਾਂ
ਦੁਨੀਆਂ ਵਿਚ ਵਿਚਰਦੇ ਹੋਏ ਦੁਨੀਆਂ ਦੇ ਰਸ ਭੋਗਦੇ ਹੋਏ ਵੀ ਮੋਕ੍ਸ਼ ਪ੍ਰਾਪਤੀ (ਇਸ ਮੋਹ ਮਾਇਆ ਰੂਪੀ
ਕਲਯੁਗ ਵਿਚੋਂ ਪਾਰ ਉਤਰਨਾ) ਕਰ ਸਕਦੇ ਹਾਂ. ਕਿਸੇ ਕਰਮ ਕਾਂਡ ਦੀ ਲੋੜ ਨਹੀ ਹੈ
ਗੁਰੂ ਜੀ ਦੇ ਤਿੰਨ
ਸੁਨਿਹਰੀ ਉਪਦੇਸ਼ ਸਾਨੂੰ ਸਮਝਾਉਣਾ ਕਰਦੇ ਹਨ
ਕਿ :-
1 ਕਿਰਤ ਕਰੋ
2 ਨਾਮ ਜਪੋ
3 ਵੰਡ ਛਕੋ
ਗੁਰੂ ਜੀ ਨੇ ਕਿਰਤ ਨੂੰ ਇਸ ਕਰਕੇ ਊੱਤਮ ਦਰਜਾ ਦਿੱਤਾ ਹੈ ਕਿ ਉਹਨਾਂ
ਦਾ ਸਿੱਖ ਆਲਸੀ ਨਾ ਹੋ ਜਾਵੇ ਤੇ ਸਿਰਫ ਨਾਮ ਸਿਮਰਦਾ ਹੋਇਆ ਦੁਨੀਆਂ ਤੇ ਇਕ ਬੋਝ ਨਾ ਬਣਕੇ ਰਹਿ
ਜਾਵੇ, ਭਾਵ ਕਿ ਮੰਗਣ ਨਾ ਲੱਗ ਜਾਵੇ. ਨਾਮ ਸਿਮਰਨ ਦੇ ਨਾਲ ਨਾਲ ਕਿਰਤ ਕਮਾਈ ਵੀ ਜ਼ਰੂਰੀ ਹੈ....
ਨਾਮ ਜਪਣ ਲਈ ਘਰ ਬਾਰ ਤਿਆਗਣ ਦੀ ਲੋੜ ਨਹੀਂ ਹੈ.....
ਉਹਨਾਂ ਇਹ ਵੀ ਸਮਝਾਇਆ ਕਿ
“ ਕਿਰਤ ਵਿੱਚ ਕਰਤੇ ਨੂੰ ਨਹੀ ਭੁਲਣਾ ”
ਕਮਾਈ ਕਰਦੇ ਕਰਦੇ ਮਹਿਲ ਤਾਂ ਪੱਕੇ ਹੋ ਜਾਂਦੇ ਹਨ ਪਰ ਸਿੱਖ ਨੇ ਆਪਣੇ
ਜਨਮ ਦਾਤੇ “ ਅਕਾਲ ਪੁਰਖ ” ਨੂੰ ਭੁਲਣਾ ਨਹੀਂ ਕਰਨਾ ਜੀ....
ਸੋ ਕਿਰਤ ਕਰੋ ਤੇ ਨਾਮ ਜਪੋ ਅਤੇ ਨਾਮ ਜੱਪਦੇ ਹੋਏ ਕੀਤੀ ਕਿਰਤ ਕਮਾਈ
ਲੋੜਵੰਦਾ (ਜੋ ਕੰਮ ਕਰਨ ਦੇ ਅਸਮਰਥ ਹਨ) ਨਾਲ ਵੰਡ ਕੇ ਛਕੋ ਭਾਵ ਕਿ ਆਪਣੀ ਕਿਰਤ ਕਮਾਈ ਵਿਚੋਂ
ਦਸਵੰਦ ਜ਼ਰੁਰ ਕੱਢੋ..
“ ਗਰੀਬ ਦਾ ਮੂੰਹ ਗੁਰੂ ਕੀ
ਗੋਲਕ ”
ਖਾਲਸਾ ਜੀ,
ਜੇ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਾਬੇ ਨਾਨਕ ਦੇ ਇਹ
ਤਿੰਨ ਸੁਨਿਹਰੀ ਗੁਣ ਆ ਜਾਣ ਤਾਂ ਸਾਡੇ ਕੀਤੇ ਪਾਠ, ਲਾਏ ਲੰਗਰ, ਗੁਰੂਦੁਆਰੇ ਉਸਾਰਨੇ, ਗੁਰਮਤਿ
ਸਮਾਗਮ ਕਰਨੇ, ਸਭ ਸਫਲ ਹੋ ਜਾਣਗੇ ....
ਸੋ ਇਸ ਨਿਮਾਣੇ ਦਾਸ ਦੀ ਸਭਨਾਂ ਨੂੰ ਸਨਿਮਰ ਬੇਨਤੀ ਹੈ
ਕਿ ਵਾਦ-ਵਿਵਾਦ ਨੂੰ ਛੱਡ ਗੁਰੂ ਨਾਮ ਸਿਮਰੋ ਜੀ...
ਹੋਈਆਂ ਬਿਅੰਤ ਭੁੱਲਾਂ ਦੀ ਖਿਮਾ,
ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕਿ ਫਤਿਹ..
For any Queries, email us at
savesikhi@gmail.com
No comments:
Post a Comment