MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Wednesday, September 15, 2010

ਸਿੱਖ ਦੂਸਰੇ ਦਾ ਧਰਮ ਬਚਾਉਣ ਲਈ ਜਾਨ ਨਿਸ਼ਾਵਰ ਤਾਂ ਕਰ ਸਕਦਾ ਹੈ ਪਰ ਕਿਸੇ ਦੇ ਧਰਮ ’ਤੇ ਹਮਲਾਵਰ ਨਹੀਂ ਹੁੰਦਾ

ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਵਿਤਕਰਾ ਕਿਸੇ ਨਾਲ ਨਹੀਂ। ਇਹ ਸ਼ਬਦ ਅੱਜ (14 ਸਤੰਬਰ ) ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈਂਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਹੇ। ਉਨ੍ਹਾ ਗੁਰਬਾਣੀ 'ਚੋਂ "ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥" ਤੁਕ ਪੜ੍ਹਦਿਆਂ ਕਿਹਾ ਕਿ ਸਿੱਖ, ਨ ਹਿੰਦੂ ਹਨ ਤੇ ਨਾ ਹੀ ਮੁਸਲਮਾਨ। ਸਿੱਖ ਸਿਧਾਂਤਾਂ ਨੂੰ ਖੋਲ੍ਹ ਕੇ ਵਰਨਣ ਕਰਦਿਆਂ ਉਨ੍ਹਾਂ ਕਿਹਾ ਕਿ ' ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥' ਅਨੁਸਾਰ ਸਿੱਖਾਂ, ਹਿੰਦੂਆਂ ਮੁਸਲਮਾਨਾਂ ਸਮੇਤ ਸਾਰੇ ਹੀ ਧਰਮਾਂ ਦੇ ਲੋਕ ਇਕੋ ਅਕਾਲ ਪੁਰਖ਼ ਦੀ ਅੰਸ਼ ਹੋਣ ਕਰਕੇ ਇਨ੍ਹਾਂ 'ਚੋਂ ਨਾ ਕੋਈ ਚੰਗਾ ਹੈ ਅਤੇ ਨਾ ਹੀ ਮਾੜਾ ਭਾਵ ਸਾਰੇ ਹੀ ਧਰਮਾਂ ਦੇ ਲੋਕ ਬਰਾਬਰ ਹਨ। ਗੁਰਬਾਣੀ ਵਿੱਚੋਂ ਹੋਰ ਉਦਾਹਰਣਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖਾਂ ਦਾ ਕਿਸੇ ਇਨ੍ਹਾਂ ਧਰਮਾਂ 'ਚੋਂ ਨਾ ਕੋਈ ਦੁਸ਼ਮਨ ਹੈ ਅਤੇ ਨਾ ਹੀ ਅਸੀਂ ਕਿਸੇ ਨੂੰ ਦੁਸ਼ਮਨ ਬਣਾਇਆ ਹੈ। ਸਾਡੇ ਸਾਰੇ ਹੀ ਸੱਜਣ ਮਿੱਤਰ ਹਨ। " ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਾਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨੁ॥3॥ " ਇਸ ਲਈ ਸਿੱਖ ਨੇ ਧਰਮ ਦੇ ਅਧਾਰ 'ਤੇ ਕਿਸੇ ਨਾਲ ਧੜਾ ਬਣਾ ਕੇ ਕਿਸੇ ਦੂਸਰੇ ਧਰਮ 'ਤੇ ਹਮਲਾਵਰ ਨਹੀਂ ਹੋਣਾ। ਸਿੱਖ ਇਤਿਹਾਸ ਦਸਦਾ ਹੈ ਕਿ ਸਿੱਖ ਨੇ ਕਦੀ ਵੀ ਨਾ ਹਿੰਦੂਆਂ ਦੇ ਮੰਦਰ ਢਾਹੇ ਹਨ ਅਤੇ ਨਾ ਹੀ ਮੁਸਲਮਾਨਾਂ ਦੀਆਂ ਮਸਜ਼ਿਦਾਂ। ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਧਰਮ ਦੀ ਅਜ਼ਾਦੀ ਲਈ ਆਪਣਾ ਸੀਸ ਤਾਂ ਦਿੱਤਾ ਪਰ ਕਿਸੇ ਦਾ ਸਿਰ ਵੱਢਿਆ ਨਹੀਂ। ਰਾਮ ਮੰਦਰ ਬਣਾਉਣ ਲਈ ਸਿੱਖ ਡੇਰੇਦਾਰਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਸ਼ੋਕ ਸਿੰਘਲ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਗੰਭੀਰ ਨੋਟਿਸ ਲੈਂਦਿਆਂ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਅਯੁਧਿਆ'ਚ ਮੰਦਰ ਬਣੇ ਜਾਂ ਮਸਜ਼ਿਦ ਬਣੇ ਇਹ ਹਿੰਦੂ ਮੁਸਲਮਾਨਾਂ ਦਾ ਝਗੜਾ ਹੈ ਉਹ ਆਪੇ ਸਮਝਣ, ਸਿੱਖਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਜੇ ਸਿੱਖ ਚੰਦ ਵੋਟਾਂ ਲਈ ਕਿਸੇ ਨਾਲ ਧੜਾ ਬਣਾ ਕੇ ਕਿਸੇ ਦੇ ਧਰਮ ਦੀਆਂ ਭਾਵਨਾਵਾਂ ਨੂੰ ਦਬਾਉਂਦੇ ਹੋਏ ਆਪਣੇ ਧੜੇ ਵਾਲਿਆਂ ਦੇ ਧਰਮ ਦਾ ਮੰਦਰ ਜ਼ਬਰਦਸਤੀ ਬਣਾਉਣ ਦੀ ਗਲਤੀ ਕਰਨਗੇ ਤਾਂ ਉਨ੍ਹਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਬਾਹਰਲੇ ਮੁਲਕਾਂ, ਖ਼ਾਸ ਕਰਕੇ ਮੁਸਲਮਾਨ ਦੇਸ਼ਾਂ 'ਚ ਸਿਖਾਂ ਦਾ ਕੀ ਹਸ਼ਰ ਹੋਵੇਗਾ। ਉਨ੍ਹਾਂ ਕਿਹਾ ਕਸ਼ਮੀਰ 'ਚ ਸਿੱਖਾਂ ਨਾਲ ਕੀ ਵਾਪਰ ਰਿਹਾ ਹੈ, 1947 'ਚ ਦੇਸ਼ ਦੀ ਵੰਡ ਸਮੇਂ ਤੇ 1984 'ਚ ਸਿੱਖਾਂ ਦਾ ਕਿਸ ਤਰ੍ਹਾਂ ਘਾਣ ਹੋਇਆ ਅਸੀਂ ਸਭ ਨੇ ਹੱਡੀਂ ਹੰਡਾਇਆ ਹੈ। ਕੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਐਸੀ ਵੀਚਾਰ ਕਰਨ ਦੀ ਕੋਈ ਆਗਿਆ ਦੇਂਦਾ ਹੈ? ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਅਜਿਹੀ ਕੋਈ ਆਗਿਆ ਨਹੀਂ ਮਿਲਦੀ l ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅਤੇ ਰੱਬੀ ਜੋਤ ਸ੍ਰੀ ਗੁਰੂ ਤੇਘ ਬਹਾਦੁਰ ਸਾਹਿਬ ਜੀ ਦੇ ਸਿਧਾਂਤ ਨੂੰ ਨਹੀਂ ਭੁਲਣਾ ਚਾਹੀਦਾ ਅਤੇ ਇਹਨਾ ਡੇਰੇਵਾਦ ਦੇ ਮਸਲੇ ਨੂੰ ਜਿਆਦਾ ਵਦਾਵਾ (encourage) ਨਹੀਂ ਕਰਨਾ ਚਾਹੀਦਾ l ਸਗੋਂ ਸਰਬਤ ਦੇ ਭਲੇ ਲਈ ਹੀ ਅਰਦਾਸ ਕਰਨੀ ਚਾਹੀਦੀ ਹੈ l ਕਿਉਂਕਿ

ਸਿੱਖ ਦੂਸਰੇ ਦਾ ਧਰਮ ਬਚਾਉਣ ਲਈ ਜਾਨ ਨਿਸ਼ਾਵਰ ਤਾਂ ਕਰ ਸਕਦਾ ਹੈ ਪਰ ਕਿਸੇ ਦੇ ਧਰਮ ’ਤੇ ਹਮਲਾਵਰ ਨਹੀਂ ਹੁੰਦਾ

Courtesy Punjab Spectrum......

No comments: