“ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨੰਤ ਹੋਤੀ ਸਭ ਕੀ”
( ਬਾਬਾ ਬੁੱਲੇ ਸ਼ਾਹ)
ਮਨੁੱਖਤਾ ਦੇ ਗੁਰੂ, ਅਕਾਲ ਦੇ ਭਗਤ, ਨਿਡਰ ਜਰਨੈਲ ‘ਗੁਰੂ ਗਬਿੰਦ ਸਿੰਘ ਜੀ’ ਦੀਆਂ ਰਹਿਮਤਾਂ, ਉਹਨਾਂ ਦੀ ਕੁਰਬਾਨੀ ਤੇ ਮਨੁੱਖਤਾ ਦੀ ਆਜ਼ਾਦੀ ਲਈ ਉਹਨਾਂ ਦੁਆਰਾ ਕੀਤੇ ਗਏ ਇਨਕਲਾਬੀ ਕਾਰਜਾਂ ਨੂੰ ਦੁਨੀਆਂ ਦੇ ਅਨੇਕਾਂ ਵਿਦਵਾਨਾਂ ਨੇ ਕਾਗ਼ਜ਼ਾਂ ਉੱਤੇ ਉਤਾਰਿਆ ਹੈ। ਵਿਦਵਾਨਾਂ ਦੀਆਂ ਕਲਮਾਂ ਗੁਰੂ ਸਾਹਿਬ ਜੀ ਦੀਆਂ ਸਿਫਤਾ ਕਰਦੀਆਂ ਥੱਕ ਜਾਂਦੀਆਂ ਹਨ ਪਰ ਗੁਰੂ ਸਾਹਿਬ ਦੁਆਰਾ ਮਨੁੱਖ ਜਾਤੀ ‘ਤੇ ਕੀਤੇ ਉਪਕਾਰ ਨਹੀਂ ਮੁੱਕਦੇ। ਵੱਖ-ਵੱਖ ਵਿਦਵਾਨਾਂ ਨੇ ਗੁਰੂ ਸਾਹਿਬ ਨੂੰ ਇਕ ਮਹਾਨ ਧਾਰਮਿਕ ਆਗੂ, ਉੱਚ ਕੋਟੀ ਦੇ ਪ੍ਰਬੰਧਕ, ਕ੍ਰਾਤੀਕਾਰੀ ਸੁਧਾਰਕ, ਮਹਾਨ ਯੋਧੇ ਅਤੇ ਬੇਜੋੜ ਲਿਖਾਰੀ ਦੇ ਤੌਰ ‘ਤੇ ਪ੍ਰਵਾਨ ਕੀਤਾ ਹੈ।
ਕਈ ਫਿਰਕੂ ਸੋਚ ਵਾਲੇ ਲੋਕਾਂ ਨੇ ਗੁਰੂ ਸਾਹਿਬ ਨੂੰ ਹਿੰਦੂ ਜਾਂ ਇਸਲਾਮ ਵਿਰੋਧੀ ਤੇ ਹਿੰਸਾਵਾਦੀ ਵੀ ਕਿਹਾ ਹੈ। ਮੰਨੂੰਵਾਦੀ ਗਾਂਧੀ ਇਹਨਾਂ ਵਿਚੋਂ ਇਕ ਹੈ, ਜਿਸ ਨੇ ਗੁਰੂ ਸਾਹਿਬ ਨੂੰ ‘ਭੁੱਲੜ ਦੇਸ਼ ਭਗਤ’ ਕਿਹਾ। ਉਸ ਨੂੰ ਗੁਰੂ ਸਾਹਿਬ ਹਿੰਸਾਵਾਦੀ ਵੀ ਲੱਗੇ। ਪਹਿਲੀ ਗੱਲ ਤਾਂ ਇਹ ਕਿ ਗੁਰੂ ਸਾਹਿਬ ਕੋਈ ਦੇਸ਼ ਭਗਤ ਜਾਂ ਰਾਸ਼ਟਰਵਾਦੀ ਨਹੀਂ ਸਨ, ਜਿਹਾ ਕਿ ਵਿਖਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਹ ਜਗਤ ਉਧਾਰਕ ਸਨ, ਉਹਨਾਂ ਨੂੰ ਸਾਰੀ ਮਨੁੱਖ ਜਾਤੀ ਨਾਲ ਪਿਆਰ ਤੇ ਸਾਰੀ ਧਰਤੀ ਨਾਲ ਲਗਾਵ ਸੀ। ਭਾਰਤ ਉਨ੍ਹਾਂ ਨੂੰ ਕੋਈ ਜਿਆਦਾ ਨਿਗਦਾ ਨਹੀਂ ਸੀ। ਗਾਂਧੀ ਨੇ ਗੁਰੂ ਸਾਹਿਬ ਨੂੰ ‘ਭੁੱਲੜ’ ਇਸ ਲਈ ਕਿਹਾ ਕਿ ਗੁਰੂ ਸਾਹਿਬ ਦੀ, ਜ਼ਾਲਮਾਂ ਦੇ ਆਹੂ ਲਾਹ ਰਹੀ, ਕ੍ਰਿਪਾਨ ਇਹਨਾਂ ਗਾਂਧੀਵਾਦੀਆਂ ਨੂੰ ਸਿਰਫ ਲਹੂ ਲਿੱਬੜੀ ਦਿਸਦੀ ਸੀ।
ਗੁਰੂ ਸਾਹਿਬ ਅਨੁਸਾਰ,
ਗੁਰੂ ਸਾਹਿਬ ਅਨੁਸਾਰ,
“ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ,
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।”
*** ਜਦੋਂ ਜ਼ਾਲਮ ਹਰ ਹੱਦ ਟੱਪ ਜਾਵੇ ਤੇ ਕੋਈ ਹੋਰ ਰਾਹ ਨਾਂ ਬਚਿਆ ਹੋਵੇ ਤਾਂ ਕ੍ਰਿਪਾਨ ਉਠਾਉਣੀ ਜਾਇਜ਼ ਹੈ।
ਗੁਰੂ ਜੀ ਨੇ ਵੀ ਇਹੀ ਕੀਤਾ। ਮੁਹੰਮਦ ਇਕਬਾਲ ਅਨੁਸਾਰ ਭਾਰਤ ਵਿਚ ਵਧ ਰਹੇ ਇਸਲਾਮੀਂ ਜ਼ੁਲਮਾਂ ਨੂੰ ‘ਗੁਰੂ ਗਬਿੰਦ ਸਿੰਘ ਜੀ’ ਦੀ ਕ੍ਰਿਪਾਨ ਨੇ ਠੱਲ ਪਾਈ।
ਗੁਰੂ ਜੀ ਨੇ ਵੀ ਇਹੀ ਕੀਤਾ। ਮੁਹੰਮਦ ਇਕਬਾਲ ਅਨੁਸਾਰ ਭਾਰਤ ਵਿਚ ਵਧ ਰਹੇ ਇਸਲਾਮੀਂ ਜ਼ੁਲਮਾਂ ਨੂੰ ‘ਗੁਰੂ ਗਬਿੰਦ ਸਿੰਘ ਜੀ’ ਦੀ ਕ੍ਰਿਪਾਨ ਨੇ ਠੱਲ ਪਾਈ।
ਜ਼ਾਲਮਾਂ ਨੂੰ ਰੋਕਣ ਦਾ ਹੋਰ ਕੋਈ ਰਾਹ ਨਹੀਂ ਬਚਿਆ ਸੀ। ਸੋ ਗੁਰੂ ਸਾਹਿਬ ਨੇ ਕ੍ਰਿਪਾਨ ਦੇ ਮੁੱਠੇ ਨੂੰ ਹੱਥ ਪਾਇਆ।
ਇਕ ਹੋਰ ਗੱਲ ਇਹ ਕਿ ਗੁਰੂ ਸਾਹਿਬ ਨੇ ਇਕ ਵੀ ਲੜਾਈ ਦੁਨੀਆਂ ਉੱਤੇ ਪ੍ਰਚੱਲਿਤ ਲੜਾਈ ਦੇ ਕਾਰਨਾਂ ਜਰ, ਜ਼ੋਰੂ, ਜ਼ਮੀਨ ਕਰਕੇ ਨਹੀਂ ਲੜੀ। ਗੁਰੂ ਸਾਹਿਬ ਦੀ ਜੰਗ ਸੀ ਅਣਖ਼, ਸਵੈਮਾਨ ਅਤੇ ਮਨੁੱਖਤਾ ਦੀ ਆਜ਼ਾਦੀ ਲਈ। ਗੁਰੂ ਸਾਹਿਬ ਨੇ ਕਦੇ ਵੀ ਕਿਸੇ ‘ਤੇ ਚੜਾਈ ਨਹੀਂ ਕੀਤੀ। 14 ਦੀਆਂ 14 ਜੰਗਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਚੜਾਈ ਕਰਕੇ ਆਏ ਦੁਸ਼ਮਨ ਨਾਲ ਗੁਰੂ ਸਾਹਿਬ ਨੇ ਪੂਰਾ ਲੋਹਾ ਲਿਆ ਤੇ ਜਬਰਦਸਤ ਮੁਕਾਬਲੇ ਕੀਤੇ। ਦੁਸ਼ਮਨ ਭਾਂਵੇ 40 ਦੇ ਮੁਕਾਬਲੇ 10 ਲੱਖ ਹੋਵੇ।
ਰਹੀ ਗੱਲ ਗਾਂਧੀ ਦੀ, ਇਹਨਾਂ ਨੂੰ ‘ਗੁਰੂ ਗੋਬਿੰਦ ਸਿੰਘ’ ਜੀ ਕਦੇ ਫਿੱਟ ਨਹੀਂ ਬੈਠਣੇ, ਕਿਉਂਕਿ ਇਹ ਬੁੱਤ ਪੂਜਕ ਹਨ ਤੇ ਗੁਰੂ ਸਾਹਿਬ ‘ਬੁੱਤ ਸ਼ਿਕਨ’, ਜਾਤ ਪਾਤੀ ਸਿਸਟਮ ਦਾ ਵਿਰੋਧ ਕਰਦੇ ਹਨ ਤੇ ਬਾਹਮਣਵਾਦ ਖੜਾ ਹੀ ਇਹਨਾਂ ਦੋ ਪਿੱਲਰਾਂ ‘ਤੇ ਹੈ। ਸੋ ਮਨੁਖਤਾ ਦੀ ਆਜ਼ਾਦੀ ਲਈ ਜੰਗ-ਏ-ਮੈਦਾਨ ਵਿਚ ਜੂਝਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਹਮੇਸ਼ਾਂ ‘ਭੁੱਲੜ’ ਹੀ ਲੱਗਣਗੇ ਅਤੇ ਆਪਣੀ ਪਤਨੀ ਸੀਤਾ ਲਈ ਲੱਖਾਂ ਲੋਕਾਂ ਦਾ ਕਤਲ ਕਰਨ ਵਾਲਾ ਤੇ ਸਾਰੀ ਲੰਕਾ ਨੂੰ ਅੱਗ ਲਾ ਕੇ ਸੜਵਾ ਦੇਣ ਵਾਲਾ ਰਾਮ ਚੰਦਰ ਹਮੇਸ਼ਾਂ ਇਹਨਾਂ ਦਾ ‘ਭਗਵਾਨ’ ਰਹੇਗਾ। ਖੈਰ.....
ਰਹੀ ਗੱਲ ਗਾਂਧੀ ਦੀ, ਇਹਨਾਂ ਨੂੰ ‘ਗੁਰੂ ਗੋਬਿੰਦ ਸਿੰਘ’ ਜੀ ਕਦੇ ਫਿੱਟ ਨਹੀਂ ਬੈਠਣੇ, ਕਿਉਂਕਿ ਇਹ ਬੁੱਤ ਪੂਜਕ ਹਨ ਤੇ ਗੁਰੂ ਸਾਹਿਬ ‘ਬੁੱਤ ਸ਼ਿਕਨ’, ਜਾਤ ਪਾਤੀ ਸਿਸਟਮ ਦਾ ਵਿਰੋਧ ਕਰਦੇ ਹਨ ਤੇ ਬਾਹਮਣਵਾਦ ਖੜਾ ਹੀ ਇਹਨਾਂ ਦੋ ਪਿੱਲਰਾਂ ‘ਤੇ ਹੈ। ਸੋ ਮਨੁਖਤਾ ਦੀ ਆਜ਼ਾਦੀ ਲਈ ਜੰਗ-ਏ-ਮੈਦਾਨ ਵਿਚ ਜੂਝਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਹਮੇਸ਼ਾਂ ‘ਭੁੱਲੜ’ ਹੀ ਲੱਗਣਗੇ ਅਤੇ ਆਪਣੀ ਪਤਨੀ ਸੀਤਾ ਲਈ ਲੱਖਾਂ ਲੋਕਾਂ ਦਾ ਕਤਲ ਕਰਨ ਵਾਲਾ ਤੇ ਸਾਰੀ ਲੰਕਾ ਨੂੰ ਅੱਗ ਲਾ ਕੇ ਸੜਵਾ ਦੇਣ ਵਾਲਾ ਰਾਮ ਚੰਦਰ ਹਮੇਸ਼ਾਂ ਇਹਨਾਂ ਦਾ ‘ਭਗਵਾਨ’ ਰਹੇਗਾ। ਖੈਰ.....
ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਮਹੱਤਵਪੂਰਨ ਕਾਰਜ 30 ਮਾਰਚ 1699 ਈ: ਨੂੰ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਕੀਤਾ। ਸਭ ਜਾਤਾਂ ਵਰਣਾ ਦੇ ਬੰਦੇ ਇਕੱਠੇ ਕਰ ਕੇ ਉਹਨਾਂ ਦੀ ਇਕ ਫੌਜ ਬਣਾ ਦਿੱਤੀ। ਜਿਸ ਮਹਿਲ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ, ਓਸ ਨੂੰ ਆਖਰੀ ਇੱਟ ਅੱਜ ਦਸਵੇਂ ਪਾਤਸ਼ਾਹ ਨੇ ਲਗਾ ਦਿੱਤੀ। ਜਿਹੜੇ ਚਾਰ ਵਰਣਾ ਨੂੰ ਗੁਰੂ ਨਾਨਕ ਸਹਿਬ ਨੇ ਇਕ ਕੀਤਾ ਸੀ ਉਹਨਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਤੇ ਸਭ ਦੇ ਸ਼ਸ਼ਤਰ ਸਜਾ ਕੇ ਇਕ ਰੂਪ ਦਸ਼ਮੇਸ਼ ਜੀ ਨੇ ਕਰ ਦਿੱਤਾ।
ਪਹਿਲਾਂ ਪੰਜ ‘ਤੇ ਫਿਰ ਕਈ ਜਜ਼ਾਰ ਨੂੰ ਖੰਡੇ ਦੀ ਪਾਹੁਲ ਛਕਾ ਕੇ ‘ਅਕਾਲ ਪੁਰਖ ਕੀ ਫੌਜ’ ਤਿਆਰ ਕਰ ਦਿੱਤੀ।......ਤੇ ਏਸ ਫੌਜ ਨੇ ਉਸ ਤੋਂ ਬਾਅਦ ਜੋ ਇਨਕਲਾਬ ਲਿਆਂਦਾ ਉਹ ਸਭ ਦੇ ਸਾਹਮਣੇ ਹੈ,
“ਉੱਥੇ ਚਿੜੀਆਂ ਨੇ ਬਾਜਾਂ ਨੂੰ ਢਾਹਿਆ ਜਾਪੇ,
ਅੱਖਾਂ ਉੱਘੜ ਗਈਆਂ ਸਾਰੇ ਜੱਗ ਦੀਆਂ।
ਅੱਗੜ ਪਿੱਛੜ ਖਲੋਗੇ ਜਾ ਪੰਜ ਪਿਆਰੇ,
ਪੰਜੇ ਮੂਰਤਾਂ ਮੋਹਣੀਆਂ ਲੱਗਦੀਆਂ।
ਦਸਵੇਂ ਗੁਰਾਂ ਨੇ ਫੌਜ ਬਣਾਈ ਜਿਹੜੀ,
ਓਹਨੇ ਜਿੱਤਣਾ ਏ ਚੌਹਾਂ ਪਾਸਿਆਂ ਨੂੰ।
ਓਦੋਂ ਪਾਣੀ ਨੂੰ ਅਣਖ਼ ਦੀ ਪਾਣ ਚੜ ਗਈ,
ਖੰਡਾ ਛੋਹ ਗਿਆ ਜਦੋਂ ਪਤਾਸਿਆਂ ਨੂੰ”
ਸਚਮੁੱਚ ਇਹ ਅੰਮ੍ਰਿਤ ਕੋਈ ਮਾਮੂਲੀ ਸ਼ਰਬਤ ਨਹੀਂ ਸੀ, ਇਹ ਤਾਂ ਪਤਾਸਿਆਂ ਦੇ ਮਿੱਠੇ ਪਾਣੀ ਨੂੰ ਗੁਰਬਾਣੀ ਅਤੇ ਖੰਡੇ ਦੀ ਚੜ੍ਹੀ ਹੋਈ ਪਾਣ ਸੀ, ਜਿਸ ਨੂੰ ਛਕ ਕੇ ਹਰ ਕੋਈ ਆਪਣੀ ਜਾਨ ਤਲੀ ‘ਤੇ ਟਿਕਾ ਲੈਂਦਾ ਸੀ।
ਅੰਮ੍ਰਿਤ ਕਿਸੇ ਨੂੰ ਮੁਫਤ ਨਹੀਂ ਮਿਲਿਆ। ਹਰ ਇਕ ਨੂੰ ਅੰਮ੍ਰਿਤ ਛਕਣ ਦੀ ਕੀਮਤ ਸਿਰ ਦੇ ਰੂਪ ਵਿਚ ਦੇਣੀ ਪਈ,
“ਕਲਗੀਂ ਵਾਲਿਆ ਤੇਰੇ ਸਕੂਲ ਅੰਦਰ
ਮੈਂ ਤਾਂ ਸੁਣਿਆਂ ਸੀ ਲਗਦੀ ਫੀਸ ਕੋਈ ਨਾ।
ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ,
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ।
ਐਸੀ ਜੱਗ ‘ਤੇ ਕਾਇਮ ਮਿਸਾਲ ਕੀਤੀ,
ਜੀਹਦੀ ਦੁਨੀਆਂ ‘ਤੇ ਕਰਦਾ ਰੀਸ ਕੋਈ ਨਾ।
ਝਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ,
ਪੜਨ ਵਾਲਿਆਂ ਦੇ ਧੜਾਂ ‘ਤੇ ਸੀਸ ਕੋਈ ਨਾ”
ਦਸਵੇਂ ਪਾਤਸ਼ਾਹ ਨੇ ਖੁਦ ਅੰਮ੍ਰਿਤ ਦੀ ਕੀਮਤ ਆਪਣੇ ਸਮੇਤ ਪੂਰਾ ਪਰਿਵਾਰ ਵਾਰ ਕੇ ਉਤਾਰੀ। ਕੁਝ ਨਹੀਂ ਲੁਕੋਇਆ। ਦੋਹੇਂ ਵੱਡੇ ਸਹਿਬਜਾਦੇ ਅੱਖਾਂ ਸਾਹਮਣੇ ਚਮਕੌਰ ਵਿਚ ਸ਼ਹੀਦ ਕਰਵਾ ਲਏ ਤੇ ਬੱਚਿਆਂ ਦੀ ਸ਼ਹੀਦੀ ਤੇ ਦੁੱਖ ਨਹੀਂ ਕੀਤਾ ਸਗੋਂ ਪ੍ਰਮਾਤਮਾਂ ਦਾ ਭਾਣੇ ਅੱਗੇ ਸਿਰ ਝੁਕਾਇਆ,
“ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ,
ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ,
ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ,
ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ,
‘ਤੇਰਾ ਤੁਝ ਕਉ ਸਉਪਤੈ ਕਿਆ ਲਾਗੈ ਮੇਰਾ,
ਹੁਕਮ ਰਜ਼ਾਈ ਚੱਲਣਾ ਜੋ ਕਰੇਂ ਚੰਗੇਰਾ,
ਵਾਹੁ ਵਾਹੁ ਗੋਬਿੰਦ ਸਿੰਘ ਧੰਨ ਤੇਰਾ ਜੇਰਾ,
ਪੰਥ ਵਸੇ ਮੈਂ ਉੱਜੜਾਂ ਮਨ ਚਾਉ ਘਨੇਰਾ”
(ਸੋਹਨ ਸਿੰਘ ਸੀਤਲ)
ਏਡੀ ਵੱਡੀ ਕੀਮਤ ਦੇਣੀ ਪਈ ਲੋਕਾਂ ਨੂੰ ਅੰਮ੍ਰਿਤ ਛਕਾਉਣ ਦੀ ਤੇ ਖੁਦ ਛਕਣ ਦੀ, ਜਾਂ ਕਹਿ ਲਉ ‘ਧਰਮ ਚਲਾਵਨ ਸੰਤ ਉਭਾਰਨ’ ਲਈ, ਪਹਿਲਾਂ ਅੰਮ੍ਰਿਤ ਛਕਣ ਵਾਲਿਆਂ ਨੂੰ ਇਨਸਾਨ ਬਣਾਇਆ ਜਿਨ੍ਹਾਂ ਨੇ ਪਿੱਛੋਂ ਇਨਸਾਨੀਅਤ ਦੇ ਕਾਤਲਾਂ ਨਾਲ ਟੱਕਰ ਲਈ।
ਸੌਖਾ ਨਹੀਂ ਕਿਸੇ ਨੂੰ ਇਨਸਾਨ ਬਣਾਉਣਾ। ਇਹ ਨਹੀਂ ਕਿ ਕੋਈ ਪਾਖ਼ੰਡੀ ਪਾਣੀ ਵਿਚ ਦੁੱਧ ਤੇ ਸ਼ਰਬਤ (ਰੂਹ ਅਫ਼ਜ਼ਾ) ਪਾ ਕੇ ਉਂਗਲ ਵਿਚ ਸੂਈ ਮਾਰ ਆਪਣੇ ਖੂਨ ਦਾ ਇਕ ਤੁਪਕਾ ਉਸ ਵਿਚ ਸੁੱਟ ਕੇ ਕਹੇ ਕਿ ਲੋਕਾਂ ਨੂੰ ਇਨਸਾਨ ਬਣਾਉਣ ਵਾਲਾ ਜ਼ਾਮ ਤਿਆਰ ਹੋ ਗਿਐ।ਖੂਨ ਦਾ ਇਕ ਤੁਪਕਾ? (ਹੈ ਨਾ ਮਜ਼ਾਕ), ਸਾਰਾ ਸਰਬੰਸ ਵਾਰਨਾ ਪੈਂਦੈ।
ਤੱਕੋ ਚਮਕੌਰ ਗੜ੍ਹੀ ਦਾ ਇਤਿਹਾਸ। ਗੁਰੂ ਸਹਿਬ ਨੇ ਰੱਬ ਨੂੰ ਕੋਈ ਮਿਹਣਾ ਨਹੀਂ ਮਾਰਿਆ ਤੇ ਨਾ ਹੀ ਕੋਈ ਸਿਖ ਗੁਰੂ ਸਾਹਿਬ ਨੂੰ ਛੱਡ ਕੇ ਗਿਆ,
“ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥2॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥3॥”
ਇਸਲਾਮ ਦੀ ਪਹਿਲੀ ਜੰਗ ਹਜ਼ਰਤ ਮੁਹੰਮਦ ਸਾਹਿਬ ਨੇ ਮਦੀਨੇ ਕੋਲ ਕੋਹਦ ਪਿੰਡ ਵਿਚ ਲੜੀ। ਮੁਕਾਬਲਾ ਅਰਬੀਆਂ ਨਾਲ ਸੀ, ਜਿਨ੍ਹਾਂ ਦੀ ਫੌਜ ਦੀ ਗਿਣਤੀ 5000 ਸੀ। ਹਜ਼ਰਤ ਮੁਹੰਮਦ ਸਾਹਿਬ ਕੋਲ 2500 ਦੇ ਕਰੀਬ ਸਿਪਾਹੀ ਸਨ। ਫਰਕ ਦੁੱਗਣਾ ਸੀ। ਮੁਹੰਮਦ ਸਾਹਿਬ ਨੇ ਅੱਲਾ ਅੱਗੇ ਅਰਦਾਸ ਕੀਤੀ, “ਹੇ ਖੁਦਾ, ਜੇ ਅੱਜ ਮੈਂ ਇਹ ਜੰਗ ਹਾਰ ਗਿਆ ਤਾਂ ਕੱਲ ਨੂੰ ਤੇਰਾ ਨਾਮ ਲੈਣ ਵਾਲਾ ਕੋਈ ਨਹੀਂ ਰਹਿਣਾ” ਤੇ ਮੁਹੰਮਦ ਸਾਹਿਬ ਰੋ ਪਏ।
ਏਧਰ ਤੱਕੋ 10 ਲੱਖ ਫੌਜ ਦੇ ਮੁਕਾਬਲੇ ਵਿਚ ਖਲੋਤੇ 40 ਸਿਪਾਹੀਆਂ ਦੇ ਕਮਾਂਡਰ ‘ਗੁਰੂ ਗੋਬਿੰਦ ਸਿੰਘ’ ਜੋਰ ਨਾਲ ਇਕ ਨਾਹਰਾ ਬੁਲੰਦ ਕਰ ਰਹੇ ਹਨ,
“ਨਾ ਡਰੋਂ ਅਰ ਸਿਉ ਜਬ ਜਾਇ ਲਰੋਂ,
ਨਿਸਚੈ ਕਰ ਅਪੁਨੀ ਜੀਤ ਕਰੋਂ”
ਇੱਕ ਪਾਸੇ 2500 ਦੇ ਮੁਕਾਬਲੇ 5000 ਤੇ ਇਕ ਪਾਸੇ 40 ਦੇ ਮੁਕਾਬਲੇ 10 ਲੱਖ। ਫਰਕ ਬਹੁਤ ਵੱਡਾ। ਗੁਰੂ ਸਾਹਿਬ ਜਾਨ ਤੋਂ ਪਿਆਰੇ ਸਿੰਘਾਂ ਤੇ ਆਪਣੇ ਪੁਤਰਾਂ ਨੂੰ ਥਾਪੜੇ ਦੇ ਕੇ ਜੰਗ ਦੇ ਮੈਦਾਨ ਵਿਚ ਭੇਜ ਰਹੇ ਹਨ। ਜੰਗ ਵਿਚ ਜੂਝਣ ਜਾ ਰਹੇ ਸਿੰਘ ਵੀ ਉੱਚੀ-ਉੱਚੀ ਗਾ ਰਹੇ ਹਨ,
“ਜਬ ਆਵ ਕੀ ਅਉਧ ਨਿਧਾਨ ਬਨੈ,
ਅਤਿ ਹੀ ਰਣ ਮੈ ਤਬ ਜੂਝ ਮਰੋਂ”
ਰਹਿਬਰਾਂ ਤੋਂ ਬਾਅਦ ਜੇ ਜਰਨੈਲਾਂ ਦੀ ਗੱਲ ਕਰੀਏ ਤਾਂ ਦੁਨੀਆਂ ‘ਤੇ ਕੁਝ ਗਿਣੇ ਚੁਣੇ ਜਰਨੈਲ ਨੇ ਜਿਨ੍ਹਾਂ ਨੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਹਨਾਂ ਵਿਚੋਂ ਕੋਈ ਵੀ ਦਸਵੇਂ ਪਾਤਸ਼ਾਹ ਦੇ ਨੇੜੇ ਤੇੜੇ ਵੀ ਨਹੀਂ ਪੁੱਜ ਸਕਿਆ।
ਯੂਨਾਨ ਦੇ ਸੂਬੇ ਮਕਦੂਨੀਆਂ ਤੋਂ ਤੁਰਿਆ ਅਲੈਗ਼ਜ਼ੈਡਰ ਉਰਫ ਸਿਕੰਦਰ, ਜਿਸ ਨੇ ਮੁਲਕਾਂ ਦੇ ਮੁਲਕ ਫਤਹਿ ਕੀਤੇ, ਪੰਜਾਬ ਦੇ ਨਜ਼ਦੀਕ ਆਇਆ, ਪੰਜਾਬੀਆਂ ਦੇ ਐਸੇ ਹੱਥ ਲੱਗੇ ਕਿ ਸਤਲੁਜ ਨਹੀਂ ਟੱਪ ਸਕਿਆ ਤੇ ਉੱਥੋਂ ਹੀ ਵਾਪਸ ਮੁੜ ਗਿਆ।
ਦੁਨੀਆਂ ਦਾ ਦੂਜਾ ਵੱਡਾ ਜਰਨੈਲ ਹੈ ਫਰਾਂਸ ਦਾ ਨੈਪੋਲੀਅਨ ਬੋਨਾਪਾਰਟ। ਬਿਨਾ ਸ਼ੱਕ ਇਹ ਬਹੁਤ ਵਧੀਆ ਕਮਾਂਡਰ ਸੀ। ਬਹੁਤ ਜੰਗਾਂ ਲੜੀਆਂ ‘ਤੇ ਜਿੱਤੀਆਂ। ਪਰ ਵਾਟਰਲੂ ਦੇ ਮੈਦਾਨ ਵਿਚ ਅੰਗਰੇਜ਼ ਕਮਾਂਡਰ ਵੈਲਿੰਗਟਨ ਨਾਲ ਲੜੀ ਲੜਾਈ ਹਾਰ ਗਿਆ। ਥੋੜੀਆਂ ਜਿਹੀਆਂ ਮੀਂਹ ਦੀਆਂ ਕਣੀਆਂ ਨਾਲ ਮੈਦਾਨ ਗਿੱਲਾ ਹੋ ਗਿਆ, ਫੌਜਾਂ ਦੇ ਥੋੜੇ ਪੈਰ ਤਿਲਕੇ ਤੇ ਇਹ ਹੌਸਲਾ ਹਾਰ ਗਿਆ। ਇਸ ਨੇ ਜੂਝ ਮਰਨ ਦੀ ਥਾਂ ਦੁਸ਼ਮਨ ਸਾਹਵੇਂ ਹਥਿਆਰ ਸੁੱਟ ਦਿੱਤੇ। ਇੰਗਲੈਂਡ ਦੇ ਇਕ ਗੁੰਨਾਮ ਟਾਪੂ ਸੇਂਟ ਹੈਲੀਨਮ ਵਿਚ ਨਮੋਸ਼ੀ ਭਰੀ ਮੌਤ ਮਰ ਗਿਆ।
ਤੀਜਾ ਜਰਨੈਲ ਹੈ, ਅਡੌਲਫ ਹਿਟਲਰ, ਜਰਮਨ ਦਾ ਡਿਕਟੇਟਰ ਹਿਟਲਰ। ਇਸ ਦੀ ਲੜਾਈ ਸਿਰਫ ਨਸਲੀ ਸੀ। ਹਲਾਂਕਿ ਇਹ ਦੁਨੀਆਂ ਉੱਤੇ ਕਾਬਜ਼ ਹੋਣਾ ਚਾਹੁੰਦਾ ਸੀ, ਪਰ ਉਸ ਨੇ ਜਿਆਦਾ ਧਿਆਨ ਯਹੂਦੀਆਂ ਨੂੰ ਮਾਰਨ ਵਿਚ ਹੀ ਦਿੱਤਾ। 60 ਲੱਖ ਯਹੂਦੀ ਗੈਸ ਦੀਆਂ ਭੱਠੀਆਂ ਵਿਚ ਸਾੜ ਦਿੱਤੇ। ਢਾਈ ਕਰੋੜ ਬੰਦੇ ਦਾ ਕਾਤਲ ਤੇ ਅੱਧੀ ਦੁਨੀਆਂ ਦੇ ਅਮਨ ਨੂੰ ਅੱਗ ਲਾਉਣ ਵਾਲਾ ਹਿਟਲਰ ਅੰਤ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਗਿਆ, ਪਹਿਲਾਂ ਆਪਣੀ ਪਤਨੀ ਐਵਾ ਬਰਾਉਨ ਨੂੰ ਗੋਲੀ ਮਾਰੀ ਤੇ ਪਿੱਛੋਂ ਆਪ ਆਤਮ ਹੱਤਿਆ ਕਰ ਲਈ।
ਭਾਂਵੇ ਕਿ ਦੁਨੀਆਂ ਵਿਚ ਹੋਰ ਵੀ ਕਈ ਜਰਨੈਲ ਹੋਏ ਨੇ ਪਰ ਇਹਨਾਂ ਤਿੰਨਾਂ ਨੇ ਦੁਨੀਆਂ ਨੂੰ ਵੱਧ ਹਿਲਾਇਆ ਹੈ ਤੇ ਦੁਨੀਆਂ ਦਾ ਇਤਿਹਾਸ ਵੀ ਇਹਨਾਂ ਤਿੰਨਾਂ ਨੂੰ ਹੀ ਵੱਡੇ ਜਰਨੈਲ ਮੰਨਦਾ ਹੈ।ਪਰ,
ਇਹਨਾਂ ਤਿੰਨਾਂ ਵਿਚੋਂ ਕੋਈ ਵੀ ‘ਗੁਰੂ ਗੋਬਿੰਦ ਸਿੰਘ ਜੀ’ ਦੇ ਪੈਰਾਂ ਦੀ ਮਿੱਟੀ ਦੇ ਬਰਾਬਰ ਵੀ ਨਹੀਂ। ਇਹ ਜਰਨੈਲ ਕਾਤਲ ਸਨ, ਲਾਲਚੀ ਸਨ ਤੇ ਤਿੰਨਾਂ ਨੇ ਅੰਤਲੇ ਸਮੇਂ ‘ਤੇ ਬੁਜ਼ਦਿਲੀ ਵਿਖਾਈ। ਇਹਨਾਂ ਦੀਆਂ ਲੜਾਈਆਂ ਮਨੁੱਖਤਾ ਦੇ ਭਲੇ ਲਈ ਨਹੀਂ ਉਜਾੜੇ ਲਈ ਸਨ।
ਤੇ ਏਧਰ ਦਸ਼ਮੇਸ਼ ਪਿਤਾ ਮਨੁੱਖ ਜਾਤੀ ਦੇ ਮਾਨ ਸਨਮਾਨ ਲਈ ਸਨਮੁਖ ਜੂਝਦੇ ਸਨ ਤੇ ਸਮੇਂ ਦੇ ਹਾਕਮ ਨੂੰ ਵੰਗਾਰ ਕੇ ਕਹਿੰਦੇ ਸਨ,
“ਚਿਹਾ ਸ਼ੁਦ ਕਿ ਚੂੰ ਬਚਗਾਂ ਚਾਰ,
ਕਿ ਬਾਕੀ ਬਿਮਾਦਸਤ ਪੇਚੀਦਾ ਮਾਰ”
***ਔਰੰਗਜ਼ੇਬ ਤੂੰ ਬੜਾ ਖੁਸ਼ ਹੋਵੇਂਗਾ ਕਿ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ, ਪਰ ਤੂੰ ਨਹੀਂ ਜਾਣਦਾ ਕਿ ਕੁੰਡਲੀਆ ਸੱਪ ‘ਖ਼ਾਲਸਾ’ ਅਜੇ ਜਿਉਂਦਾ ਹੈ। ਮੈਂ ਤੇਰੇ ਘੋੜਿਆਂ ਦੀਆਂ ਟਾਪਾਂ ਥੱਲੇ ਐਸੀ ਅੱਗ ਬਾਲਾਂਗਾ ਕਿ ਤੈਨੂੰ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਇਕ ਘੁੱਟ ਵੀ ਨਸੀਬ ਨਹੀਂ ਹੋਵੇਗਾ।
ਗੁਰੂ, ਕਿਸੇ ਦੇ ਤੀਰ ਮਾਰਦਾ ਨਹੀਂ ਸਗੋਂ ਬਖ਼ਸ਼ਿਸ਼ ਕਰਦਾ ਹੈ। ਜ਼ਫਰਨਾਮੇ ਵਿਚ ਪਾਤਸ਼ਾਹ ਲਿਖਦੇ ਹਨ,
“ਕਿ ਆਂ ਖ਼੍ਵਾਜਾ ਮਰਦੂਦ ਸਾਯਹ ਦੀਵਾਰ,
ਬਮੈਦਾਂ ਨਿਆਮਦ ਬਮਰਦਾਨਹ ਵਾਰ।34।
ਦਰੇਗਾ ਅਗਰ ਰੂਇ ਓ ਦੀਦਮੇ,
ਬਯਕ ਤੀਰ ਲਾਚਾਰ ਬਖ਼ਸ਼ੀਦਮੇ।35।”
ਕਿ ਇਸ ਫੌਜ ਦਾ ਬੁਜ਼ਦਿਲ ਸਰਦਾਰ ਗੜ੍ਹੀ ਦੀ ਦੀਵਾਰ ਦੇ ਓਹਲੇ ਹੀ ਰਿਹਾ, ਬਹਾਦਰਾਂ ਵਾਂਗ ਮੈਦਾਨ ਵਿਚ ਸਾਹਮਣੇ ਨਹੀਂ ਆਇਆ। ਅਫਸੋਸ ਜੇ ਮੈਂ ਕਿਤੇ ਉਸਦਾ ਮੂੰਹ ਤੱਕ ਲੈਂਦਾ ਤਾਂ ਇਕ ਤੀਰ ਜਰੂਰ ਉਸ ਨੂੰ ਵੀ ਬਖ਼ਸ਼ ਦਿੰਦਾ।
ਤੇ ਗੁਰੂ ਜਦੋਂ ਕਿਸੇ ਨੂੰ ਤੀਰ ਬਖ਼ਸ਼ਦਾ ਹੈ ਤਾਂ ਉਸ ਦੇ ਪਿੱਛੇ ਸੋਨਾ ਲੱਗਿਆ ਹੰਦੈ, ਜੋ ਜੰਗ ਵਿਚ ਜ਼ਖ਼ਮੀਂ ਹੋ ਜਾਵੇ ਉਸ ਦੀ ਮਲਮ ਪੱਟੀ ਲਈ ਤੇ ਜੋ ਮਾਰਿਆ ਜਾਵੇ ਉਸ ਦੇ ਅੰਤਿਮ ਕ੍ਰਿਆਕਰਮ ਲਈ।
ਗੁਰੂ ਸਾਹਿਬ ਦੀ ਕ੍ਰਿਪਾਨ ਦੀ ਸ਼ਕਤੀ ਦਾ ਕੋਈ ਸਾਨੀ ਨਹੀਂ, ਪਰ ਇਹ ਨਹੀਂ ਕਿ ਗੁਰੂ ਸਾਹਿਬ ਸਿਰਫ ਸ਼ਸ਼ਤਰ ਵਿੱਦਿਆ ਦੇ ਹੀ ਧਨੀ ਸਨ, ਜਦੋਂ ਉਹਨਾਂ ਦੀ ਕਲਮ ਚੱਲਦੀ ਸੀ ਤਾਂ ਦੁਨੀਆਂ ਦੇ ਵੱਡੇ-ਵੱਡੇ ਕਵੀਆਂ, ਵਿਦਵਾਨਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ।
ਜਾਪ ਸਾਹਿਬ, ਅਕਾਲ ਉਸਤਤਿ, 33 ਸਵੱਯੇ, ਚੰਡੀ ਦੀ ਵਾਰ, ਜ਼ਫਰਨਾਮਾ ਗੁਰੂ ਸਾਹਿਬ ਦੀਆਂ ਸ਼ਾਹਕਾਰ ਰਚਨਾਵਾਂ ਹਨ।
- ਜਾਪ ਸਾਹਿਬ ਵਿਚ ਤਕਰੀਬਨ 735 ਉਪਨਾਮ ਵਾਹਿਗੁਰੂ ਦੇ ਗੁਰੂ ਸਾਹਿਬ ਨੇ ਵਰਤੇ ਹਨ। ਉਹਨਾਂ ਵਿਚੋਂ 85 ਦੇ ਕਰੀਬ ਮੁਸਲਮਾਨੀ ਨਾਮ ਹਨ ਤੇ ਫਿਰ ਕਮਾਲ ਦੀ ਗੱਲ ਇਹ ਹੈ ਕਿ ਇਹ ਨਾਮ ਕੁਰਾਨ ਮਜੀਦ ਵਿਚ ਆਏ ਉਪਨਾਮਾਂ ਤੋਂ ਬਿਲਕੁਲ ਵੱਖ ਹਨ। ਠੀਕ ਸਮੇਂ ਸਿਰ ਠੀਕ ਸ਼ਬਦ ਵਰਤਣਾ ਗੁਰੂ ਸਾਹਿਬ ਦੇ ਹਿੱਸੇ ਆਇਆ ਹੈ।
ਗੁਰੂ ਗੋਬਿੰਦ ਸਿੰਘ ਜੀ ਨਿਰੇ ਬੋਲੀਆਂ ਤੋਂ ਜਾਣੂ ਹੀ ਨਹੀਂ ਸਨ ਸਗੋਂ ਉਹਨਾਂ ਦੇ ਮਾਹਰ ਵੀ ਸਨ। ਅਰਬੀ ਦਾ ਗਿਆਨ ਪੂਰਨਤਾ ਤੱਕ ਸੀ। ਫ਼ਾਰਸੀ ਤੇ ਸੰਸਕ੍ਰਿਤ ਉਹਨਾਂ ਦੇ ਮੂੰਹ ਚੜ੍ਹੀ ਹੋਈ ਸੀ। ਬਿਹਾਰੀ, ਬ੍ਰਿਜ ਭਾਸ਼ਾ, ਮਾਝੀ ਤੇ ਪੰਜਾਬੀ ਉਹਨਾਂ ਦੇ ਨਹੁੰਆਂ ‘ਤੇ ਸਨ। ਦੈਤਾਂ ਨੂੰ ਮਾਰਨ ਵਾਲੀ ਇਕੋ ਕਹਾਣੀ ਨੂੰ ਵੱਖ-ਵੱਖ ਤਿੰਨ ਬੋਲੀਆਂ (ਪੰਜਾਬੀ, ਬ੍ਰਿਜ ਭਾਸ਼ਾ ਤੇ ਸੰਸਕ੍ਰਿਤ) ਵਿਚ ਕਾਮਯਾਬੀ ਨਾਲ ਨਿਭਾਉਣ ਦਾ ਕੰਮ ਕੋਈ ਬੋਲੀਆਂ ਦਾ ਮਾਹਰ ਹੀ ਕਰ ਸਕਦਾ ਹੈ। ਫ਼ਾਰਸੀ ਵਿਚ ਰਚੀ ਮਹਾਨ ਕ੍ਰਿਤ ਜ਼ਫਰਨਾਮਾ ਤੇ ਫ਼ਤਹਨਾਮਾ ਕਿਸੇ ਕਠੋਰ ਤੋਂ ਕਠੋਰ ਹਿਰਦੇ ਨੂੰ ਹਲੂਣ ਸਕਦੀ ਹੈ।ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਇਕ ਕਵੀ ਦੇ ਤੌਰ ਤੇ ਵੱਖ ਉੱਚੀ ਮਹਾਨਤਾ ਰੱਖਦਾ ਹੈ। 32 ਕੁ ਸਾਲ ਦੇ ਸਮੇਂ ਅੰਦਰ ਏਨੀਆਂ ਮਹਾਨ ਰਚਨਾਵਾਂ ਰਚਨੀਆਂ ਕਿਸੇ ਚਮਤਕਾਰ ਤੋਂ ਘੱਟ ਨਹੀਂ।
ਗੁਰੂ ਸਾਹਿਬ ਵਿਚ ਪੈਗੰਬਰ, ਰੱਖਿਅਕ, ਸੰਤ, ਕਵੀ, ਭਗਤ, ਕਲਾਕਾਰ, ਸੁਧਾਰਕ, ਰੂਹਾਨੀ ਆਗੂ, ਵਿਦਵਾਨ, ਜਥੇਦਾਰ, ਨੀਤੀਵਾਨ, ਮਹਾਨ ਜਰਨੈਲ, ਸੰਤ-ਸਿਪਾਹੀ, ਪਰਉਪਕਾਰੀ, ਬੇਮਿਸਾਲ ਤੀਰ ਅੰਦਾਜ਼, ਤਲਵਾਰ ਦੇ ਧਨੀ, ਸ਼ਹਿਨਸ਼ੀਲਤਾ, ਨਿਮਰਤਾ ਦੇ ਪੁੰਜ, ਸੰਸਾਰਕ ਪੀੜਾਂ ਹਰਨ ਵਾਲੇ ਤੇ ਹੋਰ ਅਨੇਕਾਂ ਗੁਣ ਮੌਜੂਦ ਸਨ। ਗੁਰੂ ਸਾਹਿਬ ਦੀ ਸ਼ਖ਼ਸ਼ੀਅਤ ਬਾਰੇ ਜਿੰਨਾ ਵੀ ਲਿਖੀ ਜਾਵਾਂਗੇ ਘੱਟ ਹੀ ਹੋਵੇਗਾ। ਗੁਰੂ ਸਾਹਿਬ ਦੇ ਉਪਕਾਰ, ਬਖ਼ਸ਼ਿਸ਼ਾਂ, ਪ੍ਰਾਪਤੀਆਂ ਪੂਰੀ ਤਰ੍ਹਾਂ ਬਿਆਨ ਕਰਨੀਆਂ ਅਸੰਭਵ ਹਨ। ਅੱਗੇ ਅਸੀਂ ਦੁਨੀਆਂ ਦੇ ਕੁਝ ਵਿਦਵਾਨਾਂ, ਲੇਖਕਾਂ, ਕਵੀਆਂ, ਫਿਲਾਸਫਰਾਂ ਦੇ ਗੁਰੂ ਸਾਹਿਬ ਪ੍ਰਤੀ ਵਿਚਾਰ ਦੇ ਰਹੇ ਹਾਂ।
ਅੰਮ੍ਰਿਤ ਰਾਏ ਅਨੁਸਾਰ, “ਆਪ ਜੀ ਦੀ ਸ਼ਖ਼ਸ਼ੀਅਤ ਵਿਚੋਂ ਨੌਂ ਰਸ ਝੜ ਰਹੇ ਹਨ। ਗੁਰੂ ਸਾਹਿਬ ਜੀ ਦੀ ਕ੍ਰਿਪਾਨ ਅੱਗੇ ਕੋਈ ਅੜ ਨਹੀਂ ਸਕਦਾ।”
“ਸ਼ੀਲ ਰਸ ਸ਼ਾਇਰ, ਰਸੀਲੇ ਰਣ ਰੰਗ ਧੀਰ।
ਜੰਗ ਜੁਰੈ ਜੈਤਵਾਰ, ਕਰਨੀ ਕੁਬੇਰ ਕੀ।”
ਸ਼ਾਂਤੀ ਦੇ ਸਾਗਰ ਗੁਰੂ ਗੋਬਿੰਦ ਸਿੰਘ ਜੀ, ਬੀਰ ਰਸ ਵਿਚ ਗੁੱਝੇ, ਜੰਗ ਜੇਤੂ ਅਤੇ ਬਖ਼ਸ਼ਿਸ਼ਾਂ ਕਰਨ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ।। ਸੈਨਾਪਤਿ ਅਨੁਸਾਰ ‘ਗੁਰੂ ਗੋਬਿੰਦ ਕੀ ਬਰਛੀ ਚਹੁੰ ਚਕ ਮੈ ਜਾਨੀ ਹੈ’। ਕਵੀ ਲੱਖਣ ਰਾਇ ਕਹਿੰਦਾ ਹੈ ਕਿ ਗੁਰੂ ਨਾਨਕ ਜੀ ਦੁਆਰਾ ਚਲਾਈ ਲਹਿਰ ਦੀ ਰੱਖਿਆ ਗੁਰੂ ਗੋਬਿੰਦ ਸਿੰਘ ਜੀ ‘ਕਲਮ ਤੇ ਤੇਗ਼’ ਨਾਲ ਬਾਖ਼ੂਬੀ ਕਰ ਰਹੇ ਹਨ। ਗੁਰੂ ਸਾਹਿਬ ਦੇ ਦੁਸ਼ਮਨਾਂ ਉੱਤੇ ਪ੍ਰਭਾਵ ਬਾਰੇ ਕਵੀ ਮੰਗਲ ਰਇ ਨੇ ਬਹੁਤ ਸੋਹਣਾ ਲਿਖਿਆ ਹੈ,
“ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ,
ਸ਼ੁਣ ਸੁਣ ਸੁਧ ਭੁੱਲਦੀ ਏ ਨਰ ਨਾਰ ਦੀ।
ਸੁਵਣੇ ਨ ਦੇਂਦੀ ਸੁਖ ਦੁੱਜਨਾ ਨੂੰ ਰਾਤ ਦਿਨ,
ਨਉਬਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ।
ਗੁਰੂ ਗੋਬਿੰਦ ਸਮ ਕੋਈ ਦਾਤਾ ਦੇਖਿਆ ਨ,
ਦਾਤਾ ਗੁਰੂ ਗੋਬਿੰਦ ਸਮ ਸੁਣੇ ਨ ਦੇਖੈ ਨੈਨ।”
ਗੁਣੀ ਨਾਲ ਤਾਂ ਗੁਰੂ ਜੀ ਉਦਾਰਤਾ ਵਰਤਦੇ ਹਨ, ਪਰ ਜ਼ਾਲਮ ਨਾਲ ਕੋਈ ਲਿਹਾਜ਼ ਨਹੀਂ। ‘ਗੁਨੀ ਸੋ ਉਦਾਰ, ਤੋਰਾ ਦਾਰ ਤਰਵਾਰ ਕੋ’। ਅਣੀ ਰਾਇ ਨੇ ਲਿਖਿਆ ਹੈ ਕਿ ਜਦ ਗੁਰੂ ਸਾਹਿਬ ਰਣ ਚੜ੍ਹਦੇ ਸਨ ਤਾਂ ਉਹਨਾਂ ਦੇ ਮੁੱਖ ‘ਤੇ ਇਕ ਨਵਾਂ ਹੀ ਨੂਰ ਹੁੰਦਾ ਸੀ,
‘ਤੇਗ਼ ਬਲੀ ਸ਼੍ਰੀ ਗੋਬਿੰਦ ਸਿੰਘ, ਚੜ੍ਹੇ ਰਨ ਕੋ ਮਨ ਕੋ ਜੁ ਹੁਲਾਸਾ’
ਕਵੀ ਗੋਪਾਲ ਅਨੁਸਾਰ ਉਨ੍ਹਾਂ ਦੀ ਸੰਗਤ ਨਾਲ ਹੀ ਅਹੰਕਾਰ ਤੇ ਮੋਹ ਟੁੱਟ ਜਾਂਦੇ ਹਨ, ‘ਗੁਰੂ ਗੋਬਿੰਦ ਪ੍ਰਤਾਪ ਤੇ, ਕਾਟਿ ਅਹੰ ਮਮ ਫ਼ਾਸਿ’।
ਲਤੀਫ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਬੜਾ ਉੱਚਾ ਸੀ ਅਤੇ ਉਹਨਾਂ ਨੇ ਜਿਸ ਕੰਮ ਨੂੰ ਹੱਥ ਪਾਇਆ ਉਹ ਮਹਾਨ ਸੀ। ਖ਼ਤਰੇ ਅਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਸਾਹਿਬ ਨੇ ਇਸਤਕਲਾਲ ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿਚ ਉਹਨਾਂ ਦੀ ਜੁਰਅਤਿ ਅਤੇ ਬਹਾਦਰ ਿਦੇਖਣ ਲਾਇਕ ਸੀ। ਗੁਰੂ ਜੀ ਦੀ ਕ੍ਰਿਪਾ ਨਾਲ ਹੀ ਬੇ-ਲਗ਼ਾਮੇ ਲੋਕ ਇਕੋ ਲੜੀ ਵਿਚ ਪਰੋਏ ਗਏ ਅਤੇ ਯੋਧੇ ਬਣੇ। ਗੁਰੂ ਜੀ ਧਾਰਮਿਕ ਗੱਦੀ ‘ਤੇ ਇਕ ਰੂਹਾਨੀ ਰਹਿਬਰ, ਜੰਗ ਵਿਚ ਇਕ ਨਿਰਭੈ ਯੋਧੇ ਅਤੇ ਸੰਗਤ ਵਿਚ ਬੈਠਿਆਂ ਇਕ ਫ਼ਕੀਰ ਲੱਗਦੇ ਸਨ।
ਕਨਿੰਘਮ ਅਨੁਸਾਰ, “ ਸਿਰਫ ਸੰਸਾਰਕ ਕਾਮਯਾਬੀ ਹੀ ਕਿਸੇ ਦੀ ਵਡਿਆਈ ਦੀ ਨਿਸ਼ਾਨੀ ਨਹੀਂ। ਵਡੱਤਣ ਤਾਂ ਸਦਾ ਆਦਰਸ਼ ਅਤੇ ਨਿਸ਼ਾਨੇ ਦੀ ਹੁੰਦੀ ਹੈ। ਜਿਸ ਨਿਸ਼ਾਨੇ ਵੱਲ ਲੀਡਰ ਜਾਂ ਆਗੂ ਲੱਗਾ ਹੋਵੇ, ਉਹ ਉਸ ਦੀ ਵਡਿਆਈ ਦਾ ਪੈਮਾਨਾ ਹੈ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਦੋਖੀਆਂ ਨੂੰ ਖਤਮ ਕਰਨ ਦਾ ਮਿਸ਼ਨ ਦੇਖਦੇ ਹਾਂ ਤਾਂ ਉਹਨਾਂ ਦੀ ਵਡਿਆਈ ਅਤੇ ਮਹਾਨ ਸ਼ਖ਼ਸੀਅਤ ਬਾਰੇ ਦੋ ਰਾਵਾਂ ਨਹੀਂ ਰਹਿ ਜਾਂਦੀਆਂ। ਉਹਨਾਂ ਦਾ ਸਥਾਨ ਮਹਾਂਪੁਰਸ਼ਾਂ ਦੀ ਕਤਾਰ ਵਿਚ ਬਹੁਤ ਉੱਚਾ ਹੈ। ਪਹਿਲੇ ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਸਿਖਾਂ ਵਿਚ ਅਥਾਹ ਜਜ਼ਬਾ ਭਰਿਆ ਜਾ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਰੂਹ ਫੂਕੀ ਕਿ ਨਾ ਸਿਰਫ ਸਿਖਾਂ ਦੇ ਮਨਾਂ ਨੂੰ ਬਦਲਿਆ ਸਗੋਂ ਹਰ ਪੱਖੋਂ ਬਲਵਾਨ ਅਤੇ ਤਕੜੇ ਕਰ ਦਿੱਤਾ। ਅਕਲ ਅਤੇ ਸ਼ਕਲ ਦੋਹੇਂ ਬਦਲਾ ਦਿੱਤੀਆਂ ਗਈਆਂ। ਸਿਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਤੇ ਉਸ ਨੇ (ਸਿਖ ਨੇ) ਉਹ ਕਾਰਨਾਮੇ ਕਰ ਵਿਖਾਏ ਜੋ ਸੰਸਾਰ ਦੇ ਕਿਸੇ ਵਿਅਕਤੀ ਕੋਲੋਂ ਨਾ ਹੋ ਸਕੇ।”
ਗਾਰਡਨ, “ਜਨਤਾ ਦੀਆਂ ਮੁਰਦਾ ਹੱਡੀਆਂ ਵਿਚ ਜਿੰਦਗੀ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ। ਗੁਰੂ ਗੋਬਿੰਦ ਸਿੰਘ ਵਿਚ ਧਾਰਮਿਕ ਆਗੂ, ਸ਼ਹਿਨਸ਼ਾਹ, ਯੋਧੇ ਅਤੇ ਨੀਤੀਵਾਨ ਵਾਲੇ ਸਾਰੇ ਗੁਣ ਮੌਜ਼ੂਦ ਸਨ। ਉਸ ਬਿਖੜੇ ਸਮੇਂ ਵਿਚ ਸਿਰਫ ਉਹ ਹੀ ਸਿਖਾਂ ਦੀ ਅਗਵਾਈ ਕਰ ਸਕਦੇ ਸਨ। ਉਹਨਾਂ ਸਿਖਾਂ ਵਿਚ ਸ਼ਕਤੀ ਦੀ ਪੂਜਾ ਦਾ ਚਾਅ ਭਰਿਆ ਤੇ ਇਹੀ ਕਾਰਨ ਹੈ ਕਿ ਤਲਵਾਰ ਨੂੰ ਰਹਿਤ ਦਾ ਅੰਗ ਬਣਾਇਆ ਗਿਆ”। ਮੈਕਾਲਿਫ ਲਿਖਦਾ ਹੈ ਕਿ ਗੁਰੂ ਜੀ ਦੀ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ‘ਤੇ ਹੋਇਆ ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਕੀਤਾ, ਜਿਨ੍ਹਾਂ ਨੂੰ ਗਵਾਂਢੀ ਜਨਮ ਤੋਂ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿਚ, ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੂਹਦ ਕਿਹਾ ਜਾਂਦਾ ਸੀ, ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿੱਬੜੇ ਤੇ ਫਿਰ ਯੋਧੇ ਵੀ ਐਸੇ ਜਿਨ੍ਹਾਂ ਦੀ ਦ੍ਰਿੜਤਾ, ਦਲੇਰੀ ਅਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।
ਗੋਕਲ ਚੰਦ ਨਾਰੰਗ ਅਨੁਸਾਰ
ਲਾਲਾ ਦੌਲਤ ਰਾਏ ਕਹਿੰਦਾ ਹੈ ਕਿ ਜਿਨ੍ਹਾਂ ਸ਼ੂਦਰਾਂ ਬਾਤ ਵੀ ਕੋਈ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ ਦੁਰਕਾਰਿਆ ਤੇ ਫਿਟਕਾਰਿਆ ਗਿਆ ਸੀ, ਜੋ ਜ਼ਿੱਲਤ ਤੇ ਗੁਲਾਮੀ ਵਿਚ ਜੀਵਨ ਗੁਜ਼ਾਰ ਰਹੇ ਸਨ, ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਵਿਚ ਖੜ੍ਹਾ ਕਰਨਾ ਨਿਰੋਲ ਤੇ ਇਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਸੋ ਜੋ ਰਾਮ ਚੰਦਰ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿਚ ਨੀਵਾਂ ਸੀ, ਜਿਹੜਾ ਕੰਮ ਸੂਰਜ ਅਤੇ ਚੰਦਰਬੰਸੀਂ ਰਾਜਿਆਂ ਤੇ ਬਹਾਦਰਾਂ ਨੂੰ ਨਾ ਸੁੱਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰ ਕਸ ਲਈ ਤੇ ਪੂਰਾ ਕਰ ਦਿਖਾਇਆ। ਹਜ਼ਰਤ ਮੁਹੰਮਦ ਸਾਹਿਬ ਨੇ ਕੁਝ ਉਪਰਾਲੇ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ‘ਬਦ-ਆਮਨ’ ਨਾ ਕੱਢ ਸਕੇ। ਇਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਸੀ ਜਿਵੇਂ ਕਿਸੇ ਹੋਰ ਕੌਮ ਦਾ ਕਾਫਰ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਭਾਈ ਤੇ ਫੇਰ ਸਰਦਾਰ ਬਣਾ ਕੇ ਆਖਰੀ ਇੱਟ ਰੱਖ ਦਿੱਤੀ।
“ਜੋ ਕੰਮ ਹਜ਼ਾਰਾਂ ਮਿਲ ਕੇ ਨਾ ਕਰ ਸਕੇ, ਉਸ ਨੂੰ ਗੁਰੂ ਗੋਬਿੰਦ ਸਿੰਘ ਨੇ ਇਕੱਲੇ ਕਰ ਦਿਖਾਇਆ। ਜੋ ਪੀਸ ਕੇ ਮਿੱਟੀ ਵਿਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂ ਰਹਿਣ ਲਈ ਮਜ਼ਬੂਰ ਕਰ ਦਿੱਤੇ ਗਏ ਸਨ, ਉਨ੍ਹਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ, ਗਲ ਨਾਲ ਲਗਾਇਆ ਤੇ ‘ਗੁਰੂ ਕਾ ਬੇਟਾ’ ਆਖਿਆ, ਅੰਮ੍ਰਿਤ ਨਾਲ ਨਿਵਾਜ ਕੇ ਸਰਦਾਰ ਬਣਾਇਆ” ਸਾਧੂ ਟੀ.ਐਲ਼.ਵਾਸਵਾਨੀ.।
ਸਕਾਟ ਵੀ ਗੁਰੂ ਗੋਬਿੰਦ ਸਿੰਘ ਬਾਰੇ ਇੱਕ ਉੱਚ ਖ਼ਿਆਲ ਦਿੰਦਿਆਂ ਲਿਖਦਾ ਹੈ ਕਿ ਗੁਰੂ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਦੀ ਜੋਤ ਨੂੰ ਉਸੇ ਤਰ੍ਹਾਂ ਪ੍ਰਜ੍ਵ੍ਵਲਤ ਕੀਤਾ ਜਿਵੇ ਇੱਕ ਸ਼ਮ੍ਹਾਂ ਦੂਜੀ ਸ਼ਮ੍ਹਾਂ ਨੂੰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਦਾ ਜਨਮ ਹੀ ਇਸੇ ਕਾਰਨ ਹੋਇਆ ਕਿ ਉਹ “ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਦੋਖੀਅਨ ਕੋ ਮੂਲ ਉਧਾਰਨ” । ਸਰ ਚਾਰਲਸ ਗਫ਼ ਗੁਰੂ ਸਾਹਿਬ ਨੂੰ ਸੰਸਾਰ ਦਾ ਇੱਕ ਅੱਤ ਸਿਆਣਾ, ਚੜ੍ਹਦੀ ਕਲਾ ਵਾਲਾ, ਪਵਿੱਤਰ, ਆਸ਼ਾਵਾਦੀ ਅਤੇ ਧਾਰਮਿਕ ਰੰਗਣ ਨਾਲ ਰੰਗਿਆ, ਆਗੂ ਗਿਣਦਾ ਹੈ। ਉਹ ਕਹਿੰਦਾ ਹੈ, “ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੇਂ ਸਿਰਿਓਂ ਕੌਮ ਦੀ ਉਸਾਰੀ ਕੀਤੀ” ।
ਮੈਕਗਰੇਗਰ ਨੇ ਗੁਰੂ ਸਾਹਿਬ ਦੀ ਸ਼ਖ਼ਸ਼ੀਅਤ ਬਾਰੇ ਲਿਖਿਆ ਹੈ, “ਜੇ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿਚ ਇਸਤਕਲਾਲ ਦੀ ਕਹਾਣੀ ਪੜ੍ਹੀਏ, ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਹੋਏ ਦੇਖੀਏ ਅਤੇ ਅੰਤ ਵਿਚ ਦੁਸ਼ਮਨਾਂ ਦੇ ਮੁਕਾਬਲੇ ਉੱਤੇ ਉਨ੍ਹਾਂ ਨੂੰ ਜਿੱਤਾਂ ਪ੍ਰਾਪਤ ਕਰਦੇ ਹੋਏ ਤੱਕੀਏ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਤੋਂ ਉੱਚਾ ਗਿਣਨ ਤੇ ਮੰਨਣ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਕਿਉਂ ਸਿਖ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਨਮਾਨ ਵਜੋਂ ਯਾਦ ਮਨਾਉਂਦੇ ਆ ਰਹੇ ਹਨ।”
ਲਾਲਾ ਦੌਲਤ ਰਾਏ ਇੱਕ ਥਾਂ ਗੁਰੂ ਸਾਹਿਬ ਨੂੰ ਮਹਾਨ ਪੁਰਸ਼ ਕਹਿੰਦਾ ਹੋਇਆ ਲਿਖਦਾ ਹੈ, “ਉਹ ਇੱਕ ਯੋਧਾ ਅਤੇ ਕੌਮ ਪ੍ਰਸਤ ਸੀ, ਲੋਕਾਂ ਦਾ ਹਕੀਕੀ ਮਦਦਗਾਰ ਅਤੇ ਆਗੂ ਸੀ। ਲੋਕਾਂ ਦਾ ਪਿਆਰ ਦਿਲ ਵਿਚ ਲੈ ਕੇ ਅਤੇ ਜਜ਼ਬੇ ਨਾਲ ਉਹਨਾਂ ਨੇ ਆਪਣੇ ਨਿਸ਼ਾਨੇ ਵੱਲ ਵਧਨਾ ਸ਼ੁਰੂ ਕੀਤਾ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਆਪਣੇ ਖ਼ਾਨਦਾਨ ਦਾ ਬਲੀਦਾਨ ਦੇਣ ਤੋਂ ਵੀ ਸੰਕੋਚ ਨਾ ਕੀਤਾ” ।
“ਵਹਿ ਪ੍ਰਗਟਿਓ ਚੇਲਾ ਮਰਦ ਕਾ, ਮਰਦਾਨ ਸਦਾਏ।
ਜਿਨਿ ਸਭ ਪ੍ਰਿਥਵੀ ਕਉ ਜੀਤ ਕਰਿ, ਨੀਸਾਨੁ ਝੁਲਾਏ।
ਤਬ ਸਿੰਘਨ ਕਉ ਬਖਸ ਕਰਿ, ਬਹੁ ਸੁਖ ਦਿਖਲਾਏ।
ਫਿਰ ਸਭ ਪ੍ਰਿਥਵੀ ਕੇ ਊਪਰੇ, ਹਾਕਮ ਠਹਿਰਾਏ।
ਤਿਨਹੂਂ ਜਗਤ ਸੰਭਾਲ ਕਰਿ, ਆਨੰਦ ਰਚਾਏ।
ਤਚ ਸਿਮਰਿ ਸਿਮਰਿ ਅਕਾਲ ਕਉ, ਹਰਿ ਹਰਿ ਗੁਨ ਗਾਏ।
ਵਾਹ ਗੁਰੁ ਗੋਬਿੰਦ ਗਾਜੀ ਸਬਲ, ਜਿਨਿ ਸਿੰਘ ਜਗਾਏ।
ਤਬ ਸਭ ਤੁਰਕਨ ਕਉੁ ਛੇਦ ਕਰਿ, ਅਕਾਲ ਜਪਾਏ।
ਸਭ ਛਤ੍ਰਪਤੀ ਚੁਨਿ ਚੁਨਿ ਹਤੇ, ਕਹੂੰ ਟਿਕਨਿ ਨ ਪਾਏ।
ਤਬ ਜਗ ਮੈਂ ਧਰਮ ਪਰਗਾਸਿਓ, ਸਚੁ ਹੁਕਮ ਚਲਾਏ।”
(ਭਾਈ ਗੁਰਦਾਸ ਸਿੰਘ ਜੀ)
ਅੰਤ ਵਿਚ ਇਹੀ ਕਹਾਂਗਾ ਕਿ ਗੁਰੂ ਸਾਹਿਬ ਦੇ ਉਪਕਾਰ, ਗੁਣ ਬੇਅੰਤ ਹਨ, ਅੱਜ ਤੱਕ ਇਹੋ ਜਿਹੀ ਕੋਈ ਕਲਮ ਨਹੀਂ ਬਣੀ ਕਿ ਉਹਨਾਂ ਦੁਆਰਾ ਲਿਆਂਦੇ ਗਏ ਇਨਕਲਾਬ ਨੂੰ ਪੂਰੀ ਤਰ੍ਹਾਂ ਲਿਖ ਦੇਵੇ। ਕਾਗਜ ਘੱਟ ਪੈ ਜਾਂਦੇ ਹਨ, ਸਿਆਹੀਂ ਜਵਾਬ ਦੇ ਜਾਂਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਇਕ ਉਹ ਮਹਾਨ ਸ਼ਕਤੀ ਹੈ ਜੋ ਸਦਾ ਕੌਮ ਦੀ ਅਗਵਾਈ ਕਰਦੀ ਰਹੀ ਹੈ ਤੇ ਕਰਦੀ ਰਹੇਗੀ। ਗੁਰੂ ਜੀ ਹਮੇਸ਼ਾਂ ਪੰਥ ਦੇ ਅੰਗ ਸੰਗ ਹਨ। ਜਿੰਨਾ ਸਾਡਾ ਗੁਰੂ ਵੱਲ ਮੁੱਖ ਹੈ ਓਨੀ ਦੇਰ ਦੁਨੀਆਂ ਦੀ ਕੋਈ ਤਾਕਤ ਸਾਡਾ ਕੁਝ ਨਹੀਂ ਵਿਗਾੜ ਸਕਦੀ। ਬਥੇਰਿਆਂ ਨੇ ਜੋਰ ਲਾ ਲਾ ਵੇਖ ਲਏ ਤੇ ਬਥੇਰੇ ਟੱਕਰਾਂ ਮਾਰ ਰਹੇ ਹਨ। ਪਰ ਉਹ ਅਜ਼ੀਮ ਸ਼ਖ਼ਸ਼ੀਅਤ ਸਾਹਿਬ ਸ਼੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਹੱਥ ਹਮੇਸ਼ਾਂ ਸਾਡੇ ਉੱਪਰ ਹੈ, ਭਾਈ ਮਨੀ ਸਿੰਘ ਜੀ ਕਹਿੰਦੇ ਹੁੰਦੇ ਸਨ,
“ਮਨੀ ਸਿੰਘਾ ਕਾਣ ਨਾ ਕਾਹੂੰ ਦੀ,
ਜਿਸ ਦੇ ਸਿਰ ‘ਤੇ ਕਲਗੀਆਂ ਵਾਲਾ”
ਗੁਰੂ ਸਾਹਿਬ ਦੀ ਬਰਾਬਰੀ ਨਾ ਤਾਂ ਅੱਜ ਤੱਕ ਕੋਈ ਕਰ ਸਕਿਆ ਹੈ ਤੇ ਨਾ ਹੀ ਕਰ ਸਕਦਾ ਹੈ। ਹਾਂ, ਕਦੇ ਕਦੇ ਤਾਕਤ ਦੇ ਨਸ਼ੇ ਵਿਚ ਅੰਨ੍ਹੇ ਹੋਏ ਤੇ ਹਕੂਮਤਾਂ ਦੇ ਚੱਕੇ ਚਕਾਏ ਕੁਝ ਪਾਗਲ ਸਾਧ, ਜਿਨ੍ਹਾਂ ਦਾ ਦਾਣਾ ਪਾਣੀ ਇਸ ਧਰਤੀ ਤੋਂ ਮੁੱਕ ਗਿਆ ਹੁੰਦਾ ਹੈ, ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਦਸ਼ਮੇਸ਼ ਦਾ ਦੂਲਾ ਪੰਥ ਕਦੇ ਆਪਣੇ ਗੁਰੂ ਦੀ ਹੱਤਕ ਬਰਦਾਸ਼ਤ ਨਹੀਂ ਕਰ ਸਕਦਾ ਤੇ ਇਹਨਾਂ ਪਾਗਲ ਸਾਧਾਂ ਨੂੰ ਇਹਨਾਂ ਦੇ ਅੰਜ਼ਾਮ ਤੱਕ ਪਹੁੰਚਾਉਂਦਾ ਰਹਿੰਦਾ ਹੈ। ਕੁਝ ਸਮਾਂ ਲੱਗ ਸਕਦਾ ਹੈ ਪਰ ਗੁਰੂ ਦੋਖੀ ਬਹੁਤਾ ਚਿਰ ਗੁਫਾਵਾਂ ਵਿਚ ਲੁਕ ਨਹੀਂ ਸਕਦੇ ਤੇ ਨਾਂ ਹੀ ਜ਼ੈੱਡ ਸੁਰੱਖਿਆ ਉਹਨਾਂ ਨੂੰ ਬਚਾ ਸਕਦੀ ਹੈ।
“ਤੇਰੇ ਖੰਡੇ ਨੇ ਜਿੰਨਾ ਦੇ ਮੂੰਹ ਮੋੜੇ
ਅੱਜ ਫੇਰ ਉਹ ਸਾਨੂੰ ਲਲਕਾਰਦੇ ਨੇ,
ਬਾਜਾਂ ਵਾਲਿਆਂ ਬਾਜ ਨੂੰ ਭੇਜ ਮੁੜਕੇ,
ਤਿੱਤਰ ਫੇਰ ਉਡਾਰੀਆਂ ਮਾਰਦੇ ਨੇ”
ਗੁਰੂ ਪਾਤਸ਼ਾਹ ਕ੍ਰਿਪਾ ਕਰਨ ਸਾਨੂੰ ਦੋਖੀਆਂ ਦੇ ਸਿਰ ਭੰਨਣ ਦਾ ਬਲ ਬਖਸ਼ਨ ਤੇ ਰਹਿੰਦੀ ਦੁਨੀਆਂ ਤੱਕ ਅਸੀਂ ਗੁਰੂ ਸਾਹਿਬ ਦੁਆਰਾ ਮਿੱਥੇ ਗਏ ਟੀਚੇ ‘ਮਨੱਖਤਾ ਦੀ ਆਜ਼ਾਦੀ’ ਦੀ ਪ੍ਰਾਪਤੀ ਲਈ ਜ਼ਾਲਮਾਂ ਨਾਲ ਲੜਦੇ ਰਹੀਏ।
“ਸਵਾ ਲਾਖ ਸੇ ਏਕ ਲ਼ੜਾਊਂ,
ਚਿੜੀਉਂ ਸੇ ਮੈਂ ਬਾਜ ਤੜਾਊਂ,
ਬਿੱਲੀਓਂ ਸੇ ਮੈਂ ਸ਼ੇਰ ਮਰਾਊਂ,
ਤਬੈ ਗੋਬਿੰਦ ਸਿੰਘ ਨਾਮ ਧਰਾਊਂ।
Spl Thanks to....................
ਜਗਦੀਪ ਸਿੰਘ ਫਰੀਦਕੋਟ
ਜਗਦੀਪ ਸਿੰਘ ਫਰੀਦਕੋਟ