MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Monday, June 14, 2010

ਘੱਲੂਘਾਰਾ ਜੂਨ 84 ਨੂੰ ਸੀਨੇ ਦਾ ਦਰਦ ਬਣਾਉਣ ਦੀ ਲੋੜ

ਹਿੰਦੁਸਤਾਨ ਦੀ ਸੰਸਕ੍ਰਿਤੀ ਸੀਮਾਵਾਂ, ਧਰਮ, ਅਣਖ , ਅਬਰੂ, ਗੈਰਤ ਦੀ ਰੱਖਿਆ ਹੇਤ ਸਿੱਖਾਂ ਨੇ ਆਪਣਾ ਖੂਨ ਪਾਣੀ ਦੀ ਤਰ੍ਹਾਂ ਵਹਾਇਆ ਹੈ। ਦੂਸਰੇ ਸਬਦਾਂ ਵਿੱਚ ਜੇਕਰ ਸਿੱਖ ਗੁਰੂ ਸਾਹਿਬ ਤੇ ਉਨ੍ਹਾਂ ਦਾ ਸਾਜਿਆ ਖਾਲਸਾ ਪੰਥ ਅਪਣੀ ਰੱਤ ਨਾਲ ਇਸ ਧਰਤੀ ਨੂੰ ਲਾਲ ਰੰਗਤ ਨਾ ਦਿੰਦਾ ਤਾਂ ਸਾਇਦ ਹਿੰਦੁਸਤਾਨ ਦਾ ਨਕਸ਼ਾ ਤੇ ਇਤਿਹਾਸ ਹੋਰ ਹੀ ਹੁੰਦਾ। ਕਈ ਹਮਲਾਵਰ ਆਉਂਦੇ ਰਹੇ ਤੇ ਹਿੰਦੁਸਤਾਨ ਦੀ ਗ਼ੈਰਤ ਤੇ ਇਜ਼ਤ ਨੂੰ ਪੈਰਾਂ ਹੇਠ ਰੋਲਦੇ ਰਹੇ ਪਰ ਕਿਸੇ ਹਿੰਦੁਸਤਾਨੀ ਦੇ ਜੋਸ਼ ਨੇ ਉਬਾਲਾ ਨਾਂ ਖਾਧਾ,ਕਿਸੇ ਦੇ ਡੋਲੇ ਨਾ ਫਰਕੇ ,ਸਗੋਂ ਮੂਕ ਦਰਸ਼ਕ ਬਣਕੇ ਆਪਣੀ ਲੁੱਟੀ ਪੱਤ ਦਾ ਨਜ਼ਾਰਾ ਦੇਖਿਆ। ਨਿਰਮਲ ਪੰਥ ਦੇ ਸੰਸਥਾਪਕ ਜਗਤ ਗੁਰੂ ਨੇ ਸੰਸਾਰ ਮੰਚ ਤੇ ਕਦਮ ਰੱਖਿਆ ਤਾਂ ਹਮਲਾਵਰ ਹੋ ਕਿ ਆਏ ਬਾਬਰ ਨੂੰ ਜਾਬਰ ਤੇ ਉਸ ਦੀ ਹਮਲਾਵਰ ਫੌਜ ਨੂੰ ਪਾਪ ਕੀ ਜੰਝ ਆਖਿਆ । ਸ਼ਹਾਦਤ ਸਮੇਂ ਦੀ ਲੋੜ ਬਣੀ ਤਾਂ ਕਿਸੇ ਮੁਗਲ ਅਹਿਲਕਾਰ ਅੱਗੇ ਕੌਮੀ ਅਣਖ ਨਹੀਂ ਗਵਾਈ ਸਗੋਂ ਕੌਮੀ ਗੈਰਤ ਦੀ ਰੱਖਿਆਂ ਹੇਠ ਸ਼ਹਾਦਤ ਦੀ ਪ੍ਰਾਪਤੀ ਵਿੱਚ ਫ਼ਖ਼ਰ ਮਹਿਸੂਸ ਕੀਤਾ। ਮੈਦਾਨੇ ਜੰਗ ਵਿੱਚ ਜੂਝਣ ਦਾ ਸਮਾਂ ਆਇਆ ਤਾਂ ਅਕਾਲ ਤਖਤ ਪ੍ਰਗਟ ਕਰਕੇ ਮੀਰੀ ਪੀਰੀ ਦੀਆ ਦੋ ਤਲਵਾਰਾਂ ਪਹਿਨ ਕੇ ਧਰਮ ਤੇ ਰਾਜਨੀਤੀ ਦਾ ਸੁਮੇਲ ਕਰਕੇ ਅਜਿਹੇ ਹਲੇਮੀ ਰਾਜ ਅਬਚਲ ਨਗਰ ਦੀ ਨੀਂਹ ਰੱਖ ਦਿੱਤੀ ਕਿ ਮੁਗਲ ਹਕੂਮਤ ਦੀਆਂ ਜੜ੍ਹਾਂ ਹਿੱਲ ਗਈਆਂ। ਪਰ ਸੰਸਾਰ ਦੇ ਲੋਕਾਂ ਨੇ ਅਜੀਬ ਨਜ਼ਾਰਾ ਵੇਖਿਆਂ ਜਿਸ ਕਰਮ ਕਾਂਡੀ ਚਿੰਨ੍ਹ ਨੂੰ ਪਹਿਲੇ ਜਾਮੇ ਵਿੱਚ ਬਿਪਰਵਾਦ ਦਾ ਜੂਲਾ ਕਹਿ ਕੇ ਤ੍ਰਿਸਕਾਰ ਦਿੱਤਾ,ਉਸ ਦੇ ਸਮਰਥਕ ਬਿਹਬਲਤਾ ਦੀ ਹਾਲਤ ਵਿੱਚ ਧਰਮ ਰੱਖਿਆ ਦੀ ਜੋਦੜੀ ਲੈ ਕੇ ਆਏ ਤਾਂ ਨਾਂਵੇ ਜਾਮੇ ਵਿੱਚ ਗੈਰ ਧਰਮ ਦੀ ਰੱਖਿਆ ਹੇਤ ਆਪਣੇ ਸਰੀਰ ਦਾ ਠੀਕਰਾ ਦਿੱਲੀ ਵਿੱਚ ਭੰਨਣਾ ਕਬੂਲਿਆ।ਦਸਵੇਂ ਜਾਮੇ ਵਿੱਚ ਹਿੰਦੁਸਤਾਨ ਦੀ ਬੇਅਣਖ ਤੇ ਆਬਰੂ ਹੀਣ ਹੋ ਚੁਕੀ ਮਿੱਟੀ ਨੂੰ ਤੀਰਾਂ ਦੀ ਨੋਕ ਨਾਲ ਉਂਲਥਿਆ,ਮੋਈ ਮਿੱਟੀ ਵਿੱਚ ਨਵੀਂ ਰੂਹ ਫੂਕ ਕੇ ਨਿੱਜ ਰੂਪ ਕਹਿ ਕੇ ਨਿਵਾਜਿਆ। ਅਕਾਲ ਪੁਰਖ ਦੀ ਫੌਜ ਦੇ ਵਜਾਏ ਰਣਜੀਤ ਨਗਾਰੇ ਨੇ ਮੁਗਲ ਹਕੂਮਤ ਦੇ ਤਾਂ ਸਿਰ ਪੀੜ ਲਾ ਦਿੱਤੀ ,ਪਰ ਉਸ ਤੋਂ ਵੀ ਪਹਿਲਾਂ ਧੋਤੀ, ਟੋਪੀ ਦੇ (ਅਲੰਬਰਦਾਰ) ਪਹਾੜੀ ਰਾਜੇ ਹਮਲਾਵਰ ਹੋ ਆਏ ਜੋ ਖਾਲਸੇ ਦੇ ਜਾਹੋ ਜਲਾਲ ਅੱਗੇ ਟਿੱਕ ਨਾਂ ਸਕੇ। ਸਾਰਾ ਸਰਬੰਸ ਕੌਮ ਦੀ ਭੇਟ ਚੜ੍ਹਾ ਦਿੱਤਾ ,ਰਿਧੀਆਂ,ਸਿੱਧੀਆਂ ਤੇ ਤੰਤਰ ਸਾਧਨਾ ਨਾਲ ਬੇਅਣਖ ਹੋ ਕਿ ਸੁੱਤੇ ਇੱਕ ਬੈਰਾਗੀ ਨੂੰ ਖੰਡੇ ਦੀ ਠੋਕਰ ਨਾਲ ਹਲੂਣਿਆ,ਪਾਹੁਲ ਦੇ ਕੇ ਐਸਾ ਸੂਰਮਾ ਬਣਾ ਦਿੱਤਾ ਜਿਸ ਨੇ ਜ਼ੁਲਮੀ ਜੜ੍ਹਾਂ ਉਖੇੜ ਕਿ ਰੱਖ ਦਿੱਤੀਆਂ । ਸਮੇਂ ਦਾ ਗੇੜ ਬਦਲਿਆ ਖਾਲਸੇ ਦੇ ਸਿਰਾਂ ਦੇ ਮੁੱਲ ਪਏ ਤੇ ਮੁੱਲ ਵੀ ਅਣਖ ਅਨੁਸਾਰ ਪਏ ਗਜ਼ਨੀ ਦੇ ਬਜਾਰਾਂ ਵਿੱਚ ਹਿੰਦੁਸਤਾਨ ਦੀ ਜਿਊਂਦੀ ਜਾਗਦੀ ਇੱਜਤ ਆਬਰੂ ਟਕੇ-ਟਕੇ ਵਿਕਦੀ ਸੀ ਪਰ ਸਿੰਘਾ ਦੇ ਸਿਰਾਂ ਦਾ ਮੁੱਲ ਕਈ ਗੁਣਾਂ ਵੱਧ ਪਾਇਆ। ਨਾਦਰਾਂ ਅਬਦਾਲੀਆਂ ਤਾਂ ਸਿੰਘਾ ਦੀ ਰੱਤ‘ਚ ਨਹਾਉਣਾ ਹੀ ਸੀ ,ਅਕ੍ਰਿਤਘਣ ਜਸਪਤ,ਲਖਪਤ ,ਨੇ ਵੀ ਕੋਈ ਕਸਰ ਨਾਂ ਛੱਡੀ। ਪਿੰਡੇ ਤੇ ਜ਼ਖਮਾਂ ਦੀਆਂ ਪੰਡਾਂ ਲੈ ਕਿ ਖਾਲਸਾ ਖੁੰਡੀਆਂ ਤੇਗਾ ਨਾਲ ਲੜਿਆ,ਅਖੀਰ ਫਤਹਿ ਨੇ ਖਾਲਸੇ ਦੇ ਪੈਰ ਚੁੰਮੇ । ਖਾਲਸਾ ਰਾਜ ਹੋਂਦ ਵਿੱਚ ਆਇਆ,ਖਾਲਸੇ ਦੀ ਗਰਜ਼ ਨਾਲ ਕਾਬਲ ਕੰਧਾਰ ਕੰਬ ਉਠਿਆ ਵਿਦੇਸ਼ੀ ਹਮਲਾਵਰਾਂ ਦੀ ਇਸ ਧਰਤੀ ਵੱਲ ਅੱਖ ਚੁੱਕ ਕੇ ਹਿੰਮਤ ਨਾਂ ਪਈ ,ਪਰ ਅਕ੍ਰਿਤਘਣਾਂ ਨੇ ਖਾਲਸੇ ਦੀ ਪਿੱਠ ਵਿੱਚ ਐਸਾ ਛੁਰਾ ਮਾਰਿਆ ਕਿ ਖੂਨ ਨਾਲ ਸਿੰਜਿਆ ਖਾਲਸਾ ਰਾਜ ਦਾ ਬੂਟਾ ਫਿਰੰਗੀਆਂ ਹੱਥ ਚਲਾ ਗਿਆ । ਇਤਿਹਾਸ ਦੀ ਲੋਅ ਵਿੱਚ ਅਧਿਐਨ ਕੀਤਾ ਜਾਵੇ ਤਾਂ ਖਾਲਸੇ ਦਾ ਇੱਕ ਵਿਸ਼ੇਸ਼ ਗੁਣ ਜਾਂ ਫਿਤਰਤ ਉਘੜ ਕੇ ਸਾਹਮਣੇ ਆਉਂਦੀ ਹੈ ਕਿ ਖਾਲਸਾ ਜਾਂ ਅਜ਼ਾਦ ਹਾਕਮ ਹੁੰਦਾ ਹੈ ਜਾਂ ਬਾਗੀ। ਗੁਲਾਮ ਹੋਣਾ ਖਾਲਸੇ ਦੇ ਸੁਭਾਅ ਦਾ ਅੰਗ ਨਹੀਂ। ਫਿਰੰਗੀਆਂ ਵਿਰੁੱਧ ਸਘੰਰਸ਼ ਖਾਲਸੇ ਨੇ ਅਰੰਭਿਆ,ਕੁਰਬਾਨੀ ਦੇ ਅੰਕੜੇ ਪੜ੍ਹ ਕੇ ਹੈਰਾਨ ਹੋ ਜਾਈਦਾ ਹੈ ਅਬਾਦੀ ਕੇਵਲ 15 ਤੇ ਕੁਰਬਾਨੀਆਂ 80 ਤੋਂ ਵਧੇਰੇ ਤੇ ਦੂਸਰੇ ਪਾਸੇ ਖਾਲਸੇ ਦੇ ਖੂਨ ਨਾਲ ਲਿਬੜੇ ਮੋਢਿਆਂ ਤੇ ਚੜ੍ਹ ਕੇ ਰਾਜ ਭਾਗ ਮਾਨਣ ਵਾਲੀ ਕੌਮ ਦੀ ਅਬਾਦੀ 80 ਤੇ ਕੁਰਬਾਨੀਆਂ 2ਤੋਂ ਵੀ ਘੱਟ। ਅਜ਼ਾਦੀ ਮਿਲਣ ਉਪਰੰਤ ਇਸ ਦੇਸ਼ ਦੀ ਬਹੁਗਿਣਤੀ ਲੀਡਰਸ਼ਿਪ ਨੇ ਅਕ੍ਰਿਤਘਣਤਾਂ ਦੇ ਸਾਰੀ ਹੱਦ ਬੰਨ੍ਹੇ ਤੋੜ ਕੇ ਜਿਹੋ ਜਿਹਾ ਵਿਸਾਹਘਾਤ ਸਿੱਖਾਂ ਨਾਲ; ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ । ਹਰ ਹੀਲਾ ਖਾਲਸੇ ਦੀ ਅਣਖ ਂਨੂੰ ਮਲੀਆਮੇਟ ਕਰਨ ਦਾ ਵਰਤਿਆ ਗਿਆ ਸਿੱਖੀ ਦੀ ਅਣਖ ਨੂੰ ਖਤਮ ਕਰਨ ਵਾਸਤੇ,ਕੌਮੀ ਗੈਰਤ ਦੀ ਚਿੰਗਾਰੀ ਨੂੰ ਬਝਾਉਣ ਵਾਸਤੇ ਭਾਵੇਂ ਰਾਜ ਭਾਗੀਆਂ ਵੱਲੋਂ ਪਹਿਲੇ ਦਿਨ ਤੋਂ ਹੀ ਹਮਲੇ ਸ਼ੁਰੂ ਹੋ ਗਏ ਸਨ ਪਰ ਸਾਕਾ ਨੀਲਾ ਤਾਰਾ ਐਸਾ ਭਿਆਨਕ ਘੱਲੂਘਾਰਾ ਹੈ ਜਿਸ ਦੇ ਨਿਸ਼ਾਨ ਕੌਮ ਦੇ ਹਿਰਦੇ ਤੋਂ ਕਦੀਂ ਮਿਟ ਨਹੀਂ ਸਕਦਾ ,ਇੱਕ ਐਸਾ ਨਸ਼ਤਰ ਸਿੱਖਾਂ ਖਿਲਾਫ ਵਰਤਿਆ ਗਿਆ ਜਿਸ ਨੇ ਕੌਮ ਨੁੰ ਵਲੂੰਧਰ ਕੇ ਰੱਖ ਦਿੱਤਾ ਹੀਰੋਸ਼ੀਮਾਂ ਤੇ ਨਾਗਾਸਾਕੀ ਦੇ ਹਮਲਿਆਂ ਤੋਂ ਵਧੇਰੇ ਕਰੂਰਰਤਾ ਪੂਰਨ ਕਾਰਵਾਈ ਸੀ । ਇੱਕ ਭਿਆਨਕ ਘੱਲੂਘਾਰੇ ਦਾ ਨਿਸ਼ਾਨਾਂ ਕੇਵਲ ਸਿੱਖ ਨਹੀਂ ਸਿੱਖੀ ਸੀ ,ਮਕਸਦ ਕੇਵਲ ਬਾਬਾ ਜਰਨੈਲ ਸਿੰਘ ਨੂੰ ਖ਼ਤਮ ਕਰਨਾ ਨਹੀ ਸਗੋਂ ਕੌਮ ਨੂੰ ਜਲ਼ੀਲ਼ ਕਰਨਾ ਸੀ ,ਕੌਮ ਦੀ ਗੈਰਤ ਨੂੰ ਰੋਲਣਾ ਸੀ। ਰਾਜ ਭਾਗ ਦੀ ਮਲਿਕਾ ਇੰਦਰਾ ਦੀ ਪ੍ਰਬਲ ਇੱਛਾ ਕੌਮ ਨੂੰ ਸਬਕ ਸਿਖਾੳੇਣਾ ਸੀ ਕਿਉਂ ਕਿ ਉਸ ਵੱਲੋਂ ਲਗਾਈ 1977 ਦੀ ਐਮਰਜੈਂਸੀ ਦੌਰਾਨ ਜਦੋਂ ਸਾਰਾ ਦੇਸ਼ ਸੁਸਰੀ ਵਾਂਗ ਸੌਂ ਗਿਆ ਸੀ ਤਾਂ ਸਿਰਫ ਗੁਰੂ ਖਾਲਸਾ ਹੀ ਮੈਦਾਨ ਵਿੱਚ ਡੱਟਿਆ ਸੀ ।ਅੱਜ ਕੱਲ੍ਹ ਆਪਣੇ ਆਪ ਨੂੰ ਹਿੰਦੂਤਵ ਦੇ ਮੁੱਦਈ ਅਖਵਾਉਣ ਵਾਲੇ ਤੇ ਦੇਸ਼ ਦੇ ਭਗਵੇਂਕਰਨ ਦਾ ਸੁਪਨਾ ਲੈਣ ਵਾਲੇ,ਖਾਕੀ ਨਿਕਰਾਂ ਲੁਕਾ ਕੇ ਖਾਲਸਾ ਦੀ ਸ਼ਰਨ ਆਏ ਤ੍ਰੀਆ ਹੱਠ ਸਦਕਾ ਹੰਕਾਰੀ ਬੀਬੀ ਖਾਲਸੇ ਨੂੰ ਜ਼ਲੀਲ ਕਰਨਾ ਲੋਚਦੀ ਸੀ । ਨਕਲੀ ਨਿਰੰਕਾਰੀਆਂ ਵਰਗੇ ਪਾਖੰਡੀਆਂ ਨੇ ਸਿੱਖ ਸਿਧਾਂਤਾਂ ਦਾ ਮਜ਼ਾਕ ਉਡਾਇਆ।ਗੁਪਤ ਸਰਕਾਰੀ ਫੰਡ,ਸਰਕਾਰੀ ਮਸ਼ੀਨਰੀ ਨੇ ਪੂਰਾ ਸਹਿਯੋਗ ਦਿੱਤਾ ਇਥੋਂ ਤੱਕ ਕਿ ਪੰਜਾਬ ਦੀਆਂ ਉਚ ਪਦਵੀਆਂ ਉਪੱਰ ਵੀ ਉਸੇ ਵੀਚਾਰਧਾਰਾ ਦੇ ਸਮਰਥਕਾਂ ਨੂੰ ਬਠਾਇਆ ਗਿਆ।13 ਅਪ੍ਰੈਲ 1978 ਨੂੰ ਨਕਲੀ ਨਿੰਕਾਰੀਆਂ ਨੇ ਅੰਮ੍ਰਿਤਸਰ ਵਿਖੇ ਖਾਲਸੇ ਦੇ ਖੂਨ ਨਾਲ ਹੋਲੀ ਖੇਡੀ,ਪੁਲਿਸ ਤੇ ਪ੍ਰਸ਼ਾਸਨ ਨੇ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਿਆ।ਪੰਜਾਬ ਦੀ ਅਕਾਲੀ ਸਰਕਾਰ ਪੰਥਕ ਹਿੱਤਾਂ ਤੋਂ ਮੂੰਹ ਮੋੜ ਗਈ ਇਸ ਮੁੱਕਦਮੇ ਦੌਰਾਨ ਹੋਏ ਪੱਖਪਾਤ ਨੂੰ ਲੈ ਕੇ ਸਿੱਖ ਕੌਮ ਦਾ ਵਿਸ਼ਵਾਸ ਇਸ ਫਿਰਕੂ ਭਾਰਤੀ ਨਿਆਂ ਪ੍ਰਣਾਲੀ ਤੋਂ ਵੀ ਬਿਲਕੁਲ ਚੁੱਕਿਆ ਗਿਆ।ਕੌਮ ਦੀ ਗੈਰਤ ਉਪਰ,ਸਿੱਖੀ ਉਪਰ ਹੋ ਰਹੇ ਨਿਤਾਪ੍ਰਤੀ ਹਮਲਿਆਂ ਨੇ ਬਾਬਾ ਜਰਨੈਲ ਸਿੰਘ ਨੂੰ ਮੈਦਾਨੇ ਜੰਗ ਵਿੱਚ ਨਿਤਰਨ ਲਈ ਮਜ਼ਬੂਰ ਕੀਤਾ ।ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਨੇ ਕਈ ਥਾਂਵਾਂ ਤੇ ਸਿੱਖ ਸਰੂਪ ਦੀ ਬੇਅਦਬੀ ਕੀਤੀ,ਪੰਜਾਬ ਦੀ ਧਰਤੀ ਤੇ ਇਹ ਨਾਅਰੇ ਸੁਣੇ ਜਾ ਰਹੇ ਸਨ, ਕੱਛ,ਕੜਾ,ਕੰਘਾ,ਕ੍ਰਿਪਾਨ,ਧੱਕ ਦਿਆਂਗੇ ਪਾਕਿਸਤਾਨ ਅਜਿਹੇ ਦੁਰਵਿਹਾਰ ਵੇਖ ਕੇ ਕੌਮੀ ਜੋਸ਼ ਨੇ ਉਬਾਲ ਖਾਧਾ। ਜਿਸ ਕੌਮ ਨੇ ਪਰਾਇਆਂ ਦੀ ਇੱਜ਼ਤ ਰੁਲਦੀ ਵੇਖ ਕੇ ਖੂਨ ਵਹਾਇਆ ਹੋਵੇ ,ਉਹ ਕੌਮ ਆਪਣੀ ਇੱਜ਼ਤ ਰੁਲਦੀ ਕਿਵੇਂ ਵੇਖ ਸਕਦੀ ਸੀ? ਗੁਰੂ ਸਰੂਪਾਂ ਦੀ ਬੇਅਦਬੀ,ਸਰਕਾਰੀ ਧੱਕੇ ਸ਼ਾਹੀ,ਵਿਤਕਰਾ ਅਤੇ ਸਰਕਾਰੀ ਗੁੰਡਾਗਰਦੀ ਨੇ ਕੌਮ ਦੇ ਜਜ਼ਬਾਤਾਂ ਨੂੰ ਹਲੂਣਿਆ। ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕਿ ਸ਼ੁਰੂ ਕੀਤਾ ਧਰਮ ਯੁੱਧ ਮੋਰਚਾ ਪੂਰੇ ਜੋਬਨ ਤੇ ਸੀ । ਕੌਮੀ ਅਣਖ ਉਪਰ ਹੋਏ ਹਮਲਿਆਂ ਦਾ ਜਵਾਬ ਸਿੱਖ ਜਵਾਨੀ ਨੇ ਦਿੱਤਾ।ਸਰਕਾਰੀ ਮਸ਼ੀਨਰੀ,ਪ੍ਰਚਾਰ ਸਾਧਨਾਂ ਤੇ ਖਾਸ ਕਰਕੇ ਮਹਾਸ਼ਾ ਪ੍ਰੈਸ ਨੇ ਸਿੱਖ ਨੌਜਵਾਨੀ ਨੂੰ ਅਤਿਵਾਦੀ,ਦਹਿਸ਼ਤਗਰਦ,ਗਰਦਾਨਣ ਵਿੱਚ ਕੋਈ ਕਸਰ ਨਾਂ ਛੱਡੀ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ ਜੋ ਹਰਿਮੰਦਰ ਸਾਹਿਬ ਟਿਕੇ ਹੋਏ ਸਨ ਨੂੰ ਵੱਖਵਾਦੀ,ਪਾਕਿਸਤਾਨ ਦੇ ਏਜੰਟ ਗਰਦਾਨਿਆ ਗਿਆ। ਧਰਮ ਯੁੱਧ ਮੋਰਚੇ ਨੂੰ ਕੁਚਲਣ ਵਾਸਤੇ ਸਰਕਾਰ ਨੇ ਪੂਰਾ ਤਾਣ ਲਾਇਆ ਪਰ ਕੌਮ ਦੇ ਭੜਕੇ ਜਜ਼ਬਾਤਾਂ ਸਾਹਮਣੇ ਕੋਈ ਪੇਸ਼ ਨਾਂ ਗਈ । ਮਹਾਸ਼ਾ ਪ੍ਰੈਸ ਪਾਵਨ ਧਾਰਮਿਕ ਅਸਥਾਨਾਂ ਨੂੰ ਅਤਿਵਾਦੀਆਂ ਦਾ ਅੱਡਾ,ਅਸਲਾ ਫੈਕਟਰੀ ਤੇ ਵਿਦੇਸ਼ੀ ਏਜੰਸੀਆਂ ਦਾ ਘਰ, ਮੁਜ਼ਰਮਾਂ ਦਾ ਕੇਂਦਰ ਕਹਿ ਕੇ ਨਿਵਾਜ ਰਹੀ ਸੀ ਤੇ ਸਿੱਖਾਂ ਦੇ ਖਿਲਾਫ ਆਮ ਜਨਤਾ ਨੂੰ ਭੜਕਾ ਰਹੀ ਸੀ ,ਨਫਰਤ ਦੇ ਬੀਜ਼ ਬੋਅ ਰਹੀ ਸੀ । ਇਹ ਉਹ ਹੀ ਪ੍ਰੈਸ ਸੀ ਜਿਸ ਨੇ ਪੰਜਾਬ ਨੂੰ ਮੁੜ ਦੋ ਭਾਸ਼ਾਈ ਬਣਾਉਣ ਦੇ ਯਤਨ ਕੀਤੇ ਸਨ ਤੇ ਹਿੰਦੂਆਂ ਨੂੰ ਮਾਂ ਬੋਲੀ ਪੰਜਾਬੀ ਅਪਨਾਉਣ ਤੋਂ ਰੋਕਿਆ। ਉਸ ਸਮੇਂ ਦੇ ਪੁਲਿਸ ਮੁੱਖੀ ਪੀਐਸਭਿੰਡਰ ਨੇ ਮਹਾਸ਼ਿਆ ਵੱਲੋਂ ਲਾਏ ਤਕਰੀਬਨ ਉਪਰੋਕਤ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਸੀ । ਬਾਬਾ ਜਰਨੈਲ ਸਿੰਘ ਨੂੰ ਵੀ ਪ੍ਰੈਸ ਨਾਲ ਅਕਸਰ ਇਹੀ ਗਿਲਾ ਸੀ ਉਸ ਦੀਆਂ ਤਕਰੀਰਾਂ ਨੂੰ ਗਲਤ ਰੰਗਤ ਦੇ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ।ਪੱਤਰਕਾਰ ਐਸ. ਕਰਪੇਕਰ ਨੇ ਇਸ ਦੀ ਪੁਸ਼ਟੀ ਕਰਦਿਆ ਲਿਖਿਆ ਭਿੰਡਰਾਂ ਵਾਲਾ ਅਖੀਰ ਤੱਕ ਇਹੀ ਕਹਿੰਦਾ ਰਿਹਾ ਕਿ ਉਹ ਉਨ੍ਹਾਂ ਕਤਲਾਂ ਵਾਸਤੇ ਜਿੰਮੇਵਾਰ ਨਹੀੰ ਜਿੰਨਾਂ ਦੀ ਆੜ ਹੇਠ ਫੌਜ ਹਮਲਾਵਰ ਹੋ ਕਿ ਆਉਣਾ ਚਾਹੁੰਦੀ ਹੈ। ਭਾਰਤੀ ਫੌਜ ਦਾ ਤਜਰਬੇਕਾਰ ਜਰਨੈਲ ਮੇਜਰ ਸ਼ੁਬੇਗ ਸਿੰਘ ਜਿਸ ਨੇ ਪਾਕਿਸਤਾਨੀ ਫ਼ੌੋਜ ਤੋਂ ਹਥਿਆਰ ਸਟਾਉਣ ਅਤੇ ਬੰਗਲਾ ਦੇਸ਼ ਦੀ ਹੋਂਦ ਲਈ ਅਹਿਮ ਹਿੱਸਾ ਪਾਇਆ,ਉਸ ਨੂੰ ਇਮਾਨਦਾਰੀ ਨਾਲ ਕੀਤੀ ਸੇਵਾ ਦਾ ਇਵਜ਼ਾਨਾ ਸਜ਼ਾ ਦੇ ਰੂਪ ਵਿੱਚ ਮਿਲਿਆ।ਦੇਸ਼ ਦੀ ਬੇਸ਼ੱਕਕੀਮਤੀ ਸੇਵਾ ਉਪਰੰਤ ਬ੍ਰਾਹਣਵਾਦੀ ਸਰਕਾਰ ਪਾਸੋਂ ਖੁਆਰੀ ਮਿਲੀ। ਜਿਸ ਨੇ ਸਿੱਖਾਂ ਨਾਲ ਹੁੰਦੇ ਵਿਤਕਰੇ ਦੇ ਜ਼ਖਮਾਂ ਨੂੰ ਆਪਣੀ ਦੇਹੀ ਤੇ ਹੰਢਾਇਆ ।ਇਹ ਜਰਨੈਲ ,ਬਾਬਾ ਜਰਨੈਲ ਸਿੰਘ ਦੀ ਸੱਜੀ ਬਾਂਹ ਦੇ ਰੂਪ ‘ਚ ਉਭਰਿਆ ਤੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆਂ ਲਈ ਵਿੳੇਂਤਬੰਦੀ ਦਾ ਜਿੰਮਾਂ ਆਪਣੇ ਸਿਰ ਲਿਆ। 2 ਜੂਨ 1984 ਨੂੰ ਦੇਸ ਦੀ ਮਲਿਕਾ ਬ੍ਰਾਹਮਣੀ ਇੰਦਰਾ ਇੱਕ ਪਾਸੇ ਦੇਸ਼ ਦੇ ਨਾਮ ਸੰਦੇਸ਼ ਜਾਰੀ ਕਰਕੇ ਅਕਾਲੀਆਂ ਨੂੰ ਪੰਜਾਬ ਮਸਲੇ ਦੇ ਹੱਲ ਦਾ ਸੱਦਾ ਦੇ ਰਹੀ ਸੀ ਤੇ ਦੂਜੇ ਪਾਸੇ ਫੌਜ ਨੂੰ ਪੰਜਾਬ ਕੂਚ ਕਰਨ ਦਾ ਲੁਕਵਾਂ ਹੁਕਮ ਦਿੱਤਾ ਜਾ ਰਿਹਾ ਸੀ । ਕੁਝ ਹੀ ਸਮੇਂ ਬਾਅਦ ਇਹ ਖਬਰ ਪ੍ਰਸਾਰਤ ਹੋਈ ਕਿ ਪੰਜਾਬ ਵਿੱਚ ਸਿਵਲ ਪ੍ਰਸ਼ਾਂਸ਼ਨ ਦੀ ਮਦਦ ਵਾਸਤੇ ਫੌਜ ਤਾਇਨਾਤ ਕੀਤੀ ਜਾ ਰਹੀ ਹੈ। ਪੱਛਮੀਂ ਕਮਾਂਡ ਦੇ ਲੈਫਟੀਨੈਂਟ ਜਨਰਲ ਆਰਐਸਦਿਆਲ ਨੂੰ ਗਵਰਨਰ ਪੰਜਾਬ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ।ਉਧਰ ਦਰਬਾਰ ਸਾਹਿਬ ਕੰਪਲੈਕਸ ਦੁਆਲੇ ਤਾਇਨਾਤ ਸੀ.ਆਰ.ਪੀ.ਐਫ ਅਤੇ ਬੀ.ਐਸ.ਐਫ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਅਰੰਭ ਕਰ ਦਿੱਤੀ । ਫ਼ੌਜ ਦੀ ਆਮਦ ਹੁੰਦਿਆਂ ਹੀ ਸਾਰਾ ਪੰਜਾਬ ਸੀਲ ਕਰ ਦਿੱਤਾ ਗਿਆ ਅਤੇ ਸੀ.ਆਰ.ਪੀ.ਐਫ ਦੇ ਟਿਕਾਣਿਆ ਉਪਰ ਫ਼ੌਜ ਆ ਬੈਠੀ। 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੋਣ ਸਦਕਾ ਕਾਫੀ ਸੰਗਤ ਪਾਵਨ ਅਸਥਾਨ ਤੇ ਪਹੁੰਚੀ ਹੋਈ ਸੀ ਫ਼ੌੋਜੀ ਗੋਲਾਬਾਰੀ ਸਦਕਾ ਅੰਦਰ ਕਾਫੀ ਸਿੰਘ 1-2 ਜੂਨ ਨੂੰ ਸ਼ਹੀਦ ਹੋਏ। ਫ਼ੌਜੀ ਮੁਖੀ ਕੇ.ਐਸ.ਬਰਾੜ ਜੋ ਇਹ ਵਿਚਾਰ ਲੈ ਕਿ ਆਇਆ ਸੀ ਕਿ ਤੋਪਾਂ ਤੇ ਗੋਲਿਆ ਦੀ ਗੂੰਜ ਨਾਲ ਵੱਡੇ-ਵੱਡੇ ਜਰਨੈਲ ਕੰਬ ਜਾਂਦੇ ਹਨ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਫੌਜੀ ਦਸਤਿਆਂ ਦਾ ਅੰਦਰਲੇ ਸਿੰਘਾਂ ਨੇ ਯਥਾ-ਸ਼ਕਤਿ ਸੁਆਗਤ ਕੀਤਾ । ਕਮਾਂਡੋ ਦਸਤੇ ਅੰਦਰ ਜਾਣ ਵਿੱਚ ਨਾਕਾਮ ਹੋ ਗਏ । ਬਾਹਰੋ ਅਧੁਨਿਕ ਹਥਿਆਰਾਂ ਨਾਲ ਹੋ ਰਹੀ ਗੋਲਾ ਬਾਰੀ ਦਾ ਜੁਵਾਬ ਸਿੰਘਾਂ ਨੇ ਸੀਮਤ ਸਾਧਨਾਂ ਨਾਲ ਦਿੱਤਾ।ਭਾਵੇ ਸ਼ਸ਼ਤਰਾਂ ਦਾ ਅਭਾਵ ਸੀ ਪਰ ਗੁਰਧਾਮਾਂ ਦੀ ਰੱਖਿਆਂ ਅਤੇ ਕੌਮੀ ਗੈਰਤ ਉਪਰ ਹੋ ਰਹੇ ਇਸ ਹਮਲੇ ਦਾ ਮੂੰਹ ਤੋੜ ਜੁਵਾਬ ਦੇਣ ਦਾ ਜਜ਼ਬਾ ਮਨ ਅੰਦਰ ਸੀ। 2 ਤੋਂ ਲੈ ਕੇ 5 ਜੂਨ ਤੱਕ ਫੌਜ ਨੂੰ ਕੋਈ ਬਹੁਤੀ ਸਫਲਤਾ ਹਾਸਿਲ ਨਾ ਹੋਈ । ਅਖੀਰ ਵਿਸ਼ੇਸ਼ ਹਦਾਇਤਾਂ ਪ੍ਰਾਪਤ ਕਰਕੇ ਹਰਿਮੰਦਰ ਸਾਹਿਬ ਅੰਦਰ ਵਿਜਯੰਤ-72 ਟੈਂਕ ਏਪੀਸੀ ਗੱਡੀਆਂ ਅੰਦਰ ਭੇਜੀਆਂ ਜਿੰਨ੍ਹਾਂ ਨੇ ਪਰਿਕਰਮਾਂ ‘ਚ ਮੋਰਚਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਗੋਲਾ ਬਾਰੀ ਆਰੰਭੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ।ਅੰਦਰਲੇ ਸਿੰਘਾਂ ਨੇ ਜਰਨਲ ਸ਼ੁਬੇਗ ਸਿੰਘ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਫ਼ੌਜੀ ਹਮਲੇ ਦਾ ਜਵਾਬ ਦਿੱਤਾ,ਉਸ ਨੇ ਖਾਲਸਈ ਰਵਾਇਤਾਂ ਨੂੰ ਮੁੜ ਉਜਾਗਰ ਕੀਤਾ ।ਫ਼ੌਜ ਵੱਲੋਂ ਭਾਵੇ ਕਿ ਅੰਦਰ ਨਿਹੱਥੇ ਸ਼ਰਧਾਲੂਆਂ ਦਾ ਬੇਇਤੰਹਾ ਕਤਲੇਆਮ ਕੀਤਾ ਗਿਆ ਪ੍ਰਤੂੰ ਦਰਬਾਰ ਸਾਹਿਬ ਦੀ ਰੱਖਿਆ ਕਰ ਰਹੇ ਜੋਸ਼ੀਲੇ ਸਿੰਘਾਂ ਨੇ ਫ਼ੌਜ ਦਾ ਢੁਕਵਾਂ ਜਾਨੀ ਨੁਕਸਾਨ ਕੀਤਾ । 6 ਜੂਨ ਨੂੰ ਬਾਬਾ ਜਰਨੈਲ ਸਿੰਘ ਅਤੇ ਉਨ੍ਹਾ ਦੇ ਸਾਥੀ ਦਰਬਾਰ ਸਾਹਿਬ ਜੀ ਦੀ ਰੱਖਿਆ ਕਰਦਿਆਂ ਫ਼ੌਜ ਨਾਲ ਲੋਹਾ ਲੈਂਦਿਆਂ ਜਾਮੇ ਸ਼ਹਾਦਤ ਪੀ ਗਏ। ਫ਼ੌਜ ਪੂਰੇ ਦਰਬਾਰ ਸਾਹਿਬ ਕੰਪਲੈਕਸ ਤੇ ਕਾਬਜ਼ ਹੋ ਗਈ। ਸਿੰਘਾਂ ਦੇ ਯੁਧਨੀਤਕ ਕਰਤਬਾਂ ਅਤੇ ਬਾਬਾ ਜਰਨੈਲ ਸਿੰਘ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਦਾ ਜਰਨਲ ਕੇ.ਐਸ.ਬਰਾੜ ਲਿਖਦਾ ਹੈ ਕਿ ਸੰਤ ਜਰਨੈਲ ਸਿੰਘ ਅਤੇ ਉਸ ਦੇ ਸਾਥੀ ਦ੍ਰਿੜ੍ਹਤਾ ਨਾਲ ਡਟੇ ,ਪੂਰੀ ਸੂਰਮਤਾਈ ਦਾ ਪ੍ਰਗਟਾਵਾ ਕੀਤਾ ਭਿੰਡਰਾਂ ਵਾਲਾ ਉਚ ਦਰਜੇ ਦਾ ਸੂਰਮਾਂ ਹੋ ਨਿਬੜਿਆ (ਨੀਲਾ ਤਾਰਾ ਦੀ ਅਸਲ ਕਹਾਣੀ) ਇਸ ਸਾਕੇ ਨੇ ਕੌਮ ਅੰਦਰ ਪੰਥ ਪ੍ਰਸਤੀ ਦਾ ਅਥਾਹ ਜਜ਼ਬਾ ਪੈਦਾ ਕੀਤਾ ਪ੍ਰਤੂੰ ਰੋਹ ਤੋਂ ਉਠੀ ਖਾੜਕੂ ਲਹਿਰ ਜਲਦੀ ਹੀ ਸਰਕਾਰੀ ਏਜੰਸੀਆਂ ਦਾ ਸ਼ਿਕਾਰ ਹੋ ਗਈ। ਸਰਕਾਰੀ ਸ਼ਾਜਿਸ਼ ਅਧੀਨ ਬਾਬਾ ਜਰਨੈਲ਼ ਸਿੰਘ ਦੀ ਸ਼ਹਾਦਤ ਨੂੰ ਛਪਾਇਆ ਗਿਆ ਅਤੇ ਉਸ ਨੂੰ ਕੌਮੀ ਸ਼ਹੀਦ ਦੇ ਤੌਰ ਤੇ ਉਭਰਨ ਨਾ ਦਿੱਤਾ।ਸਾਰੀਆਂ ਖਾੜਕੂ ਜਥੇਬੰਦੀਆਂ ਨੇ ਜੋ ਬਾਬਾ ਜਰਨੈਲ ਸਿੰਘ ਜੀ ਦਾ ਸੰਸਥਾ ਪ੍ਰਭਾਵ ਕਬੂਲਦੀਆਂ ਸਨ ਨੇ ਬਾਬਾ ਜਰਨੈਲ ਸਿੰਘ ਦੇ ਜਿੰਦਾ ਹੋਣ ਦਾ ਅਤੇ ਦੁਬਾਰਾ ਪ੍ਰਗਟ ਹੋਣ ਦਾ ਪ੍ਰਚਾਰ ਕੀਤਾ ਸਿੱਟੇ ਵਜੋਂ ਕੋਈ ਨਵੀ ਲੀਡਰਸ਼ਿਪ ਨਾ ਉਭਰ ਸਕੀ ਅਤੇ ਪੰਥ ਦੋਖੀਆਂ ਨੂੰ ਖਾੜਕੂ ਸੰਘਰਸ਼ ਵਿੱਚ ਘੁਸਪੈਠ ਕਰਨ ਦਾ ਸੁਨਿਹਰਾ ਅਵਸਰ ਮਿਲਿਆ। ਖਾੜਕੂ ਜਥੇਬੰਦੀਆਂ ਵਿੱਚ ਆਪਸੀ ਖਿਚੋਤਾਣ ਇੱਕ ਜਥੇਬੰਦਕ ਢਾਂਚਾ,ਅਨੁਸ਼ਾਸ਼ਨ ਦੀ ਘਾਟ ਨੇ ਇਸ ਲਹਿਰ ਨੂੰ ਖਤਮ ਕਰਨ ਵਿੱਚ ਅਥਾਹ ਯੋਗਦਾਨ ਪਾਇਆ। ਪੰਥ ਪ੍ਰਸਤੀ ਦੀ ਗੱਲ ਕਰਨ ਵਾਲਿਆਂ ਨੂੰ ਸਰਕਾਰੀ ਦਹਿਸ਼ਤ ਗਰਦੀ ਦਾ ਸ਼ਿਕਾਰ ਹੋਣਾ ਪਿਆ,ਜਿਸ ਦੀਆਂ ਕਈ ਮਿਸਾਲਾਂ ਹਨ । ਕੌਮੀ ਜਜ਼ਬਾਤਾਂ ਦਾ ਪੱਖ ਪੂਰਨ ਵਾਲੇ ਵਿਦਵਾਨਾਂ ਨੂੰ ਜਿਥੇ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਉਥੇ ਖਾੜਕੂਆਂ ਦੇ ਭੇਸ ਵਿੱਚ ਸਰਕਾਰੀ ਏਜੰਟਾਂ ਨੇ ਵੀ ਕੋਈ ਘੱਟ ਨਾ ਕੀਤੀ । ਪੇਂਡੂ ਲੋਕਾਂ ਦੇ ਘਰ ਖਾੜਕੂਆਂ ਦੀਆਂ ਛੁਪਣਗਾਹਾਂ ਸਨ ਪ੍ਰਤੂੰ ਖਾੜਕੂਆਂ ਦੇ ਭੇਸ ਵਿੱਚ ਸਰਕਾਰੀ ਕਾਲੀਆਂ ਬਿੱਲੀਆਂ ਦੀਆਂ ਕਾਲੀਆਂ ਕਰਤੂਤਾਂ ਨੇ ਖਾੜਕੂਆਂ ਨੂੰ ਪੇਂਡੂ ਲੋਕਾਂ ਵਿੱਚ ਨਫਰਤ ਦਾ ਪਾਤਰ ਬਣਾ ਦਿੱਤਾ। ਸਿਆਸੀ ਮਹਾਂਰਥੀਆਂ ਨੇ ਖਾੜਕੂਆਂ ਨੂੰ ਪੁੱਜ ਕੇ ਆਪਣ ਹਿੱਤਾਂ ਦੀ ਪੂਰਤੀ ਵਾਸਤੇ ਵਰਤਿਆ। ਸਰਕਾਰੀ ਅਸ਼ੀਰਵਾਦ ਪ੍ਰਾਪਤ ਸੰਤਾਂ ਨੇ ਜਿੁਥੇ ਅਜਿਹੇ ਘੱਲੂਘਾਰੇ ਦੀ ਯਾਦ ਦੇ ਨਿਸ਼ਾਨ ਵੀ ਮਿਟਾ ਦਿੱਤੇ ਉਥੇ ਕੌਮ ਨੇ ਵੀ ਸੰਗਠਤ ਹੋ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਦਾ ਇੱਕ ਖਾਸ ਸ਼ਾਜਿਸ਼ ਅਧੀਨ ਨੁਕਸਾਨ ਕੀਤਾ ਗਿਆ ਦੀ ਪੂਰਤੀ ਬਾਰੇ ਕੋਈ ਨਿੱਗਰ ਪ੍ਰੋਗ੍ਰਾਮ ਨਾ ਉਲੀਕਿਆ ਕਿਉਂ ਕਿ ਲਾਇਬ੍ਰੇਰੀ ਨੂੰ ਅੱਗ 8-9 ਜੂਨ ਨੂੰ ਲਗਾਈ ਗਾਈ ਪ੍ਰਤੂੰ 6-7 ਜੂਨ ਨੂੰ ਫ਼ੌਜ ਹਰਿੰਮਦਰ ਸਾਹਿਬ ਤੇ ਕਾਬਜ਼ ਹੋ ਚੁੱਕੀ ਸੀ ਤੇ ਅੰਦਰ ਕੋਈ ਖਾੜਕੂ ਨਹੀਂ ਸੀ ਜਿਸ ਦਾ ਬਹਾਨਾ ਬਣ ਸਕੇ।ਭਰੋਸੇ ਯੋਗ ਸੂਤਰਾਂ ਅਨੁਸਾਰ ਉਨ੍ਹਾਂ ਸਾਹਿਤ ਸਾੜਿਆਂ ਨਹੀਂ ਹੈ ਬਲਕਿ ਸਰਕਾਰ ਦੇ ਪਾਸ ਮੌਜ਼ੂਦ ਹੈ। ਕੌਮ ਨੂੰ ਜਥੇਬੰਦਕ ਹੋ ਕਿ ਇਸ ਅਣਮੁੱਲੇ ਸਾਹਿਤ ਦੀ ਪ੍ਰਾਪਤੀ ਲਈ ਉਪਰਾਲਾ ਕਰਨਾ ਚਾਹੀਦਾ ਹੈ । ਆਰ.ਐਸ.ਐਸ ਦੀ ਰਾਜਨੀਤਕ ਸ਼ਾਖਾ ਜੋ ਰਾਜ ਗੱਦੀ ਉਪਰ ਬਿਰਾਜਮਾਨ ਰਹੀ ਸੀ ਵੱਲੋਂ ਬਣਾਇਆ ਗਿਆ ਭਾਰਤੀ ਇਤਿਹਾਸ ਪਰਿਕਲਪ ਬੋਰਡ ਭਾਰਤ ਦੇ 5000 ਸਾਲਾ ਇਤਿਹਾਸ ਨੂੰ ਮਨਮਰਜ਼ੀ ਨਾਲ ਤੋੜ ਮਰੋੜ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਿੰਦੂ ਆਰੀਆ ਹਮਲਾਵਰ ਨਹੀਂ ਬਲਕਿ ਮੂਲ ਹਿੰਦ ਵਾਸੀ ਹਨ। ਭਾਰਤ ਸਰਕਾਰ ਦੇ ਕਬਜ਼ੇ ‘ਚ ਪਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਤੋ ਲੁਟਿਆ ਸਾਡਾ ਵੱਡਮੁੱਲਾ ਸਾਹਿਤ ਜੇਕਰ ਕਿਸੇ ਅਜਿਹੀ ਸੰਸਥਾ ਦੇ ਹੱਥ ਆਇਆ ਤਾਂ ਮਨ ਮਰਜ਼ੀ ਦਾ ਖਿਲਵਾੜ ਕੀਤਾ ਜਾਵੇਗਾ।ਅਜੇ ਵੀ ਸਮਾਂ ਹੈ ਵਿਦਵਾਨ ਜਥੇਬੰਦ ਹੋ ਕਿ ਇਹ ਮਸਲਾ ਸਰਕਾਰ ਅੱਗੇ ਪੇਸ਼ ਕਰ ਸਕਦੇ ਹਨ । ਸਿੱਖ ੀ ਲੀਡਰ ਸ਼ਿਪ ਨੂੰ ਵੀ ਸੰਜ਼ੀਦਾ ਹੋ ਕਿ ਇਸ ਪ੍ਰਤੀ ਨਿਗਰ ਉਪਰਾਲਾ ਕਰਨਾ ਚਾਹੀਦਾ ਹੈ ॥ਮਗਰੋਂ ਹੱਥ ਛੱਡ ਕਿ ਅੱਰਕਾਂ ਚੱਟਣੀਆਂ ਔਖੀਆਂ ਹੋਣਗੀਆਂ। ਪਲਾਂ ਦੇ ਖੁੰਝੇ ਸਦੀਆਂ ਤੇ ਡਿੱਗ ਪਵਾਂਗੇ ਇਤਿਹਾਸ ਗਵਾਹ ਹੈ: 

" ਵੋ ਵਕਤ ਭੀ ਦੇਖੇ ਹੈ ,ਤਾਰੀਖ ਕੀ ਰਾਹੋਂ ਨੇ । 
ਲ਼ਮਹੋਂ ਨੇ ਖ਼ਤਾ ਕੀ,ਸਦੀਓਂ ਨੇ ਸਜ਼ਾ ਪਾਈ । "



Spl thanks
Punjab Spectrum

ਇੰਝ ਹੋਈ ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ

5 ਜੂਨ ਦੀ ਅੱਧੀ ਰਾਤ ਦੇ ਸਮੇਂ ਸੰਤਾਂ ਨੂੰ ਅਤੇ ਭਾਈ ਅਮਰੀਕ ਸਿੰਘ ਨੂੰ ਭੋਰੇ ਵਿਚ ਗਿਆਂ ਅੱਜ ਪੰਜ ਮਿੰਟ ਵੀ ਨਹੀਂ ਹੋਏ ਕਿ ਜਨਰਲ ਸੁਬੇਗ ਸਿੰਘ ਜ਼ਖਮੀ ਹਾਲਤ ਵਿਚ ਲਹੂ ਲੁਹਾਨ ਹੋਇਆ, ਉਂਤਰੀ ਦਰਸ਼ਨੀ ਡਿਓੜੀ ਵਲੋਂ ਪ੍ਰਰਿਕਰਮਾ ਵਿਚ ਦੀ ਬਰਾਮਦਿਓਂ ਬਰਾਮਦੀ ਹੁੰਦਾ ਹੋਇਆਂ, ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਕੋਲੋਂ ਦੀ ਹੁੰਦਿਆਂ ਤਖ਼ਤ ਸਾਹਿਬ ਦੀ ਮੰਜ਼ਲ ਵੱਲ ਨੂੰ ਸੱਜੇ ਪਾਸੇ ਵੱਲ ਦੇ ਪੋੜੀਆਂ ਦੇ ਵਿਚਕਾਰੇ ਜਿਹੇ ਭੋਰੇ ਵੱਲ ਨੂੰ ਪੈਂਦੇ ਦਰਵਾਜੇ ਵਿਚੋਂ ਦੀ ਉਤਰਦੀਆਂ ਪੋੜੀਆਂ ਰਾਹੀ ਡਿਗਦੀ ਢਹਿੰਦੀ ਹੋਈ ਹਾਲਤ ਵਿਚ ਵੀ ਸੰਤਾਂ ਪਾਸ ਪੁੱਜ ਗਿਆ। ਜਨਰਲ ਸੁਬੇਗ ਸਿੰਘ ਨੇ ਜਾਂਦਿਆਂ ਹੀ ਪਹਿਲਾਂ ਫਤਹਿ ਗਜਾਈ ਤੇ ਫਿਰ ਇਸਦੇ ਨਾਲ ਹੀ ਬੜੀ ਚੜ੍ਰਦੀ ਕਲਾ ਤੇ ਪ੍ਰਸੰਨ ਚਿੰਤ ਅਵਸਥਾ ਵਿਚ ਕਿਹਾ, ਮਹਾਪੁਰਸ਼ੋ,ਵਾਹਿਗੁਰੂ ਨੇ ਦਾਸ ਤੋਂ ਜਿੰਨੀ ਸੇਵਾ ਲੈਣੀ ਸੀ ਉਹ ਲੈ ਲਈ ਲਗਦੀ ਆ,ਪਰ ਦਾਸ ਨੂੰ ਆਤਮਕ ਤੌਰ ਤੇ ਬਹੁਤ ਪ੍ਰੰਸਨਤਾ ਹੈ।ਮਨ ਆਪਦੇ ਦਰਸ਼ਨ ਨੂੰ ਲੋਚਦਾ ਸੀ ਸੋ ਆ ਗਿਆ ਹਾਂ। ਜਦ ਸੰਤਾਂ ਨੇ ਤੇ ਭਾਈ ਅਮਰੀਕ ਸਿੰਘ ਨੇ ਜਨਰਲ ਸੁਬੇਗ ਸਿੰਘ ਨੂੰ ਲਹੂ ਲੁਹਾਨ ਹਾਲਤ ਵਿਚ ਵੇਖਿਆ ਤਾਂ ਉਹਨਾਂ ਨੇ ਉਸੇ ਸਮੇਂ ਜਨਰਲ ਸਾਹਿਬ ਨੂੰ ਸਹਾਰਾ ਦੇਦਿਆਂ ਹੋਇਆਂ ਆਪਣੇ ਪਾਸ ਬਠਾ ਲਿਆ। ਜਨਰਲ ਸਾਹਿਬ ਦੀ ਛਾਤੀ ਦੇ ਸੱਜੇ ਹਿੱਸੇ ਅਰਥਾਤ ਪਾਸੇਂ ਵਿਚੋਂ ਲਹੂ ਦੀਆਂ ਧਾਰਾਂ ਵਰਾਲਾਂ ਵਹਿ ਰਹੀਆਂ ਸਨ ਅਤੇ ਮੋਢਾ ਤੇ ਬਾਹ ਛਲਨੀ ਛਲਨੀ ਹੋਏ ਸਨ। ਜਦ ਭਾਈ ਅਮਰੀਕ ਸਿੰਘ ਨੇ ਉਥੇ ਭੋਰੇ ਵਿਚ ਕੋਲ ਖਲੋਤੇ ਸਿੰਘਾਂ ਨੇ ਜਨਰਲ ਸਾਹਿਬ ਦੇ ਜਖਮਾਂ ਉਂਪਰ ਪੱਟੀਆਂ ਬੰਨ੍ਰਣ ਲਈ ਕਿਹਾ ਤਾਂ ਅਗੋਂ ਜਨਰਲ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ,ਪਰਧਾਨ ਜੀ,ਹੁਣ ਪੱਟੀਆਂ ਦੀ ਕੋਈ ਲੋੜ ਨਹੀਂ ਦਾਸ ਦੇ ਜੁੰਮੇ ਗੁਰੂ ਪੰਥ ਦੀ ਜਿੰਨੀ ਸੇਵਾ ਲਿਖੀ ਹੋਈ ਸੀ ਉਹ ਹੁਣ ਪੂਰੀ ਹੋ ਗਈ ਲਗਦੀ ਆ। ਫਿਰ ਇਸਦੇ ਨਾਲ ਹੀ ਜਨਰਲ ਸ਼ੁਬੇਗ ਸਿੰਘ ਨੇ ਆਪਣਾ ਧਿਆਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲ ਮੋੜਦਿਆਂ ਹੋਇਆਂ ਕਿਹਾ,ਮਹਾਪੁਰਸ਼ੋ ਹੁਣ ਦਾਸ ਦੇ ਹੱਕ ‘ਚ ਵਾਹਿਗੁਰੂ ਦੇ ਦਰਬਾਰ ਵਿਚ ਅਰਦਾਸ ਕਰਨ ਦੀ ਕਿਰਪਾ ਕਰੋ ਕਿ ਦਾਸ ਵਲੋਂ ਤਿਲ ਫੁਲ ਰੂਪ ‘ਚ ਨਿਭਾਈ ਗਈ ਸੇਵਾ ਖਾਲਸਾ ਪੰਥ ਦੀ ਕਾਮਨਾ ਅਤੇ ਆਜ਼ਾਦੀ ਦੇ ਲੇਖੇ ਲੱਗੇ । ਹੁਣ ਤਾਂ ਮਨ ਦੀ ਇਹੋਂ ਕਾਮਨਾ ਹੈ ਕਿ ਸਿੱਖ ਕੌਮ ਰਾਜ ਭਾਗ ਦੀ ਮਾਲਕ ਬਣੇ ਅਤੇ ਖਾਲਸਾ ਪੰਥ ਇਕ ਆਜ਼ਾਦ ਤੇ ਖੁਦਮੁਖਤਿਆਰ ਦੇਸ ਦਾ ਮਾਲਕ ਹੋਵੇ। ਦੁਨੀਆਂ ਭਰ ਦੇ ਦੇਸ਼ਾਂ ਅੰਦਰ ਆਜ਼ਾਦ ਤੇ ਖ਼ੁਦਮੁਖਤਿਆਰ ਦੇਸ਼ਾਂ ਦੇ ਕੌਮੀ ਝੰਡਿਆਂ ਦੇ ਬਰਾਬਰ ਨਿਸ਼ਾਨ ਸਾਹਿਬ ਵੀ ਮਾਣ ਪਾਉਂਦਾ ਦਿੱਸੇ। ਹੁਣ ਤਾਂ ਬਸ ਆਤਮਾ ਦੀ ਇਹੋ ਦੀ ਅਵਾਜ਼ ਹੈ। ਇਸ ਸਮੇਂ ਮੇਰਾ ਅੰਤਰ ਆਤਮਾ ਬੜਾ ਹੀ ਪ੍ਰਸੰਨ ਤੇ ਸ਼ਾਂਤ ਹੈ।ਹਾਂ ਜੇ ਕੋਈ ਗੱਲ ਮਨ ਨੂੰ ਚੁੱਭ ਰਹੀ ਹੈ ਤਾਂ ਉਹ ਇਹ ਹੈ ਕਿ ਦਾਸ ਨੇ ਆਪਣੀ ਉਮਰ ਵਿਚ ਜਿੰਨੀ ਖਿਦਮਤ ਟੋਪੀ ਵਾਲੇ ਦੁਸ਼ਟਾ ਦੀ ਫੌਜ ਵਿਚ ਰਹਿ ਕੇ ਹਿੰਦੂਰਾਜ ਦੀ ਕਮਾਈ ਹੈ ਜੇ ਉਹ ਸਮਾਂ ਖਾਲਸਾ ਪੰਥ ਦੀ ਆਜ਼ਾਦੀ ਦੇ ਰਾਹ ਉਪਰ ਖਰਚ ਕੀਤਾ ਹੁੰਦਾ ਤਾਂ ਕਿੰਨਾ ਚੰਗਾ ਹੋਣਾ ਸੀ। ਦੁਸ਼ਟਾ ਨੇ ਜੋ ਅੱਜ ਸਿੱਖ ਕੌਮ ਦੀਆਂ ਸੇਵਾਵਾਂ ਤੇ ਕਰਬਾਨੀਆਂ ਦਾ ਮੁੱਲ ਪਾਇਆ ਹੈ ਉਹ ਤਾਂ ਸਭ ਨੂੰ ਪਰਤੱਖ ਹੀ ਦਿਸ ਰਿਹਾ ਹੈ। ਮਹਾਪੁਰਸ਼ੋ, ਮੈਂ ਆਪ ਦਾ ਮਨੋ ਤਨੋ ਰਿਣੀ ਹਾਂ ਕਿ ਤੁਸਾਂ ਮੈਨੂੰ ਸਿੱਧਾ ਰਸਤਾ ਵਖਾਇਆ ਹੈ ਅਤੇ ਇਸਦੇ ਨਤੀਜੇ ਵਜੋਂ ਦਾਸ ਦਾ ਜੀਵਨ ਅੱਜ ਗੁਰੂ ਘਰ ਤੇ ਗੁਰੂ ਪੰਥ ਦੀਆਂ ਨਜ਼ਰਾਂ ਵਿਚ ਸਫਲਾ ਹੋ ਰਿਹਾ ਹੈ। ਵਾਹਿਗੁਰੂ ਦੇ ਚਰਨਾਂ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਮਨ ਦੀ ਇੱਛਾ ਸੀ ਕੀ ਆਪ ਦੇ ਦਰਸ਼ਨ ਜ਼ਰੂਰ ਪਾਵਾਂ ਇਸ ਲਈ ਇਥੇ ਹਾਜ਼ਰ ਹੋ ਗਿਆ ਹਾਂ ਹੁਣ ਮੈਨੂੰ ਹੋਰ ਕਿਸੇ ਗੱਲ ਦੀ ਤ੍ਰਿਸ਼ਨਾ ਨਹੀਂ। ਸੰਤਾਂ ਨੇ ਜਨਰਲ ਸ਼ੁਬੇਗ ਸਿੰਘ ਦੀਆਂ ਗੱਲਾਂ ਉਸ ਮਾਹੌਲ ਵਿਚ ਵੀ ਬੜੇ ਪ੍ਰੇਮ ਭਾਵ ਨਾਲ ਸੁਣੀਆਂ ਤੇ ਫਿਰ ਬਾਅਦ ਵਿਚ ਕੁਝ ਛਿਣਾਂ ਲਈ ਅੰਤਰ ਧਿਆਨ ਹੋ ਬੜੀ ਮੱਧਮ ਜਿਹੀ ਸੁਰ ਵਿਚ ਗੁਰਬਾਣੀ ਦਾ ਕੋਈ ਸ਼ਬਦ ਪੜਿਆ ਤੇ ਫਿਰ ਆਪਣੇ ਪਾਸ ਖਲੋਤੇ ਸਿੰਘਾਂ ਨੂੰ ਜਨਰਲ ਸਾਹਿਬ ਨੂੰ ਇਕ ਪਾਸੇ ਜਿਹੇ ਕਰਕੇ ਅਰਾਮ ਨਾਲ ਲਿਟਾ ਦੇਣ ਲਈ ਕਿਹਾ ।ਭਾਈ ਅਮਰੀਕ ਸਿੰਘ ਹੁਣ ਜਨਰਲ ਸਾਹਿਬ ਤੋਂ ਕੁਝ ਪੁੱਛ ਰਹੇ ਸਨ ਅਤੇ ਜਨਰਲ ਸਾਹਿਬ ਆਪਣੇ ਸੁਭਾ ਤੋਂ ਉਲਟ ਅੱਜ ਇਸ ਜ਼ਖਮੀ ਹਾਲਤ ਵਿੱਚ ਆਮ ਨਾਲੋਂ ਕੁਝ ਉਂਚੀ ਅਵਾਜ਼ ਤੇ ਭਾਰੇ ਬੋਲ ਵਿੱਚ ਉਂਤਰ ਦੇ ਰਹੇ ਸਨ। ਬਸ ,ਪਰਧਾਨ ਜੀ ,ਮਨ ਖੁਸ਼ ਹੋ ਗਿਆ,ਸਿੰਘਾਂ ਨੇ ਦੁਸ਼ਟਾ ਨੂੰ ਭੁੰਨ ਭੁੰਨ ਕੇ ਸੁੱਟ ਦਿਤਾ। ਦਰਸ਼ਨੀ ਡਿਓੜੀ ਤੋਂ ਬਾਹਰ ਵੀ ਟੋਪੀ ਵਾਲਿਆ ਦੀਆਂ ਲਾਸ਼ਾਂ ਰੁਲ ਰਹੀਆਂ ਹਨ। ਬੜੀ ਚੜ੍ਹਦੀ ਕਲ੍ਹਾ ਹੋਈ ਆ।ਹਜ਼ੂਰ ਸਾਹਿਬ ਦੇ ਜਥੇ ਦੇ ਸਿੰਘਾਂ ਤੇ ਪਰਿਕਰਮਾ ਦੇ ਆਲੇ ਦੁਆਲੇ ਮੋਰਚੇ ਟਿਕਾਣੇ ਮੱਲੀ ਬੈਠੇ ਸਿੰਘਾਂ ਨੇ ਕਮਾਲ ਕਰ ਵਖਾਈ ਆ। ਮੈਨੂੰ ਤਾਂ ਇਹ ਗੋਲੀਆਂ ਉਦੋਂ ਲਗੀਆ ਜਦੋਂ ਮੈ ਉਂਤਰੀ ਦਰਸ਼ਨੀ ਡਿਓੜੀ ਵਾਲੇ ਸਿੰਘਾਂ ਦੇ ਮੋਰਚਿਆਂ ਤੋਂ ਥੱਲੇ ਉਂਤਰ ਕਟ ਕੁਝ ਸਿੰਘਾਂ ਨਾਲ ਟੈਕਾਂ ਦੇ ਅੰਦਰ ਗਰਨੇਡ ਸੁੱਟਣ ਬਾਰੇ ਮਸ਼ਵਰਾ ਕਰ ਰਿਹਾ ਸਾਂ। ਮੇਰੇ ਹਿਸਾਬ ਨਾਲ ਟੈਂਕ ਪਰਕਰਮਾਂ ਵਿੱਚ ਸੋ ਵਜੇ ਦੇ ਲਗਭਗ ਦਾਖਲ ਹੋਣ ਸ਼ੁਰੂ ਹੋਏ ਨੇ। ਫੌਜੀ ਜਰਨੈਲ ਵਲੋਂ ਇਹ ਟੈਂਕ ਉਦੋਂ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਲਗਦਾ ਜਦੋਂ ਉਹਨਾਂ ਸਿੰਘਾਂ ਹਥੋਂ ਫੌਜ ਦੀ ਹੋਈ ਤਬਾਹੀ ਤੋਂ ਪਿਛੋਂ ਇਹ ਸਮਝ ਲਿਆ ਕਿ ਸਿੰਘਾਂ ਉਂਪਰ ਪੈਦਲ ਫੌਜ ਨਾਲ ਫਤਹਿ ਨਹੀਂ ਪਾਈ ਜਾ ਸਕਦੀ ਤੇ ਨਾ ਹੀ ਤੋਪਾਂ ਮਸ਼ੀਨਗਨਾਂ ਦੀ ਮਾਰ ਨਾਲ ਹੀ ਪਾਈ ਜਾ ਸਕਦੀ ਹੈ। ਵਾਹਿਗੁਰੂ ਨੇ ਬੜੀ ਚੜ੍ਹਦੀ ਕਲਾ ਕੀਤੀ ਆ। ਸੱਚੇ ਪਾਤਸ਼ਾਹ!