5 ਜੂਨ ਦੀ ਅੱਧੀ ਰਾਤ ਦੇ ਸਮੇਂ ਸੰਤਾਂ ਨੂੰ ਅਤੇ ਭਾਈ ਅਮਰੀਕ ਸਿੰਘ ਨੂੰ ਭੋਰੇ ਵਿਚ ਗਿਆਂ ਅੱਜ ਪੰਜ ਮਿੰਟ ਵੀ ਨਹੀਂ ਹੋਏ ਕਿ ਜਨਰਲ ਸੁਬੇਗ ਸਿੰਘ ਜ਼ਖਮੀ ਹਾਲਤ ਵਿਚ ਲਹੂ ਲੁਹਾਨ ਹੋਇਆ, ਉਂਤਰੀ ਦਰਸ਼ਨੀ ਡਿਓੜੀ ਵਲੋਂ ਪ੍ਰਰਿਕਰਮਾ ਵਿਚ ਦੀ ਬਰਾਮਦਿਓਂ ਬਰਾਮਦੀ ਹੁੰਦਾ ਹੋਇਆਂ, ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਕੋਲੋਂ ਦੀ ਹੁੰਦਿਆਂ ਤਖ਼ਤ ਸਾਹਿਬ ਦੀ ਮੰਜ਼ਲ ਵੱਲ ਨੂੰ ਸੱਜੇ ਪਾਸੇ ਵੱਲ ਦੇ ਪੋੜੀਆਂ ਦੇ ਵਿਚਕਾਰੇ ਜਿਹੇ ਭੋਰੇ ਵੱਲ ਨੂੰ ਪੈਂਦੇ ਦਰਵਾਜੇ ਵਿਚੋਂ ਦੀ ਉਤਰਦੀਆਂ ਪੋੜੀਆਂ ਰਾਹੀ ਡਿਗਦੀ ਢਹਿੰਦੀ ਹੋਈ ਹਾਲਤ ਵਿਚ ਵੀ ਸੰਤਾਂ ਪਾਸ ਪੁੱਜ ਗਿਆ। ਜਨਰਲ ਸੁਬੇਗ ਸਿੰਘ ਨੇ ਜਾਂਦਿਆਂ ਹੀ ਪਹਿਲਾਂ ਫਤਹਿ ਗਜਾਈ ਤੇ ਫਿਰ ਇਸਦੇ ਨਾਲ ਹੀ ਬੜੀ ਚੜ੍ਰਦੀ ਕਲਾ ਤੇ ਪ੍ਰਸੰਨ ਚਿੰਤ ਅਵਸਥਾ ਵਿਚ ਕਿਹਾ, ਮਹਾਪੁਰਸ਼ੋ,ਵਾਹਿਗੁਰੂ ਨੇ ਦਾਸ ਤੋਂ ਜਿੰਨੀ ਸੇਵਾ ਲੈਣੀ ਸੀ ਉਹ ਲੈ ਲਈ ਲਗਦੀ ਆ,ਪਰ ਦਾਸ ਨੂੰ ਆਤਮਕ ਤੌਰ ਤੇ ਬਹੁਤ ਪ੍ਰੰਸਨਤਾ ਹੈ।ਮਨ ਆਪਦੇ ਦਰਸ਼ਨ ਨੂੰ ਲੋਚਦਾ ਸੀ ਸੋ ਆ ਗਿਆ ਹਾਂ। ਜਦ ਸੰਤਾਂ ਨੇ ਤੇ ਭਾਈ ਅਮਰੀਕ ਸਿੰਘ ਨੇ ਜਨਰਲ ਸੁਬੇਗ ਸਿੰਘ ਨੂੰ ਲਹੂ ਲੁਹਾਨ ਹਾਲਤ ਵਿਚ ਵੇਖਿਆ ਤਾਂ ਉਹਨਾਂ ਨੇ ਉਸੇ ਸਮੇਂ ਜਨਰਲ ਸਾਹਿਬ ਨੂੰ ਸਹਾਰਾ ਦੇਦਿਆਂ ਹੋਇਆਂ ਆਪਣੇ ਪਾਸ ਬਠਾ ਲਿਆ। ਜਨਰਲ ਸਾਹਿਬ ਦੀ ਛਾਤੀ ਦੇ ਸੱਜੇ ਹਿੱਸੇ ਅਰਥਾਤ ਪਾਸੇਂ ਵਿਚੋਂ ਲਹੂ ਦੀਆਂ ਧਾਰਾਂ ਵਰਾਲਾਂ ਵਹਿ ਰਹੀਆਂ ਸਨ ਅਤੇ ਮੋਢਾ ਤੇ ਬਾਹ ਛਲਨੀ ਛਲਨੀ ਹੋਏ ਸਨ। ਜਦ ਭਾਈ ਅਮਰੀਕ ਸਿੰਘ ਨੇ ਉਥੇ ਭੋਰੇ ਵਿਚ ਕੋਲ ਖਲੋਤੇ ਸਿੰਘਾਂ ਨੇ ਜਨਰਲ ਸਾਹਿਬ ਦੇ ਜਖਮਾਂ ਉਂਪਰ ਪੱਟੀਆਂ ਬੰਨ੍ਰਣ ਲਈ ਕਿਹਾ ਤਾਂ ਅਗੋਂ ਜਨਰਲ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ,ਪਰਧਾਨ ਜੀ,ਹੁਣ ਪੱਟੀਆਂ ਦੀ ਕੋਈ ਲੋੜ ਨਹੀਂ ਦਾਸ ਦੇ ਜੁੰਮੇ ਗੁਰੂ ਪੰਥ ਦੀ ਜਿੰਨੀ ਸੇਵਾ ਲਿਖੀ ਹੋਈ ਸੀ ਉਹ ਹੁਣ ਪੂਰੀ ਹੋ ਗਈ ਲਗਦੀ ਆ। ਫਿਰ ਇਸਦੇ ਨਾਲ ਹੀ ਜਨਰਲ ਸ਼ੁਬੇਗ ਸਿੰਘ ਨੇ ਆਪਣਾ ਧਿਆਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲ ਮੋੜਦਿਆਂ ਹੋਇਆਂ ਕਿਹਾ,ਮਹਾਪੁਰਸ਼ੋ ਹੁਣ ਦਾਸ ਦੇ ਹੱਕ ‘ਚ ਵਾਹਿਗੁਰੂ ਦੇ ਦਰਬਾਰ ਵਿਚ ਅਰਦਾਸ ਕਰਨ ਦੀ ਕਿਰਪਾ ਕਰੋ ਕਿ ਦਾਸ ਵਲੋਂ ਤਿਲ ਫੁਲ ਰੂਪ ‘ਚ ਨਿਭਾਈ ਗਈ ਸੇਵਾ ਖਾਲਸਾ ਪੰਥ ਦੀ ਕਾਮਨਾ ਅਤੇ ਆਜ਼ਾਦੀ ਦੇ ਲੇਖੇ ਲੱਗੇ । ਹੁਣ ਤਾਂ ਮਨ ਦੀ ਇਹੋਂ ਕਾਮਨਾ ਹੈ ਕਿ ਸਿੱਖ ਕੌਮ ਰਾਜ ਭਾਗ ਦੀ ਮਾਲਕ ਬਣੇ ਅਤੇ ਖਾਲਸਾ ਪੰਥ ਇਕ ਆਜ਼ਾਦ ਤੇ ਖੁਦਮੁਖਤਿਆਰ ਦੇਸ ਦਾ ਮਾਲਕ ਹੋਵੇ।
ਦੁਨੀਆਂ ਭਰ ਦੇ ਦੇਸ਼ਾਂ ਅੰਦਰ ਆਜ਼ਾਦ ਤੇ ਖ਼ੁਦਮੁਖਤਿਆਰ ਦੇਸ਼ਾਂ ਦੇ ਕੌਮੀ ਝੰਡਿਆਂ ਦੇ ਬਰਾਬਰ ਨਿਸ਼ਾਨ ਸਾਹਿਬ ਵੀ ਮਾਣ ਪਾਉਂਦਾ ਦਿੱਸੇ। ਹੁਣ ਤਾਂ ਬਸ ਆਤਮਾ ਦੀ ਇਹੋ ਦੀ ਅਵਾਜ਼ ਹੈ। ਇਸ ਸਮੇਂ ਮੇਰਾ ਅੰਤਰ ਆਤਮਾ ਬੜਾ ਹੀ ਪ੍ਰਸੰਨ ਤੇ ਸ਼ਾਂਤ ਹੈ।ਹਾਂ ਜੇ ਕੋਈ ਗੱਲ ਮਨ ਨੂੰ ਚੁੱਭ ਰਹੀ ਹੈ ਤਾਂ ਉਹ ਇਹ ਹੈ ਕਿ ਦਾਸ ਨੇ ਆਪਣੀ ਉਮਰ ਵਿਚ ਜਿੰਨੀ ਖਿਦਮਤ ਟੋਪੀ ਵਾਲੇ ਦੁਸ਼ਟਾ ਦੀ ਫੌਜ ਵਿਚ ਰਹਿ ਕੇ ਹਿੰਦੂਰਾਜ ਦੀ ਕਮਾਈ ਹੈ ਜੇ ਉਹ ਸਮਾਂ ਖਾਲਸਾ ਪੰਥ ਦੀ ਆਜ਼ਾਦੀ ਦੇ ਰਾਹ ਉਪਰ ਖਰਚ ਕੀਤਾ ਹੁੰਦਾ ਤਾਂ ਕਿੰਨਾ ਚੰਗਾ ਹੋਣਾ ਸੀ। ਦੁਸ਼ਟਾ ਨੇ ਜੋ ਅੱਜ ਸਿੱਖ ਕੌਮ ਦੀਆਂ ਸੇਵਾਵਾਂ ਤੇ ਕਰਬਾਨੀਆਂ ਦਾ ਮੁੱਲ ਪਾਇਆ ਹੈ ਉਹ ਤਾਂ ਸਭ ਨੂੰ ਪਰਤੱਖ ਹੀ ਦਿਸ ਰਿਹਾ ਹੈ। ਮਹਾਪੁਰਸ਼ੋ, ਮੈਂ ਆਪ ਦਾ ਮਨੋ ਤਨੋ ਰਿਣੀ ਹਾਂ ਕਿ ਤੁਸਾਂ ਮੈਨੂੰ ਸਿੱਧਾ ਰਸਤਾ ਵਖਾਇਆ ਹੈ ਅਤੇ ਇਸਦੇ ਨਤੀਜੇ ਵਜੋਂ ਦਾਸ ਦਾ ਜੀਵਨ ਅੱਜ ਗੁਰੂ ਘਰ ਤੇ ਗੁਰੂ ਪੰਥ ਦੀਆਂ ਨਜ਼ਰਾਂ ਵਿਚ ਸਫਲਾ ਹੋ ਰਿਹਾ ਹੈ। ਵਾਹਿਗੁਰੂ ਦੇ ਚਰਨਾਂ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਮਨ ਦੀ ਇੱਛਾ ਸੀ ਕੀ ਆਪ ਦੇ ਦਰਸ਼ਨ ਜ਼ਰੂਰ ਪਾਵਾਂ ਇਸ ਲਈ ਇਥੇ ਹਾਜ਼ਰ ਹੋ ਗਿਆ ਹਾਂ ਹੁਣ ਮੈਨੂੰ ਹੋਰ ਕਿਸੇ ਗੱਲ ਦੀ ਤ੍ਰਿਸ਼ਨਾ ਨਹੀਂ। ਸੰਤਾਂ ਨੇ ਜਨਰਲ ਸ਼ੁਬੇਗ ਸਿੰਘ ਦੀਆਂ ਗੱਲਾਂ ਉਸ ਮਾਹੌਲ ਵਿਚ ਵੀ ਬੜੇ ਪ੍ਰੇਮ ਭਾਵ ਨਾਲ ਸੁਣੀਆਂ ਤੇ ਫਿਰ ਬਾਅਦ ਵਿਚ ਕੁਝ ਛਿਣਾਂ ਲਈ ਅੰਤਰ ਧਿਆਨ ਹੋ ਬੜੀ ਮੱਧਮ ਜਿਹੀ ਸੁਰ ਵਿਚ ਗੁਰਬਾਣੀ ਦਾ ਕੋਈ ਸ਼ਬਦ ਪੜਿਆ ਤੇ ਫਿਰ ਆਪਣੇ ਪਾਸ ਖਲੋਤੇ ਸਿੰਘਾਂ ਨੂੰ ਜਨਰਲ ਸਾਹਿਬ ਨੂੰ ਇਕ ਪਾਸੇ ਜਿਹੇ ਕਰਕੇ ਅਰਾਮ ਨਾਲ ਲਿਟਾ ਦੇਣ ਲਈ ਕਿਹਾ ।ਭਾਈ ਅਮਰੀਕ ਸਿੰਘ ਹੁਣ ਜਨਰਲ ਸਾਹਿਬ ਤੋਂ ਕੁਝ ਪੁੱਛ ਰਹੇ ਸਨ ਅਤੇ ਜਨਰਲ ਸਾਹਿਬ ਆਪਣੇ ਸੁਭਾ ਤੋਂ ਉਲਟ ਅੱਜ ਇਸ ਜ਼ਖਮੀ ਹਾਲਤ ਵਿੱਚ ਆਮ ਨਾਲੋਂ ਕੁਝ ਉਂਚੀ ਅਵਾਜ਼ ਤੇ ਭਾਰੇ ਬੋਲ ਵਿੱਚ ਉਂਤਰ ਦੇ ਰਹੇ ਸਨ।
ਬਸ ,ਪਰਧਾਨ ਜੀ ,ਮਨ ਖੁਸ਼ ਹੋ ਗਿਆ,ਸਿੰਘਾਂ ਨੇ ਦੁਸ਼ਟਾ ਨੂੰ ਭੁੰਨ ਭੁੰਨ ਕੇ ਸੁੱਟ ਦਿਤਾ। ਦਰਸ਼ਨੀ ਡਿਓੜੀ ਤੋਂ ਬਾਹਰ ਵੀ ਟੋਪੀ ਵਾਲਿਆ ਦੀਆਂ ਲਾਸ਼ਾਂ ਰੁਲ ਰਹੀਆਂ ਹਨ। ਬੜੀ ਚੜ੍ਹਦੀ ਕਲ੍ਹਾ ਹੋਈ ਆ।ਹਜ਼ੂਰ ਸਾਹਿਬ ਦੇ ਜਥੇ ਦੇ ਸਿੰਘਾਂ ਤੇ ਪਰਿਕਰਮਾ ਦੇ ਆਲੇ ਦੁਆਲੇ ਮੋਰਚੇ ਟਿਕਾਣੇ ਮੱਲੀ ਬੈਠੇ ਸਿੰਘਾਂ ਨੇ ਕਮਾਲ ਕਰ ਵਖਾਈ ਆ। ਮੈਨੂੰ ਤਾਂ ਇਹ ਗੋਲੀਆਂ ਉਦੋਂ ਲਗੀਆ ਜਦੋਂ ਮੈ ਉਂਤਰੀ ਦਰਸ਼ਨੀ ਡਿਓੜੀ ਵਾਲੇ ਸਿੰਘਾਂ ਦੇ ਮੋਰਚਿਆਂ ਤੋਂ ਥੱਲੇ ਉਂਤਰ ਕਟ ਕੁਝ ਸਿੰਘਾਂ ਨਾਲ ਟੈਕਾਂ ਦੇ ਅੰਦਰ ਗਰਨੇਡ ਸੁੱਟਣ ਬਾਰੇ ਮਸ਼ਵਰਾ ਕਰ ਰਿਹਾ ਸਾਂ। ਮੇਰੇ ਹਿਸਾਬ ਨਾਲ ਟੈਂਕ ਪਰਕਰਮਾਂ ਵਿੱਚ ਸੋ ਵਜੇ ਦੇ ਲਗਭਗ ਦਾਖਲ ਹੋਣ ਸ਼ੁਰੂ ਹੋਏ ਨੇ। ਫੌਜੀ ਜਰਨੈਲ ਵਲੋਂ ਇਹ ਟੈਂਕ ਉਦੋਂ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਲਗਦਾ ਜਦੋਂ ਉਹਨਾਂ ਸਿੰਘਾਂ ਹਥੋਂ ਫੌਜ ਦੀ ਹੋਈ ਤਬਾਹੀ ਤੋਂ ਪਿਛੋਂ ਇਹ ਸਮਝ ਲਿਆ ਕਿ ਸਿੰਘਾਂ ਉਂਪਰ ਪੈਦਲ ਫੌਜ ਨਾਲ ਫਤਹਿ ਨਹੀਂ ਪਾਈ ਜਾ ਸਕਦੀ ਤੇ ਨਾ ਹੀ ਤੋਪਾਂ ਮਸ਼ੀਨਗਨਾਂ ਦੀ ਮਾਰ ਨਾਲ ਹੀ ਪਾਈ ਜਾ ਸਕਦੀ ਹੈ। ਵਾਹਿਗੁਰੂ ਨੇ ਬੜੀ ਚੜ੍ਹਦੀ ਕਲਾ ਕੀਤੀ ਆ। ਸੱਚੇ ਪਾਤਸ਼ਾਹ!ਹੁਣ ਖਾਲਸਾ ਪੰਥ ਨੂੰ ਅਜ਼ਾਦੀ ਦੀ ਦਾਤ ਨਾਲ ਨਿਵਾਜਣ ਤੇ ਖ਼ਾਲਸਾ ਰਾਜ ਦੀ ਬਖ਼ਸ਼ਿਸ਼ ਕਰਨ।
ਜੇ ਹੁਣ ਟੈਕਾਂ ਤੇ ਤੋਪਾਂ ਦੇ ਬਲ-ਬੂਤੇ ਦਰਬਾਰ ਸਾਹਿਬ ਉਂਪਰ ਆਪਣਾ ਕਬਜ਼ਾ ਜਮਾ ਵੀ ਲਏਗੀ ਤਾਂ ਉਸ ਹਾਲਤ ਵਿੱਚ ਵੀ ਇਤਿਹਾਸ ਅੰਦਰ ਭਾਰਤੀ ਫੌਜ ਦੇ ਇਸ ਗਲਬੇ ਤੇ ਕਬਜ਼ੇ ਨੂੰ ਸਿੰਘਾਂ ਉਂਪਰ ਪਾਈ ਫਤਹਿ ਨਹੀਂ ਸਮਝਿਆ ਤੇ ਲਿਖਿਆ ਜਾਵੇਗਾ। ਇਤਿਹਾਸ ਅੰਦਰ ਤਾਂ ਫਤਹਿ ਦਾ ਸੇਹਰਾ ਸਿੰਘਾਂ ਨੂੰ ਹੀ ਪ੍ਰਾਪਤ ਹੋਵੇਗਾ ਅਤੇ ਸਿੰਘਾਂ ਦੀ ਇਸ ਫਤਹਿ ਉਂਪਰ ਸਿੱਖ ਕੌਮ ਨੂੰ ਸਦਾ ਹੀ ਗੌਰਵ ਰਹੇਗਾ। ਦਰਬਾਰ ਸਾਹਿਬ ਉਂਪਰ ਹੋਏ ਇਸ ਫੌਜੀ ਹਮਲੇ ਦੇ ਸੰਬੰਧ ਵਿੱਚ ਮੇਰੀ ਇਹ ਪੇਸ਼ੀਨਗੋਈ ਹੈ ਕਿ ਹਿੰਦੁਸਤਾਨ ਹੁਣ ਬਹੁਤ ਲੰਮੇ ਸਮੇਂ ਤੱਕ ਇੱਕਠਾ ਨਹੀਂ ਰਹੇਗਾ ਕਿਉਕਿ ਗੁਰੂ ਘਰ ਉਂਪਰ ਹਮਲਾ ਕਰਕੇ ਇਸਨੇ ਖਾਲਸਾ ਪੰਥ ਨਾਲ ਆਪਣਾ ਹਮੇਸ਼ਾਂ ਲਈ ਪੱਕਾ ਵੈਰ ਸਹੇੜ ਲਿਆ ਹੈ ਤੇ ਇਸ ਤਰ੍ਹਾਂ ਨਾਲ ਆਪਣੀਆ ਜੜ੍ਹਾਂ ਤੇ ਬੁਨਿਆਦਾਂ ਨੂੰ ਆਪਣੇ ਹੱਥੀ ਖੋਖਲੀਆਂ ਤੇ ਖੱਖੜੀਆਂ ਖੱਖੜੀਆਂ ਕਰਨ ਦਾ ਰਾਹ ਇਖਤਿਆਰ ਕਰ ਲਿਆ ਹੈ। ਵਾਹਿਗੁਰੂ ਕਰੇ ਕਿ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਿੱਖ ਕੌਮ ਅੰਦਰ ਆਪਸ ਵਿੱਚ ਪਿਆਰ ਇਤਫਾਕ ਤੇ ਇਕੱਠ ਬਣਿਆ ਰਹੇ ਅਤੇ ਸਿੱਖ ਕੌਮ ਨੂੰ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਰਵੇ, ਵਾਹਿਗੁਰੂ ਖਾਲਸਾ ਪੰਥ ਅੰਦਰ,ਪੰਥਕ ਗਦਾਰਾਂ ਨੂੰ ਸਮਝਣ ਪਛਾਨਣ ਤੇ ਉਹਨਾਂ ਨੂੰ ਸੋਧਨ ਦੀ ਰੁਚੀ ਤੇ ਸੋਝੀ ਵੀ ਬਖ਼ਸ਼ੀ ਰੱਖੇ। ਫਿਰ ਸਭ ਕੁਝ ਠੀਕ ਹੀ ਠੀਕ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਪੰਥ ਉਂਪਰ ਸਦਾ ਮੇਹਰ ਭਰਿਆ ਹੱਥ ਅਤੇ ਏਨਾ ਕਹਿੰਦੇ ਹੋਏ ਜਰਨਲ ਸ਼ੁਬੇਗ ਸਿੰਘ ਸਦਾ ਲਈ ਚੁੱਪ ਹੋ ਗਏ ।
ਸਵ. ਬਲਬੀਰ ਸਿੰਘ ਸੰਧੂ
spl thanks
Punjab Spectrum
No comments:
Post a Comment