ਅਸੀਂ ਆਪਣਾ ਬਹੁਤਾ ਸਮਾਂ ਸਰਕਾਰੀ, ਗੈਰ ਸਰਕਾਰੀ ਅਤੇ ਨਿੱਜੀ ਕੰਮਾਂ ਕਾਰਾਂ ਨੂੰ ਕਰਨ ਵਿਚ ਹੀ
ਗੁਆ ਦਿੰਦੇ ਹਾਂ ਅਤੇ ਗੁਰਮਤਿ ਪ੍ਰਚਾਰ ਯਾ ਗੁਰਮਤਿ
ਵਿਚਾਰ ਦੇ ਨਾਮ ਤੇ ਸਿਰਫ ਨੁਕਤਾਚੀਨੀ ਵਿਚ ਹੀ ਲੱਗੇ ਰਹਿੰਦੇ ਹਾਂ !
ਲੋੜ ਹੈ ਕੀ ਅਸੀਂ ਇਕ ਸੱਚੇ ਸਿਖ ਦਾ ਮੂਲ ਧਰਮ ਸਮਝੀਏ ਅਤੇ ਕਿਸੇ ਦੀ ਨਿੰਦਾ, ਨੁਕਤਾਚੀਨੀ ਜਾਂ ਔਗੁਣ ਵੇਖ ਕੇ ਉਸ ਤੇ ਟੀਕਾ ਟਿੱਪਣੀ ਕਰਨ ਦੀ ਬਜਾਏ ਅਸੀਂ ਸਭ ਆਪ ਊੱਧਮ ਕਰੀਏ !! ਆਪ ਸ਼ਬਦ ਗੁਰੂ ਨਾਲ ਜੁੜੀਏ ਅਤੇ ਜੋ ਅਸੀਂ ਸਿਖਿਆ ਹੈ ਉਸਨੂੰ ਦੂਜਿਆਂ ਨੂੰ ਸਿਖਾਈਏ !!
ਇਹ ਸਚ ਹੈ ਕਿ ਗੁਰੂ ਪਿਤਾ ਦੀ ਮਿਹਰ ਬਿਨਾਂ ਕੁਝ ਨਹੀਂ ਹੁੰਦਾ, ਤੇ ਨਾਮ ਵੀ ਪਰਮਾਤਮਾ ਦੀ ਮਿਹਰ ਸਦਕਾ ਹੀ ਸਿਮਰ ਹੁੰਦਾ ਹੈ ਪਰ

ਆਪਣੇ ਹਰ ਨਿੱਜੀ ਕੰਮ ਨੂੰ ਕਰਨ ਲਈ ਸਾਨੂੰ ਆਪ
ਊੱਧਮ ਕਰਨਾ ਪੈਂਦਾ ਹੈ ਇਸੇ
ਤਰਾਂ ਸਾਨੂੰ ਬਾਣੀ ਨਾਲ ਜੁੜਨ ਲਈ ਵੀ ਆਪ ਊੱਧਮ ਕਰਨਾ
ਪਵੇਗਾ.....
"ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ, ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ "
( ਅਮ੍ਰਿਤ ਕੀਰਤਨ, ਭਾਈ ਗੁਰਦਾਸ ਜੀ, ਕਬਿਤ ਸਵੈਯੇ )
ਭਾਈ ਗੁਰਦਾਸ ਜੀ ਸਮਝਾਉਂਦੇ ਹਨ ਕਿ ਗੁਰੂ ਸਾਡੇ ਉੱਤੇ ਮਿਹਰ ਕਰਨਗੇ ਪਰ ਸਾਨੂੰ ਉਹਨਾਂ ਵੱਲ ਆਪਣਾ ਪਹਿਲਾ ਕਦਮ ਆਪ ਚੁੱਕਣਾ ਪਵੇਗਾ....
ਗੁਰੂ ਤਾਂ ਆਪਣੇ ਸੇਵਕਾਂ, ਆਪਣੇ ਬਚਿਆਂ ਨੂੰ ਗਲ ਨਾਲ ਲਾਉਣ ਨੂੰ ਤਿਆਰ ਰਹਿੰਦੇ ਹਨ ਪਰ ਅਸੀਂ ਮਨਮੁਖ ਆਪਣਾ ਅਨਮੋਲ ਜੀਵਨ ਸਿਰਫ ਇਹ ਸੋਚ ਕੇ ਅਜਾਈਂ ਹੀ ਗੁਆ ਦਿੰਦੇ ਹਾਂ ਕਿ ਗੁਰੂ ਕਿਰਪਾ ਕਰਨਗੇ ਤਾਂ ਨਾਮ ਜੱਪ ਹੋਣਾ ਹੈ ਅਤੇ ਪ੍ਰਭੁ ਨਿਰਵੈਰ ਹਨ ਤਾਂ ਸਾਡੇ ਤੇ ਕਿਰਪਾ ਕਿਓਂ ਨਹੀਂ ਕਰਦੇ ....
ਭੁਖ ਲੱਗੀ ਹੋਵੇ ਤਾਂ ਕਿ ਮਨੁੱਖ ਕਿਸੇ ਦੀ ਮਦਦ ਦੀ ਉਡੀਕ ਕਰਦਾ ਹੈ??? ਆਪ ਊੱਧਮ ਕਰਦਾ ਹੈ ਜੀ...
ਸੋ ਆਓ,
ਆਪ ਊੱਧਮ ਕਰੀਏ !!
ਆਪ ਜਪੋ ਅਤੇ ਦੂਜਿਆਂ ਨੂੰ ਵੀ ਨਾਮ ਜਪਣ ਦੀ ਸੇਧ ਪਾਉ ਜੀ....
ਹੋਈਆਂ ਭੁੱਲਾਂ ਬਖਸ਼ ਲੈਣਾ ਜੀ,
ਵਹਿਗੁਰੂ ਜੀ ਕਾ ਖਲਾਸਾ !!
ਵਹਿਗੁਰੂ ਜੀ ਕੀ ਫਤਿਹ !!
JOIN GPCLDH & send to 567678
To avail Latest SIKH PANTH NEWS on mobile, type
JOIN SIKHINEWZ & send to 567678