ਸਾਹਿਬ ਸ੍ਰੀ ਗੁਰੂ
ਰਾਮਦਾਸ ਜੀ
ਨੇ ਨਾਮ
ਦੇ ਦਾਨ
ਨੂੰ ਹੀ
ਸੱਚਾ ਦਾਜ
ਦੱਸਿਆ ਹੈ ! ਸੋ ਸਾਨੂੰ ਇਹੀ
ਦਾਨ ਮੰਗਣਾ
ਚਾਹੀਦਾ ਹੈ
ਜਿਹੜਾ ਸਦਾ
ਥਿਰ ਰਹਿਣ
ਵਾਲਾ ਹੈ,
ਜੋ ਸਚ
ਹੈ !
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ !!
Har Prabh Mere Baabulaa Har Devoh Daan Mai Daajo !!
* ਹੇ ਮੇਰੇ ਪਿਤਾ ! ਮੈਨੂੰ ਆਪਣੇ (ਹਰੀ, ਪ੍ਰਭੂ) ਨਾਮ ਦਾ ਦਾਨ ਮੇਰੇ ਵਿਆਹ ਦੇ ਦਾਜ ਵਜੋਂ ਦਿਓ !! ਮੈਂ ਤੇਰੇ ਤੋ ਇਹੀ ਦਾਜ ਮੰਗਦੀ ਹਾਂ !!
O My Father! Give Me The Name Of Lord As My Wedding Gift & Dowry.

ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ !!
Har Kaprho Har Sobhaa Devoh Jitt Savrai Mera Kaajo !!
* ਹਰੀ ਪ੍ਰਭੂ ਦਾ ਨਾਮ ਹੀ ਮੇਰੇ ਵਿਆਹ ਦੇ ਕਪੜੇ ਦਾਜ ਵਜੋਂ ਦੇਹ, ਪ੍ਰਭੂ-ਨਾਮ ਹੀ ਮੇਰੇ ਗਹਿਣੇ, ਧਨ ਦਾਜ ਵਜੋਂ ਦੇਹ ਜਿਸ ਨਾਲ ਮੇਰਾ ਪ੍ਰਭੂ ਪਤੀ ਨਾਲ ਵਿਆਹ ਸੋਹਣਾ ਲੱਗ ਪਵੇ !!
Give me the Lord as my wedding gown, and the Lord as my glory, to accomplish my works.
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ !!
Har Har Bhagti Kaaj Suhelaa Gur Satgur Daan Divaaiya !!
* ਪਰਮਾਤਮਾ ਦੀ ਭਗਤੀ ਨਾਲ ਹੀ ਪਰਮਾਤਮਾ ਨਾਲ ਵਿਆਹ ਦਾ ਊਧਮ ਸੁਖਦਾਈ ਬਣਦਾ ਹੈ !! ਗੁਰੂ ਨੇ ਸਤਿਗੁਰੂ ਨੇ (ਪਰਮਾਤਮਾ ਨੇ) ਮੈਨੂੰ ਇਹ ਦਾਨ ਦਿਵਾਇਆ ਹੈ !!
Through devotional worship to the Lord, this ceremony is made blissful and beautiful; the Guru, the True Guru, has given this gift.
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ !!
Khand Varbhand Har Sobhaa Hoyi Eh Daan Na Ralai Ralaaiya !!
* ਜਿਸ ਪ੍ਰਭੂ ਇਸਤਰੀ ਨੂੰ ਇਹ ਦਾਨ ਮਿਲਿਆ ਹੈ ਉਸ ਦੀ ਸੋਭਾ ਉਸਦੇ ਦੇਸ਼ ਵਿਚ ਅਤੇ ਸਾਰੇ ਸੰਸਾਰ ਵਿਚ ਹੋ ਜਾਂਦੀ ਹੈ ! ਇਹ ਦਾਜ ਐਸਾ ਹੈ ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ !!
Across the continents, and throughout the Universe, the Lord's Glory is pervading. This gift is not diminished by being diffused among all.
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ !!
Hor Manmukh Daaj Ji Rakh Dikhaaleh Su Koorh Ahankaar Kach Paajo !!
* ਆਪਣੇ ਮੰਨ ਦੇ ਪਿਛੇ ਤੁਰਨ ਵਾਲੇ ਮਨਮੁਖ ਬੰਦੇ ਜਿਹੜਾ ਦਾਜ ਰਖਕੇ ਵਿਖਾਲਦੇ (ਵਿਖਾਵਾ ਕਰਦੇ) ਹਨ ਓਹ ਝੂਠਾ ਅਹੰਕਾਰ ਪੈਦਾ ਕਰਨ ਵਾਲਾ ਹੈ ਅਤੇ ਕਚ ਸਮਾਨ ਹੈ ਭਾਵ ਕਿ ਝੂਠਾ ਵਿਖਾਵਾ ਹੈ !!
Any other dowry, which the self-willed manmukhs offer for show, is only false egotism and a worthless display.
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ !!੪!!
Har Prabh Mere Baabulaa Har Devoh Daan Mai Daajo !!
* ਹੇ ਮੇਰੇ ਪਿਤਾ ! ਮੈਨੂੰ ਆਪਣੇ (ਹਰੀ, ਪ੍ਰਭੂ) ਨਾਮ ਦਾ ਦਾਨ ਮੇਰੇ ਵਿਆਹ ਦੇ ਦਾਜ ਵਜੋਂ ਦਿਓ !! ਮੈਂ ਤੇਰੇ ਤੋ ਇਹੀ ਦਾਜ ਮੰਗਦੀ ਹਾਂ !!
O my father, please give me the Name of the Lord God as my wedding gift and dowry. ||4||
ਹੇ ਮੇਰੇ ਪਿਤਾ ! ਮੈਨੂੰ ਮੇਰੇ ਪ੍ਰਭੂ - ਪਤੀ ਦੇ ਨਾਮ ਦਾ ਦਾਨ ਦੇਹ, ਇਹੀ ਦਾਜ ਦੇਹ !!
ਭੁੱਲ-ਚੁੱਕ ਦੀ ਖਿਮਾ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕਿ ਫਤਿਹ !!
No comments:
Post a Comment