MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Tuesday, June 28, 2011

ਕੁਝ ਸ਼ਬਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਵਿਰੋਧਤਾ ਕਰਨ ਵਾਲੇ ਵੀਰਾਂ ਦੇ ਨਾਮ .........








ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਵਿਰੋਧਤਾ ਕਰਨ ਵਾਲੇ ਮੇਰੇ ਵੀਰੋ,


ਆਪ ਜੀ ਦੇ ਸਵਾਲ ਦਾ ਉਤਰ ਇਹ ਹੈ ਕਿਸੇ ਵੀ ਸਖਸ਼ੀਅਤ ਬਾਰੇ ਦੋ ਤਰੀਕਿਆਂ ਨਾਲ ਅਧਿਐਨ ਕੀਤਾ ਜਾ ਸਕਦਾ ਹੈ :-

ਇਕ ਕਿਤਾਬੀ ਅਨੁਭਵ ਹੁੰਦਾ ਹੈ ਅਤੇ ਦੂਸਰਾ ਆਤਮਿਕ ਅਨੁਭਵ ਹੁੰਦਾ ਹੈ ਅਤੇ ਇਹਨਾਂ ਦੋਹਾਂ ਵਿੱਚੋਂ ਆਤਮਿਕ ਅਨੁਭਵ ਸਭ ਤੋੰ ਉਪਰ ਹੈ।

ਇਕ ਵਿਦਵਾਨ ਦੇ ਸ਼ਬਦਾਂ ਵਿੱਚ........


" Soul Perception Is Always Accurate Than Academic Perception "



ਕਿਤਾਬੀ ਅਨੁਭਵ ਨਾਲੋਂ ਆਤਮਿਕ ਅਨੁਭਵ ਉੱਚਾ ਅਤੇ ਸਹੀ ਹੁੰਦਾ ਹੈ।


ਸੰਤ ਜਰਨੈਲ ਸਿੰਘ ਜੀ ਖਾਲਸਾ ਬਾਰੇ ਆਪ ਜੀ ਨੇ ਜੋ ਲਿਖਿਆ ਹੈ ਉਹ ਬੇਸ਼ਕ ਆਪ ਜੀ ਦਾ ਆਤਮਿਕ ਅਨੁਭਵ ਨਹੀਂ ਹੈ ਪਰ ਅਫਸੋਸ ਹੈ ਕਿ ਆਪ ਜੀ ਨੇ ਕਿਤਾਬੀ ਅਧਿਐਨ ਵੀ ਨਹੀਂ ਕੀਤਾ।


ਖਿਆਲ ਕਰਨਾ ਕੋਈ ਵੀ ਅਨੁਭਵੀ ਸਖਸ਼ੀਅਤ ਜਿਸ ਪਾਸ ਰੁਹਾਨੀ ਗਿਆਨ ਹੁੰਦਾ ਹੈ ਉਹ ਆਪਣੇ ਪ੍ਰਾਣ ਮਾਨਵਤਾ ਦੇ ਲੇਖੇ ਲਾ ਕੇ ਸਮੁਚੀ ਲੋਕਾਈ ਨੂੰ ਸੱਚ ਦਾ ਮਾਰਗ ਦਰਸਾਉਣਾ ਚਾਹੁੰਦਾ ਹੈ ਸੋ ਸੰਤ ਜਰਨੈਲ ਸਿੰਘ ਜੀ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਉਸ ਜਗ੍ਹਾ ਦੀ ਚੋਣ ਕੀਤੀ ਜਿਥੇ ਸ਼ਹਾਦਤ ਦੇਣ ਤੋਂ ਬਾਅਦ ਕੌਮ ਵਿੱਚ ਸੰਘਰਸ਼ ਦੀ ਜਾਗਰਤੀ ਪੈਦਾ ਹੋਵੇ।

ਮੈਦਾਨ-ਏ-ਜੰਗ ਦੀ ਅਤੇ ਸ਼ਹਾਦਤ ਦੀ ਸਹੀ ਚੋਣ ਕਰਨਾ ਹੀ ਇਕ ਜਰਨੈਲ ਦਾ ਅਹਿਮ ਗੁਣ ਹੁੰਦਾ ਹੈ। 


 ਸੰਤ ਜਰਨੈਲ ਸਿੰਘ ਜੀ ਨੇ ਕੌਮ ਲਈ ਸ਼ਹੀਦੀ ਦੇਣ ਦਾ ਨ੍ਹਿਸ਼ਚਾ ਕਰ ਹੀ ਲਿਆ ਸੀ ਪਰ ਸਹੀ ਜਗ੍ਹਾ ਦੀ ਚੋਣ ਹੀ ਮੁਖ ਸੀ ਸੋ ਉਹਨਾਂ ਨੇ ਕੀਤੀ । ਜੇਕਰ ਸੰਤ ਜੀ ਅਕਾਲ ਤਖਤ ਤੋਂ ਆਤਮ ਸਮਰਪਣ ਕਰ ਦਿੰਦੇ ਤਾਂ ਆਪ ਜੀ ਦਾ ਸ਼ਿਕਵਾ ਜਾਇਜ ਹੁੰਦਾ ਕਿ ਸੰਤ ਜੀ ਅਕਾਲ ਤਖਤ ਦੀ ਤਬਾਹੀ ਤੋਂ ਬਾਅਦ ਨਿਕਲ ਗਏ ਹੁੰਦੇ। ਜਦੋ ਅੰਤਿਮ ਨਿਸ਼ਾਨਾ ਹੀ ਸ਼ਹੀਦੀ ਸੀ ਤਾਂ ਫਿਰ ਕੌਮ ਦੇ ਰਾਜਸੀ ਮਰਕਜ (ਅਕਾਲ ਤਖਤ) ਦੀ ਚੋਣ ਉਹਨਾਂ ਦਾ ਸਹੀ ਫੈਸਲਾ ਸੀ ਜਿਸ ਤੋਂ ਬਾਅਦ ਕੌਮ ਵਿੱਚ ਸੰਘਰਸ਼ ਦੀ ਚੇਤਨਾ ਨੇ ਜਨਮ ਲਿਆ।


ਦੂਸਰਾ ਸਿਖ ਕੌਮ ਦੇ ਧਰਮ ਅਸਥਾਨ ਕੇਵਲ ਪੂਜਾ ਘਰ ਹੀ ਨਹੀਂ ਹਨ ਬਲਕਿ ਸਾਡੀ ਕੌਮੀਅਤ ਦੇ ਸ਼ਾਹੀ ਜਾਹੋ ਜਲਾਲ ਦੇ ਸਿਖਰਲੇ ਮਰਕਜ ਵੀ ਹਨ ਅਤੇ ਇਤਿਹਾਸ ਵਿੱਚ ਇਸ ਦੀਆਂ ਅਨੇਕਾਂ ਉਦਹਾਰਨਾਂ ਮੌਜੂਦ ਹਨ।


ਜੇਕਰ ਆਪ ਜੀ ਸਮਝਦੇ ਹੋ ਕਿ ਕੇਵਲ ਸੰਤ ਜਰਨੈਲ ਸਿੰਘ ਜੀ ਦੀ ਮੌਜੂਦਗੀ ਸਦਕਾ ਹੀ ਅਕਾਲ ਤਖਤ ਸਾਹਿਬ ਦੀ ਤਬਾਹੀ ਹੋਈ ਅਤੇ ਫੋਜੀ ਹਮਲਾ ਹੋਇਆ ਤਾਂ ਪੰਜਾਬ ਦੇ ਜਿਹੜੇ ਹੋਰ ੩੪ ਗੁਰੂਘਰਾਂ ਉਪਰ ਫੌਜੀ ਕਾਰਵਾਈ ਹੋਈ ਕੀ ਉਥੇ ਵੀ ਸੰਤ ਜਰਨੈਲ ਸਿੰਘ ਮੌਜੂਦ ਸਨ???????



ਦਰਅਸਲ ਆਪ ਜੀ ਨੂੰ ਸੰਤ ਜੀ ਦੀ ਵਿਰੋਧਤਾ ਕਰਨ ਤੋਂ ਪਹਿਲਾਂ ਭਾਰਤੀ ਹਕੂਮਤ ਦੀ ਸਿੱਖਾਂ ਪ੍ਰਤੀ ਨਸਲਘਾਤੀ ਨੀਤੀ ਨੂੰ ਸਮਝਣਾ ਪਵੇਗਾ ਅਤੇ ਇਸ ਸੰਤ ਜੀ ਦੀ ਰੁਹਾਨੀ ਸਖਸ਼ੀਅਤ ਦਾ ਕਮਾਲ ਹੀ ਸੀ ਕਿ ਉਹਨਾਂ ਨੇ ਇਸ ਫਿਰਕੂ ਨੀਤੀ ਨੂੰ ਪਛਾਣਿਆ ਅਤੇ ਆਪਣੀ ਸ਼ਹਾਦਤ ਦੇ ਕੇ ਕੌਮੀ ਅਜਾਦੀ ਦੇ ਸੰਘਰਸ਼ ਦਾ ਮੁੱਢ ਬੰਨਿਆ।

ਕਿਰਪਾ ਕਰਕੇ ਨਸਲਘਾਤੀ ਨੀਤੀ ਨੂੰ ਪਛਾਣਿਆ ਅਤੇ ਆਪਣੀ ਸ਼ਹਾਦਤ ਦੇ ਕੇ ਕੌਮੀ ਅਜਾਦੀ ਦੇ ਸੰਘਰਸ਼ ਦਾ ਮੁੱਢ ਬੰਨਿਆ। ਕਿਰਪਾ ਕਰਕੇ ਨਸਲਘਾਤੀ ਨੀਤੀ ਨੂੰ ਸਮਝਣ ਲਈ ਨਾਜੀ ਤਾਕਤਾਂ ਵਲੋਂ ਕੀਤੇ ਯਾਹੂਦੀ ਕਤਲੇਆਮ ਨੂੰ ਜਰੂਰ ਪੜੋ।


ਸੰਤ ਜਰਨੈਲ ਸਿੰਘ ਦੀ ਵਿਰੋਧਤਾ ਕਰਨ ਵਾਲੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ-


Can you explain ,

1.what is the definition of a terrorist?

2.Have you heard the all speeches of Mr. Togria?

3.can you explain that what was Sardaar Bhagat Singh for the British govt.?

4.Can you give the definition of genocidal impulse of Hindus about Sikhs?

5.Have you any knowledge of RSS and their work against Sikhism?

6.Do you know about the working of Sangh for misinterpreting the Sikh scripture?

7.Have you read all books on June 1984 Holocaust?

8.Are these Hindus are true saints who demolished the Babri Masque?

9.What is your opinion about Narinder Modi who is responsible for Muslim genocide in Gujrat?

10.Have you read all the sources which are related to the starting of sikh armed struggle?

11. do you know the concept of meeri and peeri of Sikhism?



ਮੇਰੇ ਵੀਰ ਸੰਤ ਜਰਨੈਲ ਸਿੰਘ ਜੀ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ ਖਾਸ ਸੰਬੰਧ ਨਹੀਂ ਸੀ ਭਾਵੇਂ ਕਿ ਉਹਨਾਂ ਦਾ ਨਿਸ਼ਾਨਾ ਸਿੱਖਾਂ ਦੀ ਰਾਜਸੀ ਅਜਾਦੀ ਅਤੇ ਆਜਾਦ ਖਾਲਸਾ ਰਾਜ ਸੀ.......

ਬਾਕੀ ਜੋ ਉਹਨਾਂ ਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਕਾਂਗਰਸ ਦੀ ਉਪਜ ਸਨ ਉਸ ਬਾਰੇ ਇਹ ਜਰੂਰ ਸੋਚੋ ਕਿ... ਜੇਕਰ ਉਹ ਕਾਂਗਰਸ ਦੀ ਉਪਜ ਸਨ ਫਿਰ ਕਾਂਗਰਸੀ ਹਕੂਮਤ ਉਹਨਾਂ ਦੀ ਵਿਰੋਧੀ ਕਿਉਂ ਹੋਈ ਅਤੇ ਅਕਾਲ ਤਖਤ ਉਪਰ ਹਮਲਾ ਕਿਉਂ ਕੀਤਾ ....ਇਸ ਸਵਾਲ ਨੂੰ ਗੰਭੀਰਤਾ ਨਾਲ ਸੋਚੋ ਆਪ ਜੀ ਨੂੰ ਖੁਦ ਬ ਖੁਦ ਜਵਾਬ ਮਿਲ ਜਾਵੇਗਾ..ਮੇਰੇ ਵੀਰ ਸਿੱਖ ਦਾ ਸੰਘਰਸ਼ ਜੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਜਾਤ ਦੇ ਖਿਲਾਫ ..................

ਜੇਕਰ ਜੁਲਮ ਮੁਸਲਮਾਨਾਂ ਉਪਰ ਹੋ ਰਿਹਾ ਹੁੰਦਾ ਤਾਂ ਵੀ ਗੁਰੂ ਸਾਹਿਬ ਜਰੂਰ ਸ਼ਹਾਦਤ ਦਿੰਦੇ.....................

ਜਿਥੋਂ ਤੱਕ ਰਾਜ ਦੀ ਗੱਲ ਹੈ ਆਪ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਜ ਬਾਰੇ ਅਤੇ ਤਖਤ ਬਾਰੇ ਗਿਆਨ ਹਾਸਿਲ ਕਰ ਸਕਦੇ ਹੋ...ਪਰ ਕਿਰਪਾ ਕਰਕੇ ਆਪਣੀ ਬੌਧਿਕਤਾ ਦਾ ਮਿਆਰ ਜਰੂਰ ਉਚਾ ਕਰੋ

ਉਸ ਸਵਾਲ ਦਾ ਜਵਾਬ ਜੋ ਕਹਿੰਦੇ ਸੰਤ ਜਰਨੈਲ ਸਿੰਘ ਦੇ ਏਜੰਟ ਸਨ-

ਮੇਰੇ ਵੀਰ ਜਦੋਂ ਤੁਸੀਂ ਇਕ ਹਕੂਮਤ ਦੇ ਖਿਲਾਫ ਲੜਾਈ ਲੜ੍ਹ ਰਹੇ ਹੁੰਦੇ ਹਾਂ ਤਾਂ ਇਹੋ ਜਿਹੇ ਨਿਗੁਣੇ ਵਿਰੋਧ ਅਤੇ ਸ਼ੰਕੇ ਹਕੂਮਤ ਵਲੋਂ ਹੀ ਪੈਦਾ ਕੀਤੇ ਜਾਂਦੇ ਹਨ ਆਪ ਜੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੜੋ ਅਤੇ ਫਿਰ ਇਸ ਸਵਾਲ ਦਾ ਜਵਾਬ ਆਪਣੀ ਅੰਤਰ ਆਤਮਾ ਤੋਂ ਪੁਛਿਓ..........

ਹੁਣ ਤੁਸੀਂ ਆਪ ਸੋਚੋ ਜੇ ਕਾਂਗਰਸ ਲੋਂਗੋਵਾਲ ਦੇ ਖਿਲਾਫ ਸੰਤ ਜੀ ਨੂੰ ਖੜਾ ਕਰਨਾ ਚਾਹੁੰਦੀ ਸੀ ਤਾਂ ਫਿਰ ਲੋਂਗੋਵਾਲ ਨਾਲ ਸਮਝੋਤਾ ਕਿਉਂ ਕੀਤਾ ਅਤੇ ਅਕਾਲ ਤਖਤ ਉਪਰ ਹਮਲਾ ਕਿਉਂ ਕੀਤਾ?


ਸਵਾਲ- ਕਿ ਸੰਤ ਜਰਨੈਲ ਸਿੰਘ ਜੀ ਨੂੰ  ਇੰਡੀਅਨ ਫੋਜ ਨੇ ਅਲਟੀਮੇਟਮ ਦਿੱਤਾ ਸੀ-

ਜਵਾਬ- ਮੇਰੇ ਵੀਰ ਅਲਟੀ ਮੇਟਮ ਤਾਂ ਔਰੰਗਜੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਦਿੱਤਾ ਸੀ ਕਿ,
ਕਿ ਤਸ਼ਰੀਫ ਦਰ ਕਸਬਹ ਕਾਂਗੜ ਕੁਨਦ॥
ਵਜਾਂ ਪਸ ਮੁਲਾਕਾਤ ਬਾਹਮ ਸ਼ਵੱਦ॥

ਪਰ ਸੂਰਮੇ ਕਦੀਂ ਮੈਦਾਨ ਨਹੀਂ ਛੱਡਦੇ.........................
ਗੁਰਮਤਿ ਸਿਧਾਂਤ ਵਿਚਾਰੋ.........

ਰਣ ਰਤਿਓ ਭਾਜਿਓ ਨਹੀ ਸੂਰਓ ਥਾਰਓ ਨਾਉ॥
ਜੋ ਸੂਰਾ ਤਿਸੁ ਹੀ ਹੋਏ ਮਰਨਾ॥ਜੋ ਭਾਗੈ ਤਿਸੁ ਜੋਨੀ ਫਿਰਨਾ॥


ਸੋ ਮੈਦਾਨੇ ਜੰਗ ਵਿਚੋਂ ਭੱਜਣ ਵਾਲਾ ਸੂਰਮਾ ਨਹੀਂ ਹੁੰਦਾ ਅਤੇ ਜੇਕਰ ਸੰਤ ਜੀ ਵੀ ਮੈਦਾਨ ਛੱਡ ਕੇ ਨਿਕਲ ਜਾਂਦੇ ਤਾਂ ਅੱਜ ਆਪ ਜੀ ਵਰਗਿਆਂ ਨੇ ਸਾਨੂੰ ਜਿਉਣ ਨਹੀਂ ਸੀ ਦੇਣਾ

ਅੱਜ ਦੇ ਪੰਜਾਬ ਦੇ ਹਾਲਾਤ-

ਹਰ ਜਗ੍ਹਾ ਹੁਣ ਮੇਰੇ ਲਈ ਸ਼ਮਸ਼ਾਨ ਏ, ਚਾਰੇ ਪਾਸੇ ਵੈਣ ਨੇ ਮੇਰੇ ਸਾਹਾਂ ਦੇ।
ਹਰ ਸੱਧਰ ਦੀ ਲੱਗਦਾ ਆਈ ਮੁਕਾਣ ਏ.
ਮੋਹ ਜੰਜੀਰਾਂ ਨਰਕ ਸਰੀਖੇ ਬੰਧਨ ਨੇ, ਜੂਝ ਮਰਨ ਦੀ ਅਜਬ ਨਿਰਾਲੀ ਸ਼ਾਨ ਏ।
ਕੁਝ ਨਿਮਾਣੀਆ ਜਿੰਦਾਂ ਚਿਹਰਾ ਤੱਕਦੀਆਂ ਨੇ, ਕਿਥੇ ਗਈ ਹੁਣ ਬੇਬਸ ਦੀ ਮੁਸਕਾਨ ਏ;
ਕੁਝ ਸੁਪਨੇ ਨੇ ਕਰਜ ਮੇਰੇ 'ਤੇ ਵੀ...ਰਾਂ ਦੇ, ਡੁਲੇ ਖੂਨ 'ਚ ਤੜਫਦੀ ਮੇਰੀ ਜਾਨ ਏ।
ਉਹ ਮੇਰੇ ਹਾਸੇ ਨੂੰ ਖੁਸੀ ਸਮਝਦੇ ਨੇ, ਹਾਸੇ ਪਿਛਲੇ ਗਮ ਤੋਂ ਉਹ ਅਣਜਾਣ ਏ।
ਉਹਦਾ ਹੱਸਣਾ ਖੌਫਨਾਕ ਜਿਹੀ ਅਗਨੀ ਏ, ਹਰ ਅਦਾ ਦੇ ਪਿਛੇ ਨੀਅਤ ਸ਼ੈਤਾਨ ਏ।
ਕੱਝ ਨਾ ਬੋਲੋ, ਨੀਂਦ ਸਦਾ ਦੀ ਸੌਣ ਦਿਓ, ਖਾਮੋਸ਼ੀ ਹੀ ਮੇਰੇ ਲਈ ਵਰਦਾਨ ਏ।
ਹਰ ਜਗ੍ਹਾ ਹੁਣ ਮੇਰੇ ਲਈ ਸ਼ਮਸ਼ਾਨ ਏ......................





Spl. Thanks,

Dr. Sukhpreet Singh Udhoke
PUNJAB SPECTRUM

 http://punjabspectrum.com/main/index.php?option=com_content&view=article&id=14717:2011-04-27-16-50-33&catid=55:articles&Itemid=110

Thursday, June 16, 2011

" ਦੇਗ ਤੇਗ ਫਤਹਿ ਦਾ ਕੀ ਭਾਵ ਹੈ? "

ਕਲਗੀਧਰ ਨੇ ਵਾਹਿਗੁਰੂ ਕੋਲੋਂ " ਪੰਥ ਚਲੈ ਤਬ ਜਗਤ ਮੇਂ ਜਬ ਤੁਮ ਕਰਹੁ ਸਹਾਇ  " ਦਾ ਵਰ ਲਿਆ ਸੀ ਉਥੇ ਇਹ ਯਾਚਨਾ ਵੀ ਕੀਤੀ ਸੀ
ਦੇਗ ਤੇਗ ਜਗ ਮਹਿ ਦੋਊ ਚਲੈ॥

                  ਰਾਖ ਆਪ ਮੁਹਿ ਅਵਰ ਨ ਦਲੈ॥ 
                                                       (ਕ੍ਰਿਸ਼ਨਾਵਤਾਰ, ਦਸਮ ਗ੍ਰੰਥ)

ਦੇਗ ਤੇਗ ਫਤਹਿ ਦੇ ਸ਼ਬਦ ਪਿੱਛੋਂ ਬਾਬਾ ਬੰਦਾ ਸਿੰਘ ਜੀ ਨੇ ਸਰਹਿੰਦ ਦੀ ਫਤਹ ੳਪਰੰਤ ਆਪਣੀਆਂ ਸੀਲ ਮੋਹਰਾਂ ਤੇ ਉਕਰਵਾਏ ਸਨ। ਪੂਰੇ ਸ਼ਬਦ ਇਹ ਸਨ:

" ਦੇਗ ਤੇਗ ਫਤਹਿ ਨੁਸਰਤ ਬੇਦਰੰਗ

                           ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ "

ਜਿਸ ਦਾ ਭਾਵ ਹੈ ਕਿ :- 
ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਕੋਲੋਂ ਦੇਗ ਤੇਗ ਫਤਹ ਦੀਆਂ ਸਦਾ ਬਰਕਤਾਂ ਪਾਈਆਂ।

  • ਦੇਗ ਦਾ ਅਰਥ ਹੈ ਤੋਟਾ ਨਾ ਆਉਣਾ, ਖੁੱਲਾ ਮੁੰਹ, ਖਿਮਾ, ਵੰਡ ਛੱਕਣ ਦਾ ਸੁਬਾਅ ਅਤੇ ਉਦਾਰਚਿਤੱਤਾ (Magnanimity).

ਗੁਰੂ ਨਾਨਕ ਸਾਹਿਬ ਜੀ ਨੇ ਬਸੰਤ ਰਾਗ ਦੀ ਸੱਤਵੀਂ ਅਸ਼ਟਪਦੀ ਵਿਚ ਦੇਗ ਨੂੰ ਇਸੇ ਭਾਵ ਵਿਚ ਵਰਤਿਆ ਹੈ। 
ਉਹਨਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਧਰਤੀ ਐਸੀ ਦੇਗ ਕਰੀ ਹੈ ਕਿ ਉਹ ਜਗ ਨੂੰ ਦੇਂਦਿਆਂ ਥੱਕਦੀ ਨਹੀਂ। ਅੱਗੋਂ ਸਾਡੇ ਭਾਗ ਹਨ ਕਿ ਅਸੀਂ ਕਿਤਨਾ ਕੁ ਪ੍ਰਾਪਤ ਕਰਦੇ ਹਾਂ।
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ॥
                          ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ॥2॥ 
                                                                                        (ਪੰਨਾ 1190)


ਦੇਗ ਦਾ ਅਰਥ ਹੈ ਸੰਘਰਸ਼ ਲਈ ਜੁਟੇ ਰਹਿਣਾ ਪਰ ਆਪਣੇ ਬਲ ਨਾਲੋਂ ਪ੍ਰਭੂ ਦੇ ਬਲ ’ਤੇ ਜ਼ਿਆਦਾ ਟੇਕ ਰਖਣੀ। ਗੁਰੂ ਨਾਨਕ ਸਾਹਿਬ ਜੀ ਦੇ ਹੀ ਸ਼ਬਦਾਂ ਵਿਚ:
" ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ॥
                                                                        (ਮਾਝ ਕੀ ਵਾਰ. ਪੰਨਾ 145)

ਜਿਨਾਂ ਪਾਸ ਦੇਗ ਤੇਗ ਹੈ, ਉਹਨਾਂ ਨੂੰ ਕੋਈ ਕਦੇ ਹਰਾ ਨਹੀਂ ਸਕਦਾ।

‘ਅਸਰਰਿ ਸਮਦੀ’ ਦੇ ਲਿਖਾਰੀ ਨੇ ਲਿਖਿਆ ਹੈ ਕਿ ਸਿੱਖਾਂ ਨੂੰ ਹਰਾਉਣਾ ਕਠਿਨ ਹੈ ਕਿਉਂਕੀ ਇਹਨਾਂ ਪਾਸ ‘ਦੇਗ ਤੇਗ’ ਹੈ।
ਦੇਗ ਤੇਗ ਜਿਸ ਪਾਸ ਇਕੱਠੀਆਂ ਹੋਣ ਉਸਨੂੰ ਕੋਈ ਦੁਨਿਆਵੀ ਤਾਕਤ ਪਛਾੜ ਨਹੀਂ ਸਕਦੀ।
ਕਲਗੀਧਰ ਨੇ ਜਦ ਕਿਸੇ ਰਾਜ, ਰਾਜੇ, ਸੂਰਮੇ ਜਾਂ ਯੋਧੇ ਦੀ ਉਪਮਾ ਕਰਨੀ ਹੁੰਦੀ ਸੀ ਤਾਂ ਇਹ ਬਚਨ ਹੀ ਕਰਦੇ ਸਨ:
" ਜਾ ਸਮ ਸੁੰਦਰ ਸੁਨਾ ਨ ਸ਼ੂਰਾ॥

ਦੇਗ ਤੇਗ ਸਾਚੋ ਭਰਪੂਰਾ॥ "
                                   (ਚਰਿਤ੍ਰ, ਦਸਮ ਗ੍ਰੰਥ)
ਜਾਂ
ਸ਼ਕਤੀ ਦਰਸਾਉਣੀ ਹੋਵੇ ਤਾਂ ਲਿਖਦੇ ਸਨ:
ਦੇਗ ਤੇਗ ਕੋ ਜਾਹਿ ਭਰੋਸਾ॥2॥307॥
                                           (ਚਰਿਤ੍ਰ)

ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮਿ੍ਤ ਛਕਾਉਣ ਵੇਲੇ ਜਿਥੇ ਰਹਿਤ ਕੁਰਹਿਤ ਦ੍ਰਿੜਾਈ, ਉੱਥੇ ਇਹ ਬਚਨ ਵੀ ਕਹੇ:
" ਗੁਰੂ ਗ੍ਰੰਥ ਜਾਨੋ ਸਦਾ ਅੰਗ ਸੰਗੇ।
                    ਜਹਾ ਧਰਮਸਾਲਾ ਤਹਾ ਨੀਤ ਜੇਯੈ।
   ਗੁਰ ਦਰਸ ਕੀਜੈ ਮਹਾਂ ਸੁਖ ਪੇਯੈ।
                     ਜਪੋ ਵਾਹਿਗੁਰੂ ਜਾਪ ਚੀਤੇ ਸਦਾ ਹੀ।
   ਸਦਾ ਨਾਮ ਲੀਜੈ, ਗੁਰ ਗੀਤ ਗਾ ਹੀ।
                       ਸਦਾ ਦੇਗ ਤੇਗੰ ਤੁਮੋ ਜੀਤ ਹੋਈ। " 
                               (                 ਗੁਰਬਿਲਾਸ ਪਾਤਸ਼ਾਹੀ ਦਸਵੀਂ)


ਖਾਲਸੇ ਦੀ ਵਡੀ ਵਡਿਆਈ ਇਹ ਹੈ ਕਿ ਉਹ ਦੇਗ ਤੋਂ ਹੱਥ ਹਟਾਂਦੇ ਨਹੀਂ ਤੇ ਵੰਡ ਖਾਉਣ ਤੋਂ ਹਟਦੇ ਨਹੀਂ।

" ਯਹੀ ਲਾਇਕੀ ਖਾਲਸੇ ਮਾਹਿ।
                  ਲੜਨ ਮਰਨ ਮੋ ਰਹੇ ਅਗਾਹਿਂ।
  ਔਰ ਪ੍ਰਸ਼ਾਦਿ ਵੰਡਕੇ ਖਾਹਿ।
                 ਮਿਠਾ ਬੋਲਹਿ, ਸਿੱਖੀ ਕਮਾਹਿ॥"
                                  







ਧੰਨਵਾਦ ਸਹਿਤ,
ਪ੍ਰਿ. ਸਤਿਬੀਰ ਸਿੰਘ ਜੀ ਕ੍ਰਿਤ ''ਸੌ ਸਵਾਲ'' ਵਿਚੋਂ

Saturday, June 11, 2011

ਮੀਰੀ-ਪੀਰੀ ਦੇ ਮਾਲਿਕ : " ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ"

 
 
 
 
 " ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ !
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ! "
                           
                                     (ਭਾਈ ਗੁਰਦਾਸ ਜੀ ਵਾਰ - ੪੮)

ਗੁਰੂ ਹਰਗੋਬਿੰਦ ਸਾਹਿਬ ਜੀ ਗੁਰਮਤਿ ਧਾਰਨੀ ਦੇ ਨਾਲ ਨਾਲ ਇੱਕ ਸੂਰਬੀਰ ਯੋਧਾ ਵੀ ਸਨ! ਗੁਰੂ ਜੀ ਮੀਰੀ-ਪੀਰੀ ਸਿਧਾਂਤ ਦੇ ਪ੍ਰਚਾਲਕ ਸਨ !
ਆਪ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਮਹੱਤਵ ਦੱਸਿਆ ਅਤੇ ਸੰਗਤ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ ! ਮੀਰੀ- ਸ਼ਕਤੀ ਦਾ ਪ੍ਰਤੀਕ ਅਤੇ ਪੀਰੀ- ਭਗਤੀ ਦਾ ਪ੍ਰਤੀਕ ! 
ਗੁਰੂ ਜੀ ਦੇ ਜੀਵਨ ਬਾਰੇ ਚਾਨਣ ਪਾਉਂਦਾ ਇਕ ਸੰਖੇਪ ਲੇਖ ਹੇਠ ਲਿਖੇ ਅਨੁਸਾਰ ਹੈ... 
 ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ
       (੧੫੯੫-੧੬੪੪)

ਸੰਖੇਪ ਜੀਵਨ ਕਾਲ :    



ਪਿਤਾ : ਗੁਰੂ ਅਰਜਨ ਸਾਹਿਬ ਜੀ


ਮਾਤਾ : ਮਾਤਾ ਗੰਗਾ ਜੀ


ਜਨਮ: ੧੫੯੫, ਵਡਾਲੀ, ਅੰਮ੍ਰਿਤਸਰ
 
ਸੰਤਾਨ: ਗੁਰਦਿੱਤਾ ਜੀ, ਅਨੀ ਰਾਇ ਜੀ, (ਗੁਰੂ) ਤੇਗ ਬਹਾਦੁਰ ਜੀ, ਅਟੱਲ ਰਾਇ ਜੀ , ਸੂਰਜ ਮੱਲ ਜੀ  & ਬੀਬੀ ਵੀਰੋ ਜੀ

ਗੁਰਤਾ ਗੱਦੀ ਅਤੇ ਗੁਰੂਆਈ ਸਮਾਂ: ੧੬੦੬, ੩੮ ਸਾਲ


ਜੋਤੀ-ਜੋਤ ਸਮਾਏ : ੧੬੪੪ ਵਿੱਚ ਕੀਰਤਪੁਰ ਸਾਹਿਬ ਵਿਖੇ 


ਜਨਮ :

 
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਕੀ ਵਡਾਲੀ, ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਅਵਤਾਰ ਧਾਰਿਆ ! ਗੁਰੂ ਜੀ ਜੀਵਨ ਕਾਲ ਦੇ ਅਰੰਭਤਾ ਤੋਂ ਸੂਰਬੀਰਤਾ ਅਤੇ ਗੁਰਮਤਿ ਦੇ ਧਾਰਨੀ ਸਨ ! ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ-ਪੀਰੀ ਸਿਧਾਂਤ ਦੇ ਪ੍ਰਚਾਲਕ ਸਨ !


ਕਾਰਜ :

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ  ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ! ਆਪ ਜੀ ਨੇ ਹਰਗੋਬਿੰਦਪੁਰ ਸ਼ਹਿਰ ਵਸਾਇਆ !
ਆਪ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਮਹੱਤਵ ਦੱਸਿਆ ਅਤੇ ਸੰਗਤ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ !



" ਦੋ ਤਲਵਾਰਾਂ ਪਹਿਨੀਆਂ !
            ਇਕ ਮੀਰ ਦੀ ਇਕ ਪੀਰ ਦੀ !
ਇਕ ਅਜਮਤ ਦੀ ਇਕ ਰਾਜ ਦੀ !
              ਇਕ ਰਾਖੀ ਕਰੇ ਫ਼ਕੀਰ ਦੀ !
ਪੱਗ ਤੇਰੀ, ਕੀ ਜਹਾਂਗੀਰ ਦੀ
!"






ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!