ਹੱਲ ਕੇਵਲ ਇਸ ਦਾ ਇੱਕੋ ਹੈ
ਕਿ ਪਾਠ ਆਪ ਕਰੋ, ਸਾਲ ਵਿੱਚ ਕਰ ਲਵੋ, ਦੋ ਸਾਲਾਂ ਵਿੱਚ ਕਰ ਲਵੋ, ਪੰਜ ਸਾਲਾਂ ਵਿੱਚ ਹੀ ਕਰ ਲਵੋ ਪਰ ਕਰੋ ਆਪ!
ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ
ਕਰਨੀ ਕਿੰਨੀ ਕੁ ਔਖੀ ਹੈ ?
ਕੀ ਤੁਸੀਂ ਪੁਜਾਰੀਆਂ ਦੀਆਂ ਲਿਲ੍ਹੜੀਆਂ ਕਰਦੇ ਫਿਰ ਰਹੇ
ਹੋ?
ਅਪਣੇ ਬਾਪ ਦੇ ਨੇੜੇ ਬੈਠਣਾ
ਕੋਈ ਬੇਅਦਬੀ ਨਹੀਂ।
ਚਾਹੇ ਕੋਈ ਮੋਨਾ ਚਾਹੇ ਸਿੱਖ ਅਪਣੇ
ਘਰ ਦੇ ਪ੍ਰੋਗਰਾਮਾ ਵਿੱਚ ਕੋਈ ਵੀ ਬਾਣੀ ਖੁਦ ਪੜ ਸਕਦਾ ਹੈ। ਜੇ ਮੋਨਾ ਬੰਦਾ ਗੁਰੂ ਕੋਲੋਂ ਬੈਠੇਗਾ ਹੀ ਨਹੀਂ ਉਸ ਨੂੰ ਉਸ ਦੀ ਸਮਝ
ਕਿਥੋਂ ਆਵੇਗੀ?
ਅਪਣੇ ਬੱਚਿਆਂ ਨੂੰ ਅਰਦਾਸ ਕਰਨੀ
ਸਿਖਾਉ।
ਉਹਨਾਂ ਵਿੱਚ ਮਾਣ ਵਧੇ ਕਿ
ਅਸੀਂ ਵੀ ਗੁਰੂ ਲਾਗੇ ਬੈਠ ਸਕਦੇ ਹਾਂ ਤੇ ਉਹ ਹੋਰ ਨੇੜੇ ਹੋ ਕੇ ਬੈਠਣ। ਜਦ ਅਸੀਂ ਬੱਚਿਆਂ ਨੂੰ ਜਿੰਮੇਵਾਰੀ ਦਿਆਂਗੇ ਤਾਂ ਉਹ
ਦੌੜ-ਦੌੜ ਕੇ ਸੰਗਤ ਵਿੱਚ ਬੈਠਣਗੇ ਕਿ ਉਹਨਾਂ ਦੇ ਕਰਨ ਵਾਲਾ ਵੀ ਇਥੇ ਕੁਝ ਹੈ।
ਉਹ ਚੌਰ ਕਰਨ, ਹੁਕਮਨਾਮਾ ਲੈਣ, ਅਰਦਾਸ ਕਰਨ, ਕੀਰਤਨ ਕਰਨ।
ਉਹਨਾਂ ਨੂੰ ਡਾਕਟਰ, ਇੰਨਜੀਨੀਅਰ
ਜੋ ਮਰਜੀ ਬਣਾਉ ਪਰ ਬੰਦੇ ਦੇ ਪੁੱਤ ਬਣਾਉਂਣ ਵੱਲ ਵੀ ਥੋੜੀ ਤਵੱਜੋ ਦਿਉ ਤਾਂ ਕਿ ਉਹ ਡਰੱਗਜ਼ ਤੇ ਹੋਰ ਕਾਲੇ ਚਿੱਟੇ !ਧੰਦਿਆਂ ਤੋ ਬਚ ਸਕਣ
ਆਪਣੀ ਕਮਾਈ ਵਿਚੋਂ ਦਸਵੰਦ ਜ਼ਰੂਰ
ਕੱਢੋ ਅਤੇ ਉਸ ਨਾਲ ਆਪਣੇ ਪਿੰਡ ਯਾ ਸ਼ਹਿਰ ਵਿਚ ਗੁਰਮਤਿ ਪ੍ਰਚਾਰ ਕਰਵਾਓ ਅਤੇ ਭਲਾਈ ਦੇ ਕੰਮਾਂ ਤੇ
ਲਾਵੋ, ਉਥੇ ਕੋਈ ਲਾਇਬ੍ਰੇਰੀ ਖੋਲ੍ਹੋ, ਕੋਈ ਜਿੰਮ ਵੀ ਖੋਲ ਸਕਦੇ ਹੋ ਤਾਂ ਜੋ ਵਿਹਲਾ ਜਵਾਨ ਨਸ਼ਿਆਂ ਵੱਲ ਨਾ
ਤੁਰ ਪਏ ਅਤੇ ਦਿਨੋ ਦਿਨ ਖੁਰ ਰਹੀ ਜਵਾਨੀ ਬੱਚ ਸਕੇ।
ਇਹ ਜ਼ਰੂਰੀ ਨਹੀਂ ਕਿ ਦਸਵੰਦ
ਸਿਰਫ ਗੁਰੂਦੁਆਰਿਆਂ ਵਿੱਚ ਹੀ ਦੇਣਾ ਹੈ ਤੁਸੀਂ ਇਸਨੂੰ ਕਿਸੇ ਵੀ ਤਰਾਂ ਦੇ ਲੋਕ ਭਲਾਈ ਦੇ ਕੰਮ
ਵਿੱਚ ਵਰਤ ਸਕਦੇ ਹੋ..... ਕੋਈ ਪਾਪ ਨਹੀਂ ਬੇਸ਼ਕ ਕਿਸੇ ਲਾਇਕ ਬੱਚੇ ਉਪਰ ਹੀ ਉਹ ਪੈਸਾ ਖਰਚ ਦਿਉ ! ਹੋ ਸਕਦਾ ਹੈ ਕਿ ਉਹ ਕੌਮ
ਦੀ ਕਿਤੇ ਭਲਾਈ ਦੇ ਕੰਮ ਆ ਸਕੇ ।
ਤੁਹਾਨੂੰ ਪਾਪਾਂ ਤੋਂ ਡਰਾਇਆ
ਜਾ ਰਿਹਾ ਹੈ ਪਰ ਪੰਥ ਦੇ ਨਾਮ ਉੱਤੇ ਚੌਧਰ ਕਰਦੇ ਲੋਕ ਖੁਦ ਮਿਲੀਅਨ ਦੇ ਹਿਸਾਬ ਨਾਲ ਗੁਰੂ ਕੀ
ਗੋਲਕ ਬਰਬਾਦ ਕਰ ਰਹੇ ਹਨ !
ਕੀ ਇਹ ਪਾਪ ਨਹੀਂ ?
ਕੀ ਇਹਨਾਂ ਨੂੰ ਕੋਈ ਸਜਾ ਨਹੀਂ ?
ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ...
No comments:
Post a Comment