ਹੁਣ ਖਾਲਸਾ ਪੰਥ ਨੂੰ ਅਜ਼ਾਦੀ ਦੀ ਦਾਤ ਨਾਲ ਨਿਵਾਜਣ ਤੇ ਖ਼ਾਲਸਾ ਰਾਜ ਦੀ ਬਖ਼ਸ਼ਿਸ਼ ਕਰਨ। ਜੇ ਹੁਣ ਟੈਕਾਂ ਤੇ ਤੋਪਾਂ ਦੇ ਬਲ-ਬੂਤੇ ਦਰਬਾਰ ਸਾਹਿਬ ਉਂਪਰ ਆਪਣਾ ਕਬਜ਼ਾ ਜਮਾ ਵੀ ਲਏਗੀ ਤਾਂ ਉਸ ਹਾਲਤ ਵਿੱਚ ਵੀ ਇਤਿਹਾਸ ਅੰਦਰ ਭਾਰਤੀ ਫੌਜ ਦੇ ਇਸ ਗਲਬੇ ਤੇ ਕਬਜ਼ੇ ਨੂੰ ਸਿੰਘਾਂ ਉਂਪਰ ਪਾਈ ਫਤਹਿ ਨਹੀਂ ਸਮਝਿਆ ਤੇ ਲਿਖਿਆ ਜਾਵੇਗਾ। ਇਤਿਹਾਸ ਅੰਦਰ ਤਾਂ ਫਤਹਿ ਦਾ ਸੇਹਰਾ ਸਿੰਘਾਂ ਨੂੰ ਹੀ ਪ੍ਰਾਪਤ ਹੋਵੇਗਾ ਅਤੇ ਸਿੰਘਾਂ ਦੀ ਇਸ ਫਤਹਿ ਉਂਪਰ ਸਿੱਖ ਕੌਮ ਨੂੰ ਸਦਾ ਹੀ ਗੌਰਵ ਰਹੇਗਾ। ਦਰਬਾਰ ਸਾਹਿਬ ਉਂਪਰ ਹੋਏ ਇਸ ਫੌਜੀ ਹਮਲੇ ਦੇ ਸੰਬੰਧ ਵਿੱਚ ਮੇਰੀ ਇਹ ਪੇਸ਼ੀਨਗੋਈ ਹੈ ਕਿ ਹਿੰਦੁਸਤਾਨ ਹੁਣ ਬਹੁਤ ਲੰਮੇ ਸਮੇਂ ਤੱਕ ਇੱਕਠਾ ਨਹੀਂ ਰਹੇਗਾ ਕਿਉਕਿ ਗੁਰੂ ਘਰ ਉਂਪਰ ਹਮਲਾ ਕਰਕੇ ਇਸਨੇ ਖਾਲਸਾ ਪੰਥ ਨਾਲ ਆਪਣਾ ਹਮੇਸ਼ਾਂ ਲਈ ਪੱਕਾ ਵੈਰ ਸਹੇੜ ਲਿਆ ਹੈ ਤੇ ਇਸ ਤਰ੍ਹਾਂ ਨਾਲ ਆਪਣੀਆ ਜੜ੍ਹਾਂ ਤੇ ਬੁਨਿਆਦਾਂ ਨੂੰ ਆਪਣੇ ਹੱਥੀ ਖੋਖਲੀਆਂ ਤੇ ਖੱਖੜੀਆਂ ਖੱਖੜੀਆਂ ਕਰਨ ਦਾ ਰਾਹ ਇਖਤਿਆਰ ਕਰ ਲਿਆ ਹੈ। ਵਾਹਿਗੁਰੂ ਕਰੇ ਕਿ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਿੱਖ ਕੌਮ ਅੰਦਰ ਆਪਸ ਵਿੱਚ ਪਿਆਰ ਇਤਫਾਕ ਤੇ ਇਕੱਠ ਬਣਿਆ ਰਹੇ ਅਤੇ ਸਿੱਖ ਕੌਮ ਨੂੰ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਰਵੇ, ਵਾਹਿਗੁਰੂ ਖਾਲਸਾ ਪੰਥ ਅੰਦਰ,ਪੰਥਕ ਗਦਾਰਾਂ ਨੂੰ ਸਮਝਣ ਪਛਾਨਣ ਤੇ ਉਹਨਾਂ ਨੂੰ ਸੋਧਨ ਦੀ ਰੁਚੀ ਤੇ ਸੋਝੀ ਵੀ ਬਖ਼ਸ਼ੀ ਰੱਖੇ। ਫਿਰ ਸਭ ਕੁਝ ਠੀਕ ਹੀ ਠੀਕ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਪੰਥ ਉਂਪਰ ਸਦਾ ਮੇਹਰ ਭਰਿਆ ਹੱਥ ਅਤੇ ਏਨਾ ਕਹਿੰਦੇ ਹੋਏ ਜਰਨਲ ਸ਼ੁਬੇਗ ਸਿੰਘ ਸਦਾ ਲਈ ਚੁੱਪ ਹੋ ਗਏ ।
ਸਵ. ਬਲਬੀਰ ਸਿੰਘ ਸੰਧੂ
spl thanks
Punjab Spectrum

ਇਕ ਗੈਰ ਸਿੱਖ ਦੀ ਕਲਮ ਤੋਂ:-ਜਦੋਂ ਸਿੰਘਾਂ ਨੇ ਭਾਰਤੀ ਫੌਜ ਨੂੰ ਲੋਹੇ ਦੇ ਚਨੇ ਚਬਾ ਦਿੱਤੇ

ਇਕ ਮੋਨੇ ਸਿੱਖ ਮੇਜਰ ਜਨਰਲ ਕੁਲਦੀਪ ਬਰਾੜ, ਜੋ ਸੰਤ ਭਿੰਡਰਾਂਵਾਲੇ ਦੀ ਗੋਤ ਨਾਲ ਹੀ ਸੰਬੰਧ ਰੱਖਦਾ ਸੀ, ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਧਾ ਹਮਲਾ ਕਰਨ ਲਈ ਚੁਣਿਆ ਗਿਆ। ਭਾਰਤੀ ਫੌਜ ਦੀ ਨਿਪੁੰਨ ਡਵੀਜ਼ਨ ਵਜੋਂ ਜਾਣੀ ਜਾਂਦੀ 9ਵੀਂ ਡਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਬਰਾੜ ਨੇ ਅਕਾਲ ਤਖ਼ਤ 'ਤੇ ਸਿੱਧਾ ਹਮਲਾ ਬੋਲ ਦਿੱਤਾ।ਫੌਜੀ ਕਾਰਵਾਈ 'ਚ ਹਿੱਸਾ ਲੈਣ ਵਾਲੀ ਕੇਵਲ ਇਹੀ ਇਕੱਲੀ ਡਵੀਜ਼ਨ ਨਹੀਂ ਸੀ। ਛੇ ਹੋਰ ਡਵੀਜ਼ਨਾਂ ਵੀ ਇਸ ਕਾਰਵਾਈ ਵਿਚ ਸ਼ਾਮਲ ਸਨ। ਤਾਮਿਲਨਾਡੂ ਤੋਂ ਮਦਰਾਸੀ, ਕੇਂਦਰੀ ਭਾਰਤ ਦੇ ਕਬੀਲਿਆਂ 'ਚੋਂ ਬਿਹਾਰੀ, ਜੰਮੂ-ਕਸ਼ਮੀਰ ਤੋਂ ਡੋਗਰੇ ਅਤੇ ਉਤਰ ਪ੍ਰਦੇਸ਼ ਤੋਂ ਕਮਾਊਂ ਅਤੇ ਗੜ੍ਹਵਾਲੀਏ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ਤੋਂ ਰਾਜਪੂਤ ਵੀ ਸਨ। ਸਿੱਖ ਵੀ ਹਾਜ਼ਰ ਸਨ, ਜਿਨ੍ਹਾਂ ਦੀ ਹਾਜ਼ਰੀ ਕੇਵਲ ਨਾਂਮਾਤਰ ਸੀ। ਇਹ ਸਿੱਖ ਭਾਰਤ ਸਰਕਾਰ ਵੱਲੋਂ ਲੋਕ-ਦਿਖਾਵੇ ਦੇ ਉਦੇਸ਼ ਨਾਲ ਸ਼ਾਮਲ ਕੀਤੇ ਗਏ ਸਨ ਤਾਂ ਕਿ ਸੰਸਾਰ ਨੂੰ ਇਹ ਵਿਖਾਇਆ ਜਾ ਸਕੇ ਕਿ ਸਿੱਖਾਂ ਨੇ ਵੀ ਇਸ ਹਮਲੇ ਵਿਚ ਹਿੱਸਾ ਲਿਆ ਹੈ। ਇਨ੍ਹਾਂ ਨਾਂ-ਮਾਤਰ ਸਿੱਖਾਂ ਨੂੰ ਸੱਚੇ ਸਿੱਖ ਨਹੀਂ ਕਿਹਾ ਜਾ ਸਕਦਾ। ਇਹ ਜ਼ਿਆਦਾਤਰ ਨਿਰੰਕਾਰੀਆਂ ਦੇ ਸਮਰਥਕ ਸਨ ਅਤੇ ਕੁਛ ਕੁ ਸਚਾਈ ਤੋਂ ਅਨਜਾਣ ਅਤੇ ਮਜ਼ਬੂਰ ਸਨ। ਫੌਜ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਖਿਲਾਫ਼ ਵਰਤੋਂ ਵਿਚ ਲਿਆਂਦਾ ਗਿਆ ਜੰਗੀ ਸਮਾਨ ਹੇਠ ਲਿਖਿਆ ਸੀ : 1) 105 ਐਮ.ਐਮ. ਦੀਆਂ ਭਾਰੀ ਤੋਪਾਂ ਬੀੜੇ ਹੋਏ 38 ਟਨ ਵਿਜੰਤਾ ਟੈਂਕ। 2) ਭਾਰਤੀ ਤੋਪਖ਼ਾਨਾ ਜਿਸ ਵਿਚ 25 ਪਾਊਂਡਰ ਤੋਪਾਂ, ਹੌਵਿਟਜ਼ਰ ਗੰਨਾਂ, ਮਾਰਟਰ ਗੰਨਾਂ ਅਤੇ 3.7'' ਹਾਵਾਲ ਗੰਨਾਂ ਸ਼ਾਮਲ ਸਨ। 3) ਬਖ਼ਤਰਬੰਦ ਗੱਡੀਆਂ। 4) ਓ.ਟੀ. 64 ਬਖਤਰਬੰਦ ਗੱਡੀਆਂ-ਇਹ ਪੌਲੈਂਡ ਦੀਆਂ ਬਣੀਆਂ 8 ਪਹੀਆ ਗੱਡੀਆਂ ਸਨ। 5) ਹੈਲੀਕਾਪਟਰ। ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਪਰੋਕਤ ਜੰਗੀ ਸਮਾਨ ਨਾਲ ਲੈਸ ਕੇ. ਸੁੰਦਰਜੀ ਨੇ ਮਕਰਪੁਣੇ ਨਾਲ ਕਿਹਾ- ‘‘ਜਦੋਂ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੀ ਹਦੂਦ 'ਚ ਦਾਖਲ ਹੋਏ ਤਾਂ ਸਾਡੇ ਮਨਾਂ 'ਚ ਨਿਮਰਤਾ ਅਤੇ ਬੁੱਲ੍ਹਾਂ 'ਤੇ ਪ੍ਰਾਰਥਨਾ ਸੀ....।' ਸੁੰਦਰਜੀ ਦਾ ਇਹ ਕਥਨ ਹਿੰਦੂਆਂ ਵਿਚ ਪ੍ਰਚਲਿਤ ਇਕ ਵਿਸ਼ੇਸ਼ ਅਖਾਣ ਦੀ ਯਾਦ ਦਿਵਾਉਂਦਾ ਹੈ। ਇਹ ਹੈ -‘‘ਮੂੰਹ ਮੇਂ ਰਾਮ, ਬਗਲ ਮੇਂ ਛੁਰੀ...।' ਉਨ੍ਹਾਂ ਆਪਣੇ ਦਿਲਾਂ ਅੰਦਰ ਪੂਰੀ ਬਦਨੀਤੀ ਅਤੇ ਮਨਾਂ ਵਿਚ ਪੂਰੀ ਬੇਰਹਿਮੀ ਰੱਖਦੇ ਹੋਏ ਦਰਬਾਰ ਸਾਹਿਬ ਸਮੂਹ 'ਤੇ ਹੱਲਾ ਬੋਲ ਦਿੱਤਾ। ਉਨ੍ਹਾਂ ਨੇ ਅਕਾਲ ਤਖ਼ਤ ਅਤੇ ਉਸ ਦੇ ਨਾਲ ਲੱਗਦੀਆਂ ਇਮਾਰਤਾਂ 'ਤੇ ਦਿਨ ਭਰ ਨਿਰੰਤਰ ਗੋਲੀਬਾਰੀ ਜਾਰੀ ਰੱਖੀ, ਪਰ ਉਹ ਸ਼ੇਰ ਬਹਾਦਰ ਸੰਤ ਭਿੰਡਰਾਂਵਾਲੇ ਤੇ ਉਸ ਦੇ ਲੜਾਕੂ ਸਾਥੀਆਂ ਨੂੰ ਭੈਭੀਤ ਕਰਨ ਵਿਚ ਅਸਫਲ ਰਹੇ। ਉਹ ਲੜਾਈ ਜਿੱਤਣ ਵਿਚ ਵੀ ਕਾਮਯਾਬ ਨਾ ਹੋਏ। ਇਕ ਵਾਰ ਫਿਰ ਪਹਿਲੇ ਦਿਨ ਵਾਂਗ ਇਸ ਦਿਨ ਦੀ ਲੜਾਈ ਵੀ ਬਿਨਾਂ ਨਤੀਜਾ ਰੁਕ ਗਈ, ਭਾਰਤੀ ਫੌਜ ਨੂੰ ਮੂੰਹ ਦੀ ਖਾਣੀ ਪਈ। ਜਦੋਂ ਰਾਤ ਢਲੀ ਤਾਂ ਤਿੰਨੇ ਤਜ਼ਰਬੇਕਾਰ ਜਨਰਲ (ਕੇ. ਸੁੰਦਰਜੀ, ਆਰ.ਐਸ. ਦਿਆਲ ਅਤੇ ਕੇ.ਐਸ. ਬਰਾੜ) ਮਾਯੂਸੀ ਦੀ ਸਥਿਤੀ 'ਚ ਸਿਰ ਜੋੜ ਬੈਠੇ ਅਤੇ ਬਹਾਦਰ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਬੂ ਕਰਨ ਲਈ ਨਵੀਂ ਰਣਨੀਤੀ ਤਿਆਰ ਕਰਨ ਲੱਗੇ। ਉਨ੍ਹਾਂ ਇੰਦਰਾ ਗਾਂਧੀ ਦੀ ਸੰਤ ਭਿੰਡਰਾਂਵਾਲੇ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਦੀ ਇੱਛਾ ਪੂਰੀ ਕਰਨ ਲਈ ਹਰ ਕੋਸ਼ਿਸ਼ ਕੀਤੀ। ਇਹੀ ਇੰਦਰਾ ਗਾਂਧੀ ਦਾ ਇੱਕੋ-ਇੱਕ ਮੰਤਵ ਸੀ, ਜੋ ਉਸ ਨੇ ਫੌਜ ਦੇ ਜ਼ਿੰਮੇ ਲਾਇਆ ਸੀ, ਪਰ ਇਹ ਕਾਰਜ ਏਨਾ ਸੁਖਾਲਾ ਨਹੀਂ ਸੀ। ਇਸੇ ਕਾਰਨ ਹੀ ਫੌਜ ਜਨਰਲ ਅਤੇ ਇੰਦਰਾ ਗਾਂਧੀ ਸਾਰੇ ਹੀ ਬੜੇ ਚਿੰਤਾਤੁਰ ਸਨ। ਕਮਾਂਡੋ ਹਮਲਾ ਉਪਰੋਕਤ ਤਿੰਨਾਂ ਜਨਰਲਾਂ ਵੱਲੋਂ ਘੜੀ ਗਈ ਤਾਜ਼ਾ ਰਣਨੀਤੀ ਇਹ ਸੀ ਕਿ ਅਕਾਲ ਤਖ਼ਤ 'ਤੇ ਸਾਰੇ ਪਾਸਿਓਂ ਇਕੱਠਿਆਂ ਸਿੱਧਾ ਹਮਲਾ ਕੀਤਾ ਜਾਵੇ। ਪਹਿਲੀ ਬਟਾਲੀਅਲ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋਆਂ, ਜਿਨ੍ਹਾਂ ਕਾਲੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ ਅਤੇ ਬੁਲਟ ਪਰੂਫ਼ ਜਾਕਟਾਂ ਪਹਿਨੀ ਰੱਖੀਆਂ ਸਨ, ਨੂੰ ਕੰਪਲੈਕਸ ਦੇ ਮੁੱਖ-ਦੁਆਰ ਰਾਹੀਂ ਅੰਦਰ ਦਾਖਲ ਹੋਣ ਦੇ ਆਦੇਸ ਦਿੱਤੇ ਗਏ। ਜਿਉਂ ਹੀ ਕਮਾਂਡੋਆਂ ਨੇ ਅੰਦਰ ਪੈਰ ਧਰੇ ਤਾਂ ਉਹ ਰਸਤੇ ਦੇ ਦੋਹੇਂ ਪਾਸੇ ਘਾਤ ਲਾਈ ਬੈਠੇ ‘ਰਾਖਿਆਂ' ਦੀਆਂ ਬੰਦੂਕਾਂ ਨੇ ਮਾਰ ਮੁਕਾਏ। ਇਹਨਾਂ 'ਚੋਂ ਜਿਹੜੇ ਥੋੜ੍ਹੇ ਕੁ ਬਚ ਕੇ ਪਰਕਰਮਾ ਵੱਲ ਨੱਠ ਗਏ ਉਹਨਾਂ ਦਾ ਅਕਾਲ ਤਖ਼ਤ ਦੇ ਦੁਆਲੇ ਸ਼ਿਸਤਾਂ ਬੰਨ੍ਹੀ ਬੈਠੇ ਰਾਖਿਆਂ ਨੇ ਮੱਕੂ ਠੱਪ ਦਿੱਤਾ। ਇਵੇਂ ਕਮਾਂਡੋਆਂ ਦਾ ਹੱਲਾ ਪੂਰੀ ਤਰ੍ਹਾਂ ਅਸਫ਼ਲ ਹੋਇਆ। ਅਖੌਤੀ ਬਹਾਦਰ ਕਮਾਂਡੋਆਂ ਨੂੰ ਆਪਣ ਜ਼ਿੰਮੇ ਲੱਗਾ ਕਾਰਜ ਨੇਪਰੇ ਚਾੜ੍ਹਾ ਅਸੰਭਵ ਪ੍ਰਤੀਤ ਹੋਇਆ। ਰਸਾਇਣਿਕ ਹਮਲਾ ਹੁਣ ਬਰਾੜ ਨਿਰਾਸ਼ ਹੋ ਉਠਿਆ, ਕਿਉਂਕਿ ਉਹ ਬਹਾਦਰ ਲੜਾਕੂ ਸਿੰਘਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੋਂ ਖਦੇੜਨ ਵਿਚ ਅਸਫਲ ਹੋ ਗਿਆ ਸੀ। ਉਸ ਨੇ ਆਪਣਾ ਕਾਰਜ ਨੇਪਰੇ ਚਾੜ੍ਹਨ ਲਈ ਆਪਣੀ ਫੌਜ ਨੂੰ ਸਿੱਖ ਰਾਖਿਆਂ ਉਪਰ ਬੇਹੋਸ਼ ਕਰਨ ਵਾਲੇ ਬੰਬ ਸੁੱਟਣ ਦਾ ਹੁਕਮ ਦਿੱਤਾ। ਇਹਨਾਂ ਰਸਾਇਣਕ ਹਥਿਆਰਾਂ ਨੇ ਲੜਾਕੂ ਸਿੰਘਾਂ ਨੂੰ ਨੀਮ-ਬੇਹੋਸ਼ ਕਰ ਦਿੱਤਾ। ਕੇਵਲ ਅਜਿਹਾ ਕਰਨ ਉਪਰੰਤ ਹੀ ਕਮਾਂਡੋ ਘੰਟਾ ਘਰ ਦੁਆਰਾ ਰਾਹੀਂ ਅੰਦਰ ਦਾਖਲ ਹੋ ਸਕੇ ਅਤੇ ਨੀਮ- ਬੇਹੋਸ਼ ਸਿੰਘਾਂ ਨੂੰ ਗੋਲੀਆਂ ਮਾਰ ਦਿੱਤੀਆਂ। ਕੀ ਇਸ ਨੂੰ ਸਾਵੀਂ ਜੰਗ ਕਿਹਾ ਜਾ ਸਕਦਾ ਹੈ? ਕੀ ਇਸ ਨੂੰ ਬਹਾਦਰੀ ਕਹਿ ਸਕਦੇ ਹਾਂ? ਇਹ ਸਭ ਸ਼ਰਮਨਾਕ ਸੀ, ਇਸ ਤੋਂ ਵੱਧ ਕੁਝ ਨਹੀਂ। ਖ਼ੈਰ ਜਦੋਂ 10ਵੀਂ ਬਟਾਲੀਅਨ (ਜਿਸ ਨੂੰ ਭਾਰਤੀ ਫੌਜ ਦਾ ਗੌਰਵ ਸਮਝਿਆ ਜਾਂਦਾ ਸੀ) ਦੀ ਮਦਦ ਪ੍ਰਾਪਤ ਹੋਣ 'ਤੇ ਕਮਾਂਡੋ ਪਰਕਰਮਾ 'ਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਸਾਰੀਆਂ ਦਿਸ਼ਾਵਾਂ ਤੋਂ ਗੋਲੀਆਂ ਦੀ ਬੁਛਾੜ ਦਾ ਸਾਹਮਣਾ ਕਰਨਾ ਪਿਆ। ਇਹ ਜਨਰਲ ਸ਼ੁਬੇਗ ਸਿੰਘ ਦੀ ਮਾਅਰਕੇ ਦੀ ਯੋਜਨਾਬੰਦੀ ਅਤੇ ਯੁੱਧਨੀਤੀ ਸੀ, ਜਿਸ ਨੇ ਭਾਰਤੀ ਫੌਜ ਦੇ ਤਿੰਨਾਂ ਜਨਰਲਾ ਨੂੰ ਮਾਤ ਦੇ ਦਿੱਤੀ। ਜਨਰਲ ਸ਼ੁਬੇਗ ਸਿੰਘ ਦੁਆਰਾ ਸਿੱਖਿਅਤ ਅਤੇ ਤਾਇਨਾਤ ਰਖਵਾਲੇ ਸਿੰਘਾਂ ਨੇ ਇਨ੍ਹਾਂ ਨਵੇਂ ਗਾਰਡਾਂ ਦੀ ਵਾਢੀ ਪਾ ਦਿੱਤੀ। ਇਵੇਂ ਹਮਲਾਵਰਾਂ ਨੂੰ ਭਾਰੀ ਜਾਨੀ ਨੁਕਸਾਨ ਪਹੁੰਚਾ ਕੇ ਬਹਾਦਰ ਸਿੰਘਾਂ ਨੇ ਦੂਜਾ ਹੱਲਾ ਵੀ ਪਛਾੜ ਦਿੱਤਾ। ਤੀਜਾ ਹਮਲਾ ਇਸ ਉਪਰੰਤ 200 ਕਮਾਂਡੋਆਂ ਅਤੇ ਲਗਭਗ ਇੰਨੇ ਹੀ ਗਾਰਡਾਂ ਵੱਲੋਂ ਕੀਤਾ ਗਿਆ ਤੀਜਾ ਹਮਲਾ ਕੁਝ ਹੱਦ ਤੱਕ ਸਫ਼ਲ ਹੋ ਗਿਆ, ਜਦੋਂ ਉਨ੍ਹਾਂ 'ਚੋਂ ਕੁਝ ਅਕਾਲ ਤਖ਼ਤ ਦੇ ਸਾਹਮਣੇ ਪਹੁੰਚ ਗਏ। ਪਰ ਜਿਉਂ ਹੀ ਉਹ ਅਕਾਲ ਤਖ਼ਤ ਅਤੇ ਦਰਸ਼ਨੀ ਡਿਓੜ੍ਹੀ ਵਿਚਾਲੇ ਵਿਹੜੇ ਵਿਚ ਪਹੁੰਚੇ ਤਾਂ ਉਹ ਅਕਾਲ ਤਖ਼ਤ ਦੇ ਅੰਦਰ ਟਿਕਾਣੇ ਬਣਾਈ ਬੈਠੇ ਰਾਖਿਆਂ ਦੇ ਦਸਤਿਆਂ ਨੇ ਭੁੰਨ ਸੁੱਟੇ। ਬਾਕੀ ਦੇ ਸੁਰੱਖਿਅਤ ਭੱਜ ਨਿਕਲੇ। ਇਹ ਕੰਪਲੈਕਸ ਦੇ ਮੁੱਖ-ਦੁਆਰ ਜਾਂ ਉਤਰੀ ਬਾਹੀ ਦੀ ਲੜਾਈ ਦਾ ਦ੍ਰਿਸ਼ ਸੀ। ਮਦਰਾਸੀਆਂ ਨੂੰ ਸਰਾਂ (ਹੋਸਟਲ ਕੰਪਲੈਕਸ) ਵਾਲੇ ਪਾਸਿਉਂ ਦਰਬਾਰ ਸਾਹਿਬ ਸਮੂਹ 'ਚ ਦਾਖਲ ਹੋਣ ਦਾ ਹੁਕਮ ਦਿੱਤਾ ਗਿਅ ਸੀ ਪਰ ਉਹ ਪਰਕਰਮਾ ਦੇ ਨੇੜੇ-ਤੇੜੇ ਵੀ ਨਾ ਪਹੁੰਚ ਸਕੇ। ਉਹਨਾਂ ਨੂੰ ਦੱਖਣੀ ਬਾਹੀ ਵਾਲੇ ਪਾਸੇ ਤਾਇਨਾਤ ਹਲਕੇ ਹਥਿਆਰਾਂ ਨਾਲ ਲੈਸ ਸਿੱਖ ਰਾਖਿਆਂ ਦੇ ਦਸਤਿਆਂ ਨੇ ਬੁਰੀ ਤਰ੍ਹਾਂ ਮਾਰ ਮੁਕਾਇਆ। ਇਵੇਂ ਤਿੰਨਾਂ ਫੌਜੀ ਜਰਨੈਲਾਂ ਦੁਆਰਾ ਉਤਰੀ ਦਿਸ਼ਾ ਵੱਲੋਂ ਕਮਾਂਡੋਆਂ ਅਤੇ ਗਾਰਡਾਂ ਅਤੇ ਦੱਖਣੀ ਬਾਹੀ ਵੱਲੋਂ ਮਦਰਾਸੀਆਂ ਅਤੇ ਗੜ੍ਹਵਾਲੀਆਂ ਨੂੰ ਇਕੱਠਿਆਂ ਦਾਖ਼ਲ ਕਰਨ ਅਤੇ ਫਿਰ ਅਕਾਲ ਤਖ਼ਤ 'ਤੇ ਸਿੱਧੇ ਹਮਲੇ ਲਈ ਪੁਜ਼ੀਸ਼ਨਾਂ ਲੈਣ ਦੀ ਬਣਾਈ ਰਣਨੀਤੀ ਵੀ ਸਿੱਖ ਲੜਾਕੂਆਂ ਨੇ ਅਸਫਲ ਬਣਾ ਦਿੱਤੀ। ਤਿੰਨਾਂ ਫੌਜੀ ਜਰਨੈਲਾਂ, ਸੁੰਦਰਜੀ, ਦਿਆਲ ਅਤੇ ਬਰਾੜ, ਜਿਨ੍ਹਾਂ ਇੰਦਰਾ ਗਾਂਧੀ ਕੋਲ ਸੰਤ ਭਿੰਡਰਾਂਵਾਲੇ ਨੂੰ ਦੋ ਘੰਟਿਆਂ ਦੇ ਅੰਦਰ-ਅੰਦਰ ਜ਼ਿੰਦਾ ਜਾਂ ਮੁਰਦਾ ਫੜ ਲੈਣ ਦੀਆਂ ਡੀਂਗਾਂ ਮਾਰੀਆਂ ਸਨ, ਦੀ ਫੂਕ ਨਿਕਲ ਗਈ। ਉਨ੍ਹਾਂ ਨੇ ਤਿੰਨ ਦਿਨ ਯਾਨੀ ਕਿ 72 ਘੰਟੇ ਖਚਿਤ ਕਰ ਦਿੱਤੇ, ਸਨ, ਪਰ ਅਜੇ ਉਹ ਨਿਸ਼ਾਨੇ ਦੇ ਨੇੜੇ-ਤੇੜੇ ਵੀ ਨਹੀਂ ਸਨ। ਉਹ ਮਾਯੂਸ ਅਤੇ ਨਿਰਾਸ਼ ਹੋ ਉਠੇ। ਇਹੀ ਹਾਲ ਰਾਜੀਵ ਗਾਂਧੀ, ਕੇ.ਪੀ. ਸਿੰਘ ਦਿਓ ਅਤੇ ਅਰੁਣ ਸਿੰਘ ਦਾ ਸੀ, ਜੋ ਦਿੱਲੀ ਵਿਚਲੇ ਕੰਟਰੋਲ ਰੂਮ ਵਿਖੇ ਕੋਈ ‘ਸ਼ੁੱਭ ਸਮਾਚਾਰ' ਸੁਣਨ ਦੀ ਤੀਬਰਤਾ ਨਾਲ ਉਡੀਕ ਕਰ ਰਹੇ ਸਨ। ਸ਼ਾਇਦ ਇੰਦਰਾ ਗਾਂਧੀ ਅਜਿਹੀ ਖ਼ਬਰ ਸੁਣਨ ਲਈ ਸਭ ਤੋਂ ਵੱਧ ਬੇਚੈਨ ਸੀ। ਉਸ ਨੇ ਆਪਣੇ ਜਨਰਲਾਂ ਨੂੰ ਹੋਰ ਸਮਾਂ ਗਵਾਏ ਬਿਨਾਂ, ਉਨ੍ਹਾਂ ਦੇ ਜ਼ਿੰਮੇ ਲਾਏ ਗਏ ਕਾਰਜ ਨੂੰ ਨੇਪਰੇ ਚਾੜਨ ਦਾ ਹੁਕਮ ਦੇ ਦਿੱਤਾ, ਪਰ ਇਹ ‘ਕਰਨ' ਨਾਲੋਂ ‘ਕਹਿਣਾ' ਸੌਖਾ ਸੀ। ਚੌਥਾ ਹਮਲਾ ਹੁਣ ਕ੍ਰੋਧਿਤ ਹੋਏ ਸੁੰਦਰਜੀ ਅਤੇ ਦਿਆਲ ਨੇ ਕਮਾਂਡੋਆਂ ਨੂੰ ਚੌਥਾ ਹੱਲਾ ਬੋਲਣ ਦਾ ਆਦੇਸ਼ ਦਿੱਤਾ। ਇਸ ਵਾਰ ਉਹਨੇ ਮਾਤ ਖਾਧੀ ਬੈਠੇ ਮਦਰਾਸੀਆਂ ਨੂੰ 7ਵੀਂ ਗੜ੍ਹਵਾਲ ਰਾਈਫਲਜ਼ ਦੀਆਂ ਦੋ ਹੋਰ ਕੰਪਨੀਆਂ ਦੀ ਕੁਮਕ ਦੇ ਕੇ ਉਨ੍ਹਾਂ ਦੀ ਕਮਾਨ ਬਰਾੜ ਨੂੰ ਸੌਂਪ ਦਿੱਤੀ। ਉਨ੍ਹਾਂ ਦਾ ਉਦੇਸ਼ ਦੱਖਣੀ ਦੁਆਰ ਵੱਲੋਂ ਦਰਬਾਰ ਸਾਹਿਬ ਸਮੂਹ 'ਚ ਜ਼ੋਰਦਾਰ ਢੰਗ ਨਾਲ ਦਾਖਲ ਹੋਣਾ ਸੀ, ਪਰ ਸਿੱਖ ਲੜਾਕਿਆਂ ਨੇ ਮਦਰਾਸੀਆਂ ਅਤੇ ਗੜ੍ਹਵਾਲੀਆਂ ਦਾ ਫਿਰ ਬੁਰੀ ਤਰ੍ਹਾਂ ਮੂੰਹ ਭੰਨਿਆ। ਇਕ ਗਪੌੜੀਆ ਬ੍ਰਿਗੇਡੀਅਰ ਏ.ਕੇ. ਦੀਵਾਨ, ਮਦਰਾਸੀਆ ਅਤੇ ਗੜ੍ਹਵਾਲੀਆਂ ਦੀ ਕਮਾਂਡ ਕਰ ਰਿਹਾ ਸੀ। ਆਪਣੇ ਫੌਜੀ ਜਵਾਨਾਂ ਦੇ ਦੰਦ ਖੱਟੇ ਹੁੰਦੇ ਦੇਖ ਕੇ ਉਸ ਨੇ ਬਰਾੜ ਨੂੰ ਆਪਣੇ ਸੈਨਿਕਾਂ ਲਈ ਹੋਰ ਕੁਮਕ ਭੇਜਣ ਲਈ ਕਿਹਾ, ਜਿਨ੍ਹਾਂ ਦਾ ਕਿ ਭਾਰੀ ਜਾਨੀ ਨੁਕਸਾਨ ਹੋ ਚੁੱਕਾ ਸੀ। ਨਵੀਂ ਕੁਮਕ ਦੇ ਨਾਲ ਤਰੋ-ਤਾਜ਼ਾ ਹੋਏ ਬ੍ਰਿਗੇਡੀਅਰ ਦੀਵਾਨ ਨੇ ਅਕਾਲ ਤਖ਼ਤ ਨੂੰ ਕਬਜ਼ੇ 'ਚ ਲੈਣ ਲਈ ਮੁੜ-ਮੁੜ ਕੇ ਕਈ ਹਮਲੇ ਕੀਤੇ ਪਰ ਹਰ ਵਾਰ ਉਸ ਦੀਆਂ ਫੌਜੀ ਟੁਕੜੀਆਂ ਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ ਗਿਆ। ਟੈਂਕਾਂ ਦੀ ਵਰਤੋਂ ਇਹ ਜਾਣ ਲੈਣ ਉਪਰੰਤ ਕਿ ਭਾਰਤੀ ਫੌਜ ਲਈ ਅਕਾਲ ਤਖ਼ਤ ਅਜਿੱਤ ਹੈ ਅਤੇ ਇਹ ਮਹਿਸੂਸ ਕਰਦਿਆਂ ਕਿ ਸੰਤ ਭਿੰਡਰਾਂਵਾਲੇ ਨੂੰ ਜਿੱਤਣਾ ਵੀ ਅਸੰਭਵ ਹੈ, ਬ੍ਰਿਗੇਡੀਅਰ ਦੀਵਾਨ ਨੇ ਅਕਾਲ ਤਖ਼ਤ ਨੂੰ ਉਡਾਉਣ ਲਈ ਜਨਰਲ ਬਰਾੜ ਤੋਂ ਵਿਜੰਤਾ ਟੈਂਕ ਉਪਯੋਗ ਕਰਨ ਦੀ ਇਜਾਜ਼ਤ ਮੰਗੀ। ਉਸ ਨੇ ਆਪਣੀ ਦਲੀਲ ਪੇਸ਼ ਕਰਦਿਆਂ ਕਿਹਾ ਕਿ ਜੇ ਉਸ ਨੂੰ ਜੰਗੀ ਟੈਂਕ ਵਰਤਣ ਦੀ ਆਗਿਆ ਨਾ ਦਿੱਤੀ ਗਈ ਤਾਂ ਮੈਦਾਨ-ਏ-ਜੰਗ ਵਿਚ ਘਿਰੇ ਹੋਏ ਉਸ ਦੇ ਫੌਜੀ ਜਵਾਨਾਂ ਦਾ ਭੋਗ ਪੈਂਦਿਆਂ ਭੋਰਾ ਦੇਰ ਨਹੀਂ ਲੱਗਣੀ ਕਿਉਂ ਕਿ ਉਹ ਸਿੱਖ ਜੁਝਾਰੂਆਂ ਸਾਹਮਣੇ ਬਲੀ ਦੇ ਬੱਕਰਿਆਂ ਤੋਂ ਵੱਧ ਕੁਝ ਨਹੀਂ ਸਨ। ਇਥੇ ਇਸ ਗੱਲ ਨੂੰ ਧਿਆਨ 'ਚ ਰੱਖਣਾ ਬਹੁਤ ਤਰਕ ਸੰਗਤ ਹੈ ਕਿ ਭਾਰਤੀ ਫੌਜ ਦੇ ਸੈਨਿਕਾਂ ਨੂੰ ਵਾਰ-ਵਾਰ ਨਵੀਆਂ ਕੁਮਕਾਂ ਨਾਲ ਤਰੋ-ਤਾਜ਼ਾ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਕਿ ਜੀਵਨ ਦੀਆਂ ਸਾਰੀਆਂ ਸੁਖ-ਸਹੂਲਤਾਂ ਮੁਹੱਈਆਂ ਸਨ। ਉਹ ਸੰਸਾਰ ਵਿਚਲੇ ਨਫ਼ੀਸ ਤੋਂ ਨਫ਼ੀਸ ਹਥਿਆਰਾਂ ਨਾਲ ਵੀ ਲੈਸ ਸਨ। ਇਸ ਸਭ ਤੋਂ ਉਪਰ ਉਹ ਗਿਣਤੀ ਪੱਖੋਂ ‘ਸਿੱਖ ਰਾਖਿਆਂ' ਤੋਂ ਹਜ਼ਾਰਾਂ ਗੁਣਾਂ ਵੱਧ ਗਿਣਤੀ ਵਿਚ ਸਨ। ਤਾਂ ਵੀ ਮੁੱਠੀ ਭਰ ‘ਜੰਗਜੂ ਸਿੰਘਾਂ' ਨੇ ਉਹਨਾਂ ਨੂੰ ਖੁੱਡੇ ਲਾਈ ਰੱਖਿਆ। ਦੂਜੇ ਪਾਸੇ ‘ਸਿੱਖ ਰਾਖੇ' ਤਪਸ਼ ਮਾਰਦੀਆਂ ਇਮਾਰਤਾਂ ਅੰਦਰ ਘਿਰੇ ਹੋਏ ਸਨ ਅਤੇ ਉਹ ਵੀ ਝੁਲਸਵੀਂ ਗਰਮੀ 'ਚ ਜਿਹੜਾ ਕਿ ਜੂਨ 1984 ਦੇ ਪਹਿਲੇ ਹਫ਼ਤੇ ਪੂਰੀ ਸਿਖ਼ਰ 'ਤੇ ਸੀ। ਉਹਨਾਂ ਕੋਲ ਖਾਣ ਲਈ ਭੁੱਜੇ ਹੋਏ ਦਾਣਿਆਂ ਅਤੇ ਪੀਣ ਲਈ ਆਪਣੇ ਪਸੀਨੇ ਤੋਂ ਛੁੱਟ ਹੋਰ ਕੁਝ ਨਹੀਂ ਸੀ। ਉਨ੍ਹਾਂ ਨੇ ਬਿਨਾਂ ਅਰਾਮ ਅਤੇ ਬਿਨਾਂ ਨੀਂਦ ਰਾਤਾਂ ਗੁਜ਼ਾਰੀਆਂ ਸਨ। ਉਹਨਾਂ ਕੋਲ ਫੌਜ ਵਾਂਗ ਆਪਣੀ ਸੈਨਿਕ ਸ਼ਕਤੀ ਨੂੰ ਵਧਾਉਣ ਲਈ ਨਵੀਆਂ ਕੁਮਕਾਂ ਵਾਸਤੇ ਕੋਈ ਵਿਵਸਥਾ ਅਤੇ ਕੋਈ ਸਾਧਨ ਨਹੀਂ ਸੀ। ਉਹਨਾਂ ਕੋਲ ਭਾਰਤੀ ਹਥਿਆਰਬੰਦ ਫੌਜਾਂ ਦੇ ਮੁਕਾਬਲੇ ਲਈ ਕੋਈ ਆਧੁਨਿਕ ਅਤੇ ਨਫੀਸ ਹਥਿਆਰ ਨਹੀਂ ਸਨ। ਉਹ 1 ਜੂਨ ਤੋਂ ਸੁੱਤੇ ਨਹੀਂ ਸਨ। ਅਜਿਹੇ ਹਾਲਤਾਂ ਵਿਚ ਆਮ ਮਨੁੱਖ ਦਾ ਅੱਕ-ਥੱਕ ਜਾਣਾ ਸੁਭਾਵਕ ਹੀ ਹੁੰਦਾ ਹੈ, ਪਰ ਉਹ ਆਮ ਮਨੁੱਖ ਨਹੀਂ ਸਨ, ਉਹ ਸੰਤ ਜਰਨੈਲ ਸਿੰਘ ਵੱਲੋਂ ਪੁਨਰ-ਸੁਰਜੀਤ ਅਤੇ ਪ੍ਰੇਰਿਤ ਕੀਤੇ ਅਤੇ ਜਨਰਲ ਸੁਬੇਗ ਸਿੰਘ ਵੱਲੋਂ ਸਿੱਖਿਅਤ ਕੀਤੇ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਖ਼ਾਲਸੇ ਸਨ। ਉਪਰੋਕਤ ਤਸੀਹਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਉਹ ਨਿਧੜਕ ਅਤੇ ਬਹਾਦਰ ਜੋਧਿਆਂ ਵਾਂਗ ਡਟੇ ਰਹੇ। ਉਹ ਨਿਡਰ ਅਤੇ ਅਹਿਲ ਰਹੇ। ਭਾਰੀ ਬੰਬਾਰੀ ਅਤੇ ਬੰਦੂਕਾਂ ਦੀ ਨਿਰੰਤਰ ਗੋਲੀਬਾਰੀ ਉਹਨਾਂ ਦਾ ਮਨੋਬਲ ਨਾ ਡੇਗ ਸਕੀ। ਜੇਕਰ ਉਹ ਵੀ ਭਾਰਤੀ ਫੌਜ ਦੀ ਤਰ੍ਹਾਂ ਹੀ ਵਿਜੰਤਾ ਟੈਂਕਾਂ, ਭਾਰੀ ਫ਼ੀਲਡ ਗੰਨਾਂ ਅਤੇ ਤੋਪਖਾਨੇ ਵਰਗੇ ਹਥਿਆਰਾਂ ਨਾਲ ਲੈਸ ਹੁੰਦੇ ਤਾਂ ਇਸ ਜੰਗ ਦਾ ਨਤੀਜਾ ਕੀ ਹੋਣਾ ਸੀ? ਅਜਿਹੀ ਸੂਰਤ ਵਿਚ ਅਵੱਸ਼ ਹੀ ਲੜਾਕੂ ਸਿੰਘਾਂ ਨੇ ਭਾਰਤੀ ਫੌਜ ਨੂੰ ਜਮਨਾ ਨਦੀ ਤੋਂ ਪਾਰ ਭਜਾਉਣ ਤਕ ਪਿਛਾ ਕਰਨਾ ਸੀ। ਇਸੇ ਕਾਰਨ ਹੀ ਜਰਨਲ ਬਰਾੜ ਨੇ ਬੜੇ ਦੁੱਖ ਭਰੇ ਲਹਿਜੇ ਨਾਲ ਲੈਫ. ਜਨ. ਸੁੰਦਰਜੀ ਕੋਲ ਆਪਣੇ ਲੜਾਈ ਲੜ ਰਹੇ ਸੈਨਿਕਾਂ ਦੀ ਨਿਰਾਸ਼ਾਜਨਕ ਹਾਲਤ ਦੀ ਦੁਹਾਈ ਪਾਈ ਕਿ - ‘‘ਪੈਦਲ ਫੌਜ ਦੇ ਮਾਰੇ ਜਾਣ ਦਾ ਖ਼ਤਰ ਹੈ। ਇਕੱਲੀ ਪਿਆਦਾ ਫੌਜ ਲਈ ਇਸ ਕਾਰਜ ਨੂੰ ਜਾਰੀ ਰੱਖਣਾ ਨਾਮੁਮਕਿਨ ਹੈ। ਮੈਨੂੰ ਟੈਂਕ ਦੇ ਕੇ ਅਕਾਲ ਤਖ਼ਤ 'ਤੇ ਬੰਬਾਰੀ ਕਰਕੇ ਉਸ ਨੂੰ ਉਡਾਉਣ ਦੀ ਆਗਿਆ ਦਿੱਤੀ ਜਾਵੇ।'' ਸੁੰਦਰਜੀ ਨੇ ਦਿੱਲੀ ਸੰਪਰਕ ਕੀਤਾ ਜਿੱਥੇ ਕਿ ਇਸ ਲੜਾਈ 'ਤੇ ਲਗਾਤਾਰ ਨਜ਼ਰ ਰੱਖਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਸੀ। ਉਪ ਰੱਖਿਆ ਮੰਤਰੀ ਕੇ.ਪੀ. ਸਿੰਘ ਦਿਓ, ਅਰੁਣ ਸਿੰਘ ਅਤੇ ਰਾਜੀਵ ਗਾਂਧੀ ਜੋ ਕਿ ਅਪ੍ਰੇਸ਼ਨ ਨੀਲਾ ਤਾਰਾ ਦੇ ਸੰਚਾਲਨ ਲਈ ਸਮੁੱਚੇ ਰੂਪ 'ਚ ਇੰਚਾਰਜ ਸੀ, ਦੀ ਸਹਾਇਤਾ ਹਿੱਤ ਮੌਜੂਦ ਸਨ। ਰਾਜੀਵ ਗਾਂਧੀ ਨੇ ਅੱਗੋਂ ਆਪਣੀ ਮਾਂ ਇੰਦਰਾ ਗਾਂਧੀ ਨਾਲ ਵਿਚਾਰ ਕੀਤੀ ਅਤੇ ਉਸ ਨੇ ਫੌਜ ਦੇ ਮੁਖੀ ਏ.ਐਸ. ਵੈਦਯਾ ਨੂੰ ਬੁਲਾ ਲਿਆ। ਝਟਪਟ ਫੈਸਲਾ ਕੀਤਾ ਗਿਆ। ਸੁੰਦਰਜੀ ਨੂੰ ਆਗਿਆ ਦਿੱਤੀ ਗਈ ਕਿ ਸੰਤ ਭਿੰਡਰਾਂਵਾਲੇ ਨੂੰ ਕਾਬੂ ਕਰਨ ਲਈ ਜੋ ਵੀ ਹਥਿਆਰ ਕਾਰਗਰ ਹੋਣ, ਵਰਤੋਂ 'ਚ ਲਿਆਂਦੇ ਜਾਣ। ਇਸ ਹੁਕਮ ਵਿਚ ਇੱਥੋਂ ਤਕ ਵੀ ਖੁੱਲ੍ਹ ਦਿੱਤੀ ਗਈ ਕਿ ਜੇ ਮੁੱਖ ਜੰਗੀ ਵਿਜੰਤਾ ਟੈਂਕ ਮਿਥੇ ਨਿਸ਼ਾਨੇ ਨੂੰ ਪ੍ਰਾਪਤ ਨ ਕਰ ਸਕਣ ਤਾਂ ਅਕਾਲ ਤਖ਼ਤ ਨੂੰ ਉਡਾਉਣ ਲਈ ਹਵਾਈ ਬੰਬਾਰੀ ਲਈ ਜੈਟ ਜਹਾਜ਼ ਵਰਤ ਲਏ ਜਾਣ। ਹਾਲਾਂ ਇੰਦਰਾ ਗਾਂਧੀ ਵੱਲੋਂ ਅੰਤਮ ਹੁਕਮ ਪ੍ਰਾਪਤ ਨਹੀਂ ਸਨ ਹੋਏ ਤਾਂ ਵੀ, ਪਹਿਲਾਂ ਹੀ, ਸੱਤ ਵਿਜੰਤਾ ਟੈਂਕ ਦਰਬਾਰ ਸਾਹਿਬ ਸਮੂਹ ਅੰਦਰ ਤਾਇਨਾਤ ਕਰ ਦਿੱਤੇ ਗਏ ਸਨ। ਜਿਉਂ ਹੀ ਜਰਨਲ ਬਰਾੜ ਨੂੰ ਉਸ ਦੀ ਇੱਛਾ ਅਨੁਸਾਰ ‘ਅੱਗੇ ਵਧਣ' ਦਾ ਹੁਕਮ ਮਿਲਿਆ ਉਸ ਨੇ ਟੈਂਕ ਚਾਲਕਾਂ ਨੂੰ ਅਕਾਲ ਤਖ਼ਤ 'ਤੇ ਬੰਬ ਵਰ੍ਹਾਉਣ ਦਾ ਆਦੇਸ਼ ਦੇ ਦਿੱਤਾ। 105 ਐਮ.ਐਮ. ਦੀਆਂ ਗੰਨਾਂ ਬੀੜੀ ਵਿਜੰਤ ਟੈਂਕਾਂ ਨੇ ਅਕਾਲ ਤਖ਼ਤ 'ਤੇ ਸੈਂਕੜੇ ਭਾਰੀ ਵਿਸਫੋਟਕ (ਨੋਕਦਾਰ ਛੇਦਕ-ਸਿਰੇ ਵਾਲੇ) ਗੋਲੇ ਦਾਗੇ ਅਤੇ 5-6 ਜੂਨ, 1984 ਦੀ ਦਰਮਿਆਨੀ ਰਾਤ ਨੂੰ ਸਿੱਖ ਪ੍ਰਭੁਤਾ ਦੇ ਸਰਵਉਂਚ ਕੇਂਦਰ ਇਸ ਪਵਿੱਤਰ ਅਸਥਾਨ ਨੂੰ ਢਹਿ-ਢੇਰੀ ਕਰ ਦਿੱਤਾ। ਅਕਾਲ ਤਖ਼ਤ ਦਾ ਸਾਹਮਣਾ ਪਾਸਾ ਪੂਰੇ ਦਾ ਪੂਰਾ ਤਬਾਹ ਹੋ ਗਿਆ ਅਤੇ ਮਸਾਂ ਇਕ ਥੰਮ੍ਹ ਹੀ ਖੜੋਤਾ ਰਹਿ ਗਿਆ। ਨਾਲ ਲੱਗਦੀਆਂ ਇਮਾਰਤਾਂ 'ਤੇ ਵੀ ਬੰਬਾਰੀ ਕੀਤੀ ਗਈ ਅਤੇ ਉਹ ਵੀ ਮਿੱਟੀ 'ਚ ਮਿਲਾ ਦਿੱਤੀਆਂ ਗਈਆਂ। ‘ਦਰਸ਼ਨੀ ਡਿਓੜ੍ਹੀ' ਅਤੇ ‘ਤੋਸ਼ਾਖਾਨਾ' ਤਕ ਵੀ ਤਬਾਹ ਕਰ ਦਿੱਤੇ ਗਏ। ਇਸ ਦੇ ਨਾਲ-ਨਾਲ ਹੀ ਕੇ. ਸੁੰਦਰਜੀ ਦੀ ਕਮਾਂਡ ਹੇਠ ਹੋਸਟਲ ਸਮੂਹ ਵਿਚ ਕਾਰਵਾਈ ਕੀਤੀ ਜਾ ਰਹੀ ਸੀ ਜਿਥੇ ਕਿ ਹਰਚੰਦ ਸਿੰਘ ਲੌਂਗੋਵਾਲ ਅਤੇ ਉਸ ਦੇ ਕਾਇਰ ਝੋਲੀ-ਚੁੱਕ ਲੁਕੇ ਬੈਠੇ ਸਨ। ਇਸ ਕਾਰਵਾਈ ਦਾ ਮੁੱਖ ਉਦੇਸ਼ ਲੌਂਗੋਵਾਲ ਦੀ ਸਲਾਮਤੀ ਨੂੰ ਯਕੀਨਾ ਬਣਾਉਣਾ ਅਤੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ। ਦਰਬਾਰ ਸਾਹਿਬ ਸਮੂਹ ਅੰਦਰ ਨਾਲੋ-ਨਾਲ ਦੋਹੀਂ ਪਾਸੀਂ ਚੱਲ ਰਹੀ ਕਾਰਵਾਈ ਦੇ ਉਦੇਸ਼ਾਂ ਵਿਚਲਾ ਅੰਤਰ ਪ੍ਰਤੱਖ ਸੀ। ਅਕਾਲ ਤਖ਼ਤ 'ਤੇ ਕੀਤੀ ਜਾ ਰਹੀ ਫੌਜੀ ਕਾਰਵਾਈ ਦਾ ਮੁੱਖ ਮੰਤਵ ਸੰਤ ਭਿੰਡਰਾਂਵਾਲੇ ਦੀ ਸਰੀਰਕ ਤੌਰ 'ਤੇ ਮੌਤ ਨੂੰ ਯਕੀਨੀ ਬਣਾਉਣਾ ਸੀ ਜਦੋਂ ਕੀ ਦੂਜੀ ਕਾਰਵਾਈ ਦਾ ਮੰਤਵ ਲੌਂਗੋਵਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਭਾਰਤ ਸਰਕਾਰ ਦੀ ਇਸ ਕਾਰਵਾਈ ਨੇ ਨਿਰਸੰਦੇਹ ਇਹ ਸਾਬਤ ਕਰ ਦਿੱਤਾ ਕਿ ਲੌਂਗੋਵਾਲ ਕਾਂਗਰਸ ਸਰਕਾਰ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਿਹਾ ਸੀ, ਜਦੋਂ ਕਿ ਸੰਤ ਭਿੰਡਰਾਂਵਾਲਾ ਬਹਾਦਰੀ ਨਾਲ ਦਰਬਾਰ ਸਾਹਿਬ ਸਮੂਹ ਦੀ ਰਾਖੀ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਉਸ ਨੂੰ ਭਾਰਤ ਸਰਕਾਰ ਦਾ ਦੁਸ਼ਮਣ ਮਿਥਿਆ ਗਿਆ ਸੀ। ਹੋਸਟਲ ਕੰਪਲੈਕਸ ਦੇ ਮੁੱਖ ਦੁਆਰਾ 'ਤੇ ਮਜ਼ਬੂਤੀ ਨਾਲ ਸੁਰੱਖਿਆ ਪ੍ਰਦਾਨ ਕਰ ਰਹੇ ਲੋਹੇ ਦੇ ਗੇਟ ਕਿਉਂਕਿ ਹੋਸਟਲ ਕੰਪਲੈਕਸ 'ਚ ਦਾਖਲ ਹੋਣ ਵਿਚ ਰੁਕਾਵਟ ਬਣ ਰਹੇ ਸਨ, ਇਸ ਲਈ ਫੌਜ ਨੇ ਗੇਟ ਤੋੜਨ ਲਈ ਜੰਗੀ ਟੈਂਕ ਲੈ ਆਂਦਾ। ਲੋਹੇ-ਗੇਟ ਭੰਨਣ ਉਪਰੰਤ ਬਖ਼ਤਰਬੰਦ ਗੱਡੀਆਂ ਅੰਦਰ ਲਿਆਂਦੀਆਂ ਗਈਆਂ ਅਤੇ ਦੋਹਾਂ ਕੰਪਲੈਕਸਾਂ ਵਿਚਾਲੜੀ ਸੜਕ 'ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਇਨ੍ਹਾਂ ਦੇ ਪਿੱਛੇ ਹੀ 9ਵੀਂ ਕਮਾਊਂ ਬਟਾਲੀਅਨ ਦੀ ਫੌਜ ਅਤੇ ਕਮਾਂਡੀ ਜਿਨ੍ਹਾਂ ਨੇ ਜ਼ਰਾˆਬਖ਼ਤਰ (ਬੁਲਟ ਪਰੂਫ਼ ਜਾਕਟਾਂ) ਪਹਿਨੇ ਹੋਏ ਸਨ, ਦਾਖ਼ਲ ਹੋ ਗਏ। ਦਾਖਲ ਹੁੰਦਿਆਂ ਸਾਰ ਹੀ ਫੌਜ, ਸੜਕ ਦੇ ਦੋਹਾਂ ਪਾਸਿਆਂ ਦੀਆਂ ਛੱਤਾਂ ਤੋਂ ਜ਼ਬਰਦਸਤ ਫਾਇਰਿੰਗੀ ਦੀ ਮਾਰ ਹੇਠ ਆ ਗਈ, ਪਰ ਇਹ ਟਾਕਰਾ ਓਨਾ ਸਖ਼ਤ ਨਹੀਂ ਸੀ ਜਿੰਨਾ ਕਿ ਫੌਜ ਨੂੰ ਦਰਬਾਰ ਸਾਹਿਬ ਸਮੂਹ ਅੰਦਰ ਸਹਿਣਾ ਪਿਆ ਸੀ। ਇਸ ਲਈ ਫੌਜ ਹੋਸਟਲ ਕੰਪਲੈਕਸ ਅੰਦਰ ਦਾਖਲ ਹੋਣ ਵਿਚ ਸਫ਼ਲ ਹੋ ਗਈ,ਜਿਥੇ ਕਿ ਤੇਜਾ ਸਿੰਘ ਸਮੁੰਦਰੀ ਹਾਲ 'ਚ ਲੌਂਗੋਵਾਲ ਆਪਣੇ ਸਾਥੀਆਂ ਸਮੇਤ ਦਫ਼ਤਰ ਵਿਚ ਸਿਮਟਿਆ ਹੋਇਆ ਸੀ। ਜਦੋਂ ਕਮਾਂਡੋ ਇਸ ਦਫ਼ਤਰ 'ਚ ਦਾਖਲ ਹੋਏ ਤਾਂ ਉਥੇ ਲੁਕੇ ਸਾਰੇ ਵਿਅਕਤੀਆਂ ਨੇ ਬਿਨਾਂ ਕਿਸੇ ਹੀਲ-ਹੁੱਜਤ ਬਾਹਵਾਂ ਖੜ੍ਹੀਆਂ ਕਰਕੇ ਆਤਮ-ਸਮਰਪਣ ਕਰ ਦਿੱਤਾ। ਇਹਨਾਂ ਵਿਚ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਭਾਨ ਸਿੰਘ, ਬਲਵੰਤ ਸਿੰਘ ਰਾਮੂਵਾਲੀਆ ਅਤੇ ਐਸ.ਜੀ.ਪੀ.ਸੀ. ਦਾ ਸਹਾਇਕ ਸਕੱਤਰ ਅਬਿਨਾਸ਼ੀ ਸਿੰਘ ਸ਼ਾਮਲ ਸਨ। ਲੌਂਗੋਵਾਲ ਅਤੇ ਟੌਹੜਾ ਵੱਲੋਂ ਬਾਹਵਾਂ ਖੜ੍ਹੀਆਂ ਕਰਕੇ ਆਤਮ-ਸਮਰਪਣ ਕਰਨ ਵਾਲੇ ਤੱਥ ਦੀ ਪੁਸ਼ਟੀ ਮਗਰੋਂ ਅਬਿਨਾਸ਼ੀ ਸਿੰਘ ਅਤੇ ਨਾਜਰ ਸਿੰਘ, ਜੋ ਟੌਹੜਾ ਦਾ ਨਿੱਜੀ ਅੰਗ ਰੱਖਿਅਕ ਸੀ ਅਤੇ ਜੋ ਇਤਫਾਕੀਆ ਹੀ ਮੈਨੂੰ ਅਗਸਤ 1984 'ਚ ਲੁਧਿਆਣਾ ਜੇਲ੍ਹ 'ਚ ਮਿਲਿਆ, ਤੋਂ ਵੀ ਕਰ ਲਈ। ਇਥੇ ਹੀ ਗੁਰੂ ਰਾਮ ਦਾਸ ਸਰਾਂ ਵਿਚ ਸੰਤ ਭਿੰਡਰਾਂਵਾਲੇ ਦਾ ਮੁੱਖ ਸਲਾਹਕਾਰ ਹਰਮਿੰਦਰ ਸਿੰਘ ਸੰਧੂ ਵੀ ਕੁਝ ਹੋਰ ਸਾਥੀਆਂ ਸਮੇਤ ਫੌਜ ਦੇ ਕਾਬੂ ਆ ਗਿਆ। ਮੈਨੂੰ ਇਹ ਵੀ ਪਤਾ ਚੱਲਿਆ ਕਿ ਲੌਂਗੋਵਾਲ ਜੁੰਡਲੀ ਵੱਲੋਂ ਇਥੇ ਇਨ੍ਹਾਂ ਨੂੰ ਫੌਜ ਕੋਲੋਂ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਉਂਕਿ ਗ੍ਰਿਫ਼ਤਾਰੀ ਉਪਰੰਤ ਲੌਂਗੋਵਾਲ ਹੁਰਾਂ ਨੂੰ ਵੀ 6 ਜੂਨ ਦੀ ਸਵੇਰ 5-6 ਵਜੇ ਦੇ ਦਰਮਿਆਨ ਗੁਰੂ ਰਾਮਦਾਸ ਸਰਾਂ ਦੀ ਤੇਜਾ ਸਿੰਘ ਸਮੁੰਦਰੀ ਹਾਲ ਨਾਲ ਲਗਦੀ ਬਾਹੀ ਵਾਲੇ ਬਰਾਂਡੇ ਵਿਚ ਲਿਆ ਕੇ ਬਿਠਾਇਆ ਗਿਆ ਸੀ ਜਿਥੇ ਕਿ ਕੁਝ ਹੋਰ ਆਮ ਸਿੱਖਾਂ ਯਾਤਰੀ ਅਤੇ ਸੰਤ ਭਿੰਡਰਾਂਵਾਲੇ ਦੇ ਉਪਰੋਕਤ ਸਾਥੀ ਵੀ ਮੌਜੂਦ ਸਨ। ਆਤਮ-ਸਮਰਪਣ ਉਪਰੰਤ ਟੌਹੜਾ ਅਤੇ ਲੌਂਗੋਵਾਲ ਨੂੰ 6 ਜੂਨ ਦੀ ਸਵੇਰ ਬਾਕੀਆਂ ਨਾਲੋਂ ਅਲਹਿਦਾ ਕਰਕੇ ਸੁਰੱਖਿਅਤ ਜਗ੍ਹਾ ਲੈ ਜਾਇਆ ਗਿਆ। ਗ੍ਰਿਫ਼ਤ ਵਿਚ ਆਏ ਬਾਕੀ ਦੇ ਲੋਕ ਪਿੱਛੇ ਰਹਿ ਗਏ। ਉਹਨਾਂ ਨੂੰ ਗੁਰੂੁ ਰਾਮ ਦਾਸ ਸਰਾਂ ਦੇ ਅੰਦਰਲੇ ਅਹਾਤੇ ਵਿਚ ਬਿਠਾ ਦਿੱਤਾ ਗਿਆ। ਅਚਾਨਕ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਹੱਥ ਗੋਲੇ ਵੀ ਸੁੱਟੇ ਗਏ। ਇਥੇ ਘੱਟੋ-ਘੱਟ 70 ਸਿੱਖਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕੁਝ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਨਾਜਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਕਿ ਫੌਜ ਨੇ ਗੋਲੀ ਚਲਾ ਕੇ 70 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਕਈ ਹੋਰਨਾਂ ਨੂੰ ਜ਼ਖਮੀ ਕੀਤਾ ਸੀ। ਖੁਦ ਉਸ ਨੂੰ ਵੀ ਗੋਲੀਆਂ ਨਾਲ ਦੋ ਜ਼ਖਮ ਆਏ ਅਤੇ ਇਕ ਲੱਤ ਵਿਚ ਅਤੇ ਦੂਜਾ ਬਾਂਹ ਦੇ ਉਪਰਲੇ ਹਿੱਸੇ ਵਿਚ। ਇਥੇ ਇਹ ਦਿਲਚਸਪ ਘਟਨਾ ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਦਫਤਰ ਸਕੱਤਰ ਜੋ ਕਿ ਸੰਤ ਭਿੰਡਰਾਂਵਾਲੇ ਦਾ ਇਕ ਕੱਟੜ ਵਿਰੋਧੀ ਸੀ, ਫੌਜ ਦੀ ਗੋਲੀ ਨਾਲ ਨਹੀਂ ਸੀ ਮਰਿਆ। ਉਨ੍ਹਾਂ ਨੂੰ ਸੰਤ ਭਿੰਡਰਾਂਵਾਲੇ ਦੇ ਕਿਸੇ ਸਮਰਥਕ ਨੇ ਗੋਲੀਆਂ ਨਾਲ ਮਾਰ ਮੁਕਾਇਆ। ਇਵੇਂ ਇਸ ਗੱਦਾਰ ਨੂੰ ਸਜ਼ਾ ਮਿਲ ਗਈ। ਇਥੇ ਇਹ ਬੜਾ ਦੁਖਦਾਇਕ ਹੈ ਕਿ ਲੌਂਗੋਵਾਲ ਨੇ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਸਹੁੰ ਖਾਧੀ ਸੀ ਕਿ ਉਹ ਦਰਬਾਰ ਸਾਹਿਬ ਸਮੂਹ 'ਤੇ ਫੌਜੀ ਹਮਲਾ ਹੋਣ 'ਤੇ ਇਸ ਦੀ ਰਾਖੀ ਕਰੇਗਾ ਤੇ ਫੌਜ ਉਸ ਦੀ ਲਾਸ਼ ਉਪਰੋਂ ਲੰਘ ਕੇ ਹੀ ਅੰਦਰ ਜਾਵੇਗੀ, ਪ੍ਰੰਤੂ ਜਦੋਂ ਇਸ ਪਵਿੱਤਰ ਅਸਥਾਨ 'ਤੇ ਅਸਲੀਅਤ ਵਿਚ ਹਮਲਾ ਹੋਇਆ ਤਾਂ ਉਹ ਬਿਨਾਂ ਕਿਸੇ ਹੀਲ-ਹੁੱਜਤ ਦੇ ਆਪਣੇ ਹੀ ਲੋਕਾਂ ਦੀਆਂ ਲਾਸ਼ਾਂ ਉਤੋਂ ਲੰਘ ਗਿਆ। ਇਵੇਂ 5 ਜੂਨ, 1984 ਦੀ ਕਾਲੀ-ਬੋਲੀ ਤੇ ਭਿਅੰਕਰ ਰਾਤ ਦਾ ਅੰਤ ਹੋਇਆ।


ਲੇਖਕ-ਏ.ਆਰ. ਦਰਸ਼ੀ
 
spl thanks
punjab spectrum