MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Thursday, March 25, 2010

Sikh

ਪੀਣੀਆਂ ਸ਼ਰਾਬਾਂ ਦੱਸੇ ਸ਼ੌਕ ਸਰਦਾਰਾਂ ਦੇ, ਕਿੱਥੋ ਲਏ ਵਿਚਾਰ ਦੱਸੀ ਕੋਝਿਆਂ ਵਿਚਾਰਾਂ ਦੇ
ਕੀਹਨੇ ਤੇਰੀ ਅਕਲ ਤੇ ਪੋਚਾ ਦੱਸ ਫੇਰਿਆ ,ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ
ਅੱਧ-ਨੰਗੇ ਜਿਸਮਾਂ ਚ ਨੱਚੇ ਪਾ ਪਾ ਖੰਡੇ ਤੂੰ, ਕੌਮ ਦੇ ਨਿਸ਼ਾਨ ਪੂਰੀ ਦੁਨੀਆਂ ਚ ਭੰਡੇ ਤੂੰ
ਦਿੱਸੀਆਂ ਕਿਉ ਨਹੀ ਤੈਨੂੰ ਭੈਣਾਂ ਵਿੱਚ ਵੇਹੜਿਆਂ ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ
ਕੰਨਾਂ ਵਿੱਚ ਮੁੰਦਰਾਂ ਤੇ ਹਾਲ ਜਿਉ ਨਚਾਰਾਂ ਦੇ ਕਿਹੜੇ ਰਾਹੀ ਤੁਰ ਪਏ ਨੇ ਪੁੱਤ ਸਰਦਾਰਾਂ ਦੇ
ਗੁਰੂ ਨੂੰ ਦਿਖਾ ਕੇ ਕੰਡ ਹੰਝੂ ਵੀ ਨਾ ਕੇਰਿਆ ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ
ਹੋਣੀ ਅਣਜਾਣੇ ਵਿੱਚ ਭੁੱਲ ਵੱਡੀ ਗੱਲ ਨਹੀ ਜਾਣ-ਬੁੱਝ ਕਰੇ ਤਾਂ ਫੇਰ ਇਹਤੋ ਵੱਡਾ ਛੱਲ ਨਹੀ
ਉਏ ਪੰਥ ਬਿਪਰਾਂ ਨੇ ਘੇਰਿਆ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ....