MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Friday, May 28, 2010

ਰਹਤ ਪਿਆਰੀ ਮੁਝਕੋ ਸਿਖ ਪਿਆਰਾ ਨਾਹੀ.....

ਇਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਸਿਖ ਰਹਿੰਦਾ ਸੀ ਉਹ ਬਹੁਤ ਹੀ ਨੇਮੀ ਸੀ, ਬਹੁਤ ਸੇਵਾ ਕਰਦਾ ਸੀ, ਹਰ ਰਹਤ ਸੀ ਉਸ ਵਿਚ ਬਸ ਇਕ ਗਲ ਤੋ ਛੁੱਟ ਸਬ ਠੀਕ ਸੀ......... ਉਹ ਰਾਤ ਨੂੰ ਪਿਹਰਾ ਦਿਆ ਕਰਦਾ ਸੀ ਇਕ ਦਿਨ ਗੁਰੂ ਜੀ ਨੇ ਰਾਤ ਨੂੰ ਉਠ ਕੇ ਦੇਖਿਆ ਕਿ ਉਹ ਆਪਣੀ duty ਪੂਰੇ ਦਿਲ ਨਾਲ ਨਿਭਾ ਰਿਹਾ ਹੈ ਗੁਰੂ ਜੀ ਫੇਰ ਥੋੜੀ ਦੇਰ ਬਾਅਦ ਉਠੇ, ਸਿੰਘ ਉਸੇ ਤਰਾਂ ਆਪਣੀ duty ਨਿਭਾ ਰਿਹਾ ਸੀ l ਇਸੇ ਤਰਾਂ ਗੁਰੂ ਜੀ ਨੇ ਕਈ ਵਾਰ ਉਠ ਕੇ ਵੇਖਿਆ ਸਿੰਘ ਆਪਣੇ ਕੰਮ ਨੂੰ ਪੂਰੀ ਨੇਹ੍ਚਾ ਨਾਲ ਕਰ ਰਿਹਾ ਸੀ ਅਗਲੇ ਦਿਨ ਗੁਰੂ ਜੀ ਨੇ ਉਸ ਸਿੰਘ ਨੂੰ ਕਿਹਾ, " ਮੈਂ ਤੇਰੇ ਤੋ ਬਹੁਤ ਖੁਸ਼ ਹਾਂ l ਜੋ ਮੰਗਣਾ ਹੈ ਮੰਗ ਲੈ l " ਸਿੰਘ ਨੇ ਕਿਹਾ, "ਮੈਨੂੰ ਗੁਰੂ ਘਰ ਵਿਚ ਇਕ ਪੀੜੀ (small seat) ਜਿੰਨੀ ਥਾਂ ਦੇ ਦਿਓ " ਗੁਰੂ ਜੀ ਬਹੁਤ ਖੁਸ਼ ਸਨ l ਉਹ ਕੁਜ ਵੀ ਮੰਗ ਸਕਦਾ ਸੀ ਕੁਜ ਵੀ ਜੋ ਉਸਨੂੰ ਚਾਹੀਦਾ ਸੀ ਕਿਓਂਕਿ ਅੱਜ ਗੁਰੂ ਜੀ ਤ੍ਰੁਠੇ ਸੀ ਤੇ ਜਦ ਗੁਰੂ ਆਪ ਮਿਹਰ ਕਰਨ ਤਾਂ ਸਭ ਮਿਲ ਜਾਂਦਾ ਹੈ ਆਪ ਜੀ ਨੇ ਕਿਹਾ, "ਨਹੀ , ਪੀੜੀ ਤਾਂ ਕੀ ਉਸ ਨੂ ਗੁਰੂ ਘਰ ਵਿਚ ਇਕ ਸੂਈ (needle) ਜਿੰਨੀ ਵੀ ਥਾਂ ਨਹੀ ਮਿਲ ਸਕਦੀ " ਸਿੰਘ ਨੇ ਕਿਹਾ, "ਅਜਿਹਾ ਕਿਉਂ , ਮੈਂ ਤਾਂ ਦਿਲ ਲਾ ਕੇ ਸੇਵਾ ਕਰਦਾ ਹਾਂ, ਪੂਰਾ ਨੇਮ ਹੈ, ਪੂਰੀ ਰਿਹਤ ਹੈ..... ਫਿਰ ਗੁਰੂ ਜੀ ਇੰਜ ਕਿਉ?" ਗੁਰੂ ਜੀ ਕਹਿਣ ਲੱਗੇ , "ਨਹੀਂ ਜੋ ਗੁਰੂ ਘਰ ਵਿਚ ਦਾਖਲ ਹੋਣ ਦੀ ਪਹਿਲੀ condition ਹੈ , ਓਹ ਨਹੀਂ ਹੈ ਤੇਰੇ ਕੋਲ........ "ਤੂੰ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਸ਼ਕਿਆ "

No comments: