MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Tuesday, August 30, 2011

ਜਾਗੋ! ਜਾਗੋ! ਰੱਖੜੀ ਤਿਆਗੋ!
੧.ਜਿਹੜੀ ਭੈਣ ਤੋਂ ਅਸੀਂ ਰੱਖੜੀ ਬੰਨ੍ਹਵਾ ਲੈਂਦੇ ਹਾਂ,ਉਸਦੀ ਰਾਖੀ ਤਾਂ ਕਰਨ ਦਾ ਸਾਡਾ ਫਰਜ਼ ਹੋ ਗਿਆ, ਪਰ ਜੇ ਸਾਡੀਆਂ ਭੈਣਾਂ ਵਰਗੀ ਕਿਸੇ ਹੋਰ ਕੁੜੀ ਨੂੰ ਸਾਡੀ ਲੋੜ ਪੈਜੇ ਤਾਂ ਕੀ ਸਾਨੂੰ ਉਸਦੀ ਰਾਖੀ ਨਹੀ ਕਰਨੀ ਚਾਹੀਦੀ?

ਉਹਨੇ ਕਿਹੜਾ ਸਾਡੀ ਰੱਖੜੀ ਬੰਨੀ ਸੀ?


੨.ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੱਖਾਂ ਨੇ ੨੨੦੦ ਹਿੰਦੂ ਕੁੜੀਆਂ ਅਹਿਮਦ ਸ਼ਾਹ ਅਬਦਾਲੀ ਤੋਂ ਛੁਡਵਾਈਆਂ ਤੇ ਉਨਾਂ ਦੀ ਰਾਖੀ ਕੀਤੀ ਤਾਂ ਉਨਾਂ ਕੁੜੀਆਂ ਨੇ ਪਹਿਲੋਂ ਸਿੰਘਾਂ ਦੇ ਰੱਖੜੀਆਂ ਬੰਨ੍ਹੀਆਂ ਸੀ?


੩.ਕੀ ਕੁੜੀਆਂ ਖੁਦ ਨੂੰ ਐਨੀਆਂ ਨਿਕੰਮੀਆਂ ਤੇ ਮੁਹਤਾਜ਼ ਸਮਝਦੀਆਂ ਹਨ ਕਿ ਉਨਾਂ ਵਿਚ ਆਪਣੀ ਰਾਖੀ ਆਪ ਕਰ ਲੈਣ ਦੀ ਹਿੰਮਤ ਨਹੀ? ਕਿਉਂ ਇਕ ਤਿਓਹਾਰ ਹੀ ਐਸਾ ਬਣਾਤਾ ਜਿਸ ਤੋਂ ਕੁੜੀਆਂ ਨੂੰ ਆਪਣੇ-ਆਪ ਹੀ ਮਰਦਾਂ ਤੋਂ ਕਮਜ਼ੋਰ ਹੋਣ ਦਾ ਅਹਿਸਾਸ ਹੋਵੇ ਕਿ ਕਿਸੇ ਮਰਦ ਤੋਂ ਬਚਣ ਲਈ ਇਕ ਹੋਰ ਮਰਦ ਦੀ ਲੋੜ ਪਵੇਗੀ ਭਾਂਵੇ ਉਹ ਭਰਾ ਹੀ ਹੋਵੇ? ਭੈਣ ਨੂੰ ਬਿਪਤਾ ਜਲੰਧਰ ਪੈਜੇ ਤੇ ਰੱਖੜੀ ਬਨ੍ਹਾਉਣ ਵਾਲਾ ਭਰਾ ਚੰਡੀਗੜ੍ਹ ਬੈਠਾ ਹੋਵੇ ਤਾਂ ਕੀ ਬਣੇ?੪.ਅਸੀਂ ਹਰ ਗੱਲ ਵਿਚ ਵਿਦੇਸ਼ਾਂ ਨੂੰ ਪਹਿਲ ਦਿੰਦੇ ਹਾਂ। ਹੋਰਨਾਂ ਮੁਲਕਾਂ ਵਿਚ ਤਾਂ ਇੱਦਾਂ ਕੁੜੀਆਂ ਨੂੰ ਜ਼ਲੀਲ ਕਰਨ ਵਾਲਾ ਕੋਈ ਤਿਓਹਾਰ ਨਹੀ! ਕੀ ਉਥੇ ਕੁੜੀਆਂ ਦੀ ਕੋਈ ਰਾਖੀ ਨਹੀ ਹੁੰਦੀ? ਇਹ ਅਗਾਂਹ-ਵਧੂ ਤਿਓਹਾਰ ਹੈ ਕਿ ਪਿਛਾਂਹ-ਖਿੱਚੂ?੫.ਅੱਜ ਦੀਆਂ ਕੁੜੀਆਂ ਫੌਜ,ਪੁਲਿਸ ਤੇ ਹੋਰ ਹਰ ਤਰਾਂ ਦੇ ਕੰਮ ਕਰਦੀਆਂ ਹਨ।ਕੀ ਉਨਾਂ ਨੂੰ ਅਜੇ ਵੀ ਇਸ ਤਰਾਂ ਦੇ ਵਾਹਿਯਾਤ ਕੰਮ ਕਰਨ ਦੀ ਲੋੜ ਹੈ? ਜੀਵਨ-ਸਾਥਣ ਕਿਹੜਾ ਭੈਣ ਹੁੰਦੀ ਹੈ ਜੋ ਉਸਤੋਂ ਰੱਖੜੀ ਬੰਨ੍ਹਵਾਈਏ? ਫਿਰ ਉਸਦੀ ਰਾਖੀ ਜੀਵਨ-ਸਾਥੀ ਕਿਉਂ ਕਰੇ? ਉਸਨੇ ਕਿਹੜਾ ਰੱਖੜੀ ਬੰਨ੍ਹੀ ਸੀ?੬. ਸਿੱਖ ਇਤਿਹਾਸ ਵਿਚ ਮਾਈ ਭਾਗ ਕੌਰ ਵਰਗੀਆਂ ਸਿੰਘਣੀਆਂ ਦੀਆਂ ਸਾਖੀਆਂ ਹਨ ਜਿੰਨ੍ਹਾਂ ਨੇ ਹੱਥ ਵਿਚ ਸ਼ਸ਼ਤਰ ਲੈਕੇ ਜੰਗਾਂ ਲੜੀਆਂ। ਅੱਜ ਦੀਆਂ ਸਿੱਖ ਬੱਚੀਆਂ ਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤੇ ਇਸ ਅਨਮਤੀ ਤਿਓਹਾਰ ਦੇ ਵਹਿਣ ਵਿਚ ਵਹਿਣ ਦੀ ਲੋੜ ਹੈ?੭.ਗੁਰਬਾਣੀ ਕਹਿੰਦੀ ਹੈ, "ਰਾਖਾ ਏਕ ਹਮਾਰਾ ਸਵਾਮੀ"। ਸਭ ਦੀ ਰਾਖੀ ਅਕਾਲ ਪੁਰਖ ਵਾਹਿਗੁਰੂ ਨੇ ਕਰਨੀ ਹੈ । ਫੇਰ ਕਿਸੇ ਬੰਦੇ ਕੋਲੋਂ ਆਪਣੀ ਰਾਖੀ ਦੀ ਗਰੰਟੀ ਭਾਲਣ ਵਾਲੇ ਕੀ ਰੱਬ ਤੋਂ ਉਸ ਬੰਦੇ ਨੂੰ ਜਿਆਦਾ ਭਰੋਸੇਯੋਗ ਤੇ ਵੱਡਾ ਮੰਨਦੇ ਹਨ?੮.ਜਿਸ ਗੁਰੁ ਨਾਨਕ ਸਾਹਿਬ ਨੇ ਸਾਨੂੰ ਹਰ ਤਰਾਂ ਦੇ ਪਖੰਡ ਤੋਂ ਰੋਕਿਆ,ਇਹ ਕਿਵੇਂ ਹੋ ਸਕਦਾ ਹੈ ਕਿ ਉਹ ਆਪ ਰੱਖੜੀ ਬੰਨ੍ਹਵਾਉਂਦੇ ਰਹੇ ਹੋਣ? ਇਹ ਝੂਠੀਆਂ ਕਹਾਣੀਆਂ ਮਨੋਕਲਪਿਤ ਹਨ ਤੇ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਉਣ ਲਈ ਘੜੀਆਂ ਗਈਆਂ ਹਨ?੯.ਧਾਗੇ ਤੇ ਰੂੰ ਦੀਆਂ ਬਣੀਆਂ ਰੱਖੜੀਆਂ ਵੇਚਕੇ ਦੁਕਾਨਦਾਰ ਨੋਟ ਇਕੱਠੇ ਕਰ ਲੈਂਦੇ ਹਨ। ਇਹ ਰੱਖੜੀ ਦੂਜੇ ਦਿਨ ਨਹਾਉਣ ਮੌਕੇ ਵਗ ਜਾਂਦੀ ਹੈ।ਇਹੋ ਜਿਹੀ ਚੀਜ ਤੇ ਪੈਸੇ ਖਰਚਣ ਦਾ ਕੀ ਫਾਇਦਾ ਜਿਸਦਾ ਤਨ ਜਾਂ ਮਨ ਨੂੰ ਕੋਈ ਲਾਭ ਹੀ ਨਹੀ ਹੋਣਾ?੧੦.ਜਿਹੜਾ ਅੱਜ ਦੇ ਯੁੱਗ ਵਿਚ ਵੀ ਰੱਖੜੀ ਵਰਗੇ ਬੇਕਾਰ ਕੰਮ ਨੂੰ ਮੰਨਦਾ ਹੈ,ਉਸਦਾ ਕੋਈ ਇਲਾਜ ਨਹੀ।ਐਸੇ ਮਨੁੱਖ ਬਾਰੇ ਗੁਰੁ ਸਾਹਿਬ ਫੁਰਮਾਇਆ ਹੈ ਕਿ ਮੂਰਖਾਂ ਨਾਲ ਨਹੀ ਲੁੱਝਣਾ ਚਾਹੀਦਾ।
ਜਿਹੜਾ ਇਸ ਨੂੰ ਪੜ੍ਹਕੇ ਵੀ ਰੱਖੜੀ ਨੂੰ ਸਹੀ ਮੰਨਦਾ ਹੈ ਉਸਨੂੰ ਮੌਜਾਂ ਲੈਣ ਦੋ।

No comments